Home /News /lifestyle /

ਮਾਨਸੂਨ ਵਿੱਚ ਘੁੰਮਣਾ ਚਾਹੁੰਦੇ ਹੋ Goa ਤਾਂ ਜ਼ਰੂਰ ਦੇਖੋ ਇਹ ਥਾਵਾਂ, ਜਾਣੋ ਖੂਬਸੂਰਤ ਬੀਚ ਤੇ ਝਰਨਿਆਂ ਬਾਰੇ

ਦੇਸ਼ ਵਿੱਚ ਮਾਨਸੂਨ ਦੀ ਸ਼ੁਰੂਆਤ ਹੋਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਬਹੁਤੇ ਲੋਕ ਮੀਂਹ ਦੇ ਮੌਸਮ ਵਿੱਚ ਘੁੰਮਣ ਫਿਰਣ ਜਾਣਾ ਪਸੰਦ ਕਰਦੇ ਹਨ। ਮੀਂਹ ਦੇ ਮੌਸਮ ਵਿੱਚ ਗੋਆ ਵਿੱਚ ਘੁੰਮਣ ਲਈ ਕਈ ਆਕਰਸ਼ਕ ਥਾਵਾਂ ਹਨ। ਗੋਆ (Goa) ਭਾਰਤ ਦੇ ਪੱਛਮੀ ਤੱਟ 'ਤੇ ਸਥਿਤ ਹੈ ਅਤੇ ਮਾਨਸੂਨ ਦੌਰਾਨ ਇਹ ਬਹੁਤ ਖੂਬਸੂਰਤ ਹੋ ਜਾਂਦਾ ਹੈ। ਜੇਕਰ ਤੁਸੀਂ ਬੀਚ 'ਤੇ ਸੈਰ ਕਰਨਾ ਚਾਹੁੰਦੇ ਹੋ ਜਾਂ ਸੁੰਦਰ ਨਜ਼ਾਰਿਆਂ ਦਾ ਆਨੰਦ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਗੋਆ ਜ਼ਰੂਰ ਜਾਣਾ ਚਾਹੀਦਾ ਹੈ। ਆਓ ਜਾਣਦੇ ਹਾਂ ਕਿ ਸੈਰ-ਸਪਾਟੇ ਲਈ ਗੋਆ ਵਿੱਚ ਸਭ ਤੋਂ ਆਕਰਸ਼ਕ ਥਾਵਾਂ ਕਿਹੜੀਆਂ ਹਨ।

ਹੋਰ ਪੜ੍ਹੋ ...
  • Share this:

ਗੋਆ ਦੇ ਸੁੰਦਰ ਬੀਚ

ਗੋਆ ਆਪਣੇ ਸੁੰਦਰ ਬੀਚਾਂ ਲਈ ਮਸ਼ਹੂਰ ਹੈ। ਇੱਥੇ ਬਹੁਤ ਸਾਰੇ ਸ਼ਾਨਦਾਰ ਬੀਚ ਹਨ, ਜਿੱਥੇ ਤੁਸੀਂ ਵਧੀਆ ਸਮਾਂ ਬਿਤਾ ਸਕਦੇ ਹੋ। ਇਹਨਾਂ ਵਿੱਚੋਂ ਬਾਗਾ ਬੀਚ, ਕੈਲੰਗੂਟ ਬੀਚ, ਕੋਲਵਾ ਬੀਚ, ਅਰਾਮਬੋਲ ਬੀਚ, ਮੈਂਡ੍ਰੇਮ ਬੀਚ, ਮੋਰਜਿਮ ਬੀਚ, ਸਿੰਕੁਰਿਮ ਬੀਚ, ਅਸ਼ਵਮ ਬੀਚ, ਕੈਵੇਲੋਸਿਮ ਬੀਚ ਅਤੇ ਅਗੋਂਡਾ ਬੀਚ ਸਭ ਤੋਂ ਮਸ਼ਹੂਰ ਹਨ । ਇਹ ਸਾਰੀਆਂ ਥਾਵਾਂ ਖ਼ੂਬਸੂਰਤ ਹਨ ਅਤੇ ਸ਼ਾਮ ਵੇਲੇ ਇੱਥੋਂ ਦਾ ਨਜ਼ਾਰਾ ਬਹੁਤ ਹੀ ਖ਼ੂਬਸੂਰਤ ਹੁੰਦਾ ਹੈ।

ਗੋਆ ਵਿੱਚ ਮੌਜੂਦ ਮਨਮੋਹਕ ਝਰਨੇ

ਜੇਕਰ ਤੁਸੀਂ ਝਰਨੇ ਦੇਖਣਾ ਪਸੰਦ ਕਰਦੇ ਹੋ, ਤਾਂ ਗੋਆ 'ਚ ਕਈ ਖੂਬਸੂਰਤ ਝਰਨੇ ਹਨ। ਇੱਥੋਂ ਦਾ ਮੁੱਖ ਝਰਨਾ ਦੁੱਧਸਾਗਰ ਹਰਿਆਲੀ ਦੇ ਵਿਚਕਾਰੋਂ ਵਗਦਾ ਹੈ। ਮੀਂਹ ਦੇ ਮੌਸਮ ਵਿੱਚ ਇਸਦਾ ਦ੍ਰਿਸ਼ ਬਹੁਤ ਸੁਹਾਵਨਾ ਹੁੰਦਾ ਹੈ। ਇਹ ਝਰਨਾ ਵਾਈਲਡਲਾਈਫ ਸੈਂਚੂਰੀ ਵਿੱਚ ਸਥਿਤ ਹੈ। ਤੁਸੀਂ ਜੰਗਲ ਦੇ ਰਸਤੇ ਰਾਹੀਂ ਇੱਥੇ ਪਹੁੰਚ ਸਕਦੇ ਹੋ। ਗੋਆ ਵਿੱਚ ਮਾਨਸੂਨ ਦੌਰਾਨ ਦੇਖਣ ਲਈ ਬਹੁਤ ਸਾਰੇ ਮਨਮੋਹਕ ਝਰਨੇ ਹਨ। ਜਿੰਨਾਂ ਵਿੱਚੋਂ ਤੰਬਦੀ ਸੁਰਲਾ ਫਾਲਸ, ਚੋਰਲਾ ਫਾਲਸ, ਸਕਲਾ-ਵਜਰਾ, ਨੇਤਰਾਵਲੀ ਆਦਿ ਪ੍ਰਮੁੱਖ ਹਨ।

ਨਾਈਟ ਲਾਈਫ ਦਾ ਆਨੰਦ

ਨਾਈਟ ਲਾਈਫ ਦਾ ਆਨੰਦ ਲੈਣ ਲਈ ਗੋਆ ਵਿੱਚ ਸੈਂਕੜੇ ਕਲੱਬ ਹਨ। ਦੱਖਣੀ ਗੋਆ ਵਿੱਚ ਨਵੀਂ ਬਣੀ ਲੇਪਰਡ ਵੈਲੀ ਨਾਈਟ ਲਾਈਫ ਦਾ ਆਨੰਦ ਲੈਣ ਲਈ ਪ੍ਰਮੁੱਖ ਹੈ। ਲੇਪਰਡ ਵੈਲੀ ਵਿੱਚ ਵੱਡੀ ਗਿਣਤੀ ਵਿੱਚ ਸੈਲਾਨੀ ਨਾਈਟ ਲਾਈਫ ਦਾ ਆਨੰਦ ਲੈਣ ਲਈ ਪਹੁੰਚਦੇ ਹਨ। ਇੱਥੇ 3ਡੀ ਲੇਜ਼ਰ ਲਾਈਟ ਸ਼ੋਅ ਅਤੇ ਸ਼ਾਨਦਾਰ ਸੰਗੀਤ ਲੋਕਾਂ ਦੀ ਯਾਤਰਾ ਨੂੰ ਯਾਦਗਾਰ ਬਣਾ ਦਿੰਦਾ ਹੈ। ਇਸ ਤੋਂ ਇਲਾਵਾ ਗੋਆ ਦੇ ਕਈ ਬੀਚਾਂ 'ਤੇ ਵੀ ਨਾਈਟ ਪਾਰਟੀਆਂ ਹੁੰਦੀਆਂ ਹਨ।

ਗੋਆ ਦੇ ਇਤਿਹਾਸਕ ਚਰਚ

ਗੋਆ ਵਿੱਚ ਕਈ ਇਤਿਹਾਸਕ ਚਰਚ ਹਨ, ਜੋ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ। ਇਹਨਾਂ ਵਿੱਚੋਂ ਸਭ ਤੋਂ ਮਸ਼ਹੂਰ ਬੋਮ ਜੀਸਸ ਦੀ ਬੇਸਿਲਿਕਾ ਹੈ। ਇਹ ਗੋਆ ਦਾ ਸਭ ਤੋਂ ਪੁਰਾਣਾ ਚਰਚ ਹੈ, ਜਿਸ ਨੂੰ ਵੱਡੀ ਗਿਣਤੀ ਵਿਚ ਲੋਕ ਦੇਖਣ ਆਉਂਦੇ ਹਨ। ਇਸ ਤੋਂ ਇਲਾਵਾ ਇੱਥੇ ਸੇਂਟ ਕੈਥੇਡ੍ਰਲ, ਚਰਚ ਆਫ਼ ਅਵਰ ਲੇਡੀ ਆਫ਼ ਦ ਮਾਊਂਟ, ਸੇਂਟ ਕੈਜੇਟਨ ਚਰਚ ਅਤੇ ਮਾਈ ਡੇ ਡੇਅਸ ਚਰਚ ਹਨ।
Published by:rupinderkaursab
First published:

Tags: Goa

ਅਗਲੀ ਖਬਰ