Home /News /lifestyle /

UPSC Civil Services Free Coaching: IGNOU ਸਿਵਲ ਸੇਵਾਵਾਂ ਪ੍ਰੀਖਿਆ ਲਈ ਕਰਵਾਏਗਾ ਮੁਫਤ ਤਿਆਰੀ, ਇਨ੍ਹਾਂ ਉਮੀਦਵਾਰਾਂ ਨੂੰ ਮਿਲੇਗਾ ਮੌਕਾ

UPSC Civil Services Free Coaching: ਦੇਸ਼ ਵਿੱਚ ਕਿਸੇ ਵੀ ਨੌਜਵਾਨ ਲਈ ਪੜ੍ਹ ਲਿਖ ਕੇ IAS ਅਤੇ IPS ਬਣਨਾ ਇੱਕ ਸੁਪਨਾ ਹੁੰਦਾ ਹੈ। ਹਾਲਾਂਕਿ ਹਰ ਵਿਦਿਆਰਥੀ ਲਈ ਇਹ ਸੰਭਵ ਨਹੀਂ ਹੁੰਦਾ ਕਿਉਂਕਿ ਇਸਦੇ ਲਈ ਜੋ ਤਿਆਰੀ ਕਰਨੀ ਪੈਂਦੀ ਹੈ, ਉਸਦੀ ਫ਼ੀਸ ਬਹੁਤ ਜ਼ਿਆਦਾ ਹੈ। ਇਸ ਲਈ ਬਹੁਤ ਸਾਰੇ ਵਿਦਿਆਰਥੀ ਆਪਣੇ ਆਪ ਪੜ੍ਹ ਕੇ ਇਹਨਾਂ ਇਮਤਿਹਾਨਾਂ ਵਿੱਚ ਬੈਠਦੇ ਹਨ।

ਹੋਰ ਪੜ੍ਹੋ ...
  • Share this:

ਪਰ ਹੁਣ ਵਿਦਿਆਰਥੀਆਂ ਦੀ ਇਸ ਸਮੱਸਿਆ ਦਾ ਹੱਲ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਲੈ ਕੇ ਆਈ ਹੈ। ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ, IGNOU ਦੁਆਰਾ UPSC ਸਿਵਲ ਸੇਵਾਵਾਂ ਪ੍ਰੀਖਿਆ ਲਈ ਮੁਫ਼ਤ ਤਿਆਰੀ ਕਰਵਾਈ ਜਾ ਰਹੀ ਹੈ।

ਹਾਲਾਂਕਿ, IGNOU ਨੇ ਇਹ ਸਹੂਲਤ ਸਿਰਫ SC ਸ਼੍ਰੇਣੀ ਦੇ ਉਮੀਦਵਾਰਾਂ ਨੂੰ ਦਿੱਤੀ ਹੈ। ਯੋਗ ਉਮੀਦਵਾਰ IGNOU ਦੀ ਅਧਿਕਾਰਤ ਵੈੱਬਸਾਈਟ ignou.ac.in 'ਤੇ ਜਾ ਕੇ ਮੁਫ਼ਤ UPSC ਕੋਚਿੰਗ ਲਈ ਔਨਲਾਈਨ ਅਰਜ਼ੀ ਜਮ੍ਹਾਂ ਕਰ ਸਕਦੇ ਹਨ। ਨੋਟ ਕਰੋ ਕਿ ਅਰਜ਼ੀ ਜਮ੍ਹਾ ਕਰਨ ਦੀ ਆਖਰੀ ਮਿਤੀ 30 ਜੂਨ 2022 ਹੈ।

ਕੋਚਿੰਗ ਲਈ ਦਾਖਲਾ ਉਮੀਦਵਾਰਾਂ ਨੂੰ ਦਾਖਲਾ ਪ੍ਰੀਖਿਆ ਰਾਹੀਂ ਦਿੱਤਾ ਜਾਵੇਗਾ। ਜਿਸ ਵਿੱਚ ਚੁਣੇ ਗਏ ਉਮੀਦਵਾਰਾਂ ਨੂੰ UPSC ਸਿਵਲ ਸੇਵਾਵਾਂ ਦੀ ਮੁੱਢਲੀ ਅਤੇ ਮੁੱਖ ਪ੍ਰੀਖਿਆ ਦੋਵਾਂ ਲਈ ਤਿਆਰ ਕੀਤਾ ਜਾਵੇਗਾ।

ਕੋਚਿੰਗ ਦੀ ਪ੍ਰਵੇਸ਼ ਪ੍ਰੀਖਿਆ ਸਿਰਫ IGNOU ਦੁਆਰਾ ਕਰਵਾਈ ਜਾਵੇਗੀ। ਜਿਸ ਵਿੱਚ ਜਨਰਲ ਨਾਲੇਜ, ਲੈਂਗੂਏਜ, ਰੀਜ਼ਨਿੰਗ ਅਤੇ ਐਪਟੀਟਿਊਡ ਤੋਂ ਸਵਾਲ ਪੁੱਛੇ ਜਾਣਗੇ। Multiple Selection ਕਿਸਮ ਦੀ ਦਾਖਲਾ ਪ੍ਰੀਖਿਆ ਵਿੱਚ ਕੁੱਲ 100 ਸਵਾਲ ਪੁੱਛੇ ਜਾਣਗੇ।

ਕੋਚਿੰਗ ਲਈ ਜ਼ਰੂਰੀ ਵਿਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਗ੍ਰੈਜੂਏਸ਼ਨ ਪਾਸ ਜਾਂ ਗ੍ਰੈਜੂਏਸ਼ਨ ਦੇ ਆਖ਼ਰੀ ਸਾਲ ਵਿਚ ਪੜ੍ਹ ਰਹੇ ਉਮੀਦਵਾਰ ਇਸ ਲਈ ਅਪਲਾਈ ਕਰ ਸਕਦੇ ਹਨ। ਨਾਲ ਹੀ ਉਮੀਦਵਾਰਾਂ ਨੂੰ ਆਪਣਾ ਜਾਤੀ ਸਰਟੀਫਿਕੇਟ ਵੀ ਜਮ੍ਹਾ ਕਰਨਾ ਹੋਵੇਗਾ। ਕੋਚਿੰਗ ਲਈ ਕੁੱਲ 100 ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਜਿਸ ਵਿੱਚ 33 ਸੀਟਾਂ ਮਹਿਲਾ ਉਮੀਦਵਾਰਾਂ ਲਈ ਰਾਖਵੀਆਂ ਹਨ।
Published by:rupinderkaursab
First published:

Tags: Education, Services, Students, Upsc

ਅਗਲੀ ਖਬਰ