HOME » NEWS » Life

ਚਲਾਨ ਦੇ ਡਰੋਂ ਕੁੱਤੇ ਨੇ ਪਾਇਆ ਹੈਲਮੇਟ, ਫੋਟੋ ਵਾਇਰਲ

News18 Punjab
Updated: October 25, 2019, 1:01 PM IST
share image
ਚਲਾਨ ਦੇ ਡਰੋਂ ਕੁੱਤੇ ਨੇ ਪਾਇਆ ਹੈਲਮੇਟ, ਫੋਟੋ ਵਾਇਰਲ
ਹੈਲਮੇਟ ਪਾਕੇ ਸਕੂਟਰ ਤੇ ਬੈਠਿਆ ਕੁੱਤਾ ਇਸ ਗੱਲ ਦਾ ਸਬੂਤ ਹੈ ਕਿ ਲੋਕ ਆਖਰਕਾਰ ਮੋਟਰ ਵਹੀਕਲ ਐਕਟ ਨੂੰ ਗੰਭੀਰਤਾ ਨਾਲ ਲੈ ਰਹੇ ਹਨ...

ਹੈਲਮੇਟ ਪਾਕੇ ਸਕੂਟਰ ਤੇ ਬੈਠਿਆ ਕੁੱਤਾ ਇਸ ਗੱਲ ਦਾ ਸਬੂਤ ਹੈ ਕਿ ਲੋਕ ਆਖਰਕਾਰ ਮੋਟਰ ਵਹੀਕਲ ਐਕਟ ਨੂੰ ਗੰਭੀਰਤਾ ਨਾਲ ਲੈ ਰਹੇ ਹਨ...

  • Share this:
  • Facebook share img
  • Twitter share img
  • Linkedin share img
ਮੋਟਰ ਵਹੀਕਲ ਐਕਟ ਵਿਚ ਤਬਦੀਲੀ ਤੋਂ ਬਾਅਦ ਵੱਖ-ਵੱਖ ਰਾਜਾਂ ਵਿਚ ਸੜਕ ਨਿਯਮਾਂ ਦੀ ਪਾਲਣਾ ਨਾ ਕਰਨ ਲਈ ਵੱਡੇ ਚਲਾਨ ਕੱਟੇ ਜਾ ਰਹੇ ਹਨ। ਬਹੁਤ ਸਾਰੇ ਲੋਕਾਂ ਨੇ ਇਸ ਤੋਂ ਡਰਦੇ ਹੋਏ ਨਿਯਮਾਂ ਦਾ ਸਖਤੀ ਨਾਲ ਪਾਲਣਾ ਕਰਨਾ ਸ਼ੁਰੂ ਕਰ ਦਿੱਤਾ ਹੈ, ਕਈਆਂ ਨੇ ਇਸ ਦੇ ਖਿਲਾਫ ਸੋਸ਼ਲ ਮੀਡੀਆ 'ਤੇ ਮੁਹਿੰਮ ਸ਼ੁਰੂ ਕੀਤੀ ਹੈ। ਅਜਿਹੀ ਸਥਿਤੀ ਚ ਕੁਝ ਵੀਡਿਓਜ਼ ਵੀ ਸਾਹਮਣੇ ਆਈਆਂ, ਜਿਨ੍ਹਾਂ ਵਿੱਚ ਕੋਈ ਹੈਲਮਟ ਦੇ ਉੱਪਰ ਲਾਇਸੈਂਸ ਦੇ ਸਟਿੱਕਰ ਚਿਪਕਾਉਂਦਾ ਵੇਖਿਆ ਗਿਆ ਤੇ ਕੁਝ ਲੋਕ ਕਾਗਜ਼ ਦਿਖਾਉਣ ਕਾਰਨ ਕਾਰ ਦੇ ਸਾਮ੍ਹਣੇ ਪੇਪਰ ਚਿਪਕਾਉਂਦੇ ਵੇਖੇ ਗਏ ਸਨ। ਇਸ ਕੜੀ ਚ ਇਕ ਹੋਰ ਮਜ਼ੇਦਾਰ ਤਸਵੀਰ ਸਾਹਮਣੇ ਆਈ ਹੈ।



ਇਸ ਤਸਵੀਰ ਚ ਇਕ ਆਦਮੀ ਦਾ ਪਾਲਤੂ ਕੁੱਤਾ ਮੋਟਰ ਸਾਈਕਲ 'ਤੇ ਉਸਦੀ ਪਿਛਲੀ ਸੀਟ 'ਤੇ ਬੈਠਾ ਹੈ ਪਰ ਅਜੀਬ ਗੱਲ ਇਹ ਹੈ ਕਿ ਕੁੱਤੇ ਨੇ ਮਾਲਕ ਦੀ ਤਰ੍ਹਾਂ ਹੈਲਮੇਟ ਪਾਇਆ ਹੋਇਆ ਹੈ। ਹੁਣ ਲੋਕ ਇਸ ਤਸਵੀਰ ਦਾ ਬਹੁਤ ਅਨੰਦ ਲੈ ਰਹੇ ਹਨ ਜਦਕਿ ਕੁਝ ਕਹਿ ਰਹੇ ਹਨ ਕਿ ਕਾਨੂੰਨ ਦੀ ਸਖਤੀ ਵੇਖੋ, ਕੁੱਤੇ ਵੀ ਚਲਾਨਾਂ ਤੋਂ ਡਰਦੇ ਹਨ। ਇਕ ਹੋਰ ਨੇ ਕਿਹਾ ਕਿ ਪਾਲਤੂ ਜਾਨਵਰ ਲਈ ਇਹ ਉਨ੍ਹਾਂ ਦਾ ਪਿਆਰ ਹੈ ਕਿ ਉਹ ਸੜਕ ਤੇ ਉਸੇ ਤਰ੍ਹਾਂ ਇਸਦੀ ਰੱਖਿਆ ਕਰ ਰਹੇ ਹਨ ਜਿਵੇਂ ਕਿ ਉਹ ਆਪਣੇ ਆਪ ਦੀ ਕਰਦੇ ਹਨ।

First published: October 25, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading