Flipkart Diwali Sale: ਦੀਵਾਲੀ ਦਾ ਤਿਉਹਾਰ ਨਜ਼ਦੀਕ ਆ ਰਿਹਾ ਹੈ। ਦੀਵਾਲੀ ਮੌਕੇ ਵੱਖ ਵੱਖ ਕੰਪਨੀਆਂ ਆਪਣੇ ਗਾਹਕਾਂ ਨੂੰ ਚੰਗੇ ਆਫ਼ਰ ਦੇ ਰਹੀਆਂ ਹਨ। ਅੱਜ ਦਾ ਸਮਾਂ ਆਨਲਾਈਨ ਸੌਪਿੰਗ ਦਾ ਸਮਾਂ ਹੈ। ਦੀਵਾਲੀ ਦੇ ਮੌਕੇ ‘ਤੇ ਆਨਲਾਈਨ ਸੌਪਿੰਗ ਪਲੇਫਾਰਮਸ ਉੱਤੇ ਸੇਲ ਲੱਗੀ ਹੋਈ ਹੈ। ਆਨਲਾਈਨ ਸੌਪਿੰਗ ਪਲੇਟਫਾਰਮ ਫਲਿੱਪਕਾਰਟ ਉੱਤੇ ਵੀ ਦੀਵਾਲੀ ਸੇਲ ਸ਼ੁਰੂ ਹੋ ਗਈ ਹੈ। ਇਹ ਸੇਲ 23 ਅਕਤੂਬਰ ਤੱਕ ਰਹੇਗੀ। ਇਸ ਸੇਲ ਵਿੱਚ ਬਹੁਤ ਸਾਰੀਆਂ ਚੀਜ਼ਾਂ ਉੱਤੇ ਭਾਰੀ ਛੋਟ ਮਿਲ ਰਹੀ ਹੈ।
ਤੁਸੀਂ ਫਲਿੱਪਕਾਰਟ ਦੀ ਇਸ ਸੇਲ ਵਿਚੋਂ ਸਮਾਰਟਫੋਨ, ਸਮਾਰਟਵਾਚ, ਲੈਪਟਾਪ, ਸਮਾਟਫੋਨ ਅਤੇ ਕਈ ਤਰ੍ਹਾਂ ਦੇ ਘਰੇਲੂ ਉਪਕਰਨ ਘੱਟ ਕੀਮਤਾਂ ਉੱਤੇ ਖ਼ਰੀਦ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ ਸਮਾਰਟਫੋਨ ਲੈਣ ਬਾਰੇ ਸੋਚ ਰਹੇ ਹੋ, ਤਾਂ ਫਲਿੱਪਕਾਰਟ ਦੀਵਾਲੀ ਸੇਲ ਵਿੱਚੋਂ ਤੁਸੀਂ 10 ਹਜ਼ਾਰ ਤੋਂ ਘੱਟ ਕੀਮਤ ਵਿੱਚ ਦਮਦਾਰ ਫੀਚਰਜ਼ ਵਾਲਾ ਸਮਾਰਟਫੋਨ ਖਰੀਦ ਸਕਦੇ ਹੋ। ਆਓ ਜਾਣਦੇ ਹਾਂ ਕਿ ਇਸ ਸੇਲ ਵਿੱਚ ਕਿੰਨਾਂ ਸਮਾਰਟ ਫੋਨਾਂ ਉੱਤੇ ਭਾਰੀ ਛੋਟ ਮਿਲ ਰਹੀ ਹੈ-
Redmi 10
Redmi 10 ਸਮਾਰਟ ਫੋਨ ਉੱਤੇ ਵੀ ਫਲਿੱਪਕਾਰਟ ਆਪਣੀ ਦੀਵਾਲੀ ਸੇਲ ਵਿੱਚ ਚੰਗਾ ਆਫਰ ਦੇ ਰਿਹਾ ਹੈ। ਇਸ ਫੋਨ ਨੂੰ ਤੁਸੀਂ ਸਿਰਫ਼ 7,999 ਰੁਪਏ ਵਿੱਚ ਖਰੀਦ ਸਕਦੇ ਹੋ। ਬਾਜ਼ਾਰ ਵਿੱਚ ਇਸ ਸਮਾਰਟ ਫੋਨ ਦੀ ਕੀਮਤ 14,999 ਰੁਪਏ ਹੈ। ਇਸ ਦੇ ਨਾਲ ਹੀ ਇਸ ਫੋਨ ਉੱਤੇ ਐਕਸਚੇਂਜ ਆਫਰ ਵੀ ਮਿਲ ਰਿਹਾ ਹੈ। ਇਸ ਆਫ਼ਰ ਤਹਿਤ ਤੁਸੀਂ ਇਸ ਫੋਨ 'ਤੇ 8,400 ਰੁਪਏ ਤੱਕ ਦਾ ਡਿਸਕਾਊਂਟ ਪ੍ਰਾਪਤ ਕਰ ਸਕਦੇ ਹੋ। Redmi 10 ਵਿੱਚ 6.7 ਇੰਚ ਦੀ HD+ ਡਿਸਪਲੇ ਹੈ। ਇਸ ਤੋਂ ਇਲਾਵਾ ਫੋਨ 'ਚ ਤੁਹਾਨੂੰ 6000mAh ਦੀ ਬੈਟਰੀ ਤੇ 50 ਮੈਗਾਪਿਕਸਲ ਦਾ ਕੈਮਰਾ ਮਿਲੇਗਾ।
Poco C31
ਫਲਿੱਪਕਾਰਟ ਦੀਵਾਲੀ ਸੇਲ ਵਿੱਚ Poco C31 ਸਮਾਰਟ ਫੋਨ ਉੱਤ ਭਾਰੀ ਛੋਟ ਮਿਲ ਰਹੀ ਹੈ। ਇਸ ਸਮਾਰਟ ਫੋਨ ਨੂੰ ਤੁਸੀਂ ਸਿਰਫ਼ 7,499 ਵਿੱਚ ਆਪਣੇ ਘਰ ਲਿਆ ਸਕਦੇ ਹੋ। ਜਦਕਿ ਬਾਜ਼ਾਰ ਵਿੱਚ ਇਸ ਫੌਨ ਦੀ ਕੀਮਤ 10,999 ਰੁਪਏ ਹੈ। ਇਸ ਸਮਾਰਟ ਫੋਨ ਉੱਤੇ ਫਲਿੱਪਕਾਰਟ ਐਕਸਚੇਂਜ਼ ਆਫ਼ਰ ਵੀ ਦੇ ਰਿਹਾ ਹੈ। ਐਕਸਚੇਜ਼ ਦੇ ਤਹਿਤ ਇਸ ਫੋਨ ਉੱਤੇ 6,950 ਦੀ ਵਾਧੂ ਛੋਟ ਉਪਲੱਬਧ ਹੈ। ਇਸ ਸਮਾਰਟ ਫੋਨ ਦੇ ਫੀਚਰ ਦਮਦਦਾਰ ਹਨ। ਇਸ ਫੋਨ ਦੀ 6.53 ਇੰਚ HD+ ਡਿਸਪਲੇ ਹੈ। ਇਸ ਸਮਾਰਟ ਫੋਨ ਦੀ ਬੈਟਰੀ 5000mAh ਦੀ ਹੈ। ਇਸਦਾ ਕੈਮਰਾ 13 ਮੈਗਾਪਿਕਸਲ ਦਾ ਹੈ ਅਤੇ ਸੈਲਫ਼ੀ ਲਈ ਇਸ ਵਿੱਚ 5 ਮੈਗਾਪਿਕਸਲ ਦਾ ਕੈਮਰਾ ਹੈ।
Samsung Galaxy F13
Samsung Galaxy F13 ਸਮਾਰਟ ਫੋਨ ਫਲਿੱਪਕਾਰਟ ਸੇਲ ਵਿੱਚੋਂ 8,499 ਰੁਪਏ ਦਾ ਮਿਲ ਰਿਹਾ ਹੈ। ਬਾਜ਼ਾਰ ਵਿੱਚ ਇਸ ਸਮਾਰਟ ਫੋਨ ਦੀ ਕੀਮਤ 14,999 ਰੁਪਏ ਹੈ। ਇਸ ਫੋਨ 'ਤੇ ਐਕਸਚੇਂਜ ਆਫਰ ਵੀ ਮੌਜੂਦ ਹੈ। ਇਸ ਸਮਾਰਟ ਫੋਨ ਦੀ 6.6ਇੰਚ ਦੀ HD+ ਡਿਸਪਲੇਅ ਹੈ। ਸੈਮਸੰਗ ਦੇ ਇਸ ਸਮਾਰਟ ਫੋਨ ਵਿੱਚ 50 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਫੋਨ ਦੀ 4 ਜੀਬੀ ਰੈਮ ਅਤੇ 64 ਜੀਬੀ ਇੰਟਰਨਲ ਸਟੋਰੇਜ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Diwali 2022, Flipkart, Sale, Smartphone