• Home
  • »
  • News
  • »
  • lifestyle
  • »
  • INBOOK X1 AND INFINIX INBOOK X1 PRO LAUNCHED IN INDIA AT JUST RUPEES 35999 RUPEES KNOW SALE DATE GET 16GB RAM GH AP

Tech News:16 GB ਰੈਮ ਤੇ ਹੋਰ ਲੇਟੈਸਟ ਤਕਨੀਕ ਵਾਲੇ ਲੈਪਟੌਪ ਦੀ ਕੀਮਤ ਸਿਰਫ਼ 35,999 ਰੁਪਏ

ਇਹ ਲੈਪਟਾਪ ਕੋਰ i3, i5 ਅਤੇ i7 ਪ੍ਰੋਸੈਸਰ ਨਾਲ ਲੈਸ ਹਨ। ਇਸ ਦੀ ਬਾਡੀ ਦੀ ਗੱਲ ਕਰੀਏ ਤਾਂ ਇਹ ਲੈਪਟਾਪ ਆਲ-ਮੈਟਲ ਬਾਡੀ ਦਾ ਹੈ, ਜੋ ਕਿ ਦਿੱਖ 'ਚ ਬਹੁਤ ਪਤਲਾ ਅਤੇ ਆਕਰਸ਼ਕ ਹੈ। ਆਓ ਜਾਣਦੇ ਹਾਂ ਇਨਫਿਨਿਕਸ 1 ਸੀਰੀਜ਼ ਦੇ ਲੈਪਟਾਪ ਨਾਲ ਜੁੜੇ ਸਾਰੇ ਸਪੈਸੀਫਿਕੇਸ਼ਨਸ ਬਾਰੇ।

Tech News:16 ਰੈਮ ਤੇ ਹੋਰ ਲੇਟੈਸਟ ਤਕਨੀਕ ਵਾਲੇ ਲੈਪਟੌਪ ਦੀ ਕੀਮਤ ਸਿਰਫ਼ 35,999 ਰੁਪਏ

Tech News:16 ਰੈਮ ਤੇ ਹੋਰ ਲੇਟੈਸਟ ਤਕਨੀਕ ਵਾਲੇ ਲੈਪਟੌਪ ਦੀ ਕੀਮਤ ਸਿਰਫ਼ 35,999 ਰੁਪਏ

  • Share this:
ਹਾਂਗਕਾਂਗ ਦੀ ਮਸ਼ਹੂਰ ਕੰਪਨੀ ਇਨਫਿਨਿਕਸ ਨੇ ਭਾਰਤ 'ਚ ਲੈਪਟਾਪ ਦੀ ਪਹਿਲੀ ਸੀਰੀਜ਼ ਲਾਂਚ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਇਨਫਿਨਿਕਸ ਦੀ ਨਵੀਂ ਲੈਪਟਾਪ ਸੀਰੀਜ਼ ਦਾ ਨਾਂ 'ਇਨਬੁੱਕ ਐਕਸ 1' ਹੈ, ਜਿਸ ਦੇ ਤਹਿਤ ਇਨਫਿਨਿਕਸ 'ਇਨਬੁੱਕ ਐਕਸ 1' ਅਤੇ 'ਇਨਫਿਨਿਕਸ ਇਨਬੁੱਕ ਐਕਸ 1 ਪ੍ਰੋ' ਲੈਪਟਾਪ ਲਾਂਚ ਕੀਤੇ ਗਏ ਹਨ।

ਇਹ ਲੈਪਟਾਪ ਕੋਰ i3, i5 ਅਤੇ i7 ਪ੍ਰੋਸੈਸਰ ਨਾਲ ਲੈਸ ਹਨ। ਇਸ ਦੀ ਬਾਡੀ ਦੀ ਗੱਲ ਕਰੀਏ ਤਾਂ ਇਹ ਲੈਪਟਾਪ ਆਲ-ਮੈਟਲ ਬਾਡੀ ਦਾ ਹੈ, ਜੋ ਕਿ ਦਿੱਖ 'ਚ ਬਹੁਤ ਪਤਲਾ ਅਤੇ ਆਕਰਸ਼ਕ ਹੈ। ਆਓ ਜਾਣਦੇ ਹਾਂ ਇਨਫਿਨਿਕਸ 1 ਸੀਰੀਜ਼ ਦੇ ਲੈਪਟਾਪ ਨਾਲ ਜੁੜੇ ਸਾਰੇ ਸਪੈਸੀਫਿਕੇਸ਼ਨਸ ਬਾਰੇ।

ਇਸ ਲੈਪਟਾਪ ਦੀ ਮੋਟਾਈ 16.3 ਮਿਲੀਮੀਟਰ ਅਤੇ ਭਾਰ 1.48 ਕਿਲੋਗ੍ਰਾਮ ਹੈ। ਲੈਪਟਾਪ 'ਚ ਤੁਹਾਨੂੰ 14 ਇੰਚ ਦੀ ਆਈਪੀਐਸ ਐਲਸੀਡੀ ਡਿਸਪਲੇ ਮਿਲੇਗੀ। ਲੈਪਟਾਪ ਦਾ ਡਿਸਪਲੇ ਫੁੱਲ ਐਚਡੀ ਰੈਜ਼ੋਲਿਊਸ਼ਨ, 300 ਨਿਟਸ ਪੀਕ ਬ੍ਰਾਈਟਨੈੱਸ ਅਤੇ 100% SRGB ਕਲਰ ਗੈਮਟ ਨਾਲ ਆਉਂਦਾ ਹੈ। 'ਇਨਬੁੱਕ ਐਕਸ 1' ਦੀ ਸਕਰੀਨ ਨੂੰ ਪਤਲੇ ਬੇਜ਼ਲ ਦਿੱਤੇ ਗਏ ਹਨ। ਇਹ ਨੋਟਬੁੱਕ ਵਿੰਡੋਜ਼ 11 ਹੋਮ 'ਤੇ ਚੱਲਦੀ ਹੈ।

ਸੁਰੱਖਿਆ ਦੀ ਗੱਲ ਕਰੀਏ ਤਾਂ ਇਸ 'ਚ ਫਿੰਗਰਪ੍ਰਿੰਟ ਸਕੈਨਰ, ਕੈਮਰਾ ਅਤੇ ਮਾਈਕ੍ਰੋਫੋਨ ਲਈ ਪ੍ਰਾਈਵੇਸੀ ਸਵਿੱਚ ਦਿੱਤੇ ਗਏ ਹਨ, ਜੋ ਕਿ ਹਾਰਡਵੇਅਰ 'ਤੇ ਆਧਾਰਿਤ ਹੈ। ਲੈਪਟਾਪ ਵਿੱਚ ਵੱਖ-ਵੱਖ ਕਨੈਕਟੀਵਿਟੀ-ਸਬੰਧਤ ਫੀਚਰ ਜਿਵੇਂ ਕਿ ਡਾਟਾ ਟ੍ਰਾਂਸਫਰ ਅਤੇ ਤੇਜ਼ ਚਾਰਜਿੰਗ ਲਈ ਇੱਕ USB-C ਪੋਰਟ, ਇੱਕ USB 3.0 ਪੋਰਟ, ਇੱਕ USB 2.0 ਪੋਰਟ, ਇੱਕ HDMI 1.4 ਪੋਰਟ, ਇੱਕ ਮਾਈਕ੍ਰੋ ਐਸਡੀ ਕਾਰਡ ਸਲਾਟ, ਇੱਕ 3.5mm ਆਡੀਓ ਜੈਕ ਤੇ ਇੱਕ DC ਚਾਰਜਿੰਗ ਪੋਰਟ ਵੀ ਦਿੱਤਾ ਗਿਆ ਹੈ।

'ਇਨਬੁੱਕ ਐਕਸ 1 ਪ੍ਰੋ' ਦੇ ਖਾਸ ਫੀਚਰ : 'ਇਨਬੁੱਕ ਐਕਸ 1 ਪ੍ਰੋ' ਲੈਪਟਾਪ ਵੀ ਵਿੰਡੋਜ਼ 11 'ਤੇ ਆਧਾਰਿਤ ਹੈ। ਇਸ ਲੈਪਟਾਪ ਵਿੱਚ 14-ਇੰਚ ਦੀ ਫੁੱਲ-ਐਚਡੀ IPS ਡਿਸਪਲੇ ਹੈ। ਲੈਪਟਾਪ ਵਿੱਚ 300 ਨਿਟਸ ਪੀਕ ਬ੍ਰਾਈਟਨੈੱਸ ਵੀ ਹੈ, ਜੋ ਵਨੀਲਾ ਇਨਬੁੱਕ X1 ਵਰਗੀ ਹੈ। ਇਸ ਲੈਪਟਾਪ ਵਿੱਚ 16GB LPDDR4X RAM ਅਤੇ 512GB M.2 SSD ਸਟੋਰੇਜ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਲੈਪਟਾਪ ਵਿੱਚ ਇੰਟੇਲ ਕੋਰ i7-1065G7 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਲੈਪਟਾਪ 'ਚ ਇੰਟੇਲ ਆਇਰਿਸ਼ ਪਲੱਸ ਗ੍ਰਾਫਿਕਸ ਦਿੱਤੇ ਗਏ। ਇਸ ਦੇ ਸਪੀਕਰ ਦੀ ਗੱਲ ਕਰੀਏ ਤਾਂ ਇਹ 'ਇਨਬੁੱਕ ਐਕਸ 1' ਵਰਗੇ ਹਨ।

ਇਨ੍ਹਾਂ ਕੀਮਤਾਂ 'ਤੇ ਉਪਲਬਧ ਹੋਣਗੇ ਇਹ ਲੈਪਟਾਪ : ਜੇਕਰ ਅਸੀਂ 'ਇਨਬੁੱਕ ਐਕਸ 1' ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਲੈਪਟਾਪ ਦੇ ਬੇਸ ਮਾਡਲ i3 CPU ਦੀ ਕੀਮਤ 35,999 ਰੁਪਏ ਹੈ। ਇਸ ਦੇ ਨਾਲ ਹੀ ਇਸ ਦੇ ਦੂਜੇ ਵੇਰੀਐਂਟ, ਜਿਸ ਨੂੰ ਕੋਰ i5 CPU ਵੇਰੀਐਂਟ ਕਿਹਾ ਜਾਂਦਾ ਹੈ, ਦੀ ਕੀਮਤ 45,999 ਰੁਪਏ ਹੈ। ਇਨ੍ਹਾਂ ਦੋਵਾਂ ਮਾਡਲਾਂ 'ਚ ਤੁਹਾਨੂੰ ਔਰੋਰਾ ਗ੍ਰੀਨ ਅਤੇ ਨੋਬਲ ਰੈਡ ਵਰਗੇ ਰੰਗਾਂ ਦੀ ਆਪਸ਼ਨ ਮਿਲਦੀ ਹੈ। ਦੂਜੇ ਪਾਸੇ, ਕੋਰ i7 ਮਾਡਲ ਦੀ ਕੀਮਤ 55,999 ਰੁਪਏ ਹੈ ਤੇ ਇਹ ਸਟਾਰਫਾਲ ਗ੍ਰੇ ਦੇ ਸਿੰਗਲ ਕਲਰ ਵਿਕਲਪ ਵਿੱਚ ਆਉਂਦਾ ਹੈ।

ਜੇਕਰ ਤੁਸੀਂ ਵੀ ਇਹ ਲੈਪਟਾਪ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਲੈਪਟਾਪ ਨੂੰ ਫਲਿੱਪਕਾਰਟ ਤੋਂ ਖਰੀਦ ਸਕਦੇ ਹੋ। ਦੂਜੇ ਪਾਸੇ, 'ਇਨਬੁੱਕ ਐਕਸ 1 ਪ੍ਰੋ' ਦੀ ਗੱਲ ਕਰੀਏ ਤਾਂ ਸਿੰਗਲ ਸਟੋਰੇਜ ਦੀ ਕੀਮਤ 55,999 ਰੁਪਏ ਹੈ, ਜੋ ਕਿ ਇਸਦੇ ਇੰਟੇਲ ਕੋਰ i7 ਵਰਜ਼ਨ 16GB RAM + 512GB SSD ਸਟੋਰੇਜ ਲਈ ਹੈ।
Published by:Amelia Punjabi
First published: