Home /News /lifestyle /

ਮੌਨਸੂਨ 'ਚ ਲੈਣੇ ਹਨ ਪਹਾੜਾਂ ਦੇ ਨਜ਼ਾਰੇ ਤਾਂ ਜ਼ਰੂਰ ਜਾਓ Jibhi, ਇਸ ਮੌਸਮ 'ਚ ਦੇਖਣ ਵਾਲੇ ਹਨ ਇੱਥੋਂ ਦੇ ਪਹਾੜ

ਮੌਨਸੂਨ 'ਚ ਲੈਣੇ ਹਨ ਪਹਾੜਾਂ ਦੇ ਨਜ਼ਾਰੇ ਤਾਂ ਜ਼ਰੂਰ ਜਾਓ Jibhi, ਇਸ ਮੌਸਮ 'ਚ ਦੇਖਣ ਵਾਲੇ ਹਨ ਇੱਥੋਂ ਦੇ ਪਹਾੜ

ਮਾਨਸੂਨ ਆ ਗਿਆ ਹੈ। ਇਸ ਮੌਸਮ ਵਿੱਚ ਪਹਾੜਾਂ ਦੀ ਸੁੰਦਰਤਾ ਅਤੇ ਹਰਿਆਲੀ ਦੋਵੇਂ ਹੀ ਵਧ ਜਾਂਦੀਆਂ ਹਨ। ਜੇਕਰ ਤੁਸੀਂ ਦਿੱਲੀ ਦੇ ਆਸ-ਪਾਸ ਰਹਿ ਰਹੇ ਹੋ ਅਤੇ ਵੀਕਐਂਡ 'ਤੇ ਕਿਸੇ ਖਾਸ ਮੰਜ਼ਿਲ 'ਤੇ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਜਿਭੀ ਦੀ ਯਾਤਰਾ ਦੀ ਯੋਜਨਾ ਬਣਾਓ।

  • Share this:

Monsoon Travel Guide: ਮੀਂਹ ਦੇ ਮੌਸਮ 'ਚ ਪਹਾੜਾਂ ਦਾ ਦ੍ਰਿਸ਼ ਹੀ ਵੱਖਰਾ ਹੁੰਦਾ ਹੈ। ਜੇਕਰ ਤੁਸੀਂ ਵੀ ਮੌਨਸੂਨ ਦੇ ਮੌਸਮ ਵਿੱਚ ਪਹਾੜਾਂ ਉੱਤੇ ਘੁੰਮਣ ਦਾ ਪ੍ਰੋਗਰਾਮ ਬਣਾ ਰਹੇ ਹੋ, ਤਾਂ ਤੁਸੀਂ ਕੁਝ ਔਫ ਬੀਟ ਥਾਵਾਂ 'ਤੇ ਜਾ ਕੇ ਕੁਦਰਤ ਦਾ ਆਨੰਦ ਵੀ ਲੈ ਸਕਦੇ ਹੋ। ਇਸਦੇ ਨਾਲ ਹੀ ਜੇਕਰ ਤੁਸੀਂ ਵੀਕੈਂਡ 'ਤੇ ਕੁਝ ਦਿਨ ਕੁਦਰਤ ਦਾ ਆਨੰਦ ਲੈਣਾ ਚਾਹੁੰਦੇ ਹੋ, ਤਾਂ ਜੀਭੀ (Jibhi) ਤੁਹਾਡੇ ਲਈ ਇੱਕ ਚੰਗਾ ਵਿਕਲਪ ਹੋ ਸਕਦਾ ਹੈ।

ਜ਼ਿਕਰਯੋਗ ਹੈ ਕਿ ਮਨਾਲੀ (Manali) ਵਰਗੇ ਪ੍ਰਸਿੱਧ ਹਿੱਲ ਸਟੇਸ਼ਨਸ 'ਤੇ ਬਹੁਤ ਭੀੜ ਰਹਿੰਦੀ ਹੈ। ਜਿਸ ਕਰਕੇ ਤੁਹਾਡੇ ਘੁੰਮਣ ਫਿਰਨ ਦਾ ਮਜ਼ਾ ਖ਼ਰਾਬ ਹੋ ਸਕਦਾ ਹੈ। ਇਹ ਤੁਹਾਡੀਆਂ ਛੁੱਟੀਆਂ ਦੀਆਂ ਯੋਜਨਾਵਾਂ ਨੂੰ ਬਰਬਾਦ ਕਰ ਸਕਦਾ ਹੈ। ਅਜਿਹੇ 'ਚ ਜਾਣੋ ਮਨਾਲੀ ਦੇ ਨੇੜੇ ਜੀਭੀ 'ਚ ਤੁਸੀਂ ਕਿਹੜੀਆਂ ਥਾਵਾਂ ਉੱਤੇ ਘੁੰਮਣ ਲਈ ਜਾ ਸਕਦੇ ਹੋ। ਇਸਦੇ ਨਾਲ ਹੀ ਅਸੀਂ ਤੁਹਾਨੂੰ ਦੱਸਾਗੇ ਕਿ ਇੱਥੇ ਪਹੁੰਚਣ ਦਾ ਆਸਾਨ ਤਰੀਕਾ ਕੀ ਹੈ ਅਤੇ ਤੁਸੀਂ ਕਿਹੜੀਆਂ ਥਾਵਾਂ 'ਤੇ ਰੁਕ ਸਕਦੇ ਹੋ।

ਜੀਭੀ ਵਿੱਚ ਘੁੰਮਣਯੋਗ ਥਾਵਾਂ

ਤੁਸੀਂ ਜੀਭੀ (Jibhi) ਵਿੱਚ ਵਾਟਰ ਫਾਲ ਦੇਖਣ ਜਾ ਸਕਦੇ ਹੋ। ਮਜ਼ੇਦਾਰ ਗੱਲ ਇਹ ਹੈ ਕਿ ਇੱਥੇ ਤੁਹਾਨੂੰ ਟ੍ਰੈਕ ਰਾਹੀਂ ਜਾਣਾ ਪੈਂਦਾ ਹੈ। ਇਹ ਟ੍ਰੈਕ ਤੁਹਾਡੇ ਲਈ ਬਹੁਤ ਹੀ ਮਜ਼ੇਦਾਰ ਅਤੇ ਸਾਹਸੀ ਅਨੁਭਵ ਵਾਲਾ ਸਾਬਿਤ ਹੋਵੇਗਾ। ਇੱਥੇ ਬਹੁਤ ਸਾਰੇ ਪ੍ਰਸਿੱਧ ਕੈਫੇ ਅਤੇ ਰੈਸਟੋਰੈਂਟ ਹਨ, ਜਿੱਥੇ ਤੁਸੀਂ ਪਰਿਵਾਰ ਜਾਂ ਦੋਸਤਾਂ ਨਾਲ ਵਧੀਆ ਸਮਾਂ ਬਿਤਾ ਸਕਦੇ ਹੋ। ਇਸ ਤੋਂ ਬਿਨਾਂ ਕੁਝ ਪ੍ਰਸਿੱਧ ਕੈਫੇ, ਰਿਵਰ, ਬੈਰੇਟ ਹਨ।

ਇਸ ਤੋਂ ਇਲਾਵਾ ਤੁਸੀਂ ਜਲੌਰੀ ਪਾਸ 'ਤੇ ਹਾਈਕਿੰਗ 'ਤੇ ਜਾ ਸਕਦੇ ਹੋ ਅਤੇ ਸੇਰੋਲਸਰ ਝੀਲ ਦਾ ਵੀ ਆਨੰਦ ਲੈ ਸਕਦੇ ਹੋ। ਇਸਦੇ ਨਾਲ ਹੀ ਤੁਸੀਂ ਸ਼ੇਸ਼ ਨਾਗ ਮਹਾਰਾਜ ਮੰਦਰ ਦੇਖਣ ਵੀ ਜਾ ਸਕਦੇ ਹੋ।

ਜੀਭੀ ਵਿੱਚ ਰਹਿਣ ਲਈ ਥਾਵਾਂ

ਜੀਭੀ ਵਿੱਚ ਲੱਕੜ ਦੇ ਕਈ ਘਰ ਹਨ। ਇਹ ਇੱਕ ਝੌਂਪੜੀ ਦੀ ਸ਼ਕਲ ਵਿੱਚ ਹੈ ਅਤੇ ਇਸਦੀ ਬਾਲਕੋਨੀ ਤੋਂ ਤੁਸੀਂ ਪਹਾੜਾਂ ਦਾ ਸੁੰਦਰ ਨਜ਼ਾਰਾ ਲੈ ਸਕਦੇ ਹੋ। ਇਹ ਤੁਹਾਡੀ ਯਾਤਰਾ ਨੂੰ ਹੋਰ ਯਾਦਗਾਰ ਬਣਾਉਂਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਚਾਹੋ ਤਾਂ ਹੋਟਲ 'ਚ ਵੀ ਠਹਿਰ ਸਕਦੇ ਹੋ।

ਜੀਭੀ ਪਹੁੰਚਣ ਦਾ ਤਰੀਕਾ

ਜੇਕਰ ਸੜਕ ਰਾਹੀਂ ਜਾਣਾ ਹੋਵੇ ਤਾਂ ਚੰਡੀਗੜ੍ਹ ਮਨਾਲੀ ਹਾਈਵੇਅ ਤੋਂ ਇੱਥੇ ਜਾ ਸਕਦੇ ਹੋ। ਇਹ ਹਾਈਵੇਅ ਬਿਆਸ ਦਰਿਆ ਦੇ ਨਾਲ ਨਾਲ ਚੱਲਦਾ ਹੈ ਅਤੇ ਇਸ ਦੇ ਨਜ਼ਾਰੇ ਵੀ ਬਹੁਤ ਖੂਬਸੂਰਤ ਹਨ। ਜਿਭੀ ਦਾ ਸਭ ਤੋਂ ਨਜ਼ਦੀਕੀ ਹਵਾਈ ਅੱਡਾ ਭੁੰਤਰ ਹਵਾਈ ਅੱਡਾ ਹੈ। ਇਹ ਹਵਾਈ ਅੱਡਾ ਕੁੱਲੂ ਵਿੱਚ ਹੈ। ਕੁੱਲੂ ਤੋਂ ਜਿਭੀ ਤੱਕ ਪਹੁੰਚਣ ਲਈ ਦੋ ਘੰਟੇ ਲੱਗਦੇ ਹਨ।

Published by:Krishan Sharma
First published:

Tags: How to reach Jibhi, Places to stay in Jibhi, Places to visit in Jibhi, Places to visit near Manali

ਅਗਲੀ ਖਬਰ