Home /News /lifestyle /

SBI ਨੇ ਸਾਰੇ ਗਾਹਕਾਂ ਲਈ ਜਾਰੀ ਕੀਤੀ ਜ਼ਰੂਰੀ ਸੂਚਨਾ, ਬੈਂਕਿੰਗ ਸੇਵਾਵਾਂ ਨੂੰ ਚਾਲੂ ਰੱਖਣ ਲਈ ਫਟਾਫਟ ਕਰੋ ਇਹ ਕੰਮ...

SBI ਨੇ ਸਾਰੇ ਗਾਹਕਾਂ ਲਈ ਜਾਰੀ ਕੀਤੀ ਜ਼ਰੂਰੀ ਸੂਚਨਾ, ਬੈਂਕਿੰਗ ਸੇਵਾਵਾਂ ਨੂੰ ਚਾਲੂ ਰੱਖਣ ਲਈ ਫਟਾਫਟ ਕਰੋ ਇਹ ਕੰਮ...

SBI ਨੇ ਸਾਰੇ ਗਾਹਕਾਂ ਲਈ ਜਾਰੀ ਕੀਤੀ ਜ਼ਰੂਰੀ ਸੂਚਨਾ, ਬੈਂਕਿੰਗ ਸੇਵਾਵਾਂ ਨੂੰ ਚਾਲੂ ਰੱਖਣ ਲਈ ਜਲਦੀ ਕਰੋ ਇਹ ਕੰਮ... (ਸੰਕੇਤਕ ਫੋਟੋ)

SBI ਨੇ ਸਾਰੇ ਗਾਹਕਾਂ ਲਈ ਜਾਰੀ ਕੀਤੀ ਜ਼ਰੂਰੀ ਸੂਚਨਾ, ਬੈਂਕਿੰਗ ਸੇਵਾਵਾਂ ਨੂੰ ਚਾਲੂ ਰੱਖਣ ਲਈ ਜਲਦੀ ਕਰੋ ਇਹ ਕੰਮ... (ਸੰਕੇਤਕ ਫੋਟੋ)

  • Share this:
ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਗਾਹਕਾਂ ਲਈ ਇਕ ਜ਼ਰੂਰੀ ਨੋਟਿਸ ਜਾਰੀ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੂੰ 30 ਸਤੰਬਰ 2021 ਤੋਂ ਪਹਿਲਾਂ ਆਪਣੇ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਲਈ ਕਿਹਾ ਗਿਆ ਹੈ। ਜੇ ਐਸਬੀਆਈ ਦੇ ਗਾਹਕ ਨਿਰਧਾਰਤ ਸਮੇਂ ਦੇ ਅੰਦਰ ਅਜਿਹਾ ਨਹੀਂ ਕਰਦੇ, ਤਾਂ ਉਨ੍ਹਾਂ ਨੂੰ ਬੈਂਕਿੰਗ ਸੇਵਾਵਾਂ ਪ੍ਰਾਪਤ ਕਰਨ ਵਿੱਚ ਮੁਸ਼ਕਲ ਆਵੇਗੀ।

ਤੁਹਾਨੂੰ ਦੱਸ ਦਈਏ ਕਿ ਸਰਕਾਰ ਨੇ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਹੈ। ਫਿਲਹਾਲ, ਪੈਨ-ਆਧਾਰ ਨੂੰ ਲਿੰਕ ਕਰਨ ਦੀ ਆਖਰੀ ਮਿਤੀ 30 ਸਤੰਬਰ ਹੈ। ਅਜਿਹੀ ਸਥਿਤੀ ਵਿੱਚ, ਐਸਬੀਆਈ ਨੇ ਆਪਣੇ ਗ੍ਰਾਹਕਾਂ ਨੂੰ ਪੈਨ ਨੂੰ ਜਲਦੀ ਤੋਂ ਜਲਦੀ ਆਧਾਰ ਨਾਲ ਲਿੰਕ ਕਰਨ ਦੀ ਅਪੀਲ ਕੀਤੀ ਹੈ।

ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦਾ ਤਰੀਕਾ ਜਾਣੋ
>> ਸਭ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਦੀ ਵੈਬਸਾਈਟ ਦੀ ਮਦਦ ਨਾਲ ਇਹ ਪਤਾ ਲਗਾਓ ਕਿ ਤੁਹਾਡਾ ਪੈਨ ਆਧਾਰ ਨਾਲ ਲਿੰਕ ਹੈ ਜਾਂ ਨਹੀਂ।
>> ਇਸ ਲਈ ਪਹਿਲਾਂ ਇਨਕਮ ਟੈਕਸ ਦੀ ਵੈਬਸਾਈਟ ਉਤੇ ਜਾਓ।
>> ਆਧਾਰ ਕਾਰਡ ਉਤੇ ਦਰਜ ਕੀਤੇ ਅਨੁਸਾਰ ਨਾਮ, ਪੈਨ ਨੰਬਰ ਅਤੇ ਆਧਾਰ ਨੰਬਰ ਦਰਜ ਕਰੋ।
>> ਆਧਾਰ ਕਾਰਡ ਵਿੱਚ ਜਨਮ ਦੇ ਸਾਲ ਦਾ ਜ਼ਿਕਰ ਹੋਣ 'ਤੇ ਹੀ ਟਿਕਸ ਸਕੇਅਰ ਕਰੋ। ਫਿਰ ਕੈਪਚਾ ਕੋਡ ਦਰਜ ਕਰੋ।
>> ਇਸ ਤੋਂ ਬਾਅਦ ਲਿੰਕ ਆਧਾਰ 'ਤੇ ਕਲਿਕ ਕਰੋ। ਤੁਹਾਡਾ ਪੈਨ ਆਧਾਰ ਨਾਲ ਲਿੰਕ ਹੋ ਜਾਵੇਗਾ।

ਐਸਐਮਐਸ ਭੇਜ ਕੇ ਲਿੰਕ ਕਿਵੇਂ ਕਰੀਏ

ਪੈਨ ਨੂੰ ਐਸਐਮਐਸ ਰਾਹੀਂ ਵੀ ਆਧਾਰ ਨਾਲ ਲਿੰਕ ਕੀਤਾ ਜਾ ਸਕਦਾ ਹੈ। ਇਸ ਲਈ ਤੁਹਾਨੂੰ ਆਪਣੇ ਫੋਨ ਉੱਤੇ UIDPAN ਟਾਈਪ ਕਰਨਾ ਹੋਵੇਗਾ। ਇਸ ਤੋਂ ਬਾਅਦ, 12-ਅੰਕਾਂ ਦਾ ਆਧਾਰ ਨੰਬਰ ਅਤੇ 10-ਅੰਕ ਵਾਲਾ ਪੈਨ ਨੰਬਰ ਦਰਜ ਕਰੋ। ਹੁਣ ਇਹ ਸੁਨੇਹਾ 567678 ਜਾਂ 56161 ਉਤੇ ਭੇਜੋ। ਤੁਹਾਡਾ ਪੈਨ ਆਧਾਰ ਨਾਲ ਲਿੰਕ ਹੋ ਜਾਵੇਗਾ।

ਇਨਐਕਟਿਵ ਪੈਨ ਨੂੰ ਕਿਵੇਂ ਚਾਲੂ ਕਰੀਏ

ਇਨਐਕਟਿਵ ਪੈਨ ਕਾਰਡ ਨੂੰ ਦੁਬਾਰਾ ਕਾਰਜਸ਼ੀਲ ਬਣਾਇਆ ਜਾ ਸਕਦਾ ਹੈ। ਇਸ ਲਈ ਤੁਹਾਨੂੰ ਇੱਕ ਐਸਐਮਐਸ ਭੇਜਣਾ ਹੋਵੇਗਾ। ਤੁਹਾਨੂੰ ਮੈਸੇਜ ਬਾਕਸ ਵਿੱਚ ਆਪਣੇ ਰਜਿਸਟਰਡ ਮੋਬਾਈਲ ਤੋਂ 12 ਅੰਕਾਂ ਦਾ ਪੈਨ ਦਰਜ ਕਰਨਾ ਹੋਵੇਗਾ। ਇਸ ਤੋਂ ਬਾਅਦ, ਸਪੇਸ ਦੇ ਕੇ 10-ਅੰਕਾਂ ਦਾ ਆਧਾਰ ਨੰਬਰ ਦਰਜ ਕਰੋ। ਫਿਰ ਇਸ ਸੰਦੇਸ਼ ਨੂੰ 567678 ਜਾਂ 56161 ਉਤੇ ਐਸਐਮਐਸ ਕਰੋ।
Published by:Gurwinder Singh
First published:

Tags: Bank, Bank fraud, Banker, SBI

ਅਗਲੀ ਖਬਰ