Parenting Tips: ਬੱਚੇ ਅਕਸਰ ਬਾਜ਼ਾਰ ਵਿਚ ਹਰ ਥਾਂ ਮਿਲਣ ਵਾਲੇ ਜੰਕ ਫੂਡ ਜਾਂ ਚਾਕਲੇਟ, ਆਈਸਕ੍ਰੀਮ ਵਰਗੀਆਂ ਚੀਜ਼ਾਂ ਖਾਣਾ ਪਸੰਦ ਕਰਦੇ ਹਨ। ਅਜਿਹੀ ਸਥਿਤੀ ਵਿੱਚ ਅਸੀਂ ਵੀ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਪਿਆਰ ਨਾਲ ਖਿਲਾਉਂਦੇ ਰਹਿੰਦੇ ਹਾਂ। ਜਦੋਂ ਕਿ ਇਹ ਬੱਚਿਆਂ ਦੀ ਸਿਹਤ ਲਈ ਠੀਕ ਨਹੀਂ ਹੁੰਦਾ ਹੈ। ਬੱਚਿਆਂ ਨੂੰ ਇਹ ਸਮਝ ਨਹੀਂ ਹੁੰਦੀ ਕਿ ਕਿਹੜਾ ਭੋਜਨ ਉਨ੍ਹਾਂ ਲਈ ਸਿਹਤਮੰਦ ਹੈ ਤੇ ਤਿਹੜਾ ਨਹੀਂ। ਤੁਹਾਨੂੰ ਦੱਸ ਦੇਈਏ ਕਿ ਪੈਕਡ ਖਾਣੇ ਵਿੱਚ ਫੂਡ ਪ੍ਰੋਸੈਸਿੰਗ ਦੇ ਦੌਰਾਨ ਇਸ ਵਿੱਚ ਜੋ ਖੰਡ ਮਿਲਾਈ ਜਾਂਦੀ ਹੈ ਉਸ ਨੂੰ ਐਡਡ ਸ਼ੂਗਰ ਕਿਹਾ ਜਾਂਦਾ ਹੈ। ਦਰਅਸਲ, ਹਾਨੀਕਾਰਕ ਚੀਨੀ ਨਾਲ ਭਰਪੂਰ ਇਹ ਭੋਜਨ ਛੋਟੇ ਬੱਚਿਆਂ ਅਤੇ ਖਾਸ ਕਰਕੇ ਉਨ੍ਹਾਂ ਦੀਆਂ ਹੱਡੀਆਂ ਅਤੇ ਦੰਦਾਂ ਦੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾਉਂਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਬਾਰੇ ਦੱਸਾਂਗੇ ਜੋ ਸਾਡੇ ਬੱਚਿਆਂ ਦੀ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ।
ਇਨ੍ਹਾਂ ਚੀਜ਼ਾਂ 'ਚ ਪਾਈ ਜਾਂਦੀ ਹੈ ਐਡਿਡ ਸ਼ੂਗਰ : ਫੂਡ-ਪ੍ਰੋਸੈਸਿੰਗ ਦੇ ਦੌਰਾਨ, ਖੰਡ ਨੂੰ ਵੱਖ-ਵੱਖ ਭੋਜਨਾਂ ਜਿਵੇਂ ਕਿ ਸ਼ਰਬਤ ਅਤੇ ਸਾਸ ਜਾਂ ਫਲਾਂ ਅਤੇ ਸਬਜ਼ੀਆਂ ਦੇ ਜੂਸ ਵਿੱਚ ਮਿਲਾਇਆ ਜਾਂਦਾ ਹੈ। ਇਸ ਨੂੰ ਐਡੀਡ ਸ਼ੂਗਰ ਕਿਹਾ ਜਾਂਦਾ ਹੈ। ਜਿਸ ਨਾਲ ਖਾਸ ਕਰਕੇ ਬੱਚਿਆਂ ਦੀ ਸਿਹਤ ਨੂੰ ਬਹੁਤ ਨੁਕਸਾਨ ਹੁੰਦਾ ਹੈ। ਮਿਠਾਈਆਂ ਅਤੇ ਬੇਕਰੀ ਦੀਆਂ ਵਸਤੂਆਂ ਬਣਾਉਣ ਵਿੱਚ ਵੀ ਐਡਿਡ ਸ਼ੂਗਰ ਬਹੁਤ ਮਾਤਰਾ ਵਿੱਚ ਸ਼ਾਮਲ ਕੀਤੀ ਜਾਂਦੀ ਹੈ।
ਇਸ ਤੋਂ ਇਲਾਵਾ ਦਹੀਂ ਅਤੇ ਬੇਬੀ-ਸਨੈਕਸ ਜਾਂ ਸਾਫਟ-ਡ੍ਰਿੰਕਸ ਵਿਚ ਵੀ ਇਹ ਹਾਨੀਕਾਰਕ ਖੰਡ ਹੁੰਦੀ ਹੈ। ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਇਨ੍ਹਾਂ ਚੀਜ਼ਾਂ ਦਾ ਸੇਵਨ ਘੱਟ ਕਰਨ ਦੀ ਹਦਾਇਤ ਕਰਨੀ ਚਾਹੀਦੀ ਹੈ। ਅਸਲ ਵਿੱਚ ਛੋਟੇ ਬੱਚੇ ਜ਼ਿਆਦਾ ਨਹੀਂ ਖਾਂਦੇ। ਇਸ ਲਈ ਸਾਨੂੰ ਇਸ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿ ਉਹ ਜੋ ਵੀ ਖਾਂਦੇ ਹਨ, ਉਹ ਉਸ ਨੂੰ ਚੰਗੀ ਤਰ੍ਹਾਂ ਖਾਣ। ਜ਼ਿਆਦਾ ਖੰਡ ਅਤੇ ਕੈਲੋਰੀ ਵਾਲੀਆਂ ਚੀਜ਼ਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਇਸ ਲਈ ਉਨ੍ਹਾਂ ਨੂੰ ਅਜਿਹੀਆਂ ਚੀਜ਼ਾਂ ਤੋਂ ਦੂਰ ਰੱਖੋ।
ਐਡਿਡ ਸ਼ੂਗਰ ਦੇ ਬੱਚਿਆਂ ਦੀ ਸਿਹਤ 'ਤੇ ਮਾੜੇ ਪ੍ਰਭਾਵ : ਬਹੁਤ ਜ਼ਿਆਦਾ ਖੰਡ ਵਾਲਾ ਭੋਜਨ ਖਾਣ ਨਾਲ ਬੱਚਿਆਂ ਵਿੱਚ ਮੋਟਾਪਾ ਅਤੇ ਦਿਲ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਦੰਦਾਂ ਵਿੱਚ ਸੜਨ ਅਤੇ ਹੱਡੀਆਂ ਵਿੱਚ ਕਮਜ਼ੋਰੀ ਦੀ ਸਮੱਸਿਆ ਵੀ ਹੋ ਸਕਦੀ ਹੈ। ਦਰਅਸਲ , ਜਿਸ ਤਰ੍ਹਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਅਸੀਂ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਪਾ ਦਿੰਦੇ ਹਾਂ, ਬੱਚੇ ਉਸ ਹਿਸਾਬ ਨਾਲ ਹੀ ਆਪਣੀ ਡਾਈਟ ਬਣਾ ਲੈਂਦੇ ਹਨ ਤੇ ਉਸੇ ਤਰ੍ਹਾਂ ਦੇ ਖਾਣੇ ਦੀ ਮੰਗ ਕਰਦੇ ਹਨ। ਜੇ ਬੱਚੇ ਨੂੰ ਸ਼ੁਰੂ ਤੋਂ ਹੀ ਮਿੱਠੀਆਂ ਚੀਜ਼ਾਂ ਦੀ ਆਦਤ ਪਾ ਦਿੱਤੀ ਜਾਵੇ ਤਾਂ ਉਹ ਉਸੇ ਖਾਣੇ ਦੀ ਜ਼ਿੱਦ ਕਰਨਗੇ। ਫਿਰ ਉਹ ਅਕਸਰ ਖਾਣ ਲਈ ਮਿੱਠੀਆਂ ਚੀਜ਼ਾਂ ਮੰਗਣ ਲੱਗ ਪੈਂਦਾ ਹੈ। ਜਿਸ ਕਾਰਨ ਬੱਚੇ ਦੀ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਲਈ ਸਾਨੂੰ ਆਪਣੇ ਬੱਚਿਆਂ ਦੀ ਖੁਰਾਕ ਵਿੱਚੋਂ ਐਡਿਡ ਸ਼ੂਗਰ ਵਾਲੀਆਂ ਚੀਜ਼ਾਂ ਨੂੰ ਹਟਾ ਦੇਣਾ ਚਾਹੀਦਾ ਹੈ ਅਤੇ ਇਸ ਦੀ ਥਾਂ ਹੋਰ ਸਿਹਤਮੰਦ ਚੀਜ਼ਾਂ ਖਾਣ ਦੀ ਆਦਤ ਪਾਉਣੀ ਚਾਹੀਦੀ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Baby, Child, Children, Health care, Health care tips