Home /News /lifestyle /

5 ਟ੍ਰਿਲੀਅਨ ਡਾਲਰ ਅਰਥਵਿਵਸਥਾ ਬਣਨ 'ਚ ਭਾਰਤ ਨੂੰ ਲੱਗਣਗੇ ਕਿੰਨੇ ਸਾਲ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

5 ਟ੍ਰਿਲੀਅਨ ਡਾਲਰ ਅਰਥਵਿਵਸਥਾ ਬਣਨ 'ਚ ਭਾਰਤ ਨੂੰ ਲੱਗਣਗੇ ਕਿੰਨੇ ਸਾਲ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਸਾਲ 2025 ਤੱਕ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਟੀਚਾ ਰੱਖਿਆ ਹੈ। ਬਿਜ਼ਨਸ ਸਟੈਂਡਰਡ ਦੀ ਇੱਕ ਰਿਪੋਰਟ ਦੇ ਅਨੁਸਾਰ, IMF ਦੇ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਭਾਰਤ ਸਾਲ 2029 ਤੱਕ ਇਸ ਟੀਚੇ ਨੂੰ ਹਾਸਲ ਕਰ ਸਕਦਾ ਹੈ।

ਹੋਰ ਪੜ੍ਹੋ ...
  • Share this:
ਭਾਰਤ ਤਰੱਕੀ ਦੀ ਰਾਹ 'ਤੇ ਵਾਪਸ ਮੁੜ ਰਿਹਾ ਹੈ। ਕੋਰੋਨਾ ਦੇ ਜ਼ਬਰਦਸਤ ਪ੍ਰਭਾਵ ਨੇ ਹਰ ਦੇਸ਼ ਦੀ ਅਰਥਵਿਵਸਥਾ ਨੂੰ ਇੱਕ ਵਾਰ ਤਾਂ ਹਿਲਾ ਕੇ ਰੱਖ ਦਿੱਤਾ ਸੀ ਪਰ ਹੁਣ ਕਾਰੋਬਾਰ ਦੁਬਾਰਾ ਪਟੜੀ 'ਤੇ ਵਾਪਸ ਆ ਰਹੇ ਹਨ ਅਤੇ ਦੇਸ਼ ਦੀ ਆਰਥਿਕ ਤਰੱਕੀ ਵਿੱਚ ਯੋਗਦਾਨ ਪਾ ਰਹੇ ਹਨ।

ਭਾਰਤ ਦਾ ਸੁਪਨਾ ਹੈ ਕਿ ਉਹ ਜਲਦੀ 5 ਟ੍ਰਿਲੀਅਨ ਅਰਥਵਿਵਸਥਾ ਨੂੰ ਛੂਹ ਲਏਗੀ। ਪਰ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟੀਚੇ ਨੂੰ ਹਾਸਲ ਕਰਨ ਵਿੱਚ 4 ਸਾਲ ਦੀ ਦੇਰੀ ਹੋਵੇਗੀ। ਇਹ ਅੰਦਾਜ਼ਾ ਅੰਤਰਰਾਸ਼ਟਰੀ ਮੁਦਰਾ ਫੰਡ (IMF) ਦੇ ਅੰਕੜਿਆਂ ਵਿੱਚ ਪ੍ਰਗਟਾਇਆ ਗਿਆ ਹੈ। IMF ਦਾ ਕਹਿਣਾ ਹੈ ਕਿ ਭਾਰਤ ਨੂੰ ਇੰਨੀ ਵੱਡੀ ਅਰਥਵਿਵਸਥਾ ਬਣਨ 'ਚ ਹੋਰ ਸਮਾਂ ਲੱਗੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2025 ਤੱਕ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਟੀਚਾ ਰੱਖਿਆ ਹੈ। ਬਿਜ਼ਨਸ ਸਟੈਂਡਰਡ ਦੀ ਇੱਕ ਰਿਪੋਰਟ ਦੇ ਅਨੁਸਾਰ, IMF ਦੇ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਭਾਰਤ ਸਾਲ 2029 ਤੱਕ ਇਸ ਟੀਚੇ ਨੂੰ ਹਾਸਲ ਕਰ ਸਕਦਾ ਹੈ।

2029 ਤੱਕ ਹਾਸਲ ਕਰਨ ਦਾ ਟੀਚਾ
IMF ਦੇ ਅੰਕੜਿਆਂ ਮੁਤਾਬਕ ਵਿੱਤੀ ਸਾਲ 2028-29 ਤੱਕ ਭਾਰਤ 4.92 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣ ਜਾਵੇਗਾ। ਇਸ ਦਾ ਮਤਲਬ ਹੈ ਕਿ ਇਸ ਟੀਚੇ ਨੂੰ ਹਾਸਲ ਕਰਨ 'ਚ 4 ਸਾਲ ਦੀ ਦੇਰੀ ਹੋਵੇਗੀ। ਹਾਲਾਂਕਿ, ਮੁੱਖ ਆਰਥਿਕ ਸਲਾਹਕਾਰ ਡਾ. ਵੀ. ਅਨੰਤ ਨਾਗੇਸਵਰਨ ਨੇ ਇਸ ਸਾਲ ਫਰਵਰੀ ਵਿੱਚ ਭਰੋਸਾ ਪ੍ਰਗਟਾਇਆ ਸੀ ਕਿ ਵਿੱਤੀ ਸਾਲ 2025-26 ਤੱਕ, ਭਾਰਤ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣ ਜਾਵੇਗਾ। ਉਨ੍ਹਾਂ ਕਿਹਾ ਸੀ ਕਿ ਜੇਕਰ 8-9 ਫੀਸਦੀ ਦੀ ਟਿਕਾਊ ਵਿਕਾਸ ਦਰ ਜਾਰੀ ਰਹੀ ਤਾਂ ਭਾਰਤ ਇਸ ਸਮੇਂ ਤੱਕ ਇਹ ਉਪਲਬਧੀ ਹਾਸਲ ਕਰ ਲਵੇਗਾ।

ਇਸ ਸਮੇਂ ਭਾਰਤ ਨੇ ਡਾਲਰ ਮੁੱਲ ਵਿੱਚ 3 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਦਾ ਅੰਕੜਾ ਪਾਰ ਕਰ ਲਿਆ ਹੈ। ਨਾਗੇਸ਼ਵਰਨ ਨੇ ਕਿਹਾ ਸੀ ਕਿ ਜੇਕਰ ਅਸੀਂ 8-9 ਫੀਸਦੀ ਦੀ ਅਸਲੀ ਜੀਡੀਪੀ ਨੂੰ ਬਰਕਰਾਰ ਰੱਖਣ ਦੇ ਯੋਗ ਹੁੰਦੇ ਹਾਂ, ਤਾਂ ਇਹ ਡਾਲਰ ਦੇ ਰੂਪ ਵਿੱਚ 8 ਫੀਸਦੀ ਵਿਕਾਸ ਦਰ ਹੋਵੇਗੀ।
Published by:Amelia Punjabi
First published:

Tags: India, Narendra modi, Prime Minister

ਅਗਲੀ ਖਬਰ