ਅਪ੍ਰੈਲ ਮਹੀਨੇ ਵਿੱਚ 4 ਗ੍ਰਹਿਆਂ ਦਾ ਰਾਸ਼ੀ ਪਰਿਵਰਤਨ ਹੋਣ ਜਾ ਰਿਹਾ ਹੈ। ਇਨ੍ਹਾਂ ਗ੍ਰਹਿਆਂ ਵਿੱਚ ਬੁੱਧ, ਬ੍ਰਹਿਸਪਤੀ (ਗੁਰੂ), ਸ਼ੁੱਕਰ ਤੇ ਸੂਰਜ ਸ਼ਾਮਿਲ ਹਨ। ਅਪ੍ਰੈਲ ਮਹੀਨੇ ਹੋਣ ਵਾਲੇ ਇਸ ਗ੍ਰਹਿ ਪਰਿਵਰਤਨ ਵਿੱਚ ਬ੍ਰਹਿਸਪਤੀ ਮੇਖ਼ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ। ਇਸ ਦੇ ਨਾਲ ਹੀ ਅਪ੍ਰੈਲ ਮਹੀਨੇ ਵਿੱਚ ਬੁੱਧ, ਸੂਰਜ ਤੇ ਰਾਹੂ ਵੀ ਮੇਖ਼ ਰਾਸ਼ੀ ਵਿੱਚ ਹੋਣਗੇ। 22 ਅਪ੍ਰੈਲ ਨੂੰ ਮੇਖ਼ ਰਾਸ਼ੀ ਵਿੱਚ ਬ੍ਰਹਿਸਪਤੀ ਤੇ ਰਾਹੂ ਦਾ ਸੰਯੋਗ ਹੋਵੇਗਾ, ਜਿਸ ਕਰਕੇ ਗੁਰੂ ਚੰਡਾਲ ਯੋਗ ਬਣੇਗਾ। ਗੁਰੂ ਚੰਡਾਲ ਯੋਗ 22 ਅਪ੍ਰੈਲ ਤੋਂ ਸ਼ੁਰੂ ਹੋ ਕੇ 30 ਅਪ੍ਰੈਲ ਤੱਕ ਰਹੇਗਾ। 30 ਅਪ੍ਰੈਲ ਨੂੰ ਰਾਹੂ ਮੇਖ਼ ਰਾਸ਼ੀ ਨੂੰ ਛੱਡ ਕੇ ਮੀਨ ਰਾਸ਼ੀ ਵਿੱਚ ਆ ਜਾਵੇਗਾ। ਇਸ ਗ੍ਰਹਿ ਪਰਿਵਰਤਨ ਦਾ ਰਾਸ਼ੀਆਂ ਉੱਤੇ ਵਿਸ਼ੇਸ਼ ਪ੍ਰਭਾਵ ਪਵੇਗਾ। ਇਸ ਗ੍ਰਹਿ ਪਰਿਵਰਤਨ ਨੂੰ 5 ਰਾਸ਼ੀਆਂ ਲਈ ਬਹੁਤ ਹੀ ਸ਼ੁੱਭ ਮੰਨਿਆ ਜਾ ਰਿਹਾ ਹੈ। ਆਓ ਜਾਣਦੇ ਹਾਂ ਕਿ ਉਹ ਰਾਸ਼ੀਆਂ ਕਿਹੜੀਆਂ ਹਨ।
ਕੁੰਭ ਰਾਸ਼ੀ
ਅਪ੍ਰੈਲ ਮਹੀਨੇ ਦਾ ਗ੍ਰਹਿ ਪਰਿਵਰਤਨ ਕੁੰਭ ਰਾਸ਼ੀ ਲਈ ਬਹੁਤ ਹੀ ਸ਼ੁੱਭ ਮੰਨਿਆ ਜਾ ਰਿਹਾ ਹੈ। ਇਹ ਤੁਹਾਡੇ ਲਈ ਤਰੱਕੀ ਤੇ ਖ਼ੁਸ਼ਹਾਲੀ ਲੈ ਕੇ ਆਵੇਗਾ। ਤੁਹਾਨੂੰ ਹਰ ਕੰਮ ਵਿੱਚ ਸਫਲਤਾ ਮਿਲੇਗੀ। ਤੁਹਾਨੂੰ ਹਰ ਕੰਮ ਵਿੱਚ ਦੋਸਤਾਂ ਤੇ ਪਰਿਵਾਰ ਦਾ ਸਹਿਯੋਗ ਮਿਲੇਗਾ। ਅਪ੍ਰੈਲ ਮਹੀਨੇ ਵਿੱਚ ਦੋਸਤਾਂ ਨਾਲ ਸਮਾਂ ਬਿਤਾਉਣਾ ਵੀ ਤੁਹਾਡੇ ਲਈ ਸ਼ੁੱਭ ਰਹੇਗਾ। ਇਸ ਤੋਂ ਇਲਾਵਾ ਜਾਇਦਾਦ ਸੰਬੰਧੀ ਕੋਈ ਵਿਵਾਦ ਪੈਦਾ ਹੋਣ ਦੀ ਸੰਭਾਵਨਾ ਹੈ।
ਮਿਥੁਨ ਰਾਸ਼ੀ
ਮਿਥੁਨ ਰਾਸ਼ੀ ਦੇ ਲੋਕਾਂ ਲਈ ਅਪ੍ਰੈਲ 2023 ਵਿੱਚ ਹੋਣ ਵਾਲਾ ਬੁੱਧ ਗ੍ਰਹਿ ਦਾ ਰਾਸ਼ੀ ਪਰਿਵਤਰਨ ਸ਼ੁੱਭ ਰਹੇਗਾ। ਇਸ ਰਾਸ਼ੀ ਨਾਲ ਸੰਬੰਧਿਤ ਲੋਕਾਂ ਨੂੰ ਕਾਰੋਬਾਰ ਵਿੱਚ ਤਰੱਕੀ ਹਾਸਿਲ ਹੋਵੇਗੀ। ਇਸ ਦੇ ਨਾਲ ਹੀ ਸਮਾਜਿਕ ਰੁਤਬਾ ਵੀ ਵਧੇਗਾ। ਇਸ ਦੇ ਨਾਲ ਹੀ ਤੁਹਾਨੂੰ ਆਪਣੀ ਸਿਹਤ ਵੱਲ ਵਿਸ਼ੇਸ਼ ਧਿਆਨ ਦੀ ਲੋੜ ਹੈ। ਕੁੱਝ ਕਾਰਨਾਂ ਕਰਕੇ ਤੁਹਾਡੀ ਸਿਹਤ ਖ਼ਰਾਬ ਹੋ ਸਕਦੀ ਹੈ।
ਕਰਕ ਰਾਸ਼ੀ
ਅਪ੍ਰੈਲ ਮਹੀਨੇ ਦਾ ਗ੍ਰਹਿ ਪਰਿਵਰਤਨ ਕਰਕ ਰਾਸ਼ੀ ਲਈ ਬਹੁਤ ਸ਼ੁੱਭ ਦੱਸਿਆ ਜਾ ਰਿਹਾ ਹੈ। ਇਸ ਰਾਸ਼ੀ ਨਾਲ ਸੰਬੰਧਿਤ ਲੋਕਾਂ ਦੇ ਰੁਕੇ ਹੋਏ ਕੰਮ ਪੂਰੇ ਹੋਣਗੇ। ਹਰ ਕੰਮ ਵਿੱਚ ਸਫਲਤਾ ਮਿਲੇਗੀ। ਵਿਆਹੁਤਾ ਜੀਵਨ ਖ਼ੁਸ਼ਹਾਲ ਰਹੇਗਾ ਅਤੇ ਸੁੱਖ ਸੁਵਿਧਾਵਾਂ ਵਿੱਚ ਵਾਧਾ ਹੋਵੇਗਾ। ਇਸ ਦੇ ਨਾਲ ਹੀ ਦੋਸਤੀਆਂ ਵਧਣਗੀਆਂ ਅਤੇ ਦੋਸਤਾਂ ਦਾ ਕੰਮ ਕਾਜ ਸਵਾਰਨ ਵਿੱਚ ਭਰਪੂਰ ਸਹਿਯੋਗ ਮਿਲੇਗਾ।
ਮੀਨ ਰਾਸ਼ੀ
ਅਪ੍ਰੈਲ ਮਹੀਨੇ ਦਾ ਗ੍ਰਹਿ ਪਰਿਵਰਤਨ ਮੀਨ ਰਾਸ਼ੀ ਦੇ ਲੋਕਾਂ ਲਈ ਚੰਗਾ ਮੰਨਿਆ ਜਾ ਰਿਹਾ ਹੈ। ਇਸ ਰਾਸ਼ੀ ਨਾਲ ਸੰਬੰਧਿਤ ਲੋਕਾਂ ਨੂੰ ਆਰਥਿਕ ਤਰੱਕੀ ਤੇ ਖ਼ੁਸ਼ਹਾਲੀ ਹਾਸਿਲ ਹੋਵੇਗੀ। ਕਾਰੋਬਾਰ ਵਿੱਚ ਬੱਚਤ ਹਾਸਿਲ ਹੋਵੇਗਾ ਤੇ ਆਰਥਿਕ ਪੱਖ ਮਜ਼ਬੂਤ ਹੋਵੇਗਾ। ਇਸ ਦੇ ਨਾਲ ਹੀ ਤੁਹਾਨੂੰ ਕੋਈ ਚੰਗੀ ਖ਼ਬਰ ਮਿਲਣ ਦੀ ਸੰਭਾਵਨਾ ਹੈ। ਤੁਹਾਨੂੰ ਫਜ਼ੂਲਖਰਚੀ 'ਤੇ ਰੋਕ ਲਗਾਉਣੀ ਚਾਹੀਦੀ ਹੈ।
ਬ੍ਰਿਸ਼ਭ ਰਾਸ਼ੀ
ਇਸ ਰਾਸ਼ੀ ਦੇ ਲਈ ਲਈ ਅਪ੍ਰੈਲ ਦਾ ਗ੍ਰਹਿ ਪਰਿਵਰਤਨ ਲਾਭਕਾਰੀ ਰਹੇਗੀ। ਸੰਬੰਧਿਤ ਰਾਸ਼ੀ ਦੇ ਲੋਕਾਂ ਨੂੰ ਕੋਈ ਸ਼ੁੱਭ ਖ਼ਬਰ ਮਿਲੇਗੀ। ਇਸ ਦੇ ਨਾਲ ਹੀ ਆਰਥਿਕ ਸਥਿਤੀ ਮਜ਼ਬੂਤ ਰਹੇਗੀ। ਰੁਕਿਆ ਹੋਇਆ ਪੈਸਾ ਹਾਸਿਲ ਹੋਵੇਗਾ। ਇਸ ਦੇ ਨਾਲ ਹੀ ਨੌਕਰੀ ਵਿੱਚ ਤਰੱਕੀ ਤੇ ਆਦਰ ਮਾਨ ਹਾਸਿਲ ਹੋਵੇਗਾ। ਰੁਕੇ ਹੋਏ ਕੰਮ ਬਣਨਗੇ। ਇਸ ਰਾਸ਼ੀ ਦੇ ਲੋਕਾਂ ਨੂੰ ਅੰਧਵਿਸ਼ਵਾਸ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।