High-Protein Snacks in Your 50s: ਉਮਰ ਵਧਣ ਦੇ ਨਾਲ ਨਾਲ ਸਾਡਾ ਸਰੀਰ ਵੀ ਕਮਜ਼ੋਰ ਹੋਣ ਲੱਗਦਾ ਹੈ। ਖਾਸ ਤੌਰ 'ਤੇ ਜਦੋਂ ਤੁਸੀਂ 50 ਸਾਲ ਦੀ ਉਮਰ ਵਿੱਚ ਦਾਖਲ ਹੁੰਦੇ ਹੋ, ਤਾਂ ਤੁਹਾਨੂੰ ਆਪਣੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਲਈ ਵਧੇਰੇ ਮਿਹਨਤ ਕਰਨੀ ਪੈਂਦੀ ਹੈ। ਇਸ ਦੇ ਲਈ ਇਹ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਆਪਣੀ ਖੁਰਾਕ ਵਿਚ ਪ੍ਰੋਟੀਨ ਦੀ ਮਾਤਰਾ ਵਧਾਓ। ਪ੍ਰੋਟੀਨ ਤੁਹਾਡੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਰੱਖਣ ਲਈ ਸਭ ਤੋਂ ਜ਼ਰੂਰੀ ਹੈ।
ਇਸਦੇ ਨਾਲ ਹੀ ਭਾਰ ਦੇ ਹਿਸਾਬ ਨਾਲ ਪ੍ਰੋਟੀਨ ਦੀ ਮਾਤਰਾ ਲੈਣੀ ਚਾਹੀਦੀ ਹੈ। ਤੁਹਾਡੇ ਭਾਰ ਦੇ ਪ੍ਰਤੀ ਕਿਲੋਗ੍ਰਾਮ 0.8 ਗ੍ਰਾਮ ਦੀ ਇੱਕ ਬੁਨਿਆਦੀ ਪ੍ਰੋਟੀਨ ਦੀ ਮਾਤਰਾ ਨੂੰ ਜ਼ਰੂਰੀ ਮੰਨਿਆ ਜਾਂਦਾ ਹੈ, ਜਦੋਂ ਕਿ 50 ਸਾਲਾਂ ਬਾਅਦ ਇਸਨੂੰ ਵਧਾਉਣ ਦੀ ਲੋੜ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਅਸੀਂ ਇੱਥੇ ਤੁਹਾਡੇ ਲਈ 4 ਅਜਿਹੇ ਪ੍ਰੋਟੀਨ ਸਨੈਕਸ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਨੂੰ 50 ਸਾਲ ਦੀ ਉਮਰ ਪਾਰ ਕਰ ਚੁੱਕੇ ਲੋਕ ਆਸਾਨੀ ਨਾਲ ਆਪਣੀ ਖੁਰਾਕ ਵਿੱਚ ਸ਼ਾਮਿਲ ਕਰ ਸਕਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਪ੍ਰੋਟੀਨ ਸਨੈਕਸਾ ਬਾਰੇ-
ਅੰਡੇ (eag)
ਅੰਡੇ ਪ੍ਰੋਟੀਨ ਦੇ ਚੰਗੇ ਸ੍ਰੋਤ ਹਨ। ਅੰਡੇ ਨੂੰ ਸਾਨੂੰ ਆਪਣੇ ਰੋਜ਼ਾਨਾ ਭੋਜਨ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਇਸ ਵਿੱਚ 70 ਕੈਲੋਰੀ, ਆਇਰਨ, ਵਿਟਾਮਿਨ ਡੀ, ਜ਼ਿੰਕ ਸਮੇਤ 13 ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ। ਇਸ ਵਿੱਚ ਉੱਚ ਗੁਣਵੱਤਾ ਵਾਲੇ ਪ੍ਰੋਟੀਨ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਕਿ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹਨ।
ਸਕਿਮਡ ਦੁੱਧ (skimmed milk)
ਇੱਕ ਕੱਪ ਸਕਿਮਡ ਦੁੱਧ ਵਿੱਚ 8 ਗ੍ਰਾਮ ਉੱਚ ਗੁਣਵੱਤਾ ਵਾਲਾ ਪ੍ਰੋਟੀਨ ਹੁੰਦਾ ਹੈ। ਇਹ ਤੁਹਾਡੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਕਈ ਖੋਜਾਂ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਦੁੱਧ ਉਮਰ ਵਧਣ ਦੀ ਪ੍ਰਕਿਰਿਆ ਵਿੱਚ ਮਾਸਪੇਸ਼ੀਆਂ ਨੂੰ ਮਜ਼ਬੂਤ ਰੱਖਣ ਦਾ ਵੀ ਕੰਮ ਕਰਦਾ ਹੈ।
ਗ੍ਰੀਕ ਦਹੀਂ (Greek yogurt)
ਗ੍ਰੀਕ ਦਹੀਂ ਇੱਕ ਮੋਟਾ ਦਹੀਂ ਹੈ ਜਿਸ ਵਿੱਚ ਪਾਣੀ ਨਹੀਂ ਹੁੰਦਾ ਅਤੇ ਇਹ ਕਰੀਮੀ ਹੁੰਦਾ ਹੈ। ਇਸ ਵਿਚ ਪ੍ਰੋਟੀਨ ਦੀ ਮਾਤਰਾ ਲਗਭਗ ਦੁੱਗਣੀ ਹੁੰਦੀ ਹੈ ਜਦੋਂ ਕਿ ਚੀਨੀ ਨਾ-ਮਾਤਰ ਹੁੰਦੀ ਹੈ। ਤੁਹਾਨੂੰ ਦੱਸ ਦੇਈਏ ਕਿ 1 ਕੱਪ ਗੈਰ-ਚਰਬੀ ਵਾਲੇ ਗ੍ਰੀਕ ਦਹੀਂ ਵਿੱਚ 24 ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ।
Edamame
Edamame ਪੌਦਾ ਅਧਾਰਤ ਪ੍ਰੋਟੀਨ ਉਤਪਾਦ ਹੈ। ਇਗ ਅਸਲ ਵਿੱਚ ਸੋਇਆਬੀਨ ਹੈ। ਜੇਕਰ ਤੁਸੀਂ ਇਸਦਾ ਇੱਕ ਕੱਪ ਵੀ ਖਾਓ ਤਾਂ ਤੁਹਾਡੀਆਂ ਕਈ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। Edamame ਦੇ ਇੱਕ ਕੱਪ ਵਿੱਚ 18 ਗ੍ਰਾਮ ਪ੍ਰੋਟੀਨ ਅਤੇ 190 ਕੈਲੋਰੀ ਹੁੰਦੀ ਹੈ। ਤੁਸੀਂ ਇਸਨੂੰ ਸੁਪਰਮਾਰਕੀਟ ਤੋਂ ਆਸਾਨੀ ਨਾਲ ਖਰੀਦ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Health care, Health care tips, Health news, Health tips, Lifestyle