Lord Hanuman Temple: ਲੋਕਾਂ ਦੀ ਭਗਵਾਨ ਪ੍ਰਤੀ ਆਸਥਾ ਅਜਿਹੀ ਹੁੰਦੀ ਹੈ ਕਿ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਇੱਥੇ ਭਗਵਾਨ ਪ੍ਰਤੀ ਸ਼ਰਧਾ ਨੂੰ ਲੋਕ ਦਾਨ ਰਾਹੀਂ ਦਰਸਾਉਂਦੇ ਹਨ। ਕਈ ਤਾਂ ਸੋਨੇ ਦੇ ਮੁਕੁਟ ਤੇ ਸਿੰਘਾਸਨ ਤੱਕ ਮੰਦਰਾਂ ਵਿੱਚ ਦਾਨ ਕਰ ਦਿੰਦੇ ਹਨ। ਭਾਰਤ ਦੀ ਇੱਕ ਥਾਂ ਇਹੋ ਜਿਹੀ ਹੈ ਜਿੱਥੇ ਲੋਕਾਂ ਦੀ ਆਸਥਾ ਆਪਣੇ ਭਗਵਾਨ ਪ੍ਰਤੀ ਅਜਿਹੀ ਹੈ ਇੱਥੇ ਮੌਸਮ ਬਦਲਣ ਦੇ ਨਾਲ ਨਾਲ ਲੋਕ ਆਪਣੇ ਭਗਵਾਨ ਨੂੰ ਵੀ ਠੰਢ ਤੋਂ ਬਚਾਉਣ ਲਈ ਗਰਮ ਕੱਪੜੇ ਪਾ ਕੇ ਰੱਖਦੇ ਹਨ। ਇਸ ਨੂੰ ਤੁਸੀਂ ਭਗਤੀ ਕਹੋ ਜਾਂ ਆਸਥਾ ਪਰ ਇਸ ਨੂੰ ਦੇਖ ਕੇ ਲੋਕਾਂ ਦੀ ਸ਼ਰਧਾ ਦੀ ਭਾਵਨਾ ਜ਼ਰੂਰ ਸਾਹਮਣੇ ਆਉਂਦੀ ਹੈ। ਤੁਹਾਨੂੰ ਇਹ ਸੁਣ ਕੇ ਯਕੀਨ ਨਹੀਂ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਅਜਿਹੇ ਇੱਕ ਮੰਦਰ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਠੰਡ ਦੇ ਮੌਸਮ ਵਿੱਚ ਹਨੂੰਮਾਨ ਦੀ ਮੂਰਤੀ ਨੂੰ ਗਰਮ ਕੱਪੜੇ ਪਹਿਨਾਏ ਜਾਂਦੇ ਹਨ। ਇੱਥੇ ਸਰਦੀ ਦੇ ਮੌਸਮ ਵਿੱਚ ਮੂਰਤੀਆਂ ਨੂੰ ਗਰਮ ਊਨੀ ਕੱਪੜੇ ਪਹਿਨੇ ਜਾਂਦੇ ਹਨ। ਇਹ ਮੰਦਿਰ ਰਾਜਸਥਾਨ ਦੇ ਭੀਲਵਾੜਾ ਵਿੱਚ ਸਥਾਪਿਤ ਹੈ ਅਤੇ ਲੋਕਾਂ ਦੀ ਇਸ ਮੰਦਰ ਵਿੱਚ ਬਹੁਤ ਆਸਥਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੰਦਰ ਦੇ ਮਹੰਤ ਬਾਬੂ ਗਿਰੀ ਨੇ ਮੀਡੀਆ ਨੂੰ ਦੱਸਿਆ ਕਿ ਲੋਕਾਂ ਦੀ ਅਜਿਹੀ ਆਸਥਾ ਇਸ ਲਈ ਹੈ ਕਿਉਂਕਿ ਸ਼ਰਧਾਲੂਆਂ ਨੂੰ ਲੱਗਦਾ ਹੈ ਕਿ ਕਿਤੇ ਭਗਵਾਨ ਹਨੂੰਮਾਨ ਜੀ ਨੂੰ ਕਿਤੇ ਠੰਡ ਨਾ ਲੱਗ ਜਾਵੇ। ਇਸ ਲਈ ਸ਼ਰਧਾਲੂ ਭਗਵਾਨ ਦੀ ਮੂਰਤੀ ਨੂੰ ਵੱਖ-ਵੱਖ ਊਨੀ ਕੱਪੜੇ ਚੜ੍ਹਾਉਂਦੇ ਹਨ। ਮਹੰਤ ਬਾਬੂ ਗਿਰੀ ਨੇ ਦੱਸਿਆ ਕਿ ਭਗਵਾਨ ਨੂੰ ਕਿਤੇ ਠੰਡ ਨਾ ਲੱਗ ਜਾਵੇ, ਇਸ ਲਈ ਬਾਲਾਜੀ ਮਹਾਰਾਜ ਨੂੰ ਊਨੀ ਕੱਪੜਿਆਂ ਦਾ ਚੋਲਾ ਚੜ੍ਹਾਇਆ ਗਿਆ ਹੈ। ਇਸ ਤੋਂ ਇਲਾਵਾ ਸਰਦੀਆਂ ਚ ਬਣੇ ਪਕਵਾਨ ਵੀ ਵਿਸ਼ੇਸ਼ ਤੌਰ ਤੇ ਭਗਵਾਨ ਨੂੰ ਭੇਟ ਕੀਤੇ ਜਾਂਦੇ ਹਨ। ਭਗਵਾਂ ਵੱਲੋਂ ਹਨੂੰਮਾਨ ਜੀ ਦੀ ਮੂਰਤੀ ਨੂੰ ਪਵਾਏ ਗਏ ਇਹ ਗਰਮ ਕੱਪੜੇ ਦੇਖਣ ਲਈ ਦੂਰੋਂ ਦੂਰੋਂ ਲੋਕ ਆਉਂਦੇ ਹਨ ਤੇ ਸੋਸ਼ਲ ਮੀਡੀਆ ਉੱਤੇ ਵੀ ਇਸ ਫੋਟੋਆਂ ਬਹੁਤ ਵਾਇਰਲ ਹੋ ਰਹੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Hinduism, Lord Hanuman, Religion