HOME » NEWS » Life

ਭਾਰਤ 'ਚ 5-11 ਸਾਲ ਦੇ 6.6 ਕਰੋੜ ਬੱਚੇ ਕਰਦੇ ਨੇ ਇੰਟਰਨੈਟ ਦੀ ਵਰਤੋਂ : ਸਰਵੇ

News18 Punjab
Updated: September 26, 2019, 9:54 PM IST
share image
ਭਾਰਤ 'ਚ 5-11 ਸਾਲ ਦੇ 6.6 ਕਰੋੜ ਬੱਚੇ ਕਰਦੇ ਨੇ ਇੰਟਰਨੈਟ ਦੀ ਵਰਤੋਂ : ਸਰਵੇ
ਇੰਟਰਨੈਟ ਉਪਭੋਗਤਾਵਾਂ ਵਿਚ 5 ਤੋਂ 11 ਸਾਲ ਬੱਚਿਆਂ ਦੀ ਗਿਣਤੀ 6.6 ਕਰੋੜ

ਮੁੰਬਈ ਵਿਚ ਇੰਟਰਨੈਟ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 1.17 ਕਰੋੜ, ਦੂਜੇ ਨੰਬਰ ਉਤੇ 1.12 ਕਰੋੜ ਨਾਲ ਦਿੱਲੀ ਅਤੇ ਬੰਗਲੁਰੂ , ਕੋਲਕਾਤਾ ਦੋਵਾਂ ਸ਼ਹਿਰਾਂ ਵਿਚ ਇੰਟਰਨੈਟ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 6.1, 6.1 ਕਰੋੜ ਹੈ। ਬੱਚੇ ਆਪਣੇ ਮਾਪਿਆਂ ਦੇ ਮੋਬਾਈਲ ਫੋਨ, ਲੈਪਟਾਪ ਆਦਿ ਦੇ ਜ਼ਰੀਏ ਇੰਟਰਨੈਟ ਦੀ ਵਰਤੋਂ ਕਰਦੇ ਹਨ।

  • Share this:
  • Facebook share img
  • Twitter share img
  • Linkedin share img
ਭਾਰਤ ਵਿਚ 5 ਤੋਂ 11 ਸਾਲ ਦੇ 6.6 ਕਰੋੜ ਬੱਚੇ ਇੰਟਰਨੈੱਟ (Internet) ਦੀ ਵਰਤੋਂ ਕਰਦੇ ਹਨ। ਦੇਸ਼ ਵਿਚ ਇੰਟਰਨੈੱਟ ਦੀ ਵਰਤੋਂ ਕਰਨ ਕਰਨ ਵਾਲਿਆਂ ਦੀ ਗਿਣਤੀ ਦਾ 15 ਫੀਸਦੀ ਹੈ। ਇਹ ਬੱਚੇ ਆਪਣੇ ਮਾਪਿਆਂ ਦੇ ਮੋਬਾਈਲ ਫੋਨ, ਲੈਪਟਾਪ ਆਦਿ ਦੇ ਜ਼ਰੀਏ ਇੰਟਰਨੈਟ ਦੀ ਵਰਤੋਂ ਕਰਦੇ ਹਨ।

ਇਹ ਜਾਣਕਾਰੀ ਇੰਟਰਨੈਟ ਐਂਡ ਮੋਬਾਇਲ ਐਸੋਸੀਏਸ਼ਨ ਆਫ ਇੰਡੀਆ (ਆਈਏਐਮਏਆਈ) ਦੀ ਇਕ ਰਿਪੋਰਟ ਵਿਚ ‘ਭਾਰਤ ਇੰਟਰਨੈਟ 2019’ ਵਿਚ ਦਿੱਤੀ ਗਈ ਹੈ। ਰਿਪੋਰਟ ਅਨੁਸਾਰ ਇਸ ਸਾਲ ਮਾਰਚ ਤੱਕ ਦੇਸ਼ ਵਿਚ ਇੰਟਰਨੈਟ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਕੁਲ ਗਿਣਤੀ 45.1 ਕਰੋੜ ਸੀ। ਮਾਸਿਕ ਅਧਾਰ ਉੱਤੇ ਕਿਰਿਆਸ਼ੀਲ ਇੰਟਰਨੈਟ ਉਪਭੋਗਤਾਵਾਂ ਦੀ ਗਿਣਤੀ ਵਿਚ ਭਾਰਤ ਤੋਂ ਅੱਗੇ ਚੀਨ ਹੈ।

ਦੇਸ਼ ਵਿਚ ਮਾਸਿਕ ਆਧਾਰ ਉਤੇ ਕਿਰਿਆਸ਼ੀਲ ਇੰਟਰਨੈਟ ਉਪਭੋਗਤਾਵਾਂ ਵਿਚ 38.5 ਕਰੋੜ 12 ਸਾਲ ਤੋਂ ਉਮਰ ਦੇ ਬੱਚੇ ਕਰ ਰਹੇ ਹਨ, ਉਥੇ ਇੰਟਰਨੈਟ ਉਪਭੋਗਤਾਵਾਂ ਵਿਚ 5 ਤੋਂ 11 ਸਾਲ ਬੱਚਿਆਂ ਦੀ ਗਿਣਤੀ 6.6 ਕਰੋੜ ਹੈ। ਰਿਪੋਰਟ ਵਿਚ ਕਿਹਾ ਹੈ ਕਿ ਭਾਰਤ ਵਿਚ ਇੰਟਰਨੈਟ ਦੀ ਪਹੁੰਚ ਦਾ ਪੱਧਰ 36 ਫੀਸਦੀ ਹੈ ਅਤੇ ਇਸ ਵਿਚ ਹੋਰ ਵਾਧੇ ਦੀ ਗੁੰਜਾਇਸ਼ ਹੈ। ਭਾਰਤ ਵਿਚ ਸ਼ਹਿਰਾਂ ਵਿਚ 19.2 ਲੋਕ ਇੰਟਰਨੈਟ ਦੀ ਵਰਤੋਂ ਕਰਦੇ ਹਨ ਅਤੇ ਪੇਂਡੂ ਖੇਤਰਾਂ ਵਿਚ ਵੀ ਇਹ ਗਿਣਤੀ ਘੱਟ ਹੈ।
ਰਿਪੋਰਟ ਵਿਚ ਦੱਸਿਆ ਹੈ ਕਿ ਮੁੰਬਈ ਵਿਚ ਇੰਟਰਨੈਟ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 1.17 ਕਰੋੜ ਹੈ। ਇਸ ਤੋਂ ਬਾਅਦ 1.12 ਕਰੋੜ ਨਾਲ ਦਿੱਲੀ ਦਾ ਨੰਬਰ ਆਉਂਦਾ ਹੈ। ਬੰਗਲੁਰੂ ਅਤੇ ਕੋਲਕਾਤਾ ਦੋਵਾਂ ਸ਼ਹਿਰਾਂ ਵਿਚ ਇੰਟਰਨੈਟ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 6.1, 6.1 ਕਰੋੜ ਹੈ।

ਰਿਪੋਰਟ ਵਿਚ ਇਹ ਵੀ ਕਿਹਾ ਹੈ ਕਿ ਸ਼ਹਿਰਾਂ ਵਿਚ 72 ਫੀਸਦੀ ਯਾਨੀ 13.9 ਕਰੋੜ ਇੰਟਰਨੈਟ ਉਪਭੋਗਤਾਵਾਂ ਰੋਜ਼ਾਨਾ ਇੰਟਰਨੈਟ ਦੀ ਵਰਤੋਂ ਕਰਦੇ ਹਨ। ਪੇਂਡੂ ਇਲਾਕਿਆਂ ਵਿਚ 57 ਫੀਸਦੀ ਯਾਨੀ 10.9 ਕਰੋੜ ਇੰਟਰਨੈਟ ਉਪਭੋਗਤਾਵਾਂ ਪ੍ਰਤੀ ਦਿਨ ਇੰਟਰਨੈਟ ਦੀ ਵਰਤੋਂ ਕਰਦੇ ਹਨ। ਸ਼ਹਿਰਾਂ ਵਿਚ ਇਕ ਤਿਹਾਈ ਇੰਟਰਨੈਟ ਉਪਭੋਗਤਾ ਰੋਜ਼ਾਨਾ ਇਕ ਘੰਟਾ ਤੋਂ ਜ਼ਿਆਦਾ ਸਮਾਂ ਇੰਟਰਨੈਟ ਦੀ ਵਰਤੋਂ ਕਰਦੇ ਹਨ, ਦੂਜੇ ਪਾਸੇ ਪੇਂਡੂ ਇਲਾਕਿਆਂ ਵਿਚ ਇਕ-ਤਿਹਾਈ ਇੰਟਰਨੈਟ ਉਪਭੋਗਤਾ 15 ਤੋਂ 30 ਮਿੰਟ ਤੱਕ ਇੰਟਰਨੈਟ ਦੀ ਵਰਤੋਂ ਕਰਦੇ ਹਨ।
First published: September 26, 2019, 9:51 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading