Home /News /lifestyle /

Mountain Food: ਪਹਾੜੀ ਖਾਣੇ ਦਾ ਲੈਣਾ ਹੈ ਸੁਆਦ, ਤਾਂ ਜ਼ਰੂਰ ਪਹੁੰਚੋ ਦੇਹਰਾਦੂਨ ਦੇ ਇਸ ਰੈਸਟੋਰੈਂਟ

Mountain Food: ਪਹਾੜੀ ਖਾਣੇ ਦਾ ਲੈਣਾ ਹੈ ਸੁਆਦ, ਤਾਂ ਜ਼ਰੂਰ ਪਹੁੰਚੋ ਦੇਹਰਾਦੂਨ ਦੇ ਇਸ ਰੈਸਟੋਰੈਂਟ

pahadi food

pahadi food

ਸਾਡਾ ਦੇਸ਼ ਵਿਵਿਧਤਾ ਨਾਲ ਭਰਿਆ ਹੋਇਆ ਹੈ, ਇੱਥੋਂ ਦਾ ਖਾਣਾ ਵੀ ਵਿਵਿਧਤਾ ਨਾਲ ਭਰਿਆ ਹੋਇਆ ਹੈ। ਤੁਸੀਂ ਦੇਸ਼ ਦੇ ਕਿਸੇ ਵੀ ਇਲਾਕੇ ਵਿੱਚ ਜਾ ਕੇ ਵੇਖ ਲਓ, ਤੁਹਾਨੂੰ ਉੱਥੇ ਲਜ਼ੀਜ਼ ਸਭਿਆਚਾਰਕ ਖਾਣਾ ਖਾਣ ਨੂੰ ਮਿਲ ਜਾਵੇਗਾ। ਅੱਜ ਅਸੀਂ ਤੁਹਾਨੂੰ ਸੁਆਦਿਸ਼ਟ ਪਹਾੜੀ ਖਾਣੇ ਬਾਰੇ ਦੱਸਾਂਗੇ, ਤੇ ਨਾਲ ਹੀ ਇਹ ਵੀ ਦੱਸਾਂਗੇ ਕਿ ਤੁਸੀਂ ਇਹ ਪਹਾੜੀ ਖਾਣਾ ਕਿੱਥੋਂ ਖਾ ਸਕਦੇ ਹੋ।

ਹੋਰ ਪੜ੍ਹੋ ...
  • Share this:

ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਆਪਣੇ ਸੁਆਦੀ ਪਕਵਾਨਾਂ ਲਈ ਮਸ਼ਹੂਰ ਹੈ।ਦੇਹਰਾਦੂਨ ਦੇ ਕਾਰਗੀ ਚੌਕ ਦੇ ਬੰਜਾਰਾਵਾਲਾ ਵਿੱਚ ਪਿਆਰੀ ਪਹਾੜਨ ਰੈਸਟੋਰੈਂਟ ਹੈ। ਇਸ ਰੈਸਟੋਰੈਂਟ ਵਿੱਚ ਉੱਤਰਾਖੰਡ ਦੇ ਪਹਾੜੀ ਪਕਵਾਨ ਪਰੋਸੇ ਜਾਂਦੇ ਹਨ। ਜੇਕਰ ਤੁਸੀਂ ਦੇਹਰਾਦੂਨ ਵਿੱਚ ਰਹਿੰਦੇ ਹੋ ਅਤੇ ਪਹਾੜੀ ਭੋਜਨ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਆ ਸਕਦੇ ਹੋ। ਇਸ ਤੋਂ ਇਲਾਵਾ ਰਾਜਧਾਨੀ ਦੇ ਘੰਟਾਘਰ ਸਥਿਤ ਦੂਨ ਫੂਡ ਕੋਰਟ 'ਚ ਤੁਹਾਨੂੰ ਪਹਾੜੀ ਪਕਵਾਨ ਮਿਲਣਗੇ ਅਤੇ ਇਸ ਦੇ ਨਾਲ ਹੀ ਤੁਸੀਂ ਇੱਥੇ ਦੱਖਣੀ ਭਾਰਤੀ, ਪੰਜਾਬੀ ਅਤੇ ਵਿਦੇਸ਼ੀ ਪਕਵਾਨਾਂ ਦਾ ਵੀ ਆਨੰਦ ਲੈ ਸਕਦੇ ਹੋ।

ਖੁਗਸ਼ਾਲ ਜੀ ਦੀ ਰਸਯਾਣ: ਜੇ ਤੁਸੀਂ ਕੋਦੇ ਦੀ ਰੋਟੀ, ਚੌਲ ਤੇ ਜਖੀਆ ਦੇ ਤੜਕੇ ਵਾਲੀ ਸਹਜ਼ੀ ਖਾਣਾ ਚਾਹੁੰਦੇ ਹੋ ਤਾਂ ਖੁਗਸ਼ਾਲ ਜੀ ਦੀ ਰਸਯਾਣ ਜ਼ਰੂਰ ਆਓ। ਦੇਹਰਾਦੂਨ ਦੇ ਕੁਆਂਵਾਲਾ ਵਿੱਚ ਸਥਿਤ ਇਸ ਰੈਸਟੋਰੈਂਟ ਵਿੱਚ ਤੁਸੀਂ ਪਹਾੜੀ ਪਕਵਾਨਾਂ ਦਾ ਆਨੰਦ ਲੈ ਸਕਦੇ ਹੋ।

ਦੂਨ ਸਪਾਈਸ ਰੈਸਟੋਰੈਂਟ: ਜੇਕਰ ਤੁਸੀਂ ਚਾਹ ਦੇ ਸ਼ੌਕੀਨ ਤੇ ਚਾਹ ਦੀ ਚੁਸਕੀ ਨਾਲ ਪਹਾੜੀ ਖਾਣੇ ਦੇ ਸੁਆਦ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਦੂਨ ਸਪਾਈਸ ਰੈਸਟੋਰੈਂਟ ਜ਼ਰੂਰ ਆਓ। ਚਾਹ ਪ੍ਰੇਮੀਆਂ ਲਈ ਦੇਹਰਾਦੂਨ 'ਚ ਨਵੀਂ ਕਿਸਮ ਦੀ ਚਾਹ ਬਣਾਈ ਜਾਂਦੀ ਹੈ। ਲੋਕ ਦੂਰ-ਦੂਰ ਤੋਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਇਸ ਰੈਸਟੋਰੈਂਟ ਵਿੱਚ ਮਾਂਡੁਏ ਦੀ ਚਾਹ ਦਾ ਸੁਆਦ ਲੈਣ ਆਉਂਦੇ ਹਨ।

ਪਹਾੜੀ ਰਸੋਈ: ਜੇਕਰ ਤੁਸੀਂ ਮੰਡੂਆ ਜਾਂ ਜੌਂ ਦੀ ਰੋਟੀ, ਕੁਲਥ ਦੀ ਦਾਲ, ਕੱਦੂ ਦਾ ਰਾਇਤਾ, ਤਿਲ ਦੀ ਚਟਨੀ, ਮਿੱਠੇ ਚੌਲ, ਕੰਡਾਲੀ ਦਾ ਸਾਗ, ਚੈਂਸੂ, ਝੰਗੋਰੇ ਦੀ ਖੀਰ ਦਾ ਸਵਾਦ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਦੇਹਰਾਦੂਨ ਦੇ ਵਸੰਤ ਵਿਹਾਰ ਵਿੱਚ ਸਥਿਤ ਪਹਾੜੀ ਰਸੋਈ ਜ਼ਰੂਰ ਆਓ। ਇੱਥੇ ਤੁਹਾਨੂੰ ਪਹਾੜੀ ਖਾਣਾ ਜ਼ਰੂਰ ਪਸੰਗ ਆਵੇਗਾ

Published by:Rupinder Kaur Sabherwal
First published:

Tags: Food, Healthy Food, Travel, Uttarakhand