Home /News /lifestyle /

Skin care tips: ਸਰਦੀਆਂ 'ਚ ਸਕ੍ਰਬਿੰਗ ਜਾਂ ਮਾਇਸਚਰਾਈਜ਼ਿੰਗ 'ਚੋਂ ਕੀ ਹੈ ਜ਼ਰੂਰੀ ? ਜਾਣੋ ਕਿਸ ਨਾਲ ਹੋਵੇਗਾ ਸਕਿਨ ਨੂੰ ਜ਼ਿਆਦਾ ਫਾਇਦਾ

Skin care tips: ਸਰਦੀਆਂ 'ਚ ਸਕ੍ਰਬਿੰਗ ਜਾਂ ਮਾਇਸਚਰਾਈਜ਼ਿੰਗ 'ਚੋਂ ਕੀ ਹੈ ਜ਼ਰੂਰੀ ? ਜਾਣੋ ਕਿਸ ਨਾਲ ਹੋਵੇਗਾ ਸਕਿਨ ਨੂੰ ਜ਼ਿਆਦਾ ਫਾਇਦਾ

ਸਰਦੀਆਂ 'ਚ ਚਮੜੀ ਦੀ ਖਾਸ ਦੇਖਭਾਲ ਦੀ ਹੁੰਦੀ ਹੈ ਲੋੜ

ਸਰਦੀਆਂ 'ਚ ਚਮੜੀ ਦੀ ਖਾਸ ਦੇਖਭਾਲ ਦੀ ਹੁੰਦੀ ਹੈ ਲੋੜ

ਸਰਦੀ ਦਾ ਮੌਸਮ ਚੱਲ ਰਿਹਾ ਹੈ। ਇਸ ਵਿਚ ਖ਼ੁਸ਼ਕ ਹਵਾਵਾਂ ਚਲਦੀਆਂ ਹਨ। ਇਹ ਖ਼ੁਸ਼ਕ ਹਵਾਵਾਂ ਸਾਡੀ ਸਕਿਨ ਦੀ ਸਾਰੀ ਨਮੀ ਚੂਸ ਲੈਂਦੀਆਂ ਹਨ। ਜਿਸ ਕਾਰਨ ਸਕਿਨ ਡਲ ਤੇ ਡ੍ਰਾਈ ਹੋ ਜਾਂਦੀ ਹੈ। ਸਕਿਨ ਦੀ ਨਮੀ ਨੂੰ ਬਰਕਰਾਰ ਰੱਖਣ ਲਈ ਅਸੀਂ ਕਈ ਤਰ੍ਹਾਂ ਦੀਆਂ ਕਰੀਮਾਂ ਤੇ ਲੋਸ਼ਨ ਆਦਿ ਦੀ ਵਰਤੋਂ ਕਰਦੇ ਹਾਂ। ਪਰ ਇਹ ਤਰੀਕਾ ਬਹੁਤੀ ਵਾਰ ਨਾਕਾਫ਼ੀ ਹੁੰਦਾ ਹੈ।

ਹੋਰ ਪੜ੍ਹੋ ...
  • Share this:

ਸਕਿਨ ਕੇਅਰ ਯਾਨੀ ਸਾਡੀ ਸਕਿਨ ਦੀ ਦੇਖਭਾਲ ਲਈ ਬਾਜ਼ਾਰ ਵਿਚ ਕਈ ਸਾਰੇ ਪ੍ਰੌਡਕਟ ਤੇ ਤਰੀਕੇ ਮੌਜੂਦ ਹਨ। ਪਰ ਹਰ ਪ੍ਰੌਡਕਟ ਤੇ ਤਰੀਕਾ ਬਾਹਰੀ ਮੌਸਮ ਦੇ ਹਿਸਾਬ ਨਾਲ ਘੱਟ ਜਾਂ ਵੱਧ ਕਾਰਗਰ ਹੁੰਦਾ ਹੈ। ਅੱਜਕਲ੍ਹ ਸਰਦੀ ਦਾ ਮੌਸਮ ਚੱਲ ਰਿਹਾ ਹੈ। ਇਸ ਵਿਚ ਖ਼ੁਸ਼ਕ ਹਵਾਵਾਂ ਚਲਦੀਆਂ ਹਨ। ਇਹ ਖ਼ੁਸ਼ਕ ਹਵਾਵਾਂ ਸਾਡੀ ਸਕਿਨ ਦੀ ਸਾਰੀ ਨਮੀ ਚੂਸ ਲੈਂਦੀਆਂ ਹਨ। ਜਿਸ ਕਾਰਨ ਸਕਿਨ ਡਲ ਤੇ ਡ੍ਰਾਈ ਹੋ ਜਾਂਦੀ ਹੈ। ਸਕਿਨ ਦੀ ਨਮੀ ਨੂੰ ਬਰਕਰਾਰ ਰੱਖਣ ਲਈ ਅਸੀਂ ਕਈ ਤਰ੍ਹਾਂ ਦੀਆਂ ਕਰੀਮਾਂ ਤੇ ਲੋਸ਼ਨ ਆਦਿ ਦੀ ਵਰਤੋਂ ਕਰਦੇ ਹਾਂ। ਪਰ ਇਹ ਤਰੀਕਾ ਬਹੁਤੀ ਵਾਰ ਨਾਕਾਫ਼ੀ ਹੁੰਦਾ ਹੈ। ਅਜਿਹੇ ਵਿਚ ਵੀ ਸਕਿਨ ਕੇਅਰ ਲਈ ਕਿਹੜਾ ਤਰੀਕਾ ਵਰਤਿਆ ਜਾਵੇ ਕਿ ਸਕਿਨ ਦੀ ਤੰਦਰੁਸਤੀ ਬਰਕਰਾਰ ਰਹੇ, ਆਓ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਉਹ ਢੰਗ –

ਸਕ੍ਰਬਿੰਗ : ਸਕ੍ਰਬਿੰਗ ਦੀ ਵਰਤੋਂ ਡੈੱਡ ਸਕਿਨ ਸੈੱਲਾਂ ਨੂੰ ਖ਼ਤਮ ਕਰਨ ਲਈ ਕੀਤੀ ਜਾਂਦੀ ਹੈ। ਸਾਡੀ ਸਕਿਨ ਵਿਚ ਲਗਾਤਾਰ ਨਵੇਂ ਸੈੱਲਾਂ ਦਾ ਨਿਰਮਾਣ ਹੁੰਦਾ ਰਹਿੰਦਾ ਹੈ ਤੇ ਪੁਰਾਣੇ ਸੈੱਲ ਖ਼ਤਮ ਹੁੰਦੇ ਰਹਿੰਦੇ ਹਨ। ਪੈਦਾ ਹੋਏ ਨਵੇਂ ਸੈੱਲ ਸਾਡੀ ਸਕਿਨ ਨੂੰ ਗਲੋਇੰਗ ਤੇ ਖ਼ੂਬਸੂਰਤ ਬਣਾਉਂਦੇ ਹਨ। ਪਰ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਅਸੀਂ ਖ਼ਤਮ ਹੋਏ ਸਕਿਨ ਸੈੱਲਾਂ ਨੂੰ ਉਤਾਰਦੇ ਹੀ ਨਹੀਂ, ਜਿਸ ਕਾਰਨ ਇਹਨਾਂ ਡੈੱਡ ਸੈੱਲਾਂ ਦੀ ਇਕ ਪਰਤ ਜਮ੍ਹਾ ਹੋ ਜਾਂਦੀ ਹੈ। ਇਸ ਪਰਤ ਉੱਤੇ ਲੋਸ਼ਨ ਜਾਂ ਕਰੀਮ ਆਦਿ ਲਗਾਉਣ ਦਾ ਕੋਈ ਲਾਭ ਨਹੀਂ ਮਿਲਦਾ ਕਿਉਂ ਜੋ ਇਹ ਤਾਂ ਖ਼ਤਮ ਹੋ ਚੁੱਕੇ ਹਨ ਤੇ ਨਵੇਂ ਸੈੱਲ ਇਹਨਾਂ ਦੇ ਹੇਠਾਂ ਦਬ ਜਾਂਦੇ ਹਨ। ਇਸ ਲਈ ਸਕਿਨ ਉੱਤੋਂ ਡੈੱਡ ਸਕਿਨ ਸੈੱਲਾਂ ਨੂੰ ਉਤਾਰਨ ਲਈ ਸਕ੍ਰਬਿੰਗ ਕਰਨਾ ਜ਼ਰੂਰੀ ਹੁੰਦਾ ਹੈ।

ਹੈਲਥਲਾਈਨ ਵੈੱਬਸਾਈਟ ਉੱਤੇ ਵੀ ਸਰਦੀਆਂ ਵਿਚ ਸਕਿਨ ਦੀ ਬੇਰੁਖੀ ਦਾ ਇਕ ਕਾਰਨ ਹਵਾ ਵਿਚ ਖ਼ੁਸ਼ਕੀ ਕਾਰਨ ਸਕਿਨ ਸੈੱਲਾਂ ਦੇ ਡੈੱਡ ਹੋਣ ਤੇ ਸਕਿਨ ਉੱਤੇ ਪਰਤ ਦੀ ਤਰ੍ਹਾਂ ਜੰਮ ਜਾਣ ਨੂੰ ਮੰਨਿਆ ਗਿਆ ਹੈ। ਇਸਦੇ ਨਾਲ ਹੀ ਇਹ ਸਲਾਹ ਦਿੱਤੀ ਗਈ ਹੈ ਕਿ ਜੇਕਰ ਤੁਸੀਂ ਨਿਯਮਿਤ ਰੂਪ ਨਾਲ ਸਕ੍ਰਬਿੰਗ ਕਰਦੇ ਹੋ ਤਾਂ ਤੁਹਾਡੀ ਸਕਿਨ ਵਿਚ ਲੋਸ਼ਨ ਤੇ ਕਰੀਮ ਆਦਿ ਵਧੇਰੇ ਚੰਗੇ ਤਰੀਕੇ ਨਾਲ ਕੰਮ ਕਰਦੇ ਹਨ। ਇਸ ਸਦਕਾ ਸਰਦੀਆਂ ਵਿਚ ਵੀ ਸਕਿਨ ਖ਼ੂਬਸੂਰਤ ਗਲੋਇੰਗ ਬਣੀ ਰਹਿੰਦੀ ਹੈ।

ਸਕਿਨ ਮਾਇਸਚਰਾਈਜ਼ਿੰਗ: ਜਿੱਥੇ ਸਕ੍ਰਬਿੰਗ ਸਾਡੀ ਸਕਿਨ ਦੇ ਡੈੱਡ ਸੈੱਲਾਂ ਨੂੰ ਉਤਾਰਨ ਲਈ ਜ਼ਰੂਰੀ ਹੈ ਉੱਥੇ ਮਾਇਸਚਰਾਈਜ਼ਿੰਗ ਸਾਡੀ ਸਕਿਨ ਦੇ ਸੈੱਲਾਂ ਦੀ ਦੇਖਭਾਲ ਦਾ ਇਕ ਤਰੀਕਾ ਹੈ। ਇਹ ਇਕ ਤਰ੍ਹਾਂ ਨਾਲ ਸਰਦੀ ਦੇ ਮੌਸਮ ਵਿਚ ਸਾਡੀ ਸਕਿਨ ਨੂੰ ਖ਼ੁਸ਼ਕੀ ਨਾਲ ਪਹੁੰਚਣ ਵਾਲੇ ਨੁਕਸਾਨ ਤੋਂ ਬਚਾਉਣ ਦਾ ਤਰੀਕਾ ਹੈ। ਇਸਦੇ ਨਾਲ ਹੀ ਇਹ ਸਾਡੇ ਸਕਿਨ ਸੈੱਲਾਂ ਨੂੰ ਵਧੇਰੇ ਚੰਗੇ ਬਣਾਉਣ ਲਈ ਵੀ ਲਾਭਦਾਇਕ ਹੈ। ਇਸ ਲਈ ਸਾਡੀ ਸਕਿਨ ਦੀ ਦੇਖਭਾਲ ਵਿਚ ਮਾਇਸਚਰਾਈਜ਼ਿੰਗ ਤੇ ਸਕਰਬਿੰਗ ਦੋਨੋਂ ਬਹੁਤ ਜ਼ਰੂਰੀ ਹਨ।

ਇੱਥੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਸਕਿਨ ਮਾਇਸਚਰਾਈਜ਼ਿੰਗ ਲਈ ਬਾਜ਼ਾਰ ਵਿਚ ਬਹੁਤ ਸਾਰੇ ਪ੍ਰੌਡਕਟ ਮੌਜੂਦ ਹਨ ਪਰ ਕੁਦਰਤ ਵਿਧੀ ਹਮੇਸ਼ਾ ਹੀ ਵਧੇਰੇ ਕਾਰਗਰ ਹੁੰਦੀ ਹੈ। ਇਸਦਾ ਕਾਰਨ ਹੈ ਕਿ ਕੁਦਰਤੀ ਢੰਗ ਨਾਲ ਕੀਤੀ ਮਾਇਸਚਰਾਈਜ਼ਿੰਗ ਨਾਲ ਸਾਡੀ ਸਕਿਨ ਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ ਜਦਕਿ ਕੈਮੀਕਲਾਂ ਨਾਲ ਸਕਿਨ ਨੂੰ ਨੁਕਸਾਨ ਦਾ ਖ਼ਤਰਾ ਬਣਿਆ ਰਹਿੰਦਾ ਹੈ।

Published by:Shiv Kumar
First published:

Tags: Benefits of Moisturizing, Benefits of Scrubbing, Kin Care Methods, Skin care tips, Winter Skin Care