Home /News /lifestyle /

IIT ਰੋਪੜ ਦਾ ਕਮਾਲ: ਇੰਡੋਰ ਥਾਵਾਂ 'ਤੇ ਹਵਾ ਨੂੰ ਸ਼ੁੱਧ ਲਈ ਬਣਾਇਆ ਇੱਕ ਜੀਵੰਤ ਪੌਦਾ ਅਧਾਰਿਤ ਏਅਰ ਪਿਊਰੀਫਾਇਰ

IIT ਰੋਪੜ ਦਾ ਕਮਾਲ: ਇੰਡੋਰ ਥਾਵਾਂ 'ਤੇ ਹਵਾ ਨੂੰ ਸ਼ੁੱਧ ਲਈ ਬਣਾਇਆ ਇੱਕ ਜੀਵੰਤ ਪੌਦਾ ਅਧਾਰਿਤ ਏਅਰ ਪਿਊਰੀਫਾਇਰ

IIT ਰੋਪੜ ਦਾ ਕਮਾਲ: ਇੰਡੋਰ ਥਾਵਾਂ 'ਤੇ ਹਵਾ ਨੂੰ ਸ਼ੁੱਧ ਲਈ ਬਣਾਇਆ ਇੱਕ ਜੀਵੰਤ ਪੌਦਾ ਅਧਾਰਿਤ ਏਅਰ ਪਿਊਰੀਫਾਇਰ

IIT ਰੋਪੜ ਦਾ ਕਮਾਲ: ਇੰਡੋਰ ਥਾਵਾਂ 'ਤੇ ਹਵਾ ਨੂੰ ਸ਼ੁੱਧ ਲਈ ਬਣਾਇਆ ਇੱਕ ਜੀਵੰਤ ਪੌਦਾ ਅਧਾਰਿਤ ਏਅਰ ਪਿਊਰੀਫਾਇਰ

ਇਹ ਵਿਸ਼ਵ ਦਾ ਪਹਿਲਾ ਅਤਿ ਆਧੁਨਿਕ ਸਮਾਰਟ ਬਾਇਓ ਫਿਲਟਰ ਹੋਣ ਦਾ ਦਾਅਵਾ ਹੈ। ਇਹ ਵਿਸ਼ਵ ਵਿੱਚ ਜੀਵੰਤ ਪੌਦੇ ਤੇ ਅਧਾਰਿਤ ਪਹਿਲਾ ਏਅਰ ਪਿਊਰੀਫਾਇਰ ਹੈ , ਜੋ ਗੇਮ ਚੇਂਜਰ ਹੋ ਸਕਦਾ ਹੈ ।

  • Share this:

ਅਵਤਾਰ ਸਿੰਘ ਕੰਬੋਜ਼

ਰੂਪਨਗਰ : ਇੰਡੀਅਨ ਇੰਸਟੀਚਿਊਟ ਆਫ ਤਕਨਾਲੋਜੀ , ਰੋਪੜ ਤੇ ਕਾਨਪੁਰ ਅਤੇ ਦਿੱਲੀ ਯੁਨੀਵਰਸਿਟੀ ਦੇ ਪ੍ਰਬੰਧਨ ਅਧਿਅਨ ਦੀ ਫੈਕਲਟੀ ਦੇ ਉੱਭਰਦੇ ਵਿਗਿਆਨੀਆਂ ਨੇ ਇੱਕ ਜੀਵੰਤ ਪੌਦਾ ਅਧਾਰਿਤ ਏਅਰ ਪਿਊਰੀਫਾਇਰ "ਯੂ ਬਰੀਦ ਲਾਈਫ" ਵਿਕਸਿਤ ਕੀਤਾ ਹੈ , ਜੋ ਇੰਡੋਰ ਥਾਵਾਂ ਤੇ ਹਵਾ ਨੂੰ ਸ਼ੁੱਧ ਕਰਨ ਦੀ ਪ੍ਰਕਿਰਿਆ ਨੂੰ ਵਧਾਉਂਦਾ ਹੈ । ਇਹ ਇੰਡੋਰ ਜਗ੍ਹਾ ਹਸਪਤਾਲ , ਸਕੂਲ , ਦਫ਼ਤਰ ਜਾਂ ਤੁਹਾਡੇ ਘਰ ਹੋ ਸਕਦੇ ਹਨ ।

ਆਈ ਆਈ ਟੀ ਰੋਪੜ ਦੀ ਸਟਾਰਟਅੱਪ ਕੰਪਨੀ , ਅਰਬਨ ਏਅਰ ਲੈਬਾਰਟਰੀ ਜਿਸ ਨੇ ਇਸ ਉਤਪਾਦ ਨੁੰ ਵਿਕਸਿਤ ਕੀਤਾ ਹੈ , ਉਸ ਦਾ ਦਾਅਵਾ ਹੈ ਕਿ ਇਹ ਵਿਸ਼ਵ ਦਾ ਪਹਿਲਾ ਅਤਿ ਆਧੁਨਿਕ ਸਮਾਰਟ ਬਾਇਓ ਫਿਲਟਰ ਹੈ , ਜੋ ਸਾਹ ਲੈਣ ਦੀ ਪ੍ਰਕਿਰਿਆ ਨੂੰ ਤਰੋ ਤਾਜ਼ਾ ਕਰ ਸਕਦਾ ਹੈ। ਇਸ ਨੂੰ ਆਈ ਆਈ ਟੀ ਰੋਪੜ ਵਿੱਚ ਤਿਆਰ ਕੀਤਾ ਗਿਆ ਹੈ ਜੋ ਆਈ ਹੱਬ — ਏ ਡਬਲਯੁ ਡੀ ਐੱਚ (ਖੇਤੀਬਾੜੀ ਅਤੇ ਪਾਣੀ ਤਕਨਾਲੋਜੀ ਵਿਕਾਸ ਹੱਬ) ਵਜੋਂ ਭਾਰਤ ਸਰਕਾਰ ਦੇ ਵਿਗਿਆਨ ਵਿਭਾਗ ਨੇ ਡੈਜ਼ੀਗਨੇਟ ਕੀਤਾ ਹੈ ।

ਇਹ ਤਕਨਾਲੋਜੀ ਪੌਦਿਆਂ ਦੇ ਕੁਦਰਤੀ ਪੱਤਿਆਂ ਰਾਹੀਂ ਹਵਾ ਨੂੰ ਸਾਫ ਕਰਨ ਦੁਆਰਾ ਕੰਮ ਕਰਦੀ ਹੈ । ਕਮਰੇ ਦੀ ਹਵਾ  ਪੱਤਿਆਂ ਨਾਲ ਮੇਲ ਜੋਲ ਕਰਦੀ ਹੈ ਅਤੇ ਮਿੱਟੀ ਦੀ ਜੜ੍ਹ ਵਾਲੀ ਜ਼ੋਨ ਵਿੱਚ ਚਲੀ ਜਾਂਦੀ ਹੈ , ਜਿੱਥੇ ਵੱਧ ਤੋਂ ਵੱਧ ਮਾਤਰਾ ਵਿੱਚ ਪ੍ਰਦੂਸਿ਼ਤ ਤੱਤਾਂ ਨੂੰ ਸਾਫ਼ ਕੀਤਾ ਜਾਂਦਾ ਹੈ । ਇਸ ਉਤਪਾਦ ਵਿੱਚ ਵਰਤੀ ਗਈ ਨਹੀਂ ਤਕਨਾਲੋਜੀ "ਅਰਬਨ ਮੁਨਰ ਇਫੈਕਟ" ਦੇ ਨਾਲ ਨਾਲ ਪੇਟੈਂਟ ਪੈਂਡਿੰਗ "ਬ੍ਰਿਦਿੰਗ ਰੂਟਸ" ਨਾਲ ਪੌਦਿਆਂ ਦੀ ਫਾਈਟੋ ਰੈਮੀਡੇਸ਼ਨ ਪ੍ਰਕਿਰਿਆ ਨੂੰ ਵੱਡੀ ਮਾਤਰਾ ਵਿੱਚ ਵਧਾ ਦਿੰਦੀ ਹੈ । ਫਾਈਟੋ ਰੈਮੀਡੇਸ਼ਨ ਇੱਕ ਪ੍ਰਕਿਰਿਆ ਹੈ , ਜਿਸ ਦੁਆਰਾ ਪੌਦੇ ਪ੍ਰਭਾਵਸ਼ਾਲੀ ਢੰਗ ਨਾਲ ਹਵਾ ਵਿੱਚੋਂ ਪ੍ਰਦੂਸਿ਼ਤ ਤੱਤਾਂ ਨੂੰ ਖ਼ਤਮ ਕਰਦੇ ਹਨ ।

"ਯੂ ਬਰੀਦ ਲਾਈਫ" ਪ੍ਰਭਾਵਸ਼ਾਲੀ ਢੰਗ ਨਾਲ ਇੰਡੋਰ ਹਵਾ ਗੁਣਵਤਾ ਨੂੰ ਗੈਸਾਂ ਅਤੇ ਬਾਇਆਲੋਜੀਕਲ ਪ੍ਰਦੂਸਿ਼ਤ ਤੱਤਾਂ ਨੂੰ ਸੁਧਾਰਦੀ ਹੈ ਜਦਕਿ ਵਿਸ਼ੇਸ਼ ਪੌਦਿਆਂ ਰਾਹੀਂ ਅੰਦਰੂਨੀ ਜਗ੍ਹਾ ਵਿੱਚ ਆਕਸੀਜਨ ਦੇ ਪੱਧਰ ਨੂੰ ਵਧਾਉਂਦੀ ਹੈ । ਇਹ ਸਾਰਾ ਕੁਝ ਯੂ ਵੀ ਡਿਸਇਨਫੈਕਸ਼ਨ ਅਤੇ ਇਸਟੈਕ ਆਫ ਪ੍ਰੀ—ਫਿਲਟਰ , ਚਾਰਕੋਲ ਫਿਲਟਰ ਅਤੇ ਐੱਚ ਈ ਪੀ ਏ (ਉੱਚ ਕੁਸ਼ਲਤਾ ਪਰਟੀਕੁਲੇਟ ਹਵਾ) ਫਿਲਟਰ ਜਿਸ ਨੂੰ ਵਿਸ਼ੇਸ਼ ਤੌਰ ਤੇ ਡਿਜ਼ਾਈਨ ਕੀਤੇ ਗਏ ਇੱਕ ਲਕੜੀ ਦੇ ਬਕਸੇ ਵਿੱਚ ਫਿੱਟ ਕਰਕੇ ਕੀਤਾ ਜਾਂਦਾ ਹੈ । ਇਸ ਵਿੱਚ ਇੱਕ ਸੈਂਟਰੀ-ਫਿਊਗਲ ਪੱਖਾ ਹੈ ਜੋ ਪਿਊਰੀਫਾਇਰ ਦੇ ਅੰਦਰ ਦਬਾਅ ਨੂੰ ਖਿੱਚਦਾ ਹੈ ਅਤੇ ਸ਼ੁੱਧ ਹਵਾ ਛੱਡਦਾ ਹੈ, ਜੋ ਜੜ੍ਹਾਂ ਦੇ ਵਿਚ ਪੈਦਾ ਹੁੰਦੀ ਹੈ ਅਤੇ ਇਸ ਨੂੰ ਆਊਟਲੈੱਟ ਰਾਹੀਂ 360 ਡਿਗਰੀ ਦੀ ਡਾਇਰੈਕਸ਼ਨ ਵਿੱਚ ਬਾਹਰ ਸੁੱਟਦੀ ਹੈ।

ਹਵਾ ਦੇ ਸ਼ੁੱਧੀਕਰਨ ਲਈ ਜੋ ਵਿਸ਼ੇਸ਼ ਪੌਦਿਆਂ ਤੇ ਟੈਸਟ ਕੀਤੇ ਗਏ ਹਨ , ਉਹਨਾਂ ਵਿੱਚ ਪੀਸਲਿਲੀ , ਸਨੇਕ ਪਲਾਂਟ , ਸਪਾਈਡਰ ਪਲਾਂਟ ਆਦਿ ਸ਼ਾਮਲ ਹਨ ਅਤੇ ਇਹਨਾਂ ਸਾਰਿਆਂ ਨੇ ਇੰਡੋਰ ਹਵਾ ਨੂੰ ਸਾਫ ਕਰਨ ਲਈ ਚੰਗੇ ਨਤੀਜੇ ਦਿੱਤੇ ਹਨ ।ਵਿਸ਼ਵ ਸਿਹਤ ਸੰਸਥਾ (ਡਬਲਯੁ ਐੱਚ ਓ) ਦੀ ਰਿਪੋਰਟ ਅਨੁਸਾਰ ਇੰਡੋਰ ਹਵਾ ਸਥਾਨ ਆਊਟਡੋਰ ਹਵਾ ਸਥਾਨਾਂ ਨਾਲੋ 5 ਗੁਣਾ ਵੱਧ ਪ੍ਰਦੂਸਿ਼ਤ ਹਨ । ਇਹ ਹੀ ਚਿੰਤਾ ਦਾ ਕਾਰਨ ਹੈ ਵਿਸ਼ੇਸ਼ ਕਰਕੇ ਮੌਜੂਦਾ ਕੋਵਿਡ ਮਹਾਮਾਰੀ ਸਮੇਂ ।

ਇੱਕ ਖੋਜ ਜਿਸ ਨੂੰ ਹਾਲ ਹੀ ਵਿੱਚ ਜਰਨਲ ਆਫ ਦੀ ਅਮੇਰੀਕਨ ਮੈਡੀਕਲ ਐਸੋਸੀਏਸ਼ਨ , ਜੇ ਏ ਅੇੱਮ ਏ ਛਾਪਿਆ ਗਿਆ ਹੈ , ਉਹ ਸਰਕਾਰਾਂ ਨੂੰ ਪ੍ਰਤੀ ਘੰਟਾ ਹਵਾ ਤਬਦੀਲੀਆਂ (ਆਊਟਡੋਰ ਹਵਾ ਦੇ ਨਾਲ ਕਮਰੇ ਦੀ ਵੈਂਟੀਲੇਸ਼ਨ ਦਾ ਇੱਕ ਉਪਾਅ) ਫਿਕਸ ਕਰਨ ਦੁਆਰਾ ਇਮਾਰਤਾਂ ਦੇ ਡਿਜ਼ਾਈਨ ਨੂੰ ਬਦਲਣ ਲਈ ਆਖਦੀ ਹੈ । "ਯੂ ਬਰੀਦ ਲਾਈਫ" ਇਸ ਚਿੰਤਾ ਦਾ ਹੱਲ ਹੋ ਸਕਦਾ ਹੈ ।

ਆਈ ਆਈ ਟੀ ਰੋਪੜ ਦੇ ਡਾਇਰੈਕਟਰ ਪ੍ਰੋਫੈਸਰ ਰਾਜੀਵ ਅਹੁਜਾ ਦਾ ਦਾਅਵਾ ਹੈ ਕਿ ਇਹ ਟੈਸਟੇਡ ਉਤਪਾਦ "ਯੂ ਬਰੀਦ ਲਾਈਫ" ਇੰਡੋਰ ਹਵਾ ਨੂੰ ਸਾਫ ਰੱਖਣ ਲਈ ਇੱਕ ਗੇਮ ਚੇਂਜਰ ਹੋ ਸਕਦਾ ਹੈ । ਇਸ ਦਾ ਕਾਰਨ ਹੈ ਨਵੀਂ ਖੋਜ ਵਿੱਚ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਕੋਵਿਡ 19 ਵੈਕਸੀਨੇਸ਼ਨ ਆਪਣੇ ਆਪ ਵਿੱਚ ਕੰਮ ਕਰਨ ਵਾਲੇ ਸਥਾਨਾਂ , ਸਕੂਲਾਂ ਅਤੇ ਇੱਥੋਂ ਤੱਕ ਕਿ ਕਲੋਜ਼ਡ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਘਰਾਂ ਵਿੱਚ ਜਦ ਤੱਕ ਹਵਾ ਫਿਲਟਰੇਸ਼ਨ , ਹਵਾ ਸ਼ੁਧੀ ਕਰਨ ਅਤੇ ਇੰਡੋਰ  ਵੈਂਟੀਲੇਸ਼ਨ ਇਮਾਰਤੀ ਡਿਜ਼ਾਈਨ ਦਾ ਇੱਕ ਹਿੱਸਾ ਨਹੀਂ ਬਣਦੇ , ਸੁਰੱਖਿਆ ਦੀ ਗਰੰਟੀ ਨਹੀਂ ਹੋ ਸਕਦੀ ।

ਨੈਸ਼ਨਲ ਐਕਰੀਡਿਟੇਸ਼ਨ ਬੋਰਡ ਫੋਰ ਟੈਸਟਿੰਗ ਐਂਡ ਕੈਲੀਬ੍ਰੇਸ਼ਨ ਲੈਬਾਰਟਰੀਜ਼ ਅਤੇ ਆਈ ਆਈ ਟੀ ਲੈਬਾਰਟਰੀ ਦੁਆਰਾ ਕੀਤੇ ਗਏ ਟੈਸਟਾਂ ਦੇ ਨਤੀਜੇ ਇਹ ਦੱਸਦੇ ਹਨ ਕਿ "ਯੂ ਬਰੀਦ ਲਾਈਫ" ਵਰਤਣ ਤੋਂ ਬਾਅਦ 150 ਵਰਗ ਫੁੱਟ ਆਕਾਰ ਦੇ ਕਮਰੇ ਦਾ ਏ ਕਿਉ ਆਈ (ਏਅਰ ਕੁਆਲਟੀ ਇੰਡੈਕਸ) 15 ਮਿੰਟਾਂ ਵਿੱਚ 311 ਤੋਂ 39 ਤੇ ਆ ਜਾਂਦਾ ਹੈ ।

ਉਹਨਾਂ ਦਾਅਵਾ ਕੀਤਾ ਹੈ ਕਿ ਇਹ ਵਿਸ਼ਵ ਵਿੱਚ ਜੀਵੰਤ ਪੌਦੇ ਤੇ ਅਧਾਰਿਤ ਪਹਿਲਾ ਏਅਰ ਪਿਊਰੀਫਾਇਰ ਹੈ , ਜੋ ਗੇਮ ਚੇਂਜਰ ਹੋ ਸਕਦਾ ਹੈ । ਸ਼੍ਰੀ ਸੰਜੇ ਮੌਰਿਆ , ਸੀ ਈ ਓ , ਯੂ ਬਰੀਦ ਨੇ ਦਾਅਵਾ ਹੈ ਕਿ ਉਤਪਾਦ ਦੇ ਕੁਝ ਬਾਇਓਫਿਲਿਕ ਫਾਇਦੇ ਹਨ , ਜਿਵੇਂ ਕੋਗਨੇਟਿਵ ਫੰਕਸ਼ਨ ਸਰੀਰੀ ਅਤੇ ਮਾਨਸਿਕ ਰਿਸ਼ਟ ਪੁਸ਼ਟਤਾ ਲਈ ਸਹਾਇਤਾ । ਇਸ ਲਈ ਇਹ ਤੁਹਾਡੇ ਕਮਰੇ ਵਿੱਚ ਐਮਾਜ਼ੋਨ ਜੰਗਲ ਹੋਣ ਵਾਂਗ ਹੈ । ਉਪਭੋਗਤਾ ਨੂੰ ਲਗਾਤਾਰ ਪੌਦਿਆਂ ਨੂੰ ਪਾਣੀ ਦੇਣ ਦੀ ਲੋੜ ਨਹੀਂ ਹੈ ਕਿਉਂਕਿ ਇਸ ਵਿੱਚ 150 ਐੱਮ ਐੱਲ ਦੀ ਸਮਰੱਥਾ ਵਾਲਾ ਇੱਕ ਬਿਲਟ ਇਨ ਪਾਣੀ ਰਿਜ਼ਰਵਾਇਰ ਹੈ, ਜੋ ਪੌਦੇ ਦੀਆਂ ਲੋੜਾਂ ਲਈ ਬਫਰ ਵਜੋਂ ਕੰਮ ਕਰਦਾ ਹੈ ।

ਉਹਨਾਂ ਕਿਹਾ ਕਿ ਇਹ ਉਪਕਰਣ ਜੜ੍ਹਾਂ ਨੂੰ ਪਾਣੀ ਸਪਲਾਈ ਕਰਦੀ ਹੈ ਜਦ ਕਦੇ ਉਹ ਬਹੁਤ ਖੁਸ਼ਕ ਹੋ ਜਾਂਦੀਆਂ ਹਨ।ਇਸ ਖੋਜੀ ਉਤਪਾਦ ਦੀ ਸਿਫਾਰਸ਼ ਕਰਦਿਆਂ AIIMS ਏਮਜ਼ ਨਵੀਂ ਦਿੱਲੀ ਦੇ ਡਾਕਟਰ ਵਿਨੇ ਅਤੇ ਡਾਕਟਰ ਦਿਵੇਸ਼ ਅਗਰਵਾਲ ਨੇ ਕਿਹਾ ਹੈ ਕਿ "ਯੂ ਬਰੀਦ ਲਾਈਫ" ਕਮਰੇ ਵਿੱਚ ਆਕਸੀਜਨ ਭਰ ਦਿੰਦਾ ਹੈ, ਜੋ ਮਰੀਜ਼ਾਂ ਨੂੰ ਸਾਹ ਲੈਣ ਲਈ ਬਹੁਤ ਅਨੁਕੂਲ ਹੈ ।ਪ੍ਰੋਫੈਸਰ ਅਹੁਜਾ ਨੇ ਭਰੋਸਾ ਦਿੱਤਾ ਕਿ ਆਈ ਆਈ ਟੀ ਬਜ਼ਾਰੀਕਰਨ ਲਈ ਇਸ ਉਤਪਾਦ ਨੂੰ ਵੱਡੀ ਮਾਤਰਾ ਵਿੱਚ ਉਤਪਾਦਨ ਕਰਨ ਲਈ ਸਮਰੱਥਾ ਰੱਖਦਾ ਹੈ ।

Published by:Sukhwinder Singh
First published:

Tags: Air pollution, Research, Roper, Technology