Home /News /lifestyle /

IIT ਮਦਰਾਸ ਸ਼ੁਰੂ ਕਰ ਰਿਹਾ ਗਣਿਤ ਦਾ ਆਨਲਾਈਨ ਕੋਰਸ, ਬਿਨ੍ਹਾਂ ਫ਼ੀਸ ਲਵੋ ਦਾਖ਼ਲਾ

ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (IIT) ਮਦਰਾਸ ਗਣਿਤ ਲਈ 'ਆਊਟ ਆਫ਼ ਦਾ ਬਾਕਸ ਥਿੰਕਿੰਗ' ਨਾਂ ਦਾ ਨਵਾਂ ਕੋਰਸ ਸ਼ੁਰੂ ਕਰਨ ਜਾ ਰਹੀ ਹੈ। ਇਹ ਕੋਰਸ ਔਨਲਾਈਨ ਮੋਡ ਵਿੱਚ ਹੋਵੇਗਾ। ਇਹ ਕੋਰਸ ਦਾ ਲਾਭ ਭਾਰਤ ਤੋਂ ਇਲਾਵਾ ਵਿਦੇਸ਼ੀ ਵਿਦਿਆਰਥੀ ਵੀ ਲੈ ਸਕਣਗੇ। ਇਸ ਜ਼ਰੀਏ ਗਣਿਤ ਦੀਆਂ ਸਮੱਸਿਆ ਨੂੰ ਹੱਲ ਕਰਨ ਦੇ ਕਈ ਨਵੇਂ ਤਰੀਕੇ ਸਿਖਾਉਣ 'ਤੇ ਧਿਆਨ ਦਿੱਤਾ ਜਾਵੇਗਾ।

ਹੋਰ ਪੜ੍ਹੋ ...
  • Share this:

IIT ਮਦਰਾਸ ਦੇ ਅਨੁਸਾਰ, ਇਸ ਕੋਰਸ ਲਈ ਰਜਿਸਟ੍ਰੇਸ਼ਨ 24 ਜੂਨ, 2022 ਨੂੰ ਬੰਦ ਹੋ ਜਾਵੇਗੀ ਅਤੇ ਇਸ ਕੋਰਸ ਦਾ ਪਹਿਲਾ ਬੈਚ 1 ਜੁਲਾਈ 2022 ਨੂੰ ਸ਼ੁਰੂ ਹੋਵੇਗਾ। ਇਸਦੇ ਨਾਲ ਹੀ ਗਣਿਤ ਦੇ ਇਸ ਕੋਰਸ ਵਿੱਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀ ਇਸ ਲਿੰਕ ਰਾਹੀਂ https://www.pravartak.org .in/out-of-box-thinking.html ਆਪਣਾ ਨਾਂ ਰਜਿਸਟਰ ਕਰ ਸਕਦੇ ਹਨ।

ਜਾਣਕਾਰੀ ਲਈ ਦੱਸ ਦੇਈਏ ਕਿ ਇਹ ਕੋਰਸ IIT ਮਦਰਾਸ ਪ੍ਰਵਰਤਕ ਟੈਕਨੋਲੋਜੀਜ਼ ਫਾਊਂਡੇਸ਼ਨ ਅਤੇ IIT ਮਦਰਾਸ ਦੀ sec 8 ਕੰਪਨੀ ਦੁਆਰਾ ਔਨਲਾਈਨ ਮੋਡ ਵਿੱਚ ਮੁਫ਼ਤ ਪੇਸ਼ ਕੀਤੇ ਜਾਣਗੇ। ਇਸਦੇ ਨਾਲ ਹੀ ਮਾਮੂਲੀ ਫੀਸ 'ਤੇ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਗ੍ਰੇਡ ਪ੍ਰਮਾਣ ਪੱਤਰ ਵੀ ਜਾਰੀ ਕੀਤਾ ਜਾਵੇਗਾ। ਸੰਸਥਾ ਨੇ ਸੂਚਿਤ ਕੀਤਾ ਕਿ ਅੰਤਿਮ ਪ੍ਰੀਖਿਆ ਪੂਰੇ ਭਾਰਤ ਦੇ ਚੋਣਵੇਂ ਸ਼ਹਿਰਾਂ ਦੇ ਕੇਂਦਰਾਂ 'ਤੇ ਆਯੋਜਿਤ ਕੀਤੀ ਜਾਵੇਗੀ। ਸੰਸਥਾ ਇਸ ਕੋਰਸ ਰਾਹੀਂ, ਕੰਮ ਕਰਨ ਵਾਲੇ ਪੇਸ਼ੇਵਰਾਂ ਅਤੇ ਖੋਜਕਰਤਾਵਾਂ ਤੋਂ ਇਲਾਵਾ 10 ਲੱਖ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਇਹ ਕੋਰਸ ਸਾਰਿਆਂ ਲਈ ਆਸਾਨੀ ਨਾਲ ਪਹੁੰਚਯੋਗ ਹੋਣਗੇ।

IIT ਮਦਰਾਸ ਦੇ ਡਾਇਰੈਕਟਰ ਪ੍ਰੋ.ਵੀ.ਕਾਮਾਕੋਟੀ ਨੇ ਕਿਹਾ ਕਿ ਇਹ ਕੋਰਸ ਭਾਰਤ ਵਿੱਚ ਆਪਣੀ ਕਿਸਮ ਦਾ ਪਹਿਲਾ ਕੋਰਸ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇੱਕ ਵੱਡਾ ਪ੍ਰਭਾਵ ਪਾਏਗਾ। ਅਸੀਂ ਅਗਲੇ ਕੁਝ ਸਾਲਾਂ ਵਿੱਚ ਇਸ ਕੋਰਸ ਦੇ ਲਾਭ ਦੇਖਾਂਗੇ। ਉਨ੍ਹਾਂ ਕਿਹਾ ਕਿ ਇਹ ਕੋਰਸ ਮੁਫ਼ਤ ਕਰਵਾਇਆ ਜਾ ਰਿਹਾ ਹੈ। ਇਹ ਕੋਰਸ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ, ਖਾਸ ਕਰਕੇ ਪੇਂਡੂ ਭਾਰਤ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਬਹੁਤ ਲਾਭ ਪਹੁੰਚਾਏਗਾ।

ਉਨ੍ਹਾਂ ਕਿਹਾ ਕਿ ਇਸ ਕੋਰਸ ਜ਼ਰੀਏ ਸਮੱਸਿਆਵਾਂ ਨੂੰ ਅਸਿੱਧੇ ਅਤੇ ਸਿਰਜਣਾਤਮਕ ਪਹੁੰਚ ਦੁਆਰਾ ਹੱਲ ਕੀਤਾ ਜਾਵੇਗਾ। ਇਹ ਕੋਰਸ ਸਮੱਸਿਆ ਨੂੰ ਹੱਲ ਕਰਨ ਲਈ ਕਈ ਤਰ੍ਹਾਂ ਦੀ ਪਹੁੰਚ ਪੇਸ਼ ਕਰੇਗਾ। ਇਸ ਤੋਂ ਇਲਾਵਾ ਇਹ ਕੋਰਸ ਸਮਝਣ ਵਿੱਚ ਆਸਾਨ ਢੰਗ ਨਾਲ ਨਵੀਆਂ ਤਕਨੀਕਾਂ ਨੂੰ ਪੇਸ਼ ਕਰੇਗਾ ਅਤੇ ਉਪਭੋਗਤਾਵਾਂ ਨੂੰ ਵਿਸ਼ਵਾਸ ਤੇ ਆਸਾਨੀ ਨਾਲ ਅਸਲ-ਜੀਵਨ ਦੇ ਪ੍ਰੋਜੈਕਟਾਂ ਦਾ ਸਾਹਮਣਾ ਕਰਨ ਲਈ ਤਿਆਰ ਕਰੇਗਾ।

ਤੁਹਾਨੂੰ ਦੱਸ ਦੇਈਏ ਕਿ ਇਹ ਕੋਰਸ ਗਣਿਤ ਦੇ ਸਿੱਖਿਅਕ ਅਤੇ ਆਰੀਆਭੱਟ ਇੰਸਟੀਚਿਊਟ ਆਫ਼ ਮੈਥੇਮੈਟੀਕਲ ਸਾਇੰਸਜ਼ ਦੇ ਸੰਸਥਾਪਕ-ਨਿਰਦੇਸ਼ਕ ਸਦਾਗੋਪਨ ਰਾਜੇਸ਼ ਦੁਆਰਾ ਪੜ੍ਹਾਏ ਜਾਣਗੇ। ਉਹ ਪਿਛਲੇ 30 ਸਾਲਾਂ ਤੋਂ ਸਕੂਲ ਅਤੇ ਕਾਲਜ ਦੇ ਵੱਖ-ਵੱਖ ਵਿਦਿਆਰਥੀਆਂ ਨੂੰ ਗਣਿਤ ਪੜ੍ਹਾ ਰਹੇ ਹਨ। ਇਸ ਤੋਂ ਇਲਾਵਾ ਉਹ ਪ੍ਰਾਇਮਰੀ ਤੋਂ ਲੈ ਕੇ ਹਾਈ ਸਕੂਲ ਦੇ ਵਿਦਿਆਰਥੀਆ ਲਈ ਵੱਖੋਂ ਵੱਖਰੇ ਪ੍ਰੋਗਰਾਮਾਂ ਦਾ ਆਯੋਜਨ ਵੀ ਕਰਦੇ ਰਹਿੰਦੇ ਹਨ।

ਜ਼ਿਕਰਯੋਗ ਹੈ ਕਿ ਸਦਾਗੋਪਨ ਰਾਜੇਸ਼ ਨੇ ਕਿਹਾ ਕਿ ਜੇ ਅਸੀਂ ਗਣਿਤ ਨੂੰ ਰਸਮੀ ਤਰੀਕੇ ਦੀ ਬਜਾਇ ਵਧੇਰੇ ਤਰਕਸ਼ੀਲ ਅਤੇ ਵਿਸ਼ਲੇਸ਼ਣਾਤਮਕ ਤਰਕ ਨਾਲ ਸਮਝਦੇ ਹਾਂ, ਤਾਂ ਅਸੀਂ ਆਪਣੀ ਸੋਚ ਨੂੰ ਵਿਸ਼ਾਲ ਕਰ ਸਕਦੇ ਹਾਂ। ਇਸਦੇ ਨਾਲ ਹੀ ਗਣਿਤ ਨੂੰ ਸਮਝਣ ਲਈ ਅਨੁਸ਼ਾਸਨ ਅਤੇ ਜਾਨੂੰਨ ਜ਼ਰੂਰੀ ਹੈ।

Published by:rupinderkaursab
First published:

Tags: Admissions, Education, Student, Study