Home /News /lifestyle /

Relationship Tips: ਰਿਸ਼ਤੇ ਤੋਂ Insecure ਹੋ ਰਹੀ ਹੈ ਗਰਲਫ੍ਰੈਂਡ, ਤਾਂ ਅਪਣਾਓ ਇਹ ਟਿਪਸ

Relationship Tips: ਰਿਸ਼ਤੇ ਤੋਂ Insecure ਹੋ ਰਹੀ ਹੈ ਗਰਲਫ੍ਰੈਂਡ, ਤਾਂ ਅਪਣਾਓ ਇਹ ਟਿਪਸ

 Ways to Deal with a Jealous Girlfriend

Ways to Deal with a Jealous Girlfriend

ਕੀ ਤੁਹਾਡੀ ਗਰਲਫ੍ਰੈਂਡ ਤੁਹਾਡੀਆਂ ਦੋਸਤਾਂ ਤੋਂ ਜੈਲਸੀ ਕਰਦੀ ਹੈ। ਕੀ ਉਹ ਤੁਹਾਡੇ ਮੂੰਹੋ ਕਿਸੇ ਕੁੜੀ ਦਾ ਨਾਮ ਸੁਣਦਿਆਂ ਦੀ ਚਿੜ ਜਾਂਦੀ ਹੈ। ਤੁਹਾਡੀ ਗਰਲਫ੍ਰੈਂਡ ਦੇ ਇਸ ਵਿਵਹਾਰ ਦਾ ਮਤਲਬ ਹੈ ਕਿ ਉਹ ਤੁਹਾਡੇ ਰਿਸ਼ਤੇ ਤੋਂ ਅਣਸਕਿਓਰ ਹੋ ਰਹੀ ਹੈ। ਦਰਅਸਲ ਕੋਈ ਵੀ ਲੜਕੀ ਆਪਣੇ ਪਤੀ ਜਾਂ ਬੁਆਏਫ੍ਰੈਂਡ ਨੂੰ ਕਿਸੇ ਹੋਰ ਨਾਲ ਸ਼ੇਅਰ ਕਰਨਾ ਪਸੰਦ ਨਹੀਂ ਕਰਦੀ।

ਹੋਰ ਪੜ੍ਹੋ ...
  • Share this:

ਕੀ ਤੁਹਾਡੀ ਗਰਲਫ੍ਰੈਂਡ ਤੁਹਾਡੀਆਂ ਦੋਸਤਾਂ ਤੋਂ ਜੈਲਸੀ ਕਰਦੀ ਹੈ। ਕੀ ਉਹ ਤੁਹਾਡੇ ਮੂੰਹੋ ਕਿਸੇ ਕੁੜੀ ਦਾ ਨਾਮ ਸੁਣਦਿਆਂ ਦੀ ਚਿੜ ਜਾਂਦੀ ਹੈ। ਤੁਹਾਡੀ ਗਰਲਫ੍ਰੈਂਡ ਦੇ ਇਸ ਵਿਵਹਾਰ ਦਾ ਮਤਲਬ ਹੈ ਕਿ ਉਹ ਤੁਹਾਡੇ ਰਿਸ਼ਤੇ ਤੋਂ ਅਣਸਕਿਓਰ ਹੋ ਰਹੀ ਹੈ। ਦਰਅਸਲ ਕੋਈ ਵੀ ਲੜਕੀ ਆਪਣੇ ਪਤੀ ਜਾਂ ਬੁਆਏਫ੍ਰੈਂਡ ਨੂੰ ਕਿਸੇ ਹੋਰ ਨਾਲ ਸ਼ੇਅਰ ਕਰਨਾ ਪਸੰਦ ਨਹੀਂ ਕਰਦੀ। ਜੇਕਰ ਤੁਹਾਡੀ ਗਰਲਫ੍ਰੈੱਡ ਵੀ ਤੁਹਾਡੇ ਨਾਲ ਅਜਿਹਾ ਵਿਵਹਾਰ ਕਰ ਰਹੀ ਹੈ, ਤਾਂ ਇਹ ਤੁਹਾਡੇ ਰਿਸ਼ਤੇ ਲਈ ਪ੍ਰੇਸ਼ਾਨੀਆਂ ਪੈਦਾ ਕਰ ਸਕਦਾ ਹੈ। ਇਸ ਸਮੱਸਿਆ ਦਾ ਹੱਲ ਨਾ ਕੱਢਣ ਕਰਕੇ ਤੁਹਾਡਾ ਆਪਸ ਵਿੱਚ ਭਰੋਸਾ ਘਟਣ ਲੱਗਦਾ ਹੈ। ਭਰੋਸਾ ਕਿਸੇ ਵੀ ਰਿਸ਼ਤੇ ਦੀ ਬੁਨਿਆਦ ਹੁੰਦਾ ਹੈ। ਛੱਕ ਵਧਣ ਕਰਕੇ ਤੁਹਾਡਾ ਰਿਸ਼ਤਾ ਵੀ ਖਤਮ ਹੋ ਸਕਦਾ ਹੈ। ਇਸ ਲਈ ਤੁਹਾਨੂੰ ਇੱਕ ਦੂਜੇ ਦੀਆਂ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿੰਨ੍ਹਾਂ ਤਰੀਕਿਆਂ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।


ਗਰਲਫ੍ਰੈਂਡ ਨੂੰ ਆਪਣੀਆਂ ਦੋਸਤਾਂ ਨਾਲ ਮਿਲਾਓ


ਜ਼ਿਆਦਾਤਰ ਗਰਲਫ੍ਰੈਂਡਸ ਨੂੰ ਤੁਹਾਡੀ ਉਨ੍ਹਾਂ ਦੋਸਤਾਂ ਨਾਲ ਜੈਲਸੀ ਹੁੰਦੀ ਹੈ, ਜਿੰਨਾਂ ਨਾਲ ਤੁਸੀਂ ਉਸਨੂੰ ਨਹੀਂ ਮਿਲਾਉਂਦੇ ਜਾਂ ਫਿਰ ਨਾ ਮਿਲਾਉਣ ਦੇ ਬਹਾਨੇ ਬਣਾਉਂਦੇ ਰਹਿੰਦੇ ਹੋ। ਇਸ ਲਈ ਤੁਹਾਨੂੰ ਆਪਣੀਆਂ ਸਾਰੀਆਂ ਦੋਸਤਾਂ ਨੂੰ ਆਪਣੀ ਗਰਲਫ੍ਰੈਂਡ ਨਾਲ ਮਿਲਾਉਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਹਾਡੀ ਗਰਲਫ੍ਰੈਂਡ ਤੁਹਾਡੇ ਉੱਤੇ ਕਿਸੇ ਵੀ ਤਰ੍ਹਾਂ ਦਾ ਛੱਕ ਨਹੀਂ ਕਰੇਗੀ। ਉਹ ਵੀ ਤੁਹਾਡੀ ਦੋਸਤੀ ਦੇ ਸਰਕਲ ਵਿੱਚ ਰਚ ਮਿਚ ਜਾਵੇਗੀ।


ਨਾ ਛੁਪਾਓ ਆਪਣਾ ਫੋਨ


ਤੁਹਾਨੂੰ ਆਪਣੀ ਗਰਲਫ੍ਰੈੱਡ ਤੋਂ ਆਪਣਾ ਫੋਨ ਨਹੀਂ ਛੁਪਾਉਣਾ ਚਾਹੀਦਾ। ਤੁਹਾਡੇ ਇਸ ਵਿਵਹਾਰ ਕਰਕੇ ਤੁਹਾਡੀ ਗਰਲਫ੍ਰੈਂਡ ਤੁਹਾਡੇ ਉੱਤੇ ਛੱਕ ਕਰ ਸਕਦੀ ਹੈ। ਜੇਕਰ ਤੁਸੀਂ ਆਪਣਾ ਫੋਨ ਨਹੀਂ ਛੁਪਾਉਂਦੇ ਤੇ ਆਪਣੀ ਗਰਲਫ੍ਰੈਂਡ ਨਾਲ ਆਪਣੀਆਂ ਗੱਲਾਂ ਸ਼ੇਅਰ ਕਰਦੇ ਹੋ, ਤਾਂ ਉਹ ਤੁਹਾਡੇ ਉੱਤੇ ਯਕੀਨ ਕਰੇਗੀ। ਇਸ ਯਕੀਨ ਨਾਲ ਤੁਹਾਡਾ ਰਿਸ਼ਤਾ ਹੋਰ ਮਜ਼ਬੂਤ ਹੋਵੇਗਾ।


ਇਕੱਠੇ ਬਿਤਾਓ ਸਮਾਂ


ਕਿਸੇ ਵੀ ਰਿਸ਼ਤੇ ਨੂੰ ਟਾਇਮ ਦੇਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਇੱਕੱਠੇ ਚੰਗਾ ਸਮਾਂ ਬਤੀਤ ਕਰਦੇ ਹੋ, ਤਾਂ ਤੁਹਾਡੀ ਗਰਲਫ੍ਰੈਂਡ ਨੂੰ ਕਦੇ ਵੀ ਜੈਲਸੀ ਜਾਂ ਛੱਕ ਨਹੀਂ ਹੋਵੇਗਾ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਗਰਲਫ੍ਰੈਂਡ ਤੁਹਾਡੀਆਂ ਦੋਸਤਾਂ ਤੋਂ ਜੈਲਸੀ ਫੀਲ ਨਾ ਕਰੇ, ਤਾਂ ਉਸ ਲਈ ਸਮਾਂ ਕੱਢੋ ਅਤੇ ਉਸਨੂੰ ਹਮੇਸ਼ਾ ਸਪੈਸ਼ਲ ਫੀਲ ਕਰਾਓ। ਅਜਿਹਾ ਕਰਨ ਨਾਲ ਤੁਹਾਡਾ ਰਿਸ਼ਤਾ ਹੋਰ ਗਹਿਰਾ ਹੋ ਜਾਵੇਗਾ।


ਝਗੜੇ ਸਮੇਂ ਵਰਤੋਂ ਸਾਵਧਾਨੀ


ਜੇਕਰ ਤੁਹਾਡੀ ਗਰਲਫ੍ਰੈਂਡ ਨੂੰ ਤੁਹਾਡੀ ਕਿਸੇ ਦੋਸਤ ਨਾਲ ਜੈਲਸੀ ਹੈ। ਉਹ ਤੁਹਾਡੇ ਕਿਸੇ ਕੁੜੀ ਨਾਲ ਗੱਲ ਕਰਨ ਕਰਕੇ ਗੁੱਸਾ ਹੋ ਰਹੀ ਹੈ। ਤੁਹਾਨੂੰ ਅਜਿਹੀ ਸਥਿਤੀ ਵਿੱਚ ਬੜ੍ਹੀ ਹੀ ਸਾਵਧਾਨੀ ਤੋਂ ਕੰਮ ਲੈਣਾ ਚਾਹੀਦਾ ਹੈ। ਅਜਿਹੀ ਸਥਿਤੀ ਵਿੱਚ ਗਰਲਫ੍ਰੈਂਡ ਨੂੰ ਗ਼ਲਤ ਭੁੱਲ ਕੇ ਵੀ ਨਹੀਂ ਕਹਿਣਾ ਚਾਹੀਦਾ। ਤੁਹਾਨੂੰ ਆਪਣੀ ਗੱਲ ਰੱਖਣ ਲਈ ਉਸਦੇ ਸ਼ਾਂਤ ਹੋਣ ਦੀ ਉਡੀਕ ਕਰਨੀ ਚਾਹੀਦੀ ਹੈ।


ਮੁੱਦੇ ਨੂੰ ਗਹਿਰਾਈ ਨਾਲ ਸਮਝੋ


ਜੇਕਰ ਤੁਹਾਡੀ ਗਰਲਫ੍ਰੈਂਡ ਨੂੰ ਤੁਹਾਡੇ ਕਿਸੇ ਕੁੜੀ ਨਾਲ ਗੱਲ ਕਰਨ ਕਰਕੇ ਜੈਲਸੀ ਫੀਲ ਹੁੰਦੀ ਹੈ ਜਾਂ ਫਿਰ ਉਹ ਇਸ ਗੱਲੋਂ ਤੁਹਾਡੇ ਨਾਲ ਨਾਰਾਜ਼ ਹੁੰਦੀ ਹੈ। ਤੁਹਾਡੀ ਗਰਲਫ੍ਰੈਂਡ ਦਾ ਅਜਿਹਾ ਵਿਵਹਾਰ ਤੁਹਾਨੂੰ ਬੇਵਜ੍ਹਾ ਤੇ ਫਾਲਤੂ ਲੱਗ ਸਕਦਾ ਹੈ। ਪਰ ਇਹ ਤੁਹਾਡੀ ਵੱਡੀ ਗ਼ਲਤੀ ਹੈ। ਤੁਹਾਡੇ ਲਈ ਭਾਵੇਂ ਇਹ ਕੁਝ ਵੀ ਨਾਲ ਹੋਵੇ ਪਰ ਤੁਹਾਡੀ ਗਰਲਫ੍ਰੈਂਡ ਲਈ ਇਹ ਬਹੁਤ ਵੱਡੀ ਗੱਲ ਹੈ। ਤੁਹਾਨੂੰ ਇਸ ਸਾਰੇ ਮੁੱਦੇ ਨੂੰ ਗਹਿਰਾਈ ਨਾਲ ਸਮਝਣਾ ਚਾਹੀਦਾ ਹੈ।

Published by:Rupinder Kaur Sabherwal
First published:

Tags: Healthy Relationship, Life, Live-in relationship, Love, Relationship, Relationship Tips