• Home
  • »
  • News
  • »
  • lifestyle
  • »
  • INCLUDE STRAWBERRIES IN YOUR DIET IN WINTER THESE BENEFITS WILL BE DONE

ਸਰਦੀਆਂ ‘ਚ ਆਪਣੀ ਖੁਰਾਕ ਵਿਚ ਸ਼ਾਮਿਲ ਕਰੋ ਸਟ੍ਰਾਬੇਰੀ, ਮਿਲਣਗੇ ਇਹ ਫਾਇਦੇ

ਸਰਦੀਆਂ ਵਿਚ, ਜੇ ਤੁਸੀਂ ਸਟ੍ਰਾਬੇਰੀ ਨੂੰ ਆਪਣੀ ਖੁਰਾਕ ਵਿਚ ਸ਼ਾਮਲ ਕਰਦੇ ਹੋ, ਤਾਂ ਇਹ ਸਰੀਰ ਵਿਚ ਬਹੁਤ ਸਾਰੇ ਖਣਿਜਾਂ ਅਤੇ ਵਿਟਾਮਿਨਾਂ ਦੀ ਘਾਟ ਨੂੰ ਪੂਰਾ ਕਰ ਸਕਦੀ ਹੈ।

ਸਰਦੀਆਂ ‘ਚ ਆਪਣੀ ਖੁਰਾਕ ਵਿਚ ਸ਼ਾਮਿਲ ਕਰੋ ਸਟ੍ਰਾਬੇਰੀ, ਮਿਲਣਗੇ ਇਹ ਫਾਇਦੇ

  • Share this:
    ਸਰਦੀਆਂ ਵਿਚ ਬਾਜ਼ਾਰਾਂ ਵਿਚ ਬਹੁਤ ਸਾਰੇ ਫਲ ਅਤੇ ਸਬਜ਼ੀਆਂ ਹੁੰਦੀਆਂ ਹਨ। ਇਹ ਹਮੇਸ਼ਾ ਕਿਹਾ ਜਾਂਦਾ ਹੈ ਕਿ ਮੌਸਮੀ ਫਲ ਖਾਣੇ ਚਾਹੀਦੇ ਹਨ ਕਿਉਂਕਿ ਇਸ ਵਿਚ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜੋ ਸਿਹਤ ਲਈ ਬਹੁਤ ਵਧੀਆ ਸਾਬਤ ਹੋ ਸਕਦੀਆਂ ਹਨ। ਸਰਦੀਆਂ ਵਿਚ, ਜੇ ਤੁਸੀਂ ਸਟ੍ਰਾਬੇਰੀ ਨੂੰ ਆਪਣੀ ਖੁਰਾਕ ਵਿਚ ਸ਼ਾਮਲ ਕਰਦੇ ਹੋ, ਤਾਂ ਇਹ ਸਰੀਰ ਵਿਚ ਬਹੁਤ ਸਾਰੇ ਖਣਿਜਾਂ ਅਤੇ ਵਿਟਾਮਿਨਾਂ ਦੀ ਘਾਟ ਨੂੰ ਪੂਰਾ ਕਰ ਸਕਦੀ ਹੈ। Webmd ਦੀ ਖ਼ਬਰ ਦੇ ਅਨੁਸਾਰ, ਸਟ੍ਰਾਬੇਰੀ ਖਾਣਾ ਕਈ ਤਰੀਕਿਆਂ ਨਾਲ ਸਿਹਤ ਲਾਭ ਲਿਆਉਂਦਾ ਹੈ।

    ਸਟ੍ਰਾਬੇਰੀ ਖਾਣ ਦੇ ਕੀ ਫਾਇਦੇ ਹਨ?

    - ਸਟ੍ਰਾਬੇਰੀ ਵਿਚ ਵਿਟਾਮਨ ਅਤੇ ਫਾਇਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਵਿਚ ਐਂਟੀ-ਆਕਸੀਡੈਂਟਸ ਵੀ ਹੁੰਦੇ ਹਨ ਜਿਨ੍ਹਾਂ ਨੂੰ ਪੋਲੀਫੇਨਾਲਸ ਕਿਹਾ ਜਾਂਦਾ ਹੈ।

    - ਸਟ੍ਰਾਬੇਰੀ ਵਿਚ ਸੋਡੀਅਮ, ਫੈਟ, ਕੋਲੇਸਟ੍ਰਾਲ ਨਹੀਂ ਹੁੰਦਾ ਅਤੇ ਇਹ ਘੱਟ ਕੈਲੋਰੀ ਵਾਲਾ ਫੂਡ ਹੁੰਦਾ ਹੈ।

    - ਸਟ੍ਰਾਬੇਰੀ ਮੈਗਨੀਜ਼, ਪੋਟਾਸ਼ੀਅਮ, ਵਿਟਾਮਿਨ ਸੀ, ਵਿਟਾਮਿਨ B9 ਨਾਲ ਭਰਪੂਰ ਹੁੰਦੀ ਹੈ।

    - ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿਚ ਵੀ ਸਹਾਈ ਹੁੰਦੀ ਹੈ ਅਤੇ ਇਸ ਲਈ ਸਰਦੀਆਂ ਵਿਚ ਸਟ੍ਰਾਬੇਰੀ ਜ਼ਰੂਰ ਖਾਣੀ ਚਾਹੀਦੀ ਹੈ।

    - ਜੇਕਰ ਤੁਹਾਨੂੰ ਤਾਜ਼ਾ ਸਟ੍ਰਾਬੇਰੀ ਮਿਲੇ ਤਾਂ ਇਹ ਚੰਗਾ ਹੋਵੇਗਾ ਕਿਉਂਕਿ ਇਸ ਨਾਲ ਦਿਲ ਦੀ ਬਿਮਾਰੀ ਅਤੇ ਡਾਇਬਿਟੀਜ਼ ਤੋਂ ਛੁਟਕਾਰਾ ਮਿਲ ਸਕਦਾ ਹੈ।

    - ਸਟ੍ਰਾਬੇਰੀ ਖਾਣਾ ਦਾ ਤਰੀਕਾ ਭਾਵੇਂ ਕੁਝ ਵੀ ਹੋਵੇ ਪਰ ਇਸ ਨੂੰ ਆਪਣੀ ਖੁਰਾਕ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ।

    ਫਾਇਦੇ ਅਤੇ ਨੁਕਸਾਨ

    ਸਟ੍ਰਾਬੇਰੀ ਖਾਣ ਦੇ ਬਹੁਤ ਫਾਇਦੇ ਹਨ ਅਤੇ ਇਸਦੇ ਬਹੁਤ ਸਾਰੇ ਨੁਕਸਾਨ ਵੀ ਹਨ। ਇਸ ਨੂੰ ਜ਼ਿਆਦਾ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਵਿਚ ਚੀਨੀ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਅਤੇ ਜੇਕਰ ਇਸ ਨੂੰ ਜ਼ਿਆਦਾ ਖਾਧਾ ਜਾਵੇ ਤਾਂ ਬਲੱਡ ਸ਼ੂਗਰ ਦਾ ਪੱਧਰ ਵਧ ਸਕਦਾ ਹੈ। ਸਟ੍ਰਾਬੇਰੀ ਵਿੱਚ ਕੀਟਨਾਸ਼ਕਾਂ ਦੀ ਇੱਕ ਵੱਡੀ ਮਾਤਰਾ ਵੀ ਹੋ ਸਕਦੀ ਹੈ। ਇਹ ਨਿਰਭਰ ਕਰਦਾ ਹੈ ਕਿ ਇਹ ਕਿਵੇਂ ਉਗਾਇਆ ਗਿਆ ਹੈ। ਤੁਹਾਨੂੰ ਸਟ੍ਰਾਬੇਰੀ ਨੂੰ  ਸੀਮਤ ਮਾਤਰਾ ਵਿਚ ਖਾਣਾ ਚਾਹੀਦਾ ਹੈ।



    ਸਟ੍ਰਾਬੇਰੀ ਵਿਚ ਵਿਟਾਮਿਨ ਅਤੇ ਫਾਈਬਰ ਦੀ ਮਾਤਰਾ ਵਧੇਰੇ ਹੁੰਦੀ ਹੈ। ਇਸ ਵਿਚ ਐਂਟੀ-ਆਕਸੀਡੈਂਟਸ ਦੀ ਇਕ ਵੱਡੀ ਮਾਤਰਾ ਵੀ ਹੁੰਦੀ ਹੈ ਜਿਸ ਨੂੰ ਪੋਲੀਫੇਨੌਲਜ਼ ਕਿਹਾ ਜਾਂਦਾ ਹੈ।
    Published by:Ashish Sharma
    First published: