• Home
 • »
 • News
 • »
 • lifestyle
 • »
 • IF YOU WANT TO STOP COMMENTS ON FACEBOOK POST THEN FOLLOW THESE STEPS GH RUP AS

Facebook ਪੋਸਟ 'ਤੇ comments ਨੂੰ ਬੰਦ ਕਰਨਾ ਚਾਹੁੰਦੇ ਹੋ ਤਾਂ ਇਨ੍ਹਾਂ Steps ਨੂੰ ਕਰੋ Follow

ਫੇਸਬੁੱਕ ਭਾਰਤ ਸਮੇਤ ਦੁਨੀਆ ਭਰ ਵਿੱਚ ਇੱਕ ਬਹੁਤ ਮਸ਼ਹੂਰ ਸੋਸ਼ਲ ਮੀਡੀਆ ਪਲੇਟਫਾਰਮ ਹੈ। ਭਾਰਤ ਵਿੱਚ ਕਰੋੜਾਂ ਲੋਕ ਅਤੇ ਮਸ਼ਹੂਰ ਹਸਤੀਆਂ ਇਸਦੀ ਵਰਤੋਂ ਕਰਦੇ ਹਨ। ਇੱਕ ਅੰਕੜੇ ਮੁਤਾਬਕ ਇਸ ਸਮੇਂ ਭਾਰਤ ਵਿੱਚ ਫੇਸਬੁੱਕ ਦੇ 241 ਮਿਲੀਅਨ (241000000 ਲੋਕ) ਐਕਟਿਵ ਯੂਜ਼ਰ ਹਨ। ਫੇਸਬੁੱਕ ਰਾਹੀਂ ਤੁਸੀਂ ਆਪਣੇ ਦੋਸਤਾਂ ਅਤੇ ਹੋਰ ਲੋਕਾਂ ਨਾਲ ਜੁੜ ਸਕਦੇ ਹੋ। ਤੁਸੀਂ ਉਹਨਾਂ ਦੁਆਰਾ ਕੀਤੀਆਂ ਪੋਸਟਾਂ ਨੂੰ ਦੇਖ ਸਕਦੇ ਹੋ ਅਤੇ ਉਹਨਾਂ ਨੂੰ Like ਕਰ ਸਕਦੇ ਹੋ ਜਾਂ ਉਹਨਾਂ 'ਤੇ ਕੁਮੈਂਟ ਕਰ ਸਕਦੇ ਹੋ।

Facebook ਪੋਸਟ 'ਤੇ comments ਨੂੰ ਬੰਦ ਕਰਨਾ ਚਾਹੁੰਦੇ ਹੋ ਤਾਂ ਇਨ੍ਹਾਂ Steps ਨੂੰ ਕਰੋ Follow (ਫਾਈਲ ਫੋਟੋ)

 • Share this:
  ਫੇਸਬੁੱਕ ਭਾਰਤ ਸਮੇਤ ਦੁਨੀਆ ਭਰ ਵਿੱਚ ਇੱਕ ਬਹੁਤ ਮਸ਼ਹੂਰ ਸੋਸ਼ਲ ਮੀਡੀਆ ਪਲੇਟਫਾਰਮ ਹੈ। ਭਾਰਤ ਵਿੱਚ ਕਰੋੜਾਂ ਲੋਕ ਅਤੇ ਮਸ਼ਹੂਰ ਹਸਤੀਆਂ ਇਸਦੀ ਵਰਤੋਂ ਕਰਦੇ ਹਨ। ਇੱਕ ਅੰਕੜੇ ਮੁਤਾਬਕ ਇਸ ਸਮੇਂ ਭਾਰਤ ਵਿੱਚ ਫੇਸਬੁੱਕ ਦੇ 241 ਮਿਲੀਅਨ (241000000 ਲੋਕ) ਐਕਟਿਵ ਯੂਜ਼ਰ ਹਨ। ਫੇਸਬੁੱਕ ਰਾਹੀਂ ਤੁਸੀਂ ਆਪਣੇ ਦੋਸਤਾਂ ਅਤੇ ਹੋਰ ਲੋਕਾਂ ਨਾਲ ਜੁੜ ਸਕਦੇ ਹੋ। ਤੁਸੀਂ ਉਹਨਾਂ ਦੁਆਰਾ ਕੀਤੀਆਂ ਪੋਸਟਾਂ ਨੂੰ ਦੇਖ ਸਕਦੇ ਹੋ ਅਤੇ ਉਹਨਾਂ ਨੂੰ Like ਕਰ ਸਕਦੇ ਹੋ ਜਾਂ ਉਹਨਾਂ 'ਤੇ ਕੁਮੈਂਟ ਕਰ ਸਕਦੇ ਹੋ।

  ਯੂਜ਼ਰਸ ਦੀ ਪ੍ਰਾਈਵੇਸੀ ਨੂੰ ਧਿਆਨ 'ਚ ਰੱਖਦੇ ਹੋਏ ਇਸ 'ਚ ਕਈ ਪ੍ਰਾਈਵੇਸੀ ਫੀਚਰਸ ਦਿੱਤੇ ਗਏ ਹਨ। ਫੇਸਬੁੱਕ ਉਪਭੋਗਤਾ ਹੁਣ ਆਪਣੀਆਂ ਪੋਸਟਾਂ ਨੂੰ ਪ੍ਰਾਈਵੇਟ ਰੱਖ ਸਕਦੇ ਹਨ, ਉਹ ਜਨਤਕ ਅਤੇ ਦੋਸਤ ਨਰਗੇ ਵਿਕਲਪਾਂ ਦੀ ਚੋਣ ਕਰ ਸਕਦੇ ਹਨ। ਇਸ ਦੇ ਨਾਲ, ਤੁਹਾਡੇ ਦੁਆਰਾ ਕੀਤੀ ਗਈ ਪੋਸਟ ਨੂੰ ਹਰ ਕੋਈ ਦੇਖ ਸਕੇਗਾ ਜਾਂ ਸਿਰਫ ਉਹ ਲੋਕ ਹੀ ਦੇਖ ਸਕਣਗੇ ਜੋ ਤੁਹਾਡੀ ਫਰੈਂਡ ਲਿਸਟ ਵਿੱਚ ਹਨ। ਇਸ ਦੇ ਨਾਲ ਹੀ ਯੂਜ਼ਰਸ ਕੋਲ ਪੋਸਟ ਉੱਤੇ ਕੀਤੇ ਗਏ ਕੁਮੈਂਟ ਨੂੰ ਲੁਕਾਉਣ ਦਾ ਵਿਕਲਪ ਵੀ ਮਿਲ ਰਿਹਾ ਹੈ।

  ਫੇਸਬੁੱਕ ਟਾਈਮਲਾਈਨ 'ਤੇ ਨਿੱਜੀ ਪੋਸਟਾਂ ਲਈ, ਉਪਭੋਗਤਾਵਾਂ ਨੂੰ ਇਸ ਨਵੇਂ ਫੀਚਰ ਰਾਹੀਂ ਕੁਮੈਂਟਸ ਨੂੰ ਸਹੀ ਤਰੀਕੇ ਨਾਲ ਮੈਨੇਜ ਕਰਨ ਦੀ ਸਹੂਲਤ ਮਿਲੇਗੀ। ਉਹ ਇਸਦੇ ਲਈ ਪਬਲਿਕ ਜਾਂ ਦੋਸਤ ਵਿਕਲਪ ਸੈੱਟ ਕਰ ਸਕਦੇ ਹਨ ਹਾਲਾਂਕਿ, ਤੁਸੀਂ ਸਮੂਹ ਪੋਸਟਾਂ ਲਈ ਕੁਮੈਂਟਸ ਨੂੰ ਪੂਰੀ ਤਰ੍ਹਾਂ ਬੰਦ ਕਰ ਸਕਦੇ ਹੋ। ਜੇਕਰ ਤੁਸੀਂ ਫੇਸਬੁੱਕ ਗਰੁੱਪ ਦੇ ਐਡਮਿਨ ਹੋ, ਤਾਂ ਤੁਸੀਂ ਪੋਸਟਾਂ ਉੱਤੇ ਕੁਮੈਂਟਸ ਸੈਕਸ਼ਨ ਨੂੰ ਬੰਦ ਕਰ ਸਕਦੇ ਹੋ। ਅਸੀਂ ਤੁਹਾਨੂੰ ਕੁਝ ਆਸਾਨ ਸਟੈੱਪਸ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਕੁਮੈਂਟਸ ਨੂੰ ਬੰਦ ਕਰ ਸਕਦੇ ਹੋ।

  ਇਨ੍ਹਾਂ ਸਟੈੱਪਸ ਨੂੰ ਫਾਲੋ ਕਰੋ :
  ਫੇਸਬੁੱਕ ਗਰੁੱਪ ਦੀਆਂ ਪੋਸਟਾਂ 'ਤੇ ਕੁਮੈਂਟ ਕਰਨ ਦੀ ਆਪਸ਼ਨ ਨੂੰ ਡਿਸੇਬਲ ਕਰਨ ਲਈ ਤੁਹਾਨੂੰ ਉਸ ਗਰੁੱਪ ਦਾ ਐਡਮਿਨ ਜਾਂ ਸੰਚਾਲਕ ਹੋਣਾ ਚਾਹੀਦਾ ਹੈ।
  ਕੁਮੈਂਟਸ ਨੂੰ ਡਿਸੇਬਲ ਕਰਨ ਲਈ, ਤੁਹਾਨੂੰ ਉਸ ਪੋਸਟ 'ਤੇ ਜਾਣਾ ਪਵੇਗਾ ਜਿਸ ਦੇ ਕੁਮੈਂਟ ਸੈਕਸ਼ਨ ਨੂੰ ਤੁਸੀਂ ਇਨਐਕਟਿਵ ਕਰਨਾ ਚਾਹੁੰਦੇ ਹੋ।
  ਇਸ ਤੋਂ ਬਾਅਦ ਪੋਸਟ ਦੇ ਸੱਜੇ ਪਾਸੇ ਬਣੇ ਥ੍ਰੀ ਡਾਟ ਆਈਕਨ 'ਤੇ ਕਲਿੱਕ ਕਰੋ।
  ਇਸ ਤੋਂ ਬਾਅਦ ਟਰਨ ਆਫ ਕਮੈਂਟਿੰਗ 'ਤੇ ਕਲਿੱਕ ਕਰੋ।
  ਅਜਿਹਾ ਕਰਨ ਨਾਲ ਫੇਸਬੁੱਕ ਉਸ ਪੋਸਟ ਦੇ ਕੁਮੈਂਟ ਸੈਕਸ਼ਨ ਨੂੰ ਤੁਰੰਤ ਡਿਸੇਬਲ ਕਰ ਦੇਵੇਗਾ।
  Published by:rupinderkaursab
  First published: