Home /News /lifestyle /

Health Care: ਮੌਨਸੂਨ ਦੌਰਾਨ ਸਿਹਤਮੰਦ ਰਹਿਣ ਲਈ ਰੋਜ਼ਾਨਾ ਖੁਰਾਕ 'ਚ ਸ਼ਾਮਲ ਕਰੋ ਇਹ ਭੋਜਨ

Health Care: ਮੌਨਸੂਨ ਦੌਰਾਨ ਸਿਹਤਮੰਦ ਰਹਿਣ ਲਈ ਰੋਜ਼ਾਨਾ ਖੁਰਾਕ 'ਚ ਸ਼ਾਮਲ ਕਰੋ ਇਹ ਭੋਜਨ

Health Care: ਮੌਨਸੂਨ ਦੌਰਾਨ ਸਿਹਤਮੰਦ ਰਹਿਣ ਲਈ ਰੋਜ਼ਾਨਾ ਖੁਰਾਕ 'ਚ ਸ਼ਾਮਲ ਕਰੋ ਇਹ ਭੋਜਨ

Health Care: ਮੌਨਸੂਨ ਦੌਰਾਨ ਸਿਹਤਮੰਦ ਰਹਿਣ ਲਈ ਰੋਜ਼ਾਨਾ ਖੁਰਾਕ 'ਚ ਸ਼ਾਮਲ ਕਰੋ ਇਹ ਭੋਜਨ

ਬਦਲਦੇ ਮੌਸਮ ਦੌਰਾਨ ਸਿਹਤ ਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ। ਜਿਵੇਂ ਕਿ ਹੁਣ ਬਰਸਾਤ ਦਾ ਮੌਸਮ ਹੈ ਤਾਂ ਇਸ ਦੌਰਾਨ ਕਈ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ ਕਿਉਂਕਿ ਇਸ ਮੌਸਮ ਵਿੱਚ ਬਿਮਾਰੀ ਜਲਦੀ ਹੀ ਤੁਹਾਨੂੰ ਘੇਰ ਸਕਦੀ ਹੈ। ਅਜਿਹੇ ਵਿੱਚ ਬਰਸਾਤ ਦੇ ਮੌਸਮ ਵਿੱਚ ਖਾਣ-ਪੀਣ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਕਿਉਂਕਿ ਖੁਰਾਕ ਹੀ ਤੁਹਾਨੂੰ ਕਿਸੇ ਵੀ ਮੌਸਮ ਵਿੱਚ ਸਿਹਤਮੰਦ ਤੇ ਬਿਮਾਰੀਆਂ ਤੋਂ ਬਚਾਉਣ ਵਿੱਚ ਸਹਾਇਕ ਹੁੰਦੀ ਹੈ।

ਹੋਰ ਪੜ੍ਹੋ ...
  • Share this:
ਬਦਲਦੇ ਮੌਸਮ ਦੌਰਾਨ ਸਿਹਤ ਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ। ਜਿਵੇਂ ਕਿ ਹੁਣ ਬਰਸਾਤ ਦਾ ਮੌਸਮ ਹੈ ਤਾਂ ਇਸ ਦੌਰਾਨ ਕਈ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ ਕਿਉਂਕਿ ਇਸ ਮੌਸਮ ਵਿੱਚ ਬਿਮਾਰੀ ਜਲਦੀ ਹੀ ਤੁਹਾਨੂੰ ਘੇਰ ਸਕਦੀ ਹੈ। ਅਜਿਹੇ ਵਿੱਚ ਬਰਸਾਤ ਦੇ ਮੌਸਮ ਵਿੱਚ ਖਾਣ-ਪੀਣ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਕਿਉਂਕਿ ਖੁਰਾਕ ਹੀ ਤੁਹਾਨੂੰ ਕਿਸੇ ਵੀ ਮੌਸਮ ਵਿੱਚ ਸਿਹਤਮੰਦ ਤੇ ਬਿਮਾਰੀਆਂ ਤੋਂ ਬਚਾਉਣ ਵਿੱਚ ਸਹਾਇਕ ਹੁੰਦੀ ਹੈ।

ਹਾਲਾਂਕਿ ਮਾਨਸੂਨ ਦੀ ਸ਼ੁਰੂਆਤ ਦੇ ਨਾਲ ਹੀ ਕੁਝ ਸਿਹਤਮੰਦ ਭੋਜਨ ਵੀ ਦਿਖਾਈ ਦਿੰਦੇ ਹਨ, ਜੋ ਬਹੁਤ ਘੱਟ ਹੁੰਦੇ ਹਨ। ਸਿਹਤ ਲਈ ਫਾਇਦੇਮੰਦ ਹੋਣ ਦੇ ਨਾਲ-ਨਾਲ ਇਨ੍ਹਾਂ ਦਾ ਸੁਆਦ ਵੀ ਸ਼ਾਨਦਾਰ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਭੋਜਨਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਪਸੰਦ ਕੀਤੇ ਜਾਂਦੇ ਹਨ। ਪੋਸ਼ਣ ਨਾਲ ਭਰਪੂਰ ਇਨ੍ਹਾਂ ਭੋਜਨਾਂ ਨੂੰ ਡਾਈਟ 'ਚ ਸ਼ਾਮਲ ਕਰਕੇ ਤੁਸੀਂ ਖੁਦ ਨੂੰ 'ਫਿੱਟ' ਰੱਖ ਸਕਦੇ ਹੋ।

ਢੀਂਗੜੀ ਮਸ਼ਰੂਮ (Dhingri Mushroom) — ਵੈਸੇ ਤਾਂ ਮਸ਼ਰੂਮ ਬਹੁਤ ਸੁਆਦਿਸ਼ਟ ਸਬਜ਼ੀ ਹੁੰਦੀ ਹੈ ਪਰ ਇਸ ਦੀਆਂ ਵੀ ਕਈ ਕਿਸਮਾਂ ਹਨ ਜਿਨ੍ਹਾਂ ਦੇ ਆਪੋ-ਆਪਣੇ ਫਾਇਦੇ ਹਨ। ਮਸ਼ਰੂਮ ਦੀ ਇੱਕ ਕਿਸਮ ਢੀਂਗੜੀ ਮਸ਼ਰੂਮ ਵੀ ਹੈ ਜਿਸ ਨੂੰ ਓਇਸਟਰ ਮਸ਼ਰੂਮ (Oyster Mushroom) ਵੀ ਕਿਹਾ ਜਾਂਦਾ ਹੈ। ਇਹ ਮਸ਼ਰੂਮ ਦੁਨੀਆ ਵਿੱਚ ਸਭ ਤੋਂ ਵੱਧ ਉਗਾਈ ਜਾਂਦੀ ਹੈ। ਇਹ ਫਾਈਬਰ, ਗਲੂਟਨ, ਪ੍ਰੋਟੀਨ, ਕੈਲੋਰੀ ਨਾਲ ਭਰਪੂਰ ਹੁੰਦੀ ਹੈ। ਢੀਂਗਰੀ ਮਸ਼ਰੂਮ ਖਾਣ ਨਾਲ ਕੋਲੈਸਟ੍ਰੋਲ ਘੱਟ ਹੁੰਦਾ ਹੈ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਵੀ ਘੱਟ ਹੁੰਦਾ ਹੈ। OnlyMyHealth ਮੁਤਾਬਕ ਇਸ ਨੂੰ ਨਿਯਮਿਤ ਰੂਪ ਨਾਲ ਖਾਣ ਨਾਲ ਇਮਿਊਨਿਟੀ ਮਜ਼ਬੂਤ ​​ਹੋਣ ਦੇ ਨਾਲ-ਨਾਲ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ। ਢੀਂਗਰੀ ਮਸ਼ਰੂਮ ਤੋਂ ਬਣੀ ਸਬਜ਼ੀ ਦਾ ਸੁਆਦ ਵੀ ਲਾਜਵਾਬ ਹੁੰਦਾ ਹੈ।

ਰੁਗੜਾ ਮਸ਼ਰੂਮ (Rugda Mushroom)— ਮਸ਼ਰੂਮ ਦੀ ਹੀ ਇੱਕ ਹੋਰ ਕਿਸਮ ਸਿਹਤ ਲਈ ਵਧੀਆ ਹੁੰਦੀ ਹੈ ਉਹ ਹੈ ਰੁਗੜਾ ਮਸ਼ਰੂਮ। ਉੱਚ ਪੌਸ਼ਟਿਕ ਮੁੱਲ ਵਾਲਾ ਰੁਗੜਾ ਮਸ਼ਰੂਮ ਨਾ ਸਿਰਫ ਸਿਹਤਮੰਦ ਹੁੰਦਾ ਹੈ ਸਗੋਂ ਖਾਣ ਵਿੱਚ ਵੀ ਬਹੁਤ ਸੁਆਦਿਸ਼ਟ ਹੁੰਦਾ ਹੈ। ਲੋਕਾਂ ਵੱਲੋਂ ਰੁਗੜਾ ਮਸ਼ਰੂਮ ਕਰੀ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਇਸ ਦਾ ਸੁਆਦ ਵੀ ਨਾਨ-ਵੈਜ ਵਰਗਾ ਡਿਸ਼ ਵਰਗਾ ਹੀ ਹੁੰਦਾ ਹੈ, ਜਿਸ ਕਾਰਨ ਨਾਨ-ਵੈਜ ਪ੍ਰੇਮੀ ਵੀ ਇਸ ਨੂੰ ਮਜ਼ੇ ਨਾਲ ਖਾਂਦੇ ਹਨ। ਰੁਗੜਾ ਮਸ਼ਰੂਮ ਝਾਰਖੰਡ ਵਿੱਚ ਮੌਨਸੂਨ ਵਿੱਚ ਪਾਇਆ ਜਾਂਦਾ ਹੈ। ਇਸ ਨੂੰ ਸਥਾਨਕ ਭਾਸ਼ਾ ਵਿੱਚ ਪੁਟੂ ਕਿਹਾ ਜਾਂਦਾ ਹੈ। ਇਹ ਵੀ ਦੱਸ ਦਈਏ ਕਿ ਇਸ ਦੀ ਕੋਈ ਖੇਤੀ ਨਹੀਂ ਹੁੰਦੀ ਸਗੋਂ ਇਹ ਸੱਲ ਦੇ ਦਰਖਤਾਂ ਦੇ ਆਲੇ ਦੁਆਲੇ ਸੰਘਣੇ ਜੰਗਲਾਂ ਵਿੱਚ ਆਪਣੇ ਆਪ ਉੱਗਦੀ ਹੈ।

ਸਿੰਘਾੜਾ (Singhare)— ਮਾਨਸੂਨ ਸ਼ੁਰੂ ਹੁੰਦੇ ਹੀ ਬਾਜ਼ਾਰ 'ਚ ਸਿੰਘਾੜੇ (Water Chestnut) ਦਿਖਾਈ ਦੇਣ ਲੱਗ ਜਾਂਦੇ ਹਨ। ਪਾਣੀ ਤੋਂ ਪੈਦਾ ਹੋਣ ਵਾਲੇ ਵਾਟਰ ਚੈਸਟਨਟ ਚਰਬੀ ਮੁਕਤ, ਕੋਲੇਸਟ੍ਰੋਲ ਮੁਕਤ ਅਤੇ ਗਲੂਟਨ ਮੁਕਤ ਭੋਜਨ ਹਨ। ਇਸ ਨੂੰ ਸੁੱਕਾ ਕੇ, ਉਬਾਲ ਕੇ ਜਾਂ ਇਸ ਦਾ ਆਟਾ ਬਣਾ ਕੇ ਖਾਧਾ ਜਾਂਦਾ ਹੈ। ਬਰਸਾਤ ਦੇ ਮੌਸਮ ਵਿੱਚ ਆਉਣ ਵਾਲੇ ਸੰਘਾੜਿਆਂ ਦੀ ਸਬਜ਼ੀ ਵੀ ਤਿਆਰ ਕੀਤੀ ਜਾਂਦੀ ਹੈ ਅਤੇ ਇਹ ਸੁਆਦ ਨਾਲ ਭਰਪੂਰ ਹੁੰਦੇ ਹਨ। cbi.nlm.nih.gov ਦੇ ਅਧਿਐਨ ਦੇ ਅਨੁਸਾਰ, ਇਸ ਵਿੱਚ ਸੋਡੀਅਮ ਦੀ ਘੱਟ ਮਾਤਰਾ ਅਤੇ ਬਹੁਤ ਜ਼ਿਆਦਾ ਸਟਾਰਚ ਪਾਇਆ ਜਾਂਦਾ ਹੈ।

ਢੇਕੀਆ ਭਾਜੀ (Dhekia Bhaji)- ਵੱਖ-ਵੱਖ ਰਾਜਾਂ ਦੇ ਪਕਵਾਨ ਦੀ ਗੱਲ ਕਰੀਏ ਤਾਂ ਆਸਾਮ ਦੀ ਮਸ਼ਹੂਰ ਢਕੀਆ ਭਾਜੀ ਮਾਨਸੂਨ ਦੌਰਾਨ ਇੱਕ ਪਸੰਦੀਦਾ ਭੋਜਨ ਹੈ। ਇਸ ਨੂੰ ਫਿਡਲਹੈੱਡ ਫਰਨਜ਼ (Fiddlehead Ferns)ਵੀ ਕਿਹਾ ਜਾਂਦਾ ਹੈ। ਪੋਟਾਸ਼ੀਅਮ, ਆਇਰਨ, ਮੈਂਗਨੀਜ਼ ਅਤੇ ਕਾਪਰ ਨਾਲ ਭਰਪੂਰ ਢਕੀਆ ਭਾਜੀ ਦਿਲ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਜੇਕਰ ਕਿਸੇ ਨੂੰ ਹਾਈ ਬੀਪੀ ਦੀ ਸ਼ਿਕਾਇਤ ਹੈ ਤਾਂ ਇਸ ਸਬਜ਼ੀ ਨੂੰ ਖਾਣ ਨਾਲ ਬਲੱਡ ਪ੍ਰੈਸ਼ਰ ਨੂੰ ਵੀ ਘੱਟ ਕਰਨ 'ਚ ਮਦਦ ਮਿਲਦੀ ਹੈ। ਨਿਊਟ੍ਰੀਸ਼ਨ ਐਂਡ ਯੂ.ਕਾਮ ਦੇ ਮੁਤਾਬਕ ਇਹ ਸਬਜ਼ੀ ਦਿਲ ਦੀ ਧੜਕਣ ਨੂੰ ਵੀ ਸੰਤੁਲਿਤ ਕਰਦੀ ਹੈ।

ਅਰਬੀ ਦੇ ਪੱਤੇ (Arbi ke Patte)- ਅਰਬੀ ਦੀ ਸਬਜ਼ੀ ਦੇ ਨਾਲ-ਨਾਲ ਬਰਸਾਤ ਦਾ ਮੌਸਮ ਆਉਂਦੇ ਹੀ ਅਰਬੀ ਦੇ ਪੱਤੇ ਵੀ ਬਾਜ਼ਾਰਾਂ ਵਿੱਚ ਨਜ਼ਰ ਆਉਣ ਲੱਗ ਪੈਂਦੇ ਹਨ। ਅਰਬੀ ਦੇ ਪੱਤੇ ਫਾਈਬਰ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ, ਸਟਾਰਚ ਪ੍ਰਤੀਰੋਧੀ ਹੋਣ ਦੇ ਨਾਲ-ਨਾਲ ਇਹ ਦਿਲ ਦੀ ਸਿਹਤ ਨੂੰ ਤੰਦਰੁਸਤ ਬਣਾਈ ਰੱਖਣ ਵਿੱਚ ਵੀ ਮਦਦ ਕਰਦੇ ਹਨ। ਅਰਬੀ ਦੇ ਪੱਤੇ ਅੱਖਾਂ ਦੀ ਸਿਹਤ ਵੀ ਬਰਕਰਾਰ ਰੱਖਦੇ ਹਨ। ਹੈਲਥਲਾਈਨ ਮੁਤਾਬਕ ਅਰਬੀ ਦੇ ਕੱਚੇ ਪੱਤੇ ਸਿਹਤ ਲਈ ਬਹੁਤ ਹਾਨੀਕਾਰਕ ਹਨ। ਇਸ ਲਈ ਇਨ੍ਹਾਂ ਨੂੰ ਹਮੇਸ਼ਾ ਪਕਾ ਕੇ ਹੀ ਖਾਣਾ ਚਾਹੀਦਾ ਹੈ। ਅਕਸਰ ਮੀਂਹ ਵਿੱਚ ਅਰਬੀ ਦੇ ਪੱਤਿਆਂ ਦੀ ਸਬਜ਼ੀ ਨਾਲ ਇਸ ਦੇ ਪਕੌੜੇ ਵੀ ਬਣਾਏ ਜਾਂਦੇ ਹਨ।
Published by:rupinderkaursab
First published:

Tags: Health, Health care, Health care tips, Health news, Health tips

ਅਗਲੀ ਖਬਰ