Home /News /lifestyle /

ਟਵਿੱਟਰ 'ਤੇ ਇਨ੍ਹਾਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰਨਾ ਪੈ ਸਕਦਾ ਹੈ ਭਾਰੀ, ਕਾਨੂੰਨੀ ਕਾਰਵਾਈ ਦੇ ਨਾਲ ਹੋ ਸਕਦੀ ਹੈ ਜੇਲ੍ਹ

ਸਿਆਣੇ ਕਹਿੰਦੇ ਹਨ ਕਿ ਕੁਝ ਵੀ ਬੋਲਣ ਤੋਂ ਪਹਿਲਾਂ 100 ਵਾਰ ਸੋਚੋ। ਪਰ ਤਕਨੀਕੀ ਯੁੱਗ ਵਿੱਚ ਸੋਸ਼ਲ ਮੀਡੀਆ ਦਾ ਦੌਰ ਹੈ ਤੇ ਇਸ ਦੌਰਾਨ ਇਹ ਕਿਹਾ ਜਾਂਦਾ ਹੈ ਕਿ ਕੁਝ ਵੀ ਲਿਖਣ ਤੋਂ ਪਹਿਲਾਂ ਹਜ਼ਾਰ ਵਾਰ ਸੋਚੋ। ਜੀ ਹਾਂ ਅੱਜਕੱਲ ਲੋਕ ਟਵਿੱਟਰ (Twitter) 'ਤੇ ਕਾਫੀ ਐਕਟਿਵ ਰਹਿੰਦੇ ਹਨ। ਦੇਰ ਰਾਤ ਤੱਕ ਟਵੀਟ ਪੜਦੇ ਹਨ ਤੇ ਰੀਟਵੀਟ ਵੀ ਕਰਦੇ ਹਨ। ਕੁਝ ਟਵਿੱਟਰ 'ਤੇ ਵੀਡੀਓਜ਼ ਦੇਖਦੇ ਹਨ ਤੇ ਆਪਣੀਆਂ ਵੀਡੀਓਜ਼ ਪੋਸਟ ਕਰਦੇ ਹਨ। ਦਰਅਸਲ, ਦੁਨੀਆਂ ਭਰ ਵਿੱਚ ਟਵਿੱਟਰ ਇੱਕ ਬਹੁਤ ਪ੍ਰਸਿੱਧ ਮਾਈਕ੍ਰੋ ਬਲੌਗਿੰਗ ਸਾਈਟ ਹੈ। ਜ਼ਿਆਦਾਤਰ ਲੋਕ ਇਸ 'ਤੇ ਐਕਟਿਵ ਰਹਿੰਦੇ ਹਨ।

ਹੋਰ ਪੜ੍ਹੋ ...
  • Share this:

    ਪਰ ਇਹ ਵੀ ਸੱਚ ਹੈ ਕਿ ਟਵਿੱਟਰ ਦੇ ਜ਼ਿਆਦਾਤਰ ਯੂਜ਼ਰਜ਼ ਇਸ ਦੇ ਨਿਯਮਾਂ ਤੋਂ ਅਣਜਾਣ ਹਨ। ਉਹ ਅਕਾਊਂਟ ਤਾਂ ਬਣਾ ਲੈਂਦੇ ਹਨ ਪਰ ਨਿਯਮਾਂ ਨੂੰ ਪੜ੍ਹਨਾ ਜ਼ਰੂਰੀ ਨਹੀਂ ਸਮਝਦੇ। ਪਰ ਤੁਹਾਨੂੰ ਦੱਸ ਦਈਏ ਕਿ ਟਵਿੱਟਰ ਦੇ ਨਿਯਮਾਂ ਨੂੰ ਅਣਗੋਲਿਆਂ ਕਰਨਾ ਯੂਜ਼ਰਜ਼ ਨੂੰ ਕਾਫੀ ਮਹਿੰਗਾ ਪੈ ਸਕਦਾ ਹੈ। ਵੈਸੇ ਤਾਂ ਇੰਟਰਨੈੱਟ 'ਤੇ ਕਈ ਤਰ੍ਹਾਂ ਦੀਆਂ ਬਲੌਗਿੰਗ ਸਾਈਟਸ ਹਨ ਪਰ ਟਵਿੱਟਰ ਕਈ ਤਰ੍ਹਾਂ ਨਾਲ ਕਾਫੀ ਸੰਵੇਦਨਸ਼ੀਲ ਮਾਈਕ੍ਰੋ ਬਲੌਗਿੰਗ ਸਾਈਟ ਮੰਨੀ ਜਾਂਦੀ ਹੈ। ਇਸ ਲਈ ਇੱਥੇ ਕੁਝ ਵੀ ਪੋਸਟ ਕਰਨ ਜਾਂ ਲਿਖਣ ਤੋਂ ਪਹਿਲਾਂ ਖਾਸ ਧਿਆਨ ਰੱਖਣਾ ਪੈਂਦਾ ਹੈ। ਇੱਕ ਛੋਟੀ ਜਿਹੀ ਲਾਪਰਵਾਹੀ ਵੀ ਉਮਰ ਭਰ ਲਈ ਭਾਰੀ ਪੈ ਸਕਦੀ ਹੈ।

    ਇੱਥੋਂ ਤੱਕ ਕਿ ਜੇਲ ਜਾਣ ਤੱਕ ਦੀ ਨੌਬਤ ਵੀ ਆ ਸਕਦੀ ਹੈ। ਇਸ ਸਭ ਤੋਂ ਬਚਣ ਲਈ ਟਵਿੱਟਰ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ ਤੇ ਸਾਵਧਾਨੀ ਨਾਲ ਟਵਿੱਟਰ ਦੀ ਵਰਤੋਂ ਕਰਨਾ ਹੀ ਬਿਹਤਰ ਹੁੰਦਾ ਹੈ। ਆਓ ਜਾਣਦੇ ਹਾਂ ਕਿ ਟਵਿੱਟਰ ਦੀ ਵਰਤੋਂ ਕਰਦੇ ਸਮੇਂ ਕਿੰਨਾ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਨਾ ਹੋਵੇ-

    ਭਾਸ਼ਾ ਤੇ ਸ਼ਬਦਾਵਲੀ ਦਾ ਖਾਸ ਧਿਆਨ ਰੱਖੋ

    ਟਵਿੱਟਰ 'ਤੇ ਕਈ ਮਸ਼ਹੂਰ ਤੇ ਵੱਡੀਆਂ ਹਸਤੀਆਂ ਵੀ ਐਕਟਿਵ ਰਹਿੰਦੀਆਂ ਹਨ। ਉਨ੍ਹਾਂ ਨੂੰ ਟਵੀਟ ਕਰਦੇ ਹੋਏ ਭਾਸ਼ਾ ਤੇ ਸ਼ਬਦਾਵਲੀ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ। ਜੇਕਰ ਅਪਮਾਨਜਨਕ ਜਾਂ ਬੁਰੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਟਵੀਟ 'ਤੇ IT ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਕਾਰਵਾਈ ਹੋ ਸਕਦੀ ਹੈ। ਕਾਨੂੰਨੀ ਕਾਰਵਾਈ ਦੇ ਨਾਲ ਜੇਲ੍ਹ ਵੀ ਜਾਣਾ ਪੈ ਸਕਦਾ ਹੈ। ਇਸ ਲਈ ਟਵੀਟ ਕਰਦੇ ਸਮੇਂ ਸਹੀ ਭਾਸ਼ਾ ਤੇ ਸੋਚ ਸਮਝ ਕੇ ਸ਼ਭਦਾਵਲੀ ਦੀ ਚੋਣ ਕਰੋ।

    ਜਾਤੀਵਾਦ ਖਿਲਾਫ ਟਿੱਪਣੀ ਤੋਂ ਬਚੋ

    ਟਵਿੱਟਰ 'ਤੇ ਟਵੀਟ ਕਰਦੇ ਸਮੇਂ ਇਸ ਗੱਲ ਦਾ ਵੀ ਖਾਸ ਖਿਆਲ ਰੱਖੋ ਕਿ ਤੁਹਾਡੇ ਕਿਸੇ ਵੀ ਕਥਨ ਕਾਰਨ ਕਿਸੇ ਨੂੰ ਦੁੱਖ ਨਾ ਹੋਵੇ। ਜਾਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਖਾਸ ਤੌਰ 'ਤੇ ਜਾਤੀਵਾਦ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਵੀ ਟਿੱਪਣੀ ਨਹੀਂ ਕਰਨੀ ਚਾਹੀਦੀ। ਅਜਿਹੇ ਵਿੱਚ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਤੇ ਜੇਲ੍ਹ ਜਾਣ ਦੀ ਵੀ ਸੰਭਾਵਨਾ ਵੱਧ ਜਾਂਦੀ ਹੈ। ਇਸ ਲਈ ਜਾਤੀਵਾਦ ਸਬੰਧੀ ਸੋਚ ਸਮਝ ਕੇ ਹੀ ਟਵੀਟ ਕਰੋ।

    ਸਹੀ ਤਸਵੀਰਾਂ ਦੀ ਚੋਣ ਕਰੋ

    ਟਵਿੱਟਰ ਤੇ ਸ਼ਬਦਾਵਲੀ ਦੇ ਨਾਲ-ਨਾਲ ਵੀਡੀਓ ਤੇ ਤਸਵੀਰਾਂ ਦਾ ਵੀ ਖਾਸ ਧਿਆਨ ਰੱਖਣਾ ਪੈਂਦਾ ਹੈ। ਕਿਸੇ ਤਰ੍ਹਾਂ ਦੀ ਇਤਰਾਜ਼ਯੋਗ ਤਸਵੀਰ ਵੀ ਤੁਹਾਡੇ ਲਈ ਮੁਸੀਬਤ ਬਣ ਸਕਦੀ ਹੈ। ਅਜਿਹੀ ਕਿਸੇ ਵੀ ਤਸਵੀਰ ਲਈ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ। ਹਾਲਾਂਕਿ ਕਈ ਵਾਰ ਟਵਿੱਟਰ ਖੁੱਦ ਹੀ ਅਜਿਹੀਆਂ ਤਸਵੀਰਾਂ ਨੂੰ ਬਲਾਕ ਕਰ ਦਿੰਦਾ ਹੈ। ਪਰ ਜੇ ਬਲਾਕ ਨਾ ਹੋਵੇ ਤੇ ਕੋਈ ਇਸ 'ਤੇ ਇਤਰਾਜ਼ ਜਤਾਏ ਤਾਂ ਤੁਹਾਨੂੰ ਅਦਾਲਤੀ ਕਾਰਵਾਈ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਇਸ ਲਈ ਸਹੀ ਤੇ ਸਾਫ-ਸੁਥਰੀ ਤਸਵੀਰ ਦੀ ਹੀ ਚੋਣ ਕਰੋ।

    First published:

    Tags: Tech News, Tech updates, Twitter