ਤੁਸੀਂ ਸੋਸ਼ਲ ਮੀਡੀਆ 'ਤੇ ਸ਼ੇਰ ਦੇ ਸ਼ਿਕਾਰ ਦੀਆਂ ਕਈ ਵੀਡੀਓਜ਼ ਦੇਖੀਆਂ ਹੋਣਗੀਆਂ। ਪਰ ਜਦੋਂ ਸ਼ਿਕਾਰੀ ਹੀ ਖੁਦ ਸ਼ਿਕਾਰ ਹੋ ਜਾਵੇ ਤਾ ਤੁਸੀਂ ਕੀ ਆਖੋਗੇ। ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਇਕ ਵੱਡਾ ਸੱਪ ਸ਼ੇਰ 'ਤੇ ਹਮਲਾ ਕਰਦਾ ਹੈ। ਫਿਰ ਇਹ ਉਸਦੇ ਦੁਆਲੇ ਲਿਪਟ ਜਾਂਦਾ ਹੈ। ਸ਼ੇਰ ਕੁਝ ਸਕਿੰਟਾਂ ਵਿੱਚ ਮਰ ਜਾਂਦਾ ਹੈ। ਇਸ ਵਾਇਰਲ ਕਲਿੱਪ ਨੂੰ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਵੀਡੀਓ ਦੇਖ ਕੇ ਕਈ ਯੂਜ਼ਰਸ ਹੈਰਾਨ ਰਹਿ ਗਏ। ਹਾਲਾਂਕਿ, ਕਲਿੱਪ ਪੋਸਟ ਕਰਨ ਵਾਲੇ @511turkee ਉਪਭੋਗਤਾ ਨੇ ਵੀਡੀਓ ਦੀ ਸਥਿਤੀ ਅਤੇ ਇਸਦੇ ਸਮੇਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਪਹਾੜੀ ਸ਼ੇਰ ਇੱਕ ਟੋਏ ਕੋਲ ਆ ਕੇ ਖੜ੍ਹਾ ਹੋ ਗਿਆ ਹੈ। ਉਹ ਟੋਏ ਵਿੱਚ ਝਾਤ ਮਾਰਦਾ ਹੈ ਅਤੇ ਕੁਝ ਵੇਖਣ ਦੀ ਕੋਸ਼ਿਸ਼ ਕਰਦਾ ਹੈ। ਅਚਾਨਕ ਇੱਕ ਵੱਡਾ ਸੱਪ ਉਸ 'ਤੇ ਹਮਲਾ ਕਰ ਦਿੰਦਾ ਹੈ। ਹਮਲਾ ਕਰਨ ਤੋਂ ਬਾਅਦ, ਸੱਪ ਉਸ ਨੂੰ ਜਕੜ ਲੈਂਦਾ ਹੈ ਅਤੇ ਪਹਾੜੀ ਸ਼ੇਰ ਮਿੰਟਾਂ ਵਿਚ ਮਰ ਜਾਂਦਾ ਹੈ।
ਵੀਡੀਓ ਨੂੰ ਸੋਸ਼ਲ ਮੀਡੀਆ ਯੂਜ਼ਰ ਨੇ ਸ਼ੇਅਰ ਕੀਤਾ ਹੈ
Eunectes attacks a mountain lion pic.twitter.com/NRqjSxichA
— Turki (@511turkee) January 14, 2023
ਟਵਿਟਰ ਯੂਜ਼ਰ @511turkee ਨੇ ਇਸ ਵਾਇਰਲ ਵੀਡੀਓ ਨੂੰ ਟਵੀਟ ਕੀਤਾ ਹੈ। ਇਸ ਵਿੱਚ ਜਾਨਵਰ ਨੂੰ ਜ਼ਿੰਦਾ ਕਰਨ ਦੀ ਲੜਾਈ ਦਿਖਾਈ ਗਿਆ ਹੈ। ਕਈ ਸੋਸ਼ਲ ਮੀਡੀਆ ਯੂਜ਼ਰਸ ਵੀਡੀਓ ਨੂੰ ਦੇਖ ਕੇ ਹੈਰਾਨ ਰਹਿ ਗਏ ਅਤੇ ਵੀਡੀਓ 'ਤੇ ਕੁਮੈਂਟਸ ਕਰ ਰਹੇ ਹਨ। ਵਾਇਰਲ ਕਲਿੱਪ 'ਤੇ ਟਿੱਪਣੀ ਕਰਦੇ ਹੋਏ, ਇੱਕ ਉਪਭੋਗਤਾ ਨੇ ਲਿਖਿਆ, 'ਮੈਂ ਸਦਮੇ ਵਿੱਚ ਹਾਂ!' ਇਕ ਹੋਰ ਯੂਜ਼ਰ ਨੇ ਮਜ਼ਾਕ 'ਚ ਲਿਖਿਆ, ‘Curiosity killed the cat’।
ਇੱਕ ਹੋਰ ਯੂਜ਼ਰ ਨੇ ਕਮੈਂਟ ਲਿਖਿਆ ਕਿ ਸਭ ਤੋਂ ਪਹਿਲਾਂ ਮੈਨੂੰ ਉਸ ਸ਼ੇਰ ਲਈ ਬੁਰਾ ਲੱਗਦਾ ਹੈ ਪਰ ਮੈਨੂੰ ਗੁੱਸਾ ਵੀ ਆ ਰਿਹਾ ਹੈ। ਇਕ ਹੋਰ ਯੂਜ਼ਰ ਨੇ ਲਿਖਿਆ, 'ਜਦੋਂ ਤੁਸੀਂ ਕੁਝ ਅਜੀਬ ਦੇਖਦੇ ਹੋ ਤਾਂ ਤੁਸੀਂ ਕੀ ਕਰੋਗੇ? ਕੁਝ ਸੋਸ਼ਲ ਮੀਡੀਆ ਯੂਜ਼ਰਸ ਵੀਡੀਓ 'ਚ ਦਿਖਾਈ ਦੇਣ ਵਾਲੇ ਜਾਨਵਰ ਨੂੰ ਸ਼ੇਰ ਨਹੀਂ ਸਗੋਂ ਬਿੱਲੀ ਦੱਸ ਰਹੇ ਹਨ। ਨਿਊਜ਼ 18 ਕਿਸੇ ਵੀ ਤਰ੍ਹਾਂ ਇਸ ਵਾਇਰਲ ਵੀਡੀਓ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕਰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab, Ajab Gajab News, Lion, Snake, Social media, Viral video