Home /News /lifestyle /

Chia Seeds ਨੂੰ ਡਾਈਟ ਵਿੱਚ ਕਰੋ ਸ਼ਾਮਲ, ਭਾਰ ਘਟਾਉਣ ਦੇ ਨਾਲ ਮਿਲਣਗੇ ਇਹ ਲਾਭ

Chia Seeds ਨੂੰ ਡਾਈਟ ਵਿੱਚ ਕਰੋ ਸ਼ਾਮਲ, ਭਾਰ ਘਟਾਉਣ ਦੇ ਨਾਲ ਮਿਲਣਗੇ ਇਹ ਲਾਭ

Chia Seeds ਨੂੰ ਡਾਈਟ ਵਿੱਚ ਕਰੋ ਸ਼ਾਮਲ, ਭਾਰ ਘਟਾਉਣ ਦੇ ਨਾਲ ਮਿਲਣਗੇ ਇਹ ਲਾਭ

Chia Seeds ਨੂੰ ਡਾਈਟ ਵਿੱਚ ਕਰੋ ਸ਼ਾਮਲ, ਭਾਰ ਘਟਾਉਣ ਦੇ ਨਾਲ ਮਿਲਣਗੇ ਇਹ ਲਾਭ

ਮੋਟਾਪਾ ਇੱਕ ਆਮ ਗੱਲ ਹੋ ਸਕਦੀ ਹੈ ਪਰ ਲੰਬੇ ਸਮੇਂ ਤੱਕ ਮੋਟਾਪਾ ਰਹਿਣਾ ਕਈ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਮੋਟਾਪੇ ਨੂੰ ਘੱਟ ਕਰਨ ਜਾਂ ਭਾਰ ਘਟਾਉਣ ਲਈ ਕਈ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਰੋਜ਼ਾਨਾ ਦੇ ਭੋਜਨ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

  • Share this:

ਚੀਆ ਸੀਡਜ਼ (Chia Seeds)ਇੱਕ ਅਜਿਹੀ ਖੁਰਾਕ ਹੈ, ਜਿਸ ਨੂੰ ਹੁਣ ਸੁਪਰਫੂਡ ਵਜੋਂ ਜਾਣਿਆ ਜਾਂਦਾ ਹੈ। ਭਾਰ ਘਟਾਉਣ ਲਈ ਅੱਜ-ਕੱਲ੍ਹ ਬਹੁਤ ਸਾਰੇ ਲੋਕ ਇਸ ਨੂੰ ਡਾਈਟ 'ਚ ਸ਼ਾਮਲ ਕਰ ਰਹੇ ਹਨ। ਹੈਲਥਲਾਈਨ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਤੁਸੀਂ ਚੀਆ ਸੀਡਜ਼ ਦਾ ਸੇਵਨ ਕਰਕੇ ਆਸਾਨੀ ਨਾਲ ਭਾਰ ਘਟਾ ਸਕਦੇ ਹੋ। ਇਹ ਫਾਈਬਰ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ, ਜੋ ਤੁਹਾਡੇ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਤੁਹਾਨੂੰ ਵਾਰ-ਵਾਰ ਭੋਜਨ ਦੀ ਲਾਲਸਾ ਨਹੀਂ ਹੁੰਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਚੀਆ ਸੀਡਜ਼ ਦੇ ਦੋ ਚਮਚ ਵਿੱਚ 10 ਗ੍ਰਾਮ ਫਾਈਬਰ ਪਾਇਆ ਜਾਂਦਾ ਹੈ, ਜੋ ਰੋਜ਼ਾਨਾ ਦੇ ਸੇਵਨ ਦਾ 40 ਪ੍ਰਤੀਸ਼ਤ ਹੁੰਦਾ ਹੈ। ਰਿਸਰਚ ਮੁਤਾਬਕ ਜੇਕਰ ਰੋਜ਼ਾਨਾ ਦੀ ਖੁਰਾਕ 'ਚ 30 ਗ੍ਰਾਮ ਫਾਈਬਰ ਨੂੰ ਸ਼ਾਮਲ ਕੀਤਾ ਜਾਵੇ ਤਾਂ ਇਹ ਭਾਰ ਘੱਟ ਕਰਨ 'ਚ ਕਾਫੀ ਮਦਦ ਕਰਦਾ ਹੈ। ਇੰਨਾ ਹੀ ਨਹੀਂ 2 ਚਮਚ ਚੀਆ ਸੀਡਜ਼ 'ਚ 4.7 ਗ੍ਰਾਮ ਪ੍ਰੋਟੀਨ ਵੀ ਪਾਇਆ ਜਾਂਦਾ ਹੈ, ਤਾਂ ਆਓ ਜਾਣਦੇ ਹਾਂ ਚੀਆ ਸੀਡਜ਼ ਦੇ ਹੋਰ ਫਾਇਦਿਆਂ ਬਾਰੇ-

ਚੀਆ ਸੀਡਜ਼ ਦੇ ਹੋਰ ਫਾਇਦੇ

  • ਚੀਆ ਸੀਡਜ਼ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ, ਜੋ ਮਾਸਪੇਸ਼ੀਆਂ ਨੂੰ ਬਣਾਉਣ ਵਿੱਚ ਮਦਦ ਕਰਦੇ ਹਨ।

  • ਚੀਆ ਸੀਡਜ਼ ਫਾਈਬਰ ਨਾਲ ਭਰਪੂਰ ਹੁੰਦੇ ਹਨ ਅਤੇ ਪਾਚਨ ਤੰਤਰ ਨੂੰ ਠੀਕ ਰੱਖਦੇ ਹਨ।

  • ਚੀਆ ਸੀਡਜ਼ਾਂ ਵਿੱਚ ਅਲਫ਼ਾ-ਲਿਨੋਲੇਨਿਕ ਐਸਿਡ ਜਾਂ ਏਐਲਏ ਓਮੇਗਾ-3 ਫੈਟੀ ਐਸਿਡ ਹੁੰਦਾ ਹੈ, ਜੋ ਦਿਲ ਨੂੰ ਤੰਦਰੁਸਤ ਰੱਖਦਾ ਹੈ।

ਇੰਝ ਕਰੋ ਚੀਆ ਸੀਡਜ਼ ਦੀ ਵਰਤੋਂ

  • ਤੁਸੀਂ ਦਿਨ ਦੇ ਕਿਸੇ ਵੀ ਸਮੇਂ ਚੀਆ ਸੀਡਜ਼ ਖਾ ਸਕਦੇ ਹੋ।

  • ਭਾਰ ਘਟਾਉਣ ਲਈ ਇਸ ਨੂੰ ਨਾਸ਼ਤੇ ਤੋਂ ਪਹਿਲਾਂ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਖਾਓ।

  • ਤੁਹਾਨੂੰ ਇੱਕ ਦਿਨ ਵਿੱਚ ਇਸ ਦੇ 2 ਚਮਚ ਤੋਂ ਵੱਧ ਨਹੀਂ ਖਾਣਾ ਚਾਹੀਦਾ।

  • ਜੇਕਰ ਤੁਸੀਂ ਚੀਆ ਸੀਡਜ਼ ਦਾ ਸੇਵਨ ਕਰ ਰਹੇ ਹੋ ਤਾਂ ਬਹੁਤ ਸਾਰਾ ਪਾਣੀ ਪੀਓ।

  • ਇਨ੍ਹਾਂ ਚੀਜ਼ਾਂ 'ਚ ਚੀਆ ਸੀਡਜ਼ ਦੀ ਵਰਤੋਂ ਕਰੋ

ਸਮੂਦੀ (smoothies)
ਓਟਸ (Oats)
ਸਲਾਦ
ਸਲਾਦ ਡਰੈਸਿੰਗ
ਦਹੀਂ
ਸੂਪ ਜਾਂ ਗ੍ਰੇਵੀ
ਮਫ਼ਿਨ (muffin)
ਹੋਮਮੇਡ ਬ੍ਰੈੱਡ
ਪੋਚ ਜਾਂ ਆਮਲੇਟ
ਚੀਆ ਪੁਡਿੰਗ

ਧਿਆਨ ਰੱਖਣਯੋਗ ਗੱਲਾਂ
ਜੇਕਰ ਤੁਸੀਂ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਲੈ ਰਹੇ ਹੋ ਜਾਂ ਖੂਨ ਨੂੰ ਪਤਲਾ ਕਰਨ ਵਾਲੀਆਂ ਦਵਾਈਆਂ ਲੈ ਰਹੇ ਹੋ ਤਾਂ ਚੀਆ ਸੀਡਜ਼ ਤੋਂ ਬਚੋ। ਇਹ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਨ।
Published by:rupinderkaursab
First published:

Tags: Body weight, Health benefits, Health care tips, Health news, Lose weight, Weight, Weight loss

ਅਗਲੀ ਖਬਰ