HOME » NEWS » Life

Periods ਦੌਰਾਨ ਹੁੰਦਾ ਹੈ ਤੇਜ਼ ਦਰਦ ਤਾਂ ਇਨ੍ਹਾਂ ਚੀਜ਼ਾਂ ਨੂੰ ਕਰੋ ਆਪਣੀ ਖ਼ੁਰਾਕ 'ਚ ਸ਼ਾਮਿਲ, ਤੁਰੰਤ ਮਿਲੇਗੀ ਰਾਹਤ...

News18 Punjabi | News18 Punjab
Updated: February 15, 2021, 4:04 PM IST
share image
Periods ਦੌਰਾਨ ਹੁੰਦਾ ਹੈ ਤੇਜ਼ ਦਰਦ ਤਾਂ ਇਨ੍ਹਾਂ ਚੀਜ਼ਾਂ ਨੂੰ ਕਰੋ ਆਪਣੀ ਖ਼ੁਰਾਕ 'ਚ ਸ਼ਾਮਿਲ, ਤੁਰੰਤ ਮਿਲੇਗੀ ਰਾਹਤ...
Periods ਦੌਰਾਨ ਹੁੰਦਾ ਹੈ ਤੇਜ਼ ਦਰਦ ਤਾਂ ਇਨ੍ਹਾਂ ਚੀਜ਼ਾਂ ਨੂੰ ਕਰੋ ਆਪਣੇ ਖਾਣੇ 'ਚ ਸ਼ਾਮਿਲ, ਤੁਰੰਤ ਮਿਲੇਗੀ ਰਾਹਤ...

  • Share this:
  • Facebook share img
  • Twitter share img
  • Linkedin share img
ਹਰ ਮਹੀਨੇ ਮਹਿਲਾਵਾਂ ਨੂੰ ਪੀਰੀਅਡਸ ਦੇ ਦਰਦ ਨੂੰ ਝੱਲਣਾ ਅਤੇ ਸਹਿਣਾ ਪੈਂਦਾ ਹੈ। ਇਸ ਸਮੇਂ ਦੇ ਦੌਰਾਨ ਕੁੱਝ ਔਰਤਾਂ ਨੂੰ ਹਲਕੇ ਕਰੈਂਪ/ਦਰਦ (Cramp) ਹੁੰਦੇ ਹਨ ਤਾਂ ਕਈ ਔਰਤਾਂ ਨੂੰ ਐਕਸਟ੍ਰੀਮ ਕਰੈਂਪ ਯਾਨੀ (ਬਹੁਤ ਜ਼ਿਆਦਾ ਦਰਦ) ਤੋਂ ਗੁਜ਼ਰਨਾ ਪੈਂਦਾ ਹੈ ਜੋ ਕਿ ਸਹਿਣ ਨਹੀਂ ਹੁੰਦਾ। ਅਜਿਹੇ ਕਰੈਂਪ ਰੋਜ਼ਾਨਾ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਦਰਦ ਕਾਰਨ ਔਰਤਾਂ ਲਈ ਬਿਸਤਰੇ ਤੋਂ ਉੱਠਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਜੇਕਰ ਅਸੀਂ ਕੁੱਝ ਚੀਜ਼ਾਂ ਨੂੰ ਆਪਣੀ ਖ਼ੁਰਾਕ 'ਚ ਸ਼ਾਮਿਲ ਕਰੀਏ ਤਾਂ ਇਸ ਦਰਦ ਤੋਂ ਰਾਹਤ ਮਿਲਣ ਦੀ ਗੁੰਜਾਇਸ਼ ਹੁੰਦੀ ਹੈ। ਪੀਰੀਅਡਸ ਦੌਰਾਨ ਹੋਣ ਵਾਲੇ ਇਨ੍ਹਾਂ ਕਰੈਂਪਸ ਦੇ ਦਰਦ ਤੋਂ ਰਾਹਤ ਪਾਉਣ ਦੇ ਵਿਸ਼ੇ 'ਤੇ ਮੁੰਬਈ ਦੀ ਮਸ਼ਹੂਰ ਨਯੁਟ੍ਰੀਸ਼ਨਿਸਟ (Nutritionist) ਪ੍ਰਿਆ ਕਥਪਾਲ ਦਾ ਵੀ ਕਹਿਣਾ ਹੈ ਕਿ ਜੇਕਰ ਔਰਤਾਂ ਆਪਣੀ ਖ਼ੁਰਾਕ ਵਿੱਚ ਕੁੱਝ ਚੀਜ਼ਾਂ ਨੂੰ ਸ਼ਾਮਿਲ ਕਰ ਲੈਣ ਤਾਂ ਉਹ ਇਸ ਦਰਦ ਤੋਂ ਕਾਫ਼ੀ ਰਾਹਤ ਮਹਿਸੂਸ ਕਰਨਗੀਆਂ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਪੀਰੀਅਡ ਕਰੈਂਪ ਦੇ ਅਸਹਿ ਦਰਦ ਤੋਂ ਤੁਸੀਂ ਕਿਹੜੀਆਂ ਚੀਜ਼ਾਂ ਦਾ ਸੇਵਨ ਕਰਕੇ ਰਾਹਤ ਪਾ ਸਕਦੇ ਹੋ।

ਕੇਲਾ -

ਕੇਲੇ (Banana) ਵਿੱਚ ਵਿਟਾਮਿਨ ਬੀ 6 ਹੁੰਦਾ ਹੈ ਜੋ ਪੀਰੀਅਡਸ ਵਿੱਚ ਹੋਣ ਵਾਲੇ ਦਰਦ ਤੋਂ ਰਾਹਤ ਦਿੰਦਾ ਹੈ। ਕੇਲੇ ਵਿੱਚ ਪੋਟਾਸ਼ੀਅਮ ਵੀ ਭਰਪੂਰ ਮਾਤਰਾ 'ਚ ਹੁੰਦਾ ਹੈ ਜੋ ਪੇਟ ਵਿੱਚ ਹੋਣ ਵਾਲੀ ਬਲੋਟਿੰਗ ਦੀ ਸਮੱਸਿਆ ਨੂੰ ਹੱਲ ਕਰਦਾ ਹੈ। ਮਹਿਲਾਵਾਂ ਨੂੰ ਉਨ੍ਹਾਂ ਦਿਨਾਂ ਵਿੱਚ ਖਾਣਾ ਖਾਣ ਤੋਂ ਬਾਅਦ ਕੇਲੇ ਨੂੰ ਸਨੈਕਸ ਦੇ ਰੂਪ ਵਿੱਚ ਖਾਣਾ ਚਾਹੀਦਾ ਹੈ ਜਿਸ ਨਾਲ ਇਸ ਦਰਦ ਵਿੱਚ ਫਾਇਦਾ ਹੋਵੇਗਾ।
 ਡਾਰਕ ਚੌਕਲੇਟ -

ਇਨ੍ਹਾਂ ਦਿਨਾਂ ਲਈ ਡਾਰਕ ਚੌਕਲੇਟ (Dark Chocolate) ਨੂੰ ਵੀ ਚੰਗਾ ਮੰਨਿਆ ਜਾਂਦਾ ਹੈ। ਇਹ ਤੁਹਾਡੇ ਮੂਡ ਸਵਿੰਗ ਨੂੰ ਕੰਟ੍ਰੋਲ ਕਰਦੀ ਹੈ ਅਤੇ ਦਰਦ ਤੋਂ ਰਾਹਤ ਦਿੰਦੀ ਹੈ। ਵਾਈਟ ਚੌਕਲੇਟ ਤੋਂ ਦੂਰੀ ਬਣਾ ਕੇ ਰੱਖੋ ਕਿਉਂਕਿ ਇਸ ਵਿੱਚ ਚੀਨੀ ਦੀ ਮਾਤਰਾ ਜ਼ਿਆਦਾ ਹੋਣ ਦੇ ਕਾਰਨ ਇਹ ਤੁਹਾਡੇ ਦਰਦ ਨੂੰ ਹੋਰ ਵਧਾ ਸਕਦੀ ਹੈ। ਦਰਦ ਦੇ ਦੌਰਾਨ ਤੁਸੀਂ ਡਾਰਕ ਚੌਕਲੇਟ ਖਾ ਸਕਦੇ ਹੋ ਅਤੇ ਤੁਰੰਤ ਫ਼ਰਕ ਵੀ ਮਹਿਸੂਸ ਕਰ ਸਕਦੇ ਹੋ।

 ਹਰੀ ਪੱਤੇਦਾਰ ਸਬਜ਼ੀਆਂ -

ਹਰੀ ਪੱਤੇਦਾਰ ਸਬਜ਼ੀਆਂ (Green Veggies) ਖ਼ਾਸਕਰ ਪਾਲਕ, ਪੀਰੀਅਡਸ ਦੇ ਦਰਦ ਨੂੰ ਬਹੁਤ ਨਿਯੰਤਰਿਤ ਕਰਦੀ ਹੈ। ਇਸ ਵਿੱਚ ਮੌਜੂਦ ਵਿਟਾਮਿਨ ਬੀ 6, ਵਿਟਾਮਿਨ ਈ, ਮੈਗਨੀਸ਼ੀਅਮ ਖ਼ਾਸ ਤੌਰ 'ਤੇ ਕਰੈਂਪਸ ਲਈ ਰਾਮਬਾਣ ਦੀ ਤਰ੍ਹਾਂ ਕੰਮ ਕਰਦੇ ਹਨ। ਤੁਸੀਂ ਇਨ੍ਹਾਂ ਨੂੰ ਸਲਾਦ ਦੇ ਰੂਪ ਵਿੱਚ ਵੀ ਖਾ ਸਕਦੇ ਹੋ ਅਤੇ ਹਲਕੇ ਤੇਲ ਵਿੱਚ ਭੁੰਨ ਕੇ ਵੀ ਖਾ ਸਕਦੇ ਹੋ।

ਅਦਰਕ -

ਇਨ੍ਹਾਂ ਦਿਨਾਂ ਵਿੱਚ ਅਦਰਕ ਵਾਲੀ ਚਾਹ ਜ਼ਰੂਰ ਪਿਓ। ਇਹ ਤੁਹਾਡੇ ਦਰਦ ਵਿੱਚ ਬਹੁਤ ਆਰਾਮ ਦੇਵੇਗੀ। ਇਸ ਵਿੱਚ ਐਂਟੀ ਇਨਫਲਾਮੇਟਰੀ ਗੁਣ (Anti-Inflammatory Properties) ਮੌਜੂਦ ਹੁੰਦੇ ਹਨ ਜੋ ਹਰ ਤਰ੍ਹਾਂ ਨਾਲ ਤੁਹਾਨੂੰ ਪੀਰੀਅਡਸ ਦੀਆਂ ਦਿੱਕਤਾਂ ਤੋਂ ਦੂਰ ਰੱਖਣ ਵਿੱਚ ਮਦਦ ਕਰਨਗੇ। ਅਦਰਕ ਨੂੰ ਤੁਸੀਂ ਪਾਣੀ ਵਿੱਚ ਉਬਾਲ ਕੇ ਕਾਲੀ ਮਿਰਚ ਅਤੇ ਸ਼ਹਿਦ ਨਾਲ ਚਾਹ ਦੇ ਰੂਪ ਵਿੱਚ ਪਿਓ।

ਦਹੀਂ -

ਦਹੀਂ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ 'ਚ ਹੁੰਦਾ ਹੈ ਜੋ ਪੀਰੀਅਡਸ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਨੂੰ ਕੰਟਰੋਲ ਵਿੱਚ ਰੱਖਦਾ ਹੈ। ਮੁੰਬਈ ਦੀ ਮਸ਼ਹੂਰ ਨਯੁਟ੍ਰੀਸ਼ਨਿਸਟ (Nutritionist) ਪ੍ਰਿਆ ਕਥਪਾਲ ਦਾ ਕਹਿਣਾ ਹੈ ਕਿ ਮਹਿਲਾਵਾਂ ਨੂੰ ਕੈਲਸ਼ੀਅਮ ਨਾਲ ਭਰਪੂਰ ਭੋਜਨ ਖਾਣਾ ਚਾਹੀਦਾ ਹੈ ਅਤੇ ਪੀਰੀਅਡਸ ਦੌਰਾਨ ਤਾਂ ਖ਼ਾਸਕਰ ਕੈਲਸ਼ੀਅਮ ਨਾਲ ਯੁਕਤ ਭੋਜਨ ਨੂੰ ਆਪਣੀ ਖ਼ੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। (ਕ੍ਰੈਡਿਟ/ਸਾਭਾਰ - ਪੇਰੈਂਟਸਰਕਲ)

 
Published by: Anuradha Shukla
First published: February 15, 2021, 3:58 PM IST
ਹੋਰ ਪੜ੍ਹੋ
ਅਗਲੀ ਖ਼ਬਰ