ਐਸੀਡਿਟੀ ਦੂਰ ਕਰਨ ਲਈ ਸੁਧਾਰੋ ਇਹ ਆਦਤਾਂ, ਨਹੀਂ ਤਾਂ ਵੱਧਣਗੀਆਂ ਪੇਟ ਦੀਆਂ ਸਮੱਸਿਆਵਾਂ

Acidity Home Remedies:  ਦੌੜ ਭੱਜ ਵਾਲੀ ਇਸ ਜ਼ਿੰਦਗੀ ਵਿੱਚ ਸਿਹਤ ਦਾ ਧਿਆਨ ਰੱਖਣਾ ਥੋੜਾ ਮੁਸ਼ਕਿਲ ਹੋ ਗਿਆ ਹੈ ਜਿਸ ਕਾਰਨ ਕੁਝ ਸਮੱਸਿਆਵਾਂ ਆਮ ਹੋ ਗਈਆਂ ਹਨ। ਇਨ੍ਹਾਂ ਵਿੱਚੋਂ ਹੀ ਇੱਕ ਹੈ ਐਸੀਡਿਟੀ ਦੀ ਸਮੱਸਿਆ। ਅਜਿਹਾ ਅਕਸਰ ਜ਼ਿਆਦਾ ਮਸਾਲੇਦਾਰ ਜਾਂ ਤਲਿਆ ਹੋਇਆ ਭੋਜਨ ਖਾਣ ਕਾਰਨ ਹੁੰਦਾ ਹੈ। ਹਾਲਾਂਕਿ ਜੇਕਰ ਐਸੀਡਿਟੀ ਦੀ ਸਮੱਸਿਆ ਲਗਾਤਾਰ ਬਣੀ ਰਹੇ ਤਾਂ ਇਸ ਨਾਲ ਪੇਟ ਨਾਲ ਜੁੜੀਆਂ ਕਈ ਗੰਭੀਰ ਬੀਮਾਰੀਆਂ ਵੀ ਹੋ ਸਕਦੀਆਂ ਹਨ।

ਐਸੀਡਿਟੀ ਦੂਰ ਕਰਨ ਲਈ ਸੁਧਾਰੋ ਇਹ ਆਦਤਾਂ (ਫਾਈਲ ਫੋਟੋ)

 • Share this:
  Acidity Home Remedies:  ਦੌੜ ਭੱਜ ਵਾਲੀ ਇਸ ਜ਼ਿੰਦਗੀ ਵਿੱਚ ਸਿਹਤ ਦਾ ਧਿਆਨ ਰੱਖਣਾ ਥੋੜਾ ਮੁਸ਼ਕਿਲ ਹੋ ਗਿਆ ਹੈ ਜਿਸ ਕਾਰਨ ਕੁਝ ਸਮੱਸਿਆਵਾਂ ਆਮ ਹੋ ਗਈਆਂ ਹਨ। ਇਨ੍ਹਾਂ ਵਿੱਚੋਂ ਹੀ ਇੱਕ ਹੈ ਐਸੀਡਿਟੀ ਦੀ ਸਮੱਸਿਆ। ਅਜਿਹਾ ਅਕਸਰ ਜ਼ਿਆਦਾ ਮਸਾਲੇਦਾਰ ਜਾਂ ਤਲਿਆ ਹੋਇਆ ਭੋਜਨ ਖਾਣ ਕਾਰਨ ਹੁੰਦਾ ਹੈ। ਹਾਲਾਂਕਿ ਜੇਕਰ ਐਸੀਡਿਟੀ ਦੀ ਸਮੱਸਿਆ ਲਗਾਤਾਰ ਬਣੀ ਰਹੇ ਤਾਂ ਇਸ ਨਾਲ ਪੇਟ ਨਾਲ ਜੁੜੀਆਂ ਕਈ ਗੰਭੀਰ ਬੀਮਾਰੀਆਂ ਵੀ ਹੋ ਸਕਦੀਆਂ ਹਨ। ਇੰਨਾ ਹੀ ਨਹੀਂ ਕਈ ਵਾਰ ਸਾਡੀਆਂ ਛੋਟੀਆਂ-ਛੋਟੀਆਂ ਗਲਤੀਆਂ ਵੀ ਐਸੀਡਿਟੀ ਹੋਣ ਦਾ ਕਾਰਨ ਬਣ ਸਕਦੀਆਂ ਹਨੇ। ਜਿਵੇਂ ਕਿ ਹਰ ਕਿਸੇ ਨੂੰ ਸਵੇਰੇ ਚਾਹ ਪੀਣ ਦੀ ਆਦਤ ਹੁੰਦੀ ਹੈ ਤੇ ਇਹ ਆਦਤ ਐਸੀਡਿਟੀ ਦਾ ਕਾਰਨ ਵੀ ਬਣ ਸਕਦੀ ਹੈ, ਕਿਉਂਕਿ ਜਿਹੜੇ ਲੋਕ ਖਾਲੀ ਪੇਟ ਚਾਹ ਪੀਂਦੇ ਹਨ, ਉਨ੍ਹਾਂ ਨੂੰ ਐਸੀਡਿਟੀ ਦਾ ਜ਼ਿਆਦਾ ਖ਼ਤਰਾ ਰਹਿੰਦਾ ਹੈ। ਅਜਿਹੀ ਸਥਿਤੀ ਵਿੱਚ, ਖਾਲੀ ਪੇਟ ਚਾਹ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

  ਖਾਲੀ ਪੇਟ ਚਾਹ ਪੀਣ ਦੇ ਨੁਕਸਾਨ
  ਕਈ ਲੋਕ ਸਵੇਰੇ ਉੱਠਦਿਆਂ ਹੀ ਬੈੱਡ-ਟੀ ਪੀਣਾ ਪਸੰਦ ਕਰਦੇ ਹਨ ਅਤੇ ਸਵੇਰੇ ਉੱਠਦੇ ਹੀ ਖਾਲੀ ਪੇਟ ਚਾਹ ਪੀਣਾ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਤੁਹਾਡੀ ਇਹ ਆਦਤ ਅਣਜਾਣੇ ਵਿੱਚ ਤੁਹਾਡੇ ਲਈ ਐਸੀਡਿਟੀ ਦੀ ਸਮੱਸਿਆ ਦਾ ਕਾਰਨ ਬਣ ਸਕਦੀ ਹੈ। ਦਰਅਸਲ, ਖਾਲੀ ਪੇਟ ਚਾਹ ਪੀਣ ਨਾਲ ਪਿੱਤ ਦੇ ਰਸ 'ਤੇ ਅਸਰ ਪੈਂਦਾ ਹੈ ਅਤੇ ਪੇਟ 'ਚ ਐਸੀਡਿਟੀ ਦੇ ਨਾਲ-ਨਾਲ ਮਨ ਖਰਾਬ ਹੋਣਾ ਅਤੇ ਉਲਟੀ ਵਰਗੀਆਂ ਸ਼ਿਕਾਇਤਾਂ ਵੀ ਹੋ ਸਕਦੀਆਂ ਹਨ।ਇਸ ਦੇ ਨਾਲ ਹੀ ਸਵੇਰੇ ਚਾਹ ਪੀਣ ਨਾਲ ਆਇਰਨ ਦੀ ਕਮੀ ਵੀ ਹੋ ਸਕਦੀ ਹੈ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਐਸੀਡਿਟੀ ਵਧਣ ਨਾਲ ਪੇਟ 'ਚ ਜਲਨ ਅਤੇ ਖਟਾਈ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਲਗਾਤਾਰ ਐਸੀਡਿਟੀ ਦੇ ਕਾਰਨ ਇਹ ਸਮੱਸਿਆ ਗੈਸਟ੍ਰੋ-ਐਸੋਫੈਜੀਲ ਰੋਗ ਵਿੱਚ ਬਦਲ ਸਕਦੀ ਹੈ।

  ਐਸਿਡਿਟੀ ਤੋਂ ਬਚਣ ਦੇ ਤਰੀਕੇ
  ਟਮਾਟਰ 'ਚ ਖਾਰੇ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਲਈ ਇਸ ਦਾ ਨਿਯਮਤ ਸੇਵਨ ਫਾਇਦੇਮੰਦ ਹੁੰਦਾ ਹੈ।
  ਖਾਣਾ ਖਾਣ ਤੋਂ ਬਾਅਦ ਸੈਰ ਕਰਨ ਨਾਲ ਐਸੀਡਿਟੀ ਨੂੰ ਬਣਨ ਤੋਂ ਰੋਕਿਆ ਜਾ ਸਕਦਾ ਹੈ। ਅਨਾਨਾਸ ਦਾ ਜੂਸ ਨਿਯਮਤ ਤੌਰ 'ਤੇ ਪੀਣ ਨਾਲ ਐਸੀਡਿਟੀ ਤੋਂ ਰਾਹਤ ਮਿਲਦੀ ਹੈ। ਅਨਾਰ ਅਤੇ ਆਂਵਲੇ ਨੂੰ ਛੱਡ ਕੇ ਹੋਰ ਖੱਟੇ ਫਲ ਖਾਣ ਤੋਂ ਪਰਹੇਜ਼ ਕਰੋ। ਸਵੇਰੇ ਉੱਠ ਕੇ 2-3 ਗਿਲਾਸ ਠੰਡਾ ਪਾਣੀ ਨਿਯਮਤ ਤੌਰ 'ਤੇ ਪੀਣ ਨਾਲ ਵੀ ਐਸੀਡਿਟੀ ਦਾ ਹੋਣਾ ਬੰਦ ਹੋ ਜਾਂਦਾ ਹੈ। ਨਾਸ਼ਤੇ ਵਿੱਚ ਪਪੀਤੇ ਦਾ ਨਿਯਮਤ ਸੇਵਨ ਐਸੀਡਿਟੀ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।
  Published by:rupinderkaursab
  First published: