HOME » NEWS » Life

ਆਪਣੀ ਖੁਰਾਕ ਵਿਚ ਜ਼ਰੂਰ ਸ਼ਾਮਿਲ ਕਰੋ ਨੀਮ, ਇੰਨਾਂ ਬਿਮਾਰੀਆਂ ਤੋਂ ਰਹੋਗੇ ਦੂਰ

News18 Punjabi | News18 Punjab
Updated: March 22, 2020, 1:16 PM IST
share image
ਆਪਣੀ ਖੁਰਾਕ ਵਿਚ ਜ਼ਰੂਰ ਸ਼ਾਮਿਲ ਕਰੋ ਨੀਮ, ਇੰਨਾਂ ਬਿਮਾਰੀਆਂ ਤੋਂ ਰਹੋਗੇ ਦੂਰ
ਆਪਣੀ ਖੁਰਾਕ ਵਿਚ ਜ਼ਰੂਰ ਸ਼ਾਮਿਲ ਕਰੋ ਨੀਮ, ਇੰਨਾਂ ਬਿਮਾਰੀਆਂ ਤੋਂ ਰਹੋਗੇ ਦੂਰ

ਆਯੁਰਵੈਦ ਵਿਚ ਨੀਮ ਨੂੰ ਸਾਰੇ ਰੋਗਾਂ ਦਾ ਨਾਸ਼ ਕਰਨ ਵਾਲਾ ਦੱਸਿਆ ਹੈ। ਹਾਲਾਂਕਿ ਇਸ ਦਾ ਸਵਾਦ ਕੌੜਾ ਹੁੰਦਾ ਹੈ ਪਰ ਇਸ ਵਿਚ ਬਹੁਤ ਸਾਰੇ ਗੁਣ ਹੁੰਦੇ ਹਨ। ਤੁਹਾਨੂੰ ਦੱਸ ਦਈਏ ਕਿ ਰੋਜ਼ਾਨਾ ਨੀਮ ਦਾ ਪਾਣੀ ਪੀਣ ਨਾਲ ਸਰੀਰ ਦੀ ਇਮਿਊਨਿਟੀ (ਰੋਗਾਂ ਨਾਲ ਲੜਨ ਦੀ ਸ਼ਕਤੀ) ਵਿਚ ਵਾਧਾ ਹੁੰਦਾ ਹੈ।

  • Share this:
  • Facebook share img
  • Twitter share img
  • Linkedin share img
ਸਾਡੇ ਆਲੇ-ਦੁਆਲੇ ਬਹੁਤ ਸਾਰੇ ਦਰੱਖਤ ਅਜਿਹੇ ਹਨ, ਜਿਨਾਂ ਦੇ ਪੱਤੇ, ਛਾਲ, ਟਹਿਣੇ, ਜੜਾਂ ਅਤੇ ਫਲ ਔਸ਼ਧੀ ਗੁਣਾਂ ਨਾਲ ਭਰਪੂਰ ਹਨ। ਉਨ੍ਹਾਂ ਵਿਚ ਇਕ ਦਰੱਖਤ ਨੀਮ ਦਾ ਹੈ। ਨੀਮ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਆਯੁਰਵੈਦ ਵਿਚ ਨੀਮ ਨੂੰ ਸਾਰੇ ਰੋਗਾਂ ਦਾ ਨਾਸ਼ ਕਰਨ ਵਾਲਾ ਦੱਸਿਆ ਹੈ। ਹਾਲਾਂਕਿ ਇਸ ਦਾ ਸਵਾਦ ਕੌੜਾ ਹੁੰਦਾ ਹੈ ਪਰ ਇਸ ਵਿਚ ਬਹੁਤ ਸਾਰੇ ਗੁਣ ਹੁੰਦੇ ਹਨ। ਤੁਹਾਨੂੰ ਦੱਸ ਦਈਏ ਕਿ ਰੋਜ਼ਾਨਾ ਨੀਮ ਦਾ ਪਾਣੀ ਪੀਣ ਨਾਲ ਸਰੀਰ ਦੀ ਇਮਿਊਨਿਟੀ (ਰੋਗਾਂ ਨਾਲ ਲੜਨ ਦੀ ਸ਼ਕਤੀ) ਵਿਚ ਵਾਧਾ ਹੁੰਦਾ ਹੈ। ਸਿਹਤ ਸਬੰਧੀ ਸਮੱਸਿਆਵਾਂ ਜਿਵੇਂ ਡਾਈਬਿਟੀਜ਼, ਪਿੰਪਲਜ਼, ਖੂਨ ਨੂੰ ਸਾਫ ਕਰਨਾ, ਐਕਜ਼ਿਮਾ, ਸੋਜਸ਼ ਅਤੇ ਕਈ ਤਰ੍ਹਾਂ ਦੇ ਫੰਗਲ ਇੰਨਫੈਕਸ਼ਨ ਦੂਰ ਕਰਨ ਵਿਚ ਸਹਾਈ ਹੁੰਦਾ ਹੈ। ਨੀਮ ਫੋੜੇ, ਫਿਨਸੀਆਂ ਅਤੇ ਚਮੜੀ ਦੇ ਰੋਗਾਂ ਵਿਚ ਲਾਭਕਾਰੀ ਹੈ।

ਨੀਮ ਦੇ ਪੱਤਿਆਂ ਵਿਚ ਕਈ ਅਜਿਹੇ ਐਂਟੀਆਕਸੀਡੈਂਟਸ ਹੁੰਦੇ ਹਨ ਜੋ ਸਿਹਤ ਲਈ ਬਹੁਤ ਚੰਗੇ ਹੁੰਦੇ ਹਨ। ਨੀਮ ਵਿਚ ਐਟੀਬਾਇਓਟਿਕ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ, ਜੋ ਕਿ ਰੋਗਾਂ ਨੂੰ ਦੂਰ ਕਰਨ ਵਿਚ ਮਦਦ ਕਰਦੇ ਹਨ। ਰੋਜ਼ਾਨਾ ਨੀਮ ਦਾ ਸੇਵਨ ਕਰਨ ਨਾਲ ਵਾਇਰਲ ਅਤੇ ਫੰਗਲ ਇੰਨਫੈਕਸ਼ਨ ਅਤੇ ਜ਼ਖਮ ਠੀਕ ਹੁੰਦੇ ਹਨ, ਇਸ ਲਈ ਤੁਸੀਂ ਨੀਮ ਦੇ ਪੱਤਿਆਂ ਦਾ ਰੱਸ ਅਤੇ ਨੀਮ ਦੇ ਪੱਤੇ ਵੀ ਚਬਾ ਸਕਦੇ ਹਨ।

ਹਾਰਮੋਨਸ ਲਈ ਲਾਭਦਾਇਕ
ਨੀਮ ਦੇ ਪੱਤਿਆਂ ਦਾ ਰੱਸ ਪੀਣ ਨਾਲ ਕਈ ਤਰ੍ਹਾਂ ਦੀ ਬੀਮਾਰੀ ਦੂਰ ਹੁੰਦੀ ਹੈ। ਨੀਮ ਦਾ ਪਾਣੀ ਬਣਾਉਣ ਲਈ ਥੋੜੇ ਜਿਹੇ ਨੀਮ ਦੇ ਪੱਤਿਆਂ ਨੂੰ ਇਕ ਗਿਲਾਸ ਪਾਣੀ ਵਿਚ ਉਬਾਲ ਲਓ। ਜਦੋਂ ਪਾਣੀ ਦਾ ਰੰਗ ਹਰਾ ਹੋ ਜਾਵੇ ਤਾਂ ਇਸ ਨੂੰ ਪੁਣ (ਛਾਣ) ਲਓ ਅਤੇ ਪਾਣੀ ਨੂੰ ਠੰਢਾ ਕਰ ਲਏ। ਇਸ ਪਾਣੀ ਵਿਚ ਸ਼ਹਿਦ ਮਿਲਾ ਕੇ ਤੁਸੀਂ ਰੋਜ਼ਾਨਾ ਇਸ ਨੂੰ ਪੀ ਸਕਦੇ ਹੋ। ਇਹ ਪਾਣੀ ਪੀਣ ਨਾਲ ਖੂਨ ਦੀ ਸਫਾਈ ਦੇ ਨਾਲ-ਨਾਲ ਸਰੀਰ ਵਿਚ ਹਾਰਮੋਨ ਦਾ ਪੱਧਰ ਵੀ ਠੀਕ ਰਹਿੰਦਾ ਹੈ।

ਖੂਨ ਦੀ ਸਫਾਈ ਕਰਦਾ ਹੈ

ਤੁਸੀਂ ਜਾਣਦੇ ਹੋ ਕਿ ਸਰੀਰ ਵਿਚ ਖੂਨ ਦੀ ਸਫਾਈ ਨਾ ਹੋਣ ਕਰਕੇ ਸਕਿਨ ਉਤੇ ਪਿੰਪਲ ਹੋ ਜਾਂਦੇ ਹਨ। ਤੁਹਾਨੂੰ ਜੇਕਰ ਪਿੰਪਲਸ ਦੀ ਪਰੇਸ਼ਾਨੀ ਹੈ ਤਾਂ ਤੁਸੀਂ ਰੋਜ਼ਾਨਾ ਨੀਮ ਦੇ ਪਾਣੀ ਦਾ ਸੇਵਨ ਕਰੇ। ਨੀਮ ਦਾ ਪਾਣੀ ਪੀਣ ਨਾਲ ਖੂਨ ਇਕਦਮ ਸਾਫ ਹੋ ਜਾਵੇਗਾ। ਨੀਮ ਵਿਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਫੰਗਲ ਗੁਣ ਹੁੰਦੇ ਹਨ, ਜੋ ਖੂਨ ਨੂੰ ਡਿਟਾਕਸ ਕਰਦਾ ਹੈ। ਖੂਨ ਵਿਚ ਮੌਜੂਦ ਟਾਕਸਿਨ ਕਰਕੇ ਬਹੁਤ ਸਾਰੇ ਅੰਗਾਂ ਦੇ ਕੰਮ ਰੁਕ ਜਾਂਦੇ ਹਨ, ਜਿਨਾਂ ਨੂੰ ਨੀਮ ਸਾਫ ਕਰਦਾ ਹੈ।

ਸ਼ੂਗਰ ਦੇ ਰੋਗੀਆਂ ਲਈ ਰਾਮਬਾਣ

ਨੀਮ ਦਾ ਪਾਣੀ ਪੀਣ ਨਾਲ ਸ਼ੂਗਰ ਕੰਟਰੋਲ ਵਿਚ ਰਹਿੰਦੀ ਹੈ। ਡਾਇਬਟੀਜ਼ ਦੇ ਰੋਗੀ ਨੂੰ ਸਵੇਰੇ ਅੱਧਾ ਗਿਲਾਸ ਨੀਮ ਦਾ ਪਾਣੀ ਜ਼ਰੂਰ ਪਿਆਉ। ਨੀਮ ਵਿਚ ਹਾਇਪੋਗਲਾਸੇਮਿਕ ਗੁਣ ਹੁੰਦੇ ਹਨ ਜੋ ਬਲੱਡ ਵਿਚ ਸ਼ੂਗਰ ਦੇ ਕਣਾਂ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ। ਸ਼ੂਗਰ ਦੇ ਮਰੀਜ਼ ਹਫਤੇ ਵਿਚ ਇਕ ਜਾਂ ਦੋ ਵਾਰੀ ਨੀਮ ਦੇ ਪਾਣੀ ਨੂੰ ਪੀਉ।

ਇਮਯੂਨਿਟੀ ਬੂਸਟਰ

ਨੀਮ ਇਮਯੂਨਿਟੀ (ਰੋਗਾਂ ਨਾਲ ਲੜਨ ਦੀ ਸ਼ਕਤੀ) ਵਿਚ ਵਾਧਾ ਕਰਦਾ ਹੈ ਜਿਸ ਨਾਲ ਸਰੀਰ ਨੂੰ ਇਨਫੈਕਸ਼ਨ ਨਾਲ ਲੜਨ ਵਿਚ ਮਦਦ ਮਿਲਦੀ ਹੈ। ਨੀਮ ਦਾ ਪਾਣੀ ਰੋਜ਼ਾਨਾ ਪੀਣ ਨਾਲ ਬੁਖਾਰ, ਮਲੇਰੀਆ, ਵਾਇਰਲ, ਫਲੂ ਅਤੇ ਡੇਂਗੂ ਸਮੇਤ ਹੋਰ ਲਾਗ ਵਾਲੇ ਰੋਗ ਨਹੀਂ ਲੱਗਣਗੇ।

ਚਮੜੀ ਨੂੰ ਨਿਖਾਰਦਾ ਹੈ

ਨੀਮ ਦਾ ਪਾਣੀ ਪੀਣ ਤੋਂ ਇਲਾਨਾ ਇਸ ਨਾਲ ਮੂੰਹ ਧੋਣ ਨਾਲ ਚਿਹਰੇ ਉਤੇ ਚਮਕ ਆਉਂਦੀ ਹੈ ਕਿਉਂਕਿ ਇਸ ਵਿਚ ਐਂਟੀ ਆਕਸੀਡੈਂਟਸ ਹੁੰਦੇ ਹਨ, ਜੋ ਚਮੜੀ ਨੂੰ ਗਲੋਇੰਗ ਬਣਾਉਂਦੇ ਹਨ। ਇਸ ਤੋਂ ਇਲਾਵਾ ਚਿਹਰੇ ਉਤੇ ਨੀਮ ਦਾ ਫੇਸਪੈਕ ਲਗਾਉਣ ਨਾਲ ਦਾਗ-ਧੱਬੇ ਦੂਰ ਹੋ ਜਾਂਦੇ ਹਨ ਅਤੇ ਚਿਹਰਾ ਉਤੇ ਰੌਣਕ ਆ ਜਾਂਦੀ ਹੈ। ਨੀਮ ਦਾ ਫੇਸਪੈਕ ਬਣਾਉਣ ਲਈ ਨੀਮ ਦੇ ਪੱਤਿਆਂ ਵਿਚ ਥੋੜਾ ਜਿਹਾ ਸ਼ਹਿਦ ਮਿਲਾ ਲਉ। ਫਿਰ ਇਸ ਨੂੰ ਚਿਹਰੇ ਉਤੇ ਲਗਾਉ, ਨੀਮ ਦੇ ਫੇਸਪੈਕ ਨਾਲ ਚਿਹਰੇ ਦੀ ਚਮਕ ਬਰਕਰਾਰ ਰਹਿੰਦੀ ਹੈ।

 ਮੂੰਹ ਦੀਆਂ ਬਿਮਾਰੀਆਂ ਨੂੰ ਦੂਰ ਕਰਦਾ ਹੈ

ਨੀਮ ਮੂੰਹ ਦੀ ਬਿਮਾਰੀਆਂ ਨੂੰ ਦੂਰ ਕਰਨ ਵਿਚ ਚੰਗੀ ਹੁੰਦੀ ਹੈ। ਓਰਲ ਸਿਹਤ ਨੂੰ ਚੰਗੀ ਰੱਖਣ ਲਈ ਨੀਮ ਦਾ ਪਾਣੀ ਪੀਣਾ ਚਾਹੀਦਾ ਹੈ। ਇਹ ਸਲਾਇਵਾ ਵਿਚ ਏਲਕਲਾਇਨ ਦੇ ਪੱਧਰ ਨੂੰ ਵਧਾਉਣ ਵਿਚ ਮਦਦ ਕਰਦਾ ਹੈ ਜਿਸ ਨਾਲ ਓਰਲ ਇੰਨਫੈਕਸ਼ਨ ਦਾ ਖਤਰਾ ਘੱਟ ਹੋ ਜਾਂਦਾ ਹੈ।

 
First published: March 22, 2020
ਹੋਰ ਪੜ੍ਹੋ
ਅਗਲੀ ਖ਼ਬਰ