Home /News /lifestyle /

Inbase ਨੇ ਸ਼ਾਨਦਾਰ ਸਮਾਰਟਵਾਚ ਕੀਤੀ ਲਾਂਚ, ਮਿਲੇਗੀ 14 ਦਿਨ ਦੀ ਬੈਟਰੀ ਲਾਈਫ

Inbase ਨੇ ਸ਼ਾਨਦਾਰ ਸਮਾਰਟਵਾਚ ਕੀਤੀ ਲਾਂਚ, ਮਿਲੇਗੀ 14 ਦਿਨ ਦੀ ਬੈਟਰੀ ਲਾਈਫ

Inbase ਨੇ ਸ਼ਾਨਦਾਰ ਸਮਾਰਟਵਾਚ ਕੀਤੀ ਲਾਂਚ, ਮਿਲੇਗੀ 14 ਦਿਨ ਦੀ ਬੈਟਰੀ ਲਾਈਫ

Inbase ਨੇ ਸ਼ਾਨਦਾਰ ਸਮਾਰਟਵਾਚ ਕੀਤੀ ਲਾਂਚ, ਮਿਲੇਗੀ 14 ਦਿਨ ਦੀ ਬੈਟਰੀ ਲਾਈਫ

Inbase ਨੇ ਭਾਰਤ ਵਿੱਚ ਅਰਬਨ ਪ੍ਰੋ ਐਕਸ ਅਤੇ ਅਰਬਨ ਪ੍ਰੋ 2 ਪ੍ਰੀਮੀਅਮ ਸਮਾਰਟਵਾਚਾਂ ਲਾਂਚ ਕੀਤੀਆਂ ਹਨ। ਇਨ੍ਹਾਂ ਸਮਾਰਟਵਾਚਾਂ ਵਿੱਚ ਵੱਡੀ ਡਿਸਪਲੇ, ਵੱਖ-ਵੱਖ ਮੀਨੂ ਸਟਾਈਲ, ਐਚਡੀ ਹੈਂਡਸਫ੍ਰੀ ਕਾਲ ਕੁਆਲਿਟੀ, 120+ ਸਪੋਰਟਸ ਮੋਡ, ਸਮਾਰਟਫ਼ੋਨ ਅਤੇ ਮਿਊਜ਼ਿਕ ਕੰਟਰੋਲ, ਸ਼ਾਨਦਾਰ ਬੈਟਰੀ ਲਾਈਫ਼ ਵਰਗੀਆਂ ਵਿਸ਼ੇਸ਼ਤਾਵਾਂ ਮਿਲ ਰਹੀਆਂ ਹਨ।

ਹੋਰ ਪੜ੍ਹੋ ...
  • Share this:
Inbase ਨੇ ਭਾਰਤ ਵਿੱਚ ਅਰਬਨ ਪ੍ਰੋ ਐਕਸ ਅਤੇ ਅਰਬਨ ਪ੍ਰੋ 2 ਪ੍ਰੀਮੀਅਮ ਸਮਾਰਟਵਾਚਾਂ ਲਾਂਚ ਕੀਤੀਆਂ ਹਨ। ਇਨ੍ਹਾਂ ਸਮਾਰਟਵਾਚਾਂ ਵਿੱਚ ਵੱਡੀ ਡਿਸਪਲੇ, ਵੱਖ-ਵੱਖ ਮੀਨੂ ਸਟਾਈਲ, ਐਚਡੀ ਹੈਂਡਸਫ੍ਰੀ ਕਾਲ ਕੁਆਲਿਟੀ, 120+ ਸਪੋਰਟਸ ਮੋਡ, ਸਮਾਰਟਫ਼ੋਨ ਅਤੇ ਮਿਊਜ਼ਿਕ ਕੰਟਰੋਲ, ਸ਼ਾਨਦਾਰ ਬੈਟਰੀ ਲਾਈਫ਼ ਵਰਗੀਆਂ ਵਿਸ਼ੇਸ਼ਤਾਵਾਂ ਮਿਲ ਰਹੀਆਂ ਹਨ। ਇਨ੍ਹਾਂ ਸਮਾਰਟਵਾਚਾਂ ਦੀ ਕੀਮਤ ਕ੍ਰਮਵਾਰ 2,799 ਰੁਪਏ ਅਤੇ 2,499 ਰੁਪਏ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਇਨ-ਬਿਲਟ ਗੇਮਾਂ ਦੀ ਸਹੂਲਤ ਵੀ ਹੈ। ਬਲੂਟੁੱਥ ਕਾਲਿੰਗ ਸਪੋਰਟ ਦੇ ਨਾਲ ਆਉਣ ਵਾਲੀਆਂ ਇਹ ਦੋ ਨਵੀਆਂ ਸਮਾਰਟਵਾਚਾਂ ਕਈ ਆਕਰਸ਼ਕ ਰੰਗਾਂ 'ਚ ਉਪਲਬਧ ਹਨ ਯਾਨੀ ਯੂਜ਼ਰ ਆਪਣੀ ਸ਼ੈਲੀ ਅਤੇ ਮੂਡ ਦੇ ਮੁਤਾਬਕ ਆਪਣਾ ਪਸੰਦੀਦਾ ਰੰਗ ਚੁਣ ਸਕਦਾ ਹੈ। ਇਸ ਤੋਂ ਇਲਾਵਾ ਇਸ 'ਚ ਵੈਦਰ ਪ੍ਰਡਿਕਸ਼ਨ, ਕੈਮਰਾ ਕੰਟਰੋਲ, ਕੈਲਕੁਲੇਟਰ ਅਤੇ ਆਨਬੋਰਡ ਵੌਇਸ ਅਸਿਸਟੈਂਟ ਵਰਗੇ ਫੀਚਰਸ ਵੀ ਹਨ।

ਇਨਬੇਸ (Inbase) ਅਰਬਨ ਪ੍ਰੋ ਐਕਸ ਸਮਾਰਟਵਾਚ ਦੀਆਂ ਵਿਸ਼ੇਸ਼ਤਾਵਾਂ
InBase Urban Pro X ਸਮਾਰਟਵਾਚ 1.8 ਇੰਚ ਦੀ ਸਕਰੀਨ ਦੇ ਨਾਲ ਆਉਂਦੀ ਹੈ। ਇਹ ਤੁਹਾਡੀ ਜੀਵਨ ਸ਼ੈਲੀ ਅਤੇ ਮੂਡ ਦੇ ਅਨੁਕੂਲ 8 ਕਿਸਮਾਂ ਦੇ ਮੀਨੂ ਸਟਾਈਲ ਅਤੇ 100+ ਵਾਚ ਫੇਸ ਦੇ ਨਾਲ ਇੱਕ ਆਨਬੋਰਡ ਸਮਾਰਟ ਅਤੇ ਤੇਜ਼ ਉਪਭੋਗਤਾ ਇੰਟਰਫੇਸ ਮਿਲਦਾ ਹੈ। ਇਸ ਤੋਂ ਇਲਾਵਾ ਇਸ 'ਚ 4 ਬਿਲਟ-ਇਨ ਗੇਮਸ ਹਨ। ਘੜੀ ਨੂੰ ਹਲਕੇ ਭਾਰ ਵਾਲੇ ਐਲੂਮੀਨੀਅਮ-ਪੀਸੀ ਹਾਈਬ੍ਰਿਡ ਕੇਸਿੰਗ ਦੀ ਵਰਤੋਂ ਕਰਕੇ ਡਿਜ਼ਾਈਨ ਕੀਤਾ ਗਿਆ ਹੈ।

ਮਿਲੇਗਾ 24×7 ਹਾਰਟ ਰੇਟ ਮਾਨੀਟਰ
ਇਸ ਨੂੰ ਪਾਣੀ ਅਤੇ ਪਸੀਨੇ ਤੋਂ ਬਚਾਉਣ ਲਈ IPX67 ਰੇਟਿੰਗ ਪ੍ਰਾਰਤ ਹੈ। ਘੜੀ 'ਚ ਮੌਸਮ ਦੀ ਭਵਿੱਖਬਾਣੀ, ਕੈਲਕੁਲੇਟਰ, ਕੈਮਰਾ ਕੰਟਰੋਲ ਅਤੇ ਵਾਇਸ ਅਸਿਸਟੈਂਟ ਵੀ ਦਿੱਤੇ ਗਏ ਹਨ। InBase Urban Pro X 24×7 ਹਾਰਟ ਰੇਟ ਮਾਨੀਟਰ, ਇੱਕ HD ਮਾਈਕ੍ਰੋਫ਼ੋਨ ਅਤੇ SPO2 ਲੈਵਲ ਦੇ ਨਾਲ ਸਪੀਕਰ ਨੂੰ ਵੀ ਸਪੋਰਟ ਕਰਦੀ ਹੈ। ਇਹ ਤੁਹਾਡੇ ਬਲੱਡ ਪ੍ਰੈਸ਼ਰ, ਬਰਨ ਕੈਲੋਰੀ ਆਦਿ ਦੀ ਨਿਗਰਾਨੀ ਕਰਦਾ ਹੈ। ਅਰਬਨ ਪ੍ਰੋ ਐਕਸ ਵਿੱਚ ਇੱਕ ਵੱਡੀ ਬੈਟਰੀ ਹੈ ਜੋ ਸਮਾਰਟਵਾਚ ਨੂੰ 5 ਦਿਨਾਂ ਤੱਕ ਪਾਵਰ ਦੇ ਸਕਦੀ ਹੈ। ਇਸ ਵਿੱਚ 120 ਤੋਂ ਵੱਧ ਸਪੋਰਟ ਮੋਡ ਵੀ ਹਨ।

ਇਨਬੇਸ (Inbase) ਅਰਬਨ ਪ੍ਰੋ 2 ਸਮਾਰਟਵਾਚ ਦੀਆਂ ਵਿਸ਼ੇਸ਼ਤਾਵਾਂ
ਅਰਬਨ ਪ੍ਰੋ 2 ਸਮਾਰਟਵਾਚ ਵਿੱਚ ਮੌਸਮ ਦੀ ਭਵਿੱਖਬਾਣੀ, ਇੱਕ ਕੈਲਕੁਲੇਟਰ ਅਤੇ ਇੱਕ ਆਨਬੋਰਡ ਵੌਇਸ ਅਸਿਸਟੈਂਟ ਵੀ ਸ਼ਾਮਲ ਹੈ। ਘੜੀ ਸਮਾਰਟ ਯੂਜ਼ਰ ਇੰਟਰਫੇਸ ਦੇ ਨਾਲ ਆਉਂਦੀ ਹੈ ਜਿਸ ਵਿੱਚ 8 ਤੋਂ ਵੱਧ ਮੀਨੂ ਸਟਾਈਲ ਅਤੇ 100+ ਅਨੁਕੂਲਿਤ ਵਾਚ ਫੇਸ ਸ਼ਾਮਲ ਹਨ, ਤੁਸੀਂ ਆਪਣੀ ਪਸੰਦ ਅਤੇ ਸ਼ੈਲੀ ਦੇ ਅਨੁਸਾਰ ਵਾਚ ਫੇਸ ਦੀ ਚੋਣ ਕਰ ਸਕਦੇ ਹੋ। ਕੰਪਨੀ ਦਾ ਕਹਿਣਾ ਹੈ ਕਿ ਇਨਬੇਸ (Inbase) ਅਰਬਨ ਪ੍ਰੋ 2 ਸਮਾਰਟਵਾਚ ਹਾਰਟ ਰੇਟ ਮਾਨੀਟਰ, ਬਲੱਡ ਪ੍ਰੈਸ਼ਰ 24/7 ਨੂੰ ਟ੍ਰੈਕ ਕਰਦੀ ਹੈ। ਪੈਡੋਮੀਟਰ ਆਨਬੋਰਡ ਤੁਹਾਨੂੰ ਬਰਨ ਹੋਈ ਕੈਲੋਰੀ ਬਾਰੇ ਦੱਸਦਾ ਹੈ, ਜਦੋਂ ਕਿ ਸਲੀਪ ਮਾਨੀਟਰ ਨਾਲ ਤੁਸੀਂ ਆਪਣੀ ਨੀਂਦ ਦੀ ਨਿਗਰਾਨੀ ਕਰ ਸਕਦੇ ਹੋ।

ਇੱਕ ਵਾਰ ਚਾਰਜ ਹੋਣ 'ਤੇ, ਘੜੀ 14 ਘੰਟੀਆਂ ਤੱਕ ਚੱਲੇਗੀ
ਇਹ ਸੇਡੈਂਟਰੀ ਅਲਰਟ ਅਤੇ ਡਰਿੰਕਿੰਗ ਵਾਟਰ ਅਲਰਟ ਵਿਸ਼ੇਸ਼ਤਾਵਾਂ ਦੇ ਨਾਲ ਵੀ ਆਉਂਦਾ ਹੈ ਜੋ ਇਹ ਯਕੀਨੀ ਬਣਾਉਂਦੇ ਹਨ ਕਿ ਤੁਸੀਂ ਦਿਨ ਦੌਰਾਨ ਸਰਗਰਮ ਰਹਿੰਦੇ ਹੋ। ਇਸ ਤੋਂ ਇਲਾਵਾ ਸਮਾਰਟਵਾਚ 'ਚ ਬ੍ਰੀਥ ਟਰੇਨਿੰਗ ਅਤੇ ਫਿਜ਼ੀਓਲਾਜੀਕਲ ਸਾਈਕਲ ਅਲਰਟ ਵੀ ਮੌਜੂਦ ਹੈ। ਇਸ ਦੇ ਰੋਜ਼ਾਨਾ ਗਤੀਵਿਧੀ ਟਰੈਕਰ ਵਿੱਚ 120+ ਸਪੋਰਟਸ ਮੋਡ ਹਨ। ਇਹ ਇੱਕ ਵਾਰ ਚਾਰਜ ਕਰਨ 'ਤੇ ਲਗਭਗ 14 ਦਿਨਾਂ ਤੱਕ ਰਹਿੰਦਾ ਹੈ।

ਸਮਾਰਟਵਾਚ ਦੀਆਂ ਕੀਮਤਾਂ
ਇਨਬੇਸ (Inbase) ਅਰਬਨ ਪ੍ਰੋ ਐਕਸ ਅਤੇ ਅਰਬਨ ਪ੍ਰੋ 2 ਬਾਜ਼ਾਰ ਵਿੱਚ ਕ੍ਰਮਵਾਰ 2,799 ਰੁਪਏ ਅਤੇ 2,499 ਰੁਪਏ ਦੀ ਸ਼ੁਰੂਆਤੀ ਕੀਮਤ ਵਿੱਚ ਉਪਲਬਧ ਹਨ। ਉਪਭੋਗਤਾ ਇਨ੍ਹਾਂ ਸਮਾਰਟਵਾਚਾਂ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਐਮਾਜ਼ਾਨ ਇੰਡੀਆ ਅਤੇ ਦੇਸ਼ ਭਰ ਦੇ ਹੋਰ ਵੱਡੇ ਸਟੋਰਾਂ ਤੋਂ ਖਰੀਦ ਸਕਦੇ ਹਨ।
Published by:Drishti Gupta
First published:

Tags: Tech News, Tech updates

ਅਗਲੀ ਖਬਰ