Home /News /lifestyle /

ਹਵਾਈ ਯਾਤਰੀਆਂ ਲਈ ਖੁਸ਼ਖਬਰੀ, ਹੁਣ ਏਅਰਪੋਰਟ 'ਤੇ ਬੋਰਡਿੰਗ ਪਾਸ ਲਈ ਨਹੀਂ ਲੱਗੇਗਾ ਵਾਧੂ ਚਾਰਜ

ਮਹਿੰਗਾਈ ਦੇ ਦੌਰ ਵਿੱਚ ਹਵਾਈ ਯਾਤਰੀਆਂ ਲਈ ਇੱਕ ਰਾਹਤ ਵਾਲੀ ਖਬਰ ਹੈ। ਦੱਸ ਦਈਏ ਕਿ ਏਅਰਲਾਈਨ ਕੰਪਨੀਆਂ ਹੁਣ ਏਅਰਪੋਰਟ ਦੇ ਚੈੱਕ-ਇਨ ਕਾਊਂਟਰ 'ਤੇ ਬੋਰਡਿੰਗ ਪਾਸ ਜਾਰੀ ਕਰਨ ਲਈ ਯਾਤਰੀ ਤੋਂ ਵਾਧੂ ਚਾਰਜ ਨਹੀਂ ਲੈ ਸਕਣਗੀਆਂ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਵੀਰਵਾਰ ਨੂੰ ਸਾਰੀਆਂ ਏਅਰਲਾਈਨਾਂ ਨੂੰ ਇਸ 'ਤੇ ਤੁਰੰਤ ਪਾਬੰਦੀ ਲਗਾਉਣ ਦਾ ਹੁਕਮ ਦਿੰਦੇ ਹੋਏ ਕਿਹਾ ਕਿ ਬੋਰਡਿੰਗ ਪਾਸਾਂ ਲਈ ਵਾਧੂ ਚਾਰਜ ਕਰਨਾ ਨਿਯਮਾਂ ਦੇ ਵਿਰੁੱਧ ਹੈ।

ਹੋਰ ਪੜ੍ਹੋ ...
  • Share this:

ਦਰਅਸਲ ਇਹ ਸਭ ਉਦੋਂ ਮੰਤਰਾਲੇ ਦੇ ਧਿਆਨ ਵਿੱਚ ਆਇਆ ਸੀ ਕਿ ਜਦੋਂ ਯਾਤਰੀ ਹਵਾਈ ਅੱਡੇ ਦੇ ਚੈੱਕ-ਇਨ ਕਾਊਂਟਰ 'ਤੇ ਬੋਰਡਿੰਗ ਪਾਸ ਦੀ ਮੰਗ ਕਰਦੇ ਹਨ ਤਾਂ ਏਅਰਲਾਈਨਾਂ ਵਾਧੂ ਫੀਸ ਵਸੂਲਦੀਆਂ ਹਨ। ਮੌਜੂਦਾ ਪ੍ਰਣਾਲੀ ਵਿੱਚ, ਕੰਪਨੀਆਂ ਵੈੱਬ ਚੈੱਕ-ਇਨ ਕੀਤੇ ਬਿਨਾਂ ਯਾਤਰੀਆਂ ਨੂੰ ਬੋਰਡਿੰਗ ਪਾਸ ਜਾਰੀ ਕਰਨ ਲਈ 200 ਰੁਪਏ ਵਾਧੂ ਚਾਰਜ ਕਰਦੀਆਂ ਹਨ। ਵੀਰਵਾਰ ਨੂੰ, ਮੰਤਰਾਲੇ ਨੇ ਟਵੀਟ ਕੀਤਾ ਕਿ ਇਹ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਧਿਆਨ ਵਿੱਚ ਆਇਆ ਹੈ ਕਿ ਏਅਰਲਾਈਨਾਂ ਯਾਤਰੀਆਂ ਤੋਂ ਬੋਰਡਿੰਗ ਪਾਸ ਜਾਰੀ ਕਰਨ ਲਈ ਵਾਧੂ ਚਾਰਜ ਲੈ ਰਹੀਆਂ ਹਨ। ਇਹ ਬਿਲਕੁਲ ਗਲਤ ਹੈ।

ਮੰਤਰਾਲੇ ਨੇ ਟਵੀਟ ਕਰ ਦੱਸਿਆ ਗਲਤ
ਇਸ ਸਬੰਧੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਵੀਰਵਾਰ ਨੂੰ ਇੱਕ ਟਵੀਟ ਕੀਤਾ। ਟਵੀਟ 'ਚ ਲਿਖਿਆ ਗਿਆ ਹੈ, ''ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਧਿਆਨ 'ਚ ਆਇਆ ਹੈ ਕਿ ਏਅਰਲਾਈਨਜ਼ ਯਾਤਰੀਆਂ ਤੋਂ ਬੋਰਡਿੰਗ ਪਾਸ ਜਾਰੀ ਕਰਨ ਲਈ ਵਾਧੂ ਫੀਸ ਵਸੂਲ ਰਹੀਆਂ ਹਨ। ਹਵਾਬਾਜ਼ੀ ਨਿਯਮਾਂ, 1937 ਦੇ ਉਪਬੰਧਾਂ ਦੇ ਅਨੁਸਾਰ ਜਾਰੀ ਕੀਤੇ ਗਏ ਨਿਰਦੇਸ਼ਾਂ ਦੇ ਤਹਿਤ ਇਹ ਜਾਇਜ਼ ਨਹੀਂ ਹੈ। ਮੰਤਰਾਲੇ ਦੇ ਇਸ ਟਵੀਟ ਤੋਂ ਬਾਅਦ ਹੁਣ ਸਾਰੀਆਂ ਏਅਰਲਾਈਨ ਕੰਪਨੀਆਂ ਨੂੰ ਇਸ ਨਿਯਮ ਦਾ ਪਾਲਣ ਕਰਨਾ ਹੋਵੇਗਾ।

ਗੜਬੜੀ 'ਤੇ ਮੰਤਰਾਲਾ ਗੰਭੀਰ
ਇਸ ਤੋਂ ਇਲਾਵਾ ਭਾਰਤੀ ਏਅਰਲਾਈਨਜ਼ ਦੇ ਜਹਾਜ਼ਾਂ ਵਿੱਚ ਤਕਨੀਕੀ ਖਾਮੀਆਂ ਦੀਆਂ ਕਈ ਘਟਨਾਵਾਂ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਵੀ ਗੰਭੀਰਤਾ ਨਾਲ ਲਿਆ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਪਿਛਲੇ ਐਤਵਾਰ ਆਪਣੇ ਮੰਤਰਾਲੇ ਅਤੇ ਡੀਜੀਸੀਏ (DGCA) ਦੇ ਸੀਨੀਅਰ ਅਧਿਕਾਰੀਆਂ ਨਾਲ ਸੁਰੱਖਿਆ ਮੁੱਦਿਆਂ 'ਤੇ ਮੀਟਿੰਗ ਕੀਤੀ। ਮੀਟਿੰਗ ਵਿੱਚ ਮੰਤਰੀ ਨੇ ਅਧਿਕਾਰੀਆਂ ਤੋਂ ਪਿਛਲੇ ਇੱਕ ਮਹੀਨੇ ਦੌਰਾਨ ਹੋਈਆਂ ਇਨ੍ਹਾਂ ਘਟਨਾਵਾਂ ਦਾ ਪੂਰਾ ਵੇਰਵਾ ਲਿਆ ਹੈ। ਸਿੰਧੀਆ ਨੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਯਾਤਰੀਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ। ਇਸ ਮੀਟਿੰਗ ਤੋਂ ਬਾਅਦ ਡੀਜੀਸੀਏ (DGCA) ਨੇ ਏਅਰਲਾਈਨ ਕੰਪਨੀਆਂ ਨੂੰ ਹੱਲ ਲੱਭਣ ਅਤੇ ਕਮੀਆਂ ਨੂੰ ਸੁਧਾਰਨ ਲਈ 10 ਦਿਨਾਂ ਦਾ ਸਮਾਂ ਦਿੱਤਾ ਹੈ।
First published:

Tags: Airport

ਅਗਲੀ ਖਬਰ