HOME » NEWS » Life

ਐਂਡਰਾਇਡ ਅਤੇ ਆਈਫੋਨ 'ਤੇ ਇਸ ਤਰਾਂ ਕਰੋ Whatsapp ਕਾਲ ਨੂੰ ਰਿਕਾਰਡ

News18 Punjabi | News18 Punjab
Updated: February 22, 2021, 11:31 AM IST
share image
ਐਂਡਰਾਇਡ ਅਤੇ ਆਈਫੋਨ 'ਤੇ ਇਸ ਤਰਾਂ ਕਰੋ Whatsapp ਕਾਲ ਨੂੰ ਰਿਕਾਰਡ
ਐਂਡਰਾਇਡ ਅਤੇ ਆਈਫੋਨ 'ਤੇ ਇਸ ਤਰਾਂ ਕਰੋ Whatsapp ਕਾਲ ਨੂੰ ਰਿਕਾਰਡ

  • Share this:
  • Facebook share img
  • Twitter share img
  • Linkedin share img
ਇੱਕ ਆਮ ਫ਼ੋਨ/ਮੋਬਾਈਲ ਕਾਲ ਨੂੰ ਰਿਕਾਰਡ ਕਰਨਾ ਬਹੁਤ ਸੌਖਾ ਹੁੰਦਾ ਹੈ ਪਰ ਜਦੋਂ ਅਸੀਂ Whatsapp (ਵੱਟਸਐਪ) ਕਾਲਿੰਗ ਦੀ ਗੱਲ ਕਰਦੇ ਹਾਂ ਤਾਂ ਕਾਲ ਨੂੰ ਰਿਕਾਰਡ ਕਰਨਾ ਉਨਾਂ ਆਸਾਨ ਨਹੀਂ ਹੈ। ਬਹੁਤ ਸਾਰੇ ਲੋਕ ਹੁਣ Whatsapp ਕਾਲ ਕਰਨਾ ਜ਼ਿਆਦਾ ਪਸੰਦ ਕਰਦੇ ਹਨ। ਕਈ ਵਾਰ ਸਥਿਤੀ ਇਹ ਹੁੰਦੀ ਹੈ ਕਿ ਅਸੀਂ ਕਿਸੇ ਦਾ ਇੰਟਰਵਿਊ ਲੈ ਰਹੇ ਹੁੰਦੇ ਹਾਂ ਜਾਂ ਕੋਈ ਲੈਕਚਰ ਲੈ ਰਹੇ ਹੁੰਦੇ ਹਾਂ। ਅਜਿਹੇ ਵਿੱਚ ਕਾਲ ਨੂੰ ਰਿਕਾਰਡ ਕਰਨ ਦੀ ਜ਼ਰੂਰਤ ਹੁੰਦੀ ਹੈ ਪਰ Whatsapp 'ਤੇ ਇਹ ਇੰਨਾ ਆਸਾਨ ਨਹੀਂ। ਹਾਲਾਂਕਿ ਕੁੱਝ ਤਰੀਕੇ ਹਨ ਜਿਨ੍ਹਾਂ ਨਾਲ ਤੁਸੀਂ Whatsapp ਕਾਲ ਨੂੰ ਐਂਡਰਾਇਡ (Android) ਅਤੇ ਆਈਫੋਨ (iPhone) 'ਤੇ ਰਿਕਾਰਡ ਕਰ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਤਰੀਕਿਆਂ ਬਾਰੇ..

ਤੁਹਾਨੂੰ ਯਾਦ ਕਰਵਾ ਦੇਈਏ ਕਿ ਕਿਸੇ ਵੀ ਕਾਲ ਨੂੰ ਰਿਕਾਰਡ ਕਰਨ ਤੋਂ ਪਹਿਲਾਂ, ਕਾਲ 'ਤੇ ਮੌਜੂਦ ਦੂਸਰੇ ਵਿਅਕਤੀ / ਉਪਭੋਗਤਾ ਦੀ ਆਗਿਆ ਲੈਣਾ ਜ਼ਰੂਰੀ ਹੈ।

ਆਈਫੋਨ/iPhone ਤੇ ਕਾਲ ਰਿਕਾਰਡ ਕਰਨ ਦਾ ਤਰੀਕਾ
ਸਭ ਤੋਂ ਪਹਿਲਾਂ ਇਸ ਲਈ ਤੁਹਾਡੇ ਕੋਲ MacBook ਹੋਣਾ ਚਾਹੀਦਾ ਹੈ

ਆਈਫੋਨ ਦੀ ਲਾਈਟਿੰਗ ਕੇਬਲ ਦੀ ਵਰਤੋਂ ਕਰ ਕੇ MacBook ਨਾਲ ਕੁਨੈਕਟ ਕਰੋ

ਆਈਫੋਨ 'ਤੇ ਦਿੱਖ ਰਹੇ Trust this Computer 'ਤੇ ਕਲਿੱਕ ਕਰੋ

ਜੇ ਤੁਸੀਂ ਪਹਿਲੀ ਵਾਰ ਫ਼ੋਨ ਨਾਲ ਕੁਨੈਕਟ ਕਰ ਰਹੇ ਹੋ, ਤਾਂ ਮੈਕ 'ਤੇ Quick Time ਖੋਲ੍ਹੋ

ਫਾਈਲ ਸੈਕਸ਼ਨ ਵਿੱਚ, ਤੁਹਾਨੂੰ New Audio ਰਿਕਾਰਡ ਕਰਨ ਦਾ ਵਿਕਲਪ ਮਿਲੇਗਾ

Quick Time ਵਿੱਚ ਰਿਕਾਰਡ ਬਟਨ ਨਾਲ ਹੇਠਾਂ ਵੱਲ ਇਸ਼ਾਰਾ ਕਰਨ ਵਾਲੇ ਤੀਰ/Arrow 'ਤੇ ਕਲਿੱਕ ਕਰੋ ਅਤੇ ਆਈਫੋਨ/iPhone ਵਿਕਲਪ ਦੀ ਚੋਣ ਕਰੋ

ਫਿਰ Quick Time ਵਿੱਚ ਰਿਕਾਰਡ ਬਟਨ 'ਤੇ ਕਲਿੱਕ ਕਰੋ

ਫਿਰ WhatsApp ਤੋਂ ਕਾਲ ਕਰੋ ਅਤੇ ਜਿਵੇਂ ਹੀ ਤੁਸੀਂ ਕਾਲ ਕਰੋਗੇ, ਯੂਜ਼ਰ ਆਈਕਾਨ ਨੂੰ ਐਡ ਕਰ ਲਵੋ

ਹੁਣ ਉਸ ਉਪਭੋਗਤਾ ਦਾ ਨੰਬਰ ਸਿਲੈਕਟ ਕਰੋ ਜਿਸ ਨਾਲ ਤੁਸੀਂ ਗੱਲ ਕਰਨਾ ਚਾਹੁੰਦੇ ਹੋ

ਇਸ ਦੇ ਬਾਅਦ ਇਹ ਤੁਹਾਡੀ ਕਾਲ ਨੂੰ ਰਿਕਾਰਡ ਕਰਨਾ ਸ਼ੁਰੂ ਕਰ ਦੇਵੇਗਾ

ਕਾਲ ਖ਼ਤਮ ਹੋਣ ਤੋਂ ਬਾਅਦ ਰਿਕਾਰਡਿੰਗ ਨੂੰ ਸੇਵ ਕਰ ਲਵੋ

ਐਂਡਰਾਇਡ/Android ਵਿੱਚ ਵੱਟਸਐਪ ਕਾਲ ਰਿਕਾਰਡ ਕਰਨ ਦਾ ਤਰੀਕਾ

ਸਭ ਤੋਂ ਪਹਿਲਾਂ ਐਂਡਰਾਇਡ/Android ਵਿੱਚ ਕਿਊਬ ਕਾਲ ਰਿਕਾਰਡਰ/CUBE CALL RECORDER ਡਾਊਨਲੋਡ ਕਰੋ

ਐਪ ਖੋਲ੍ਹਣ ਤੋਂ ਬਾਅਦ, ਵੱਟਸਐਪ 'ਤੇ ਜਾਓ, ਫਿਰ ਉਸ ਯੂਜ਼ਰ ਨੂੰ ਕਾਲ ਕਰੋ ਜਿਸ ਨਾਲ ਤੁਸੀਂ ਗੱਲ ਕਰਨਾ ਚਾਹੁੰਦੇ ਹੋ

ਜੇ ਤੁਹਾਨੂੰ ਕਾਲਿੰਗ ਦੇ ਦੌਰਾਨ Cube Call Visit ਦਿਖਾਈ ਦਿੰਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਇਹ ਐਪ ਤੁਹਾਡੇ ਫ਼ੋਨ ਵਿੱਚ ਕੰਮ ਕਰ ਰਿਹਾ ਹੈ

ਜੇ ਤੁਹਾਨੂੰ Error ਦਿਖਾਈ ਦਿੰਦਾ ਹੈ ਤਾਂ ਇੱਕ ਵਾਰ ਫਿਰ ਤੋਂ CUBE CALL RECORDER ਖੋਲ੍ਹੋ

ਇਸ ਵਾਰ ਤੁਹਾਨੂੰ ਐਪ ਦੇ ਸੈਟਿੰਗਜ਼ ਸੈਕਸ਼ਨ 'ਤੇ ਜਾਣਾ ਪਏਗਾ, ਇੱਥੇ ਤੁਹਾਨੂੰ Voice Call ਵਿੱਚ VOIP 'ਤੇ ਕਲਿੱਕ ਕਰਨਾ ਪਏਗਾ

ਇੱਕ ਵਾਰ ਫਿਰ, ਵਟਸਐਪ ਤੋਂ ਕਾਲ ਕਰੋ ਅਤੇ ਦੇਖੋ ਕਿ ਕੀ CUBE CALL RECORDER ਦਾ Visit ਦਿੱਖ ਰਿਹਾ ਹੈ ਜਾਂ ਨਹੀਂ

ਜੇਕਰ ਤੁਹਾਨੂੰ ਫ਼ੋਨ ਵਿੱਚ ਦੁਬਾਰਾ Error ਦਿਸਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਇਹ ਐਪ ਤੁਹਾਡੇ ਫ਼ੋਨ ਵਿੱਚ ਕੰਮ ਨਹੀਂ ਕਰੇਗਾI
Published by: Anuradha Shukla
First published: February 22, 2021, 11:29 AM IST
ਹੋਰ ਪੜ੍ਹੋ
ਅਗਲੀ ਖ਼ਬਰ