Home /News /lifestyle /

Income Tax Returns: ਸਾਵਧਾਨ ! ITR ਨਾ ਭਰਨ ਤੇ ਹੋ ਸਕਦੀ ਹੈ ਕਾਨੂੰਨੀ ਕਾਰਵਾਈ

Income Tax Returns: ਸਾਵਧਾਨ ! ITR ਨਾ ਭਰਨ ਤੇ ਹੋ ਸਕਦੀ ਹੈ ਕਾਨੂੰਨੀ ਕਾਰਵਾਈ

Income Tax Returns: ਸਾਵਧਾਨ ! ITR ਨਾ ਭਰਨ ਤੇ ਹੋ ਸਕਦੀ ਹੈ ਕਾਨੂੰਨੀ ਕਾਰਵਾਈ

Income Tax Returns: ਸਾਵਧਾਨ ! ITR ਨਾ ਭਰਨ ਤੇ ਹੋ ਸਕਦੀ ਹੈ ਕਾਨੂੰਨੀ ਕਾਰਵਾਈ

Income Tax Returns :  ਵਿੱਤੀ ਸਾਲ ITR 2021-22 ਲਈ ਤੁਹਾਡੀ ਇਨਕਮ ਟੈਕਸ ਰਿਟਰਨ (ITRs) ਫਾਈਲ ਕਰਨ ਦਾ ਆਖਰੀ ਦਿਨ 31 ਜੁਲਾਈ, 2022 ਹੈ ਜੋ ਕਿ ਬੀਚ ਚੁੱਕਿਆ ਹੈ। ਜੇਕਰ ਤੁਹਾਡੀ ਆਮਦਨ 2.5 ਲੱਖ ਰੁਪਏ ਤੋਂ ਵੱਧ ਹੈ, ਤਾਂ ਤੁਹਾਨੂੰ ਆਪਣਾ ITR ਫਾਈਲ ਕਰਨੀ ਚਾਹੀਦੀ ਹੈ। ਆਪਣੀ ਇਨਕਮ ਟੈਕਸ ਰਿਟਰਨ ਸਮਾਂ ਸੀਮਾ ਤੱਕ ਨਾ ਭਰਨਾ ਟੈਕਸ ਵਿਭਾਗ ਦੀ ਜਾਂਚ ਨੂੰ ਆਕਰਸ਼ਿਤ ਕਰ ਸਕਦਾ ਹੈ। ਕਈ ਵਾਰ, ਸਮਾਂ ਸੀਮਾ ਵਧਾ ਦਿੱਤੀ ਜਾਂਦੀ ਹੈ।

ਹੋਰ ਪੜ੍ਹੋ ...
  • Share this:
Income Tax Returns :  ਵਿੱਤੀ ਸਾਲ ITR 2021-22 ਲਈ ਤੁਹਾਡੀ ਇਨਕਮ ਟੈਕਸ ਰਿਟਰਨ (ITRs) ਫਾਈਲ ਕਰਨ ਦਾ ਆਖਰੀ ਦਿਨ 31 ਜੁਲਾਈ, 2022 ਹੈ ਜੋ ਕਿ ਬੀਚ ਚੁੱਕਿਆ ਹੈ। ਜੇਕਰ ਤੁਹਾਡੀ ਆਮਦਨ 2.5 ਲੱਖ ਰੁਪਏ ਤੋਂ ਵੱਧ ਹੈ, ਤਾਂ ਤੁਹਾਨੂੰ ਆਪਣਾ ITR ਫਾਈਲ ਕਰਨੀ ਚਾਹੀਦੀ ਹੈ। ਆਪਣੀ ਇਨਕਮ ਟੈਕਸ ਰਿਟਰਨ ਸਮਾਂ ਸੀਮਾ ਤੱਕ ਨਾ ਭਰਨਾ ਟੈਕਸ ਵਿਭਾਗ ਦੀ ਜਾਂਚ ਨੂੰ ਆਕਰਸ਼ਿਤ ਕਰ ਸਕਦਾ ਹੈ। ਕਈ ਵਾਰ, ਸਮਾਂ ਸੀਮਾ ਵਧਾ ਦਿੱਤੀ ਜਾਂਦੀ ਹੈ।

ਸਰਕਾਰ ਨੇ ਮਹਾਂਮਾਰੀ ਕਾਰਨ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਟੈਕਸਦਾਤਾਵਾਂ ਨੂੰ ਰਾਹਤ ਦੇਣ ਲਈ ਪਿਛਲੇ ਦੋ ਵਿੱਤੀ ਸਾਲਾਂ ਵਿੱਚ ਸਮਾਂ ਸੀਮਾ ਵਧਾ ਦਿੱਤੀ ਸੀ। ਪਰ ਜੇ ਤੁਸੀਂ ਸੋਚਦੇ ਹੋ ਕਿ ਸਰਕਾਰ ਹਰ ਵਾਰ ਅਜਿਹਾ ਕਰੇਗੀ ਤਾਂ ਤੁਸੀਂ ਗਲਤ ਸੋਚ ਰਹੇ ਹੋ। ਹੋ ਸਕਦਾ ਹੈ ਕਿ ਸਰਕਾਰ ਆਈਟੀਆਰ ਭਰਨ ਦੀ ਤਰੀਕ ਨੂੰ ਅੱਗੇ ਵਧਾ ਦੇਵੇ ਪਰ ਹਰੇਕ ਨੂੰ ਸਲਾਹ ਤਾਂ ਇਹੀ ਦਿੱਤੀ ਜਾਂਦੀ ਹੈ ਕਿ ਜੁਰਮਾਨੇ, ਅਦਾਇਗੀ ਨਾ ਕੀਤੇ ਟੈਕਸਾਂ 'ਤੇ ਵਿਆਜ, ਜਾਂ ਕਾਨੂੰਨੀ ਜਾਂਚ ਤੋਂ ਬਚਣ ਲਈ ਨਿਯਤ ਮਿਤੀ ਤੋਂ ਪਹਿਲਾਂ ਆਪਣੀ ਆਈਟੀਆਰ ਫਾਈਲ ਜ਼ਰੂਰ ਕਰਨੀ ਚਾਹੀਦੀ ਹੈ।

ਤੁਹਾਡੀ ITR ਇੱਕ ਮਹੱਤਵਪੂਰਨ ਦਸਤਾਵੇਜ਼ ਹੈ ਜਿਸ ਵਿੱਚ ਤੁਹਾਡੀ ਆਮਦਨੀ ਅਤੇ ਇੱਕ ਵਿੱਤੀ ਸਾਲ ਵਿੱਚ ਅਦਾ ਕੀਤੇ ਟੈਕਸਾਂ ਬਾਰੇ ਜਾਣਕਾਰੀ ਹੁੰਦੀ ਹੈ। ਨਿਯਤ ਮਿਤੀ ਤੋਂ ਬਾਅਦ ਦਾਇਰ ਕੀਤੀ ਆਈਟੀਆਰ ਨੂੰ ਬਿਲੇਟਿਡ ਰਿਟਰਨ ਕਿਹਾ ਜਾਂਦਾ ਹੈ। ਹੁਣ ਮਨ ਲਓ ਜੇ ਤੁਸੀਂ ਆਪਣੀ ਆਈਟੀਆਰ ਨਹੀਂ ਭਰਦੇ ਹੋ, ਜਾਂ ਬਹੁਤ ਲੇਟ ਭਰਦੇ ਹੋ ਤਾਂ ਇਸ ਦਾ ਕੀ-ਕੀ ਨੁਕਸਾਨ ਹੋ ਸਕਦਾ ਹੈ, ਆਓ ਜਾਣਦੇ ਹਾਂ।

ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ : ਆਪਣੀ ਇਨਕਮ ਟੈਕਸ ਰਿਟਰਨ ਭਰਨਾ ਟੈਕਸ ਦੀ ਪਾਲਣਾ ਕਰਨ ਦਾ ਇੱਕ ਤਰੀਕਾ ਹੈ। ਜੇਕਰ ਤੁਸੀਂ ਡੈੱਡਲਾਈਨ ਨੂੰ ਮਿਸ ਕਰਦੇ ਹੋ, ਚਿੰਤਾ ਨਾ ਕਰੋ; ਤੁਸੀਂ ਅਜੇ ਵੀ 31 ਦਸੰਬਰ, 2022 ਤੱਕ ਆਪਣੀ ਰਿਟਰਨ ਫਾਈਲ ਕਰ ਸਕਦੇ ਹੋ। ਹਾਲਾਂਕਿ, ਅਜਿਹਾ ਕਰਨ ਲਈ, ਤੁਹਾਨੂੰ ਜੁਰਮਾਨਾ ਅਦਾ ਕਰਨਾ ਪਵੇਗਾ। ਜੇਕਰ ਤੁਹਾਡੀ ਟੈਕਸਯੋਗ ਆਮਦਨ 5 ਲੱਖ ਰੁਪਏ ਤੋਂ ਵੱਧ ਹੈ ਤਾਂ ਤੁਹਾਨੂੰ 5000 ਰੁਪਏ ਜੁਰਮਾਨਾ ਭਰਨਾ ਹੋਵੇਗਾ ਤੇ ਜੇ ਤੁਹਾਡੀ ਆਮਦਨ 5 ਲੱਖ ਰੁ. ਤੋਂ ਘੱਟ ਹੈ ਤਾਂ ਧਾਰਾ 234F ਦੇ ਅਨੁਸਾਰ ਸਾਲ 2021-22 ਲਈ ਕਿਸੇ ਵੀ ਅਦਾਇਗੀ ਨਾ ਕੀਤੇ ਟੈਕਸਾਂ 'ਤੇ ਵਿਆਜ ਸਮੇਤ 1000 ਰੁਪਏ ਜੁਰਮਾਨੇ ਵਜੋਂ ਦੇਣੇ ਪੈਣਗੇ। ਜੇਕਰ ਤੁਹਾਡੀ ਆਮਦਨ 2.5 ਲੱਖ ਰੁਪਏ ਤੋਂ ਘੱਟ ਹੈ ਅਤੇ ਤੁਸੀਂ ਅਜੇ ਵੀ ਦਸਤਾਵੇਜ਼ਾਂ ਦੇ ਉਦੇਸ਼ਾਂ ਲਈ ਰਿਟਰਨ ਭਰ ਰਹੇ ਹੋ ਤਾਂ ਤੁਹਾਨੂੰ ਕੋਈ ਜੁਰਮਾਨਾ ਨਹੀਂ ਲਗਾਇਆ ਜਾਵੇਗਾ।

ਵਿਆਜ ਦਾ ਭੁਗਤਾਨ ਵੀ ਕਰਨਾ ਹੋਵੇਗਾ
ਰਿਟਰਨ ਦੇਰ ਨਾਲ ਫਾਈਲ ਕਰਨ 'ਤੇ ਨਾ ਸਿਰਫ ਤੁਹਾਨੂੰ ਜੁਰਮਾਨਾ ਦੇਣਾ ਹੋਵੇਗਾ, ਟੈਕਸ ਦੇ ਪੈਸੇ 'ਤੇ ਵਿਆਜ ਵੀ ਦੇਣਾ ਹੋਵੇਗਾ। ਧਾਰਾ 234ਏ ਦੇ ਤਹਿਤ ਹਰ ਮਹੀਨੇ ਬਕਾਇਆ ਟੈਕਸ 'ਤੇ 1% ਦੀ ਦਰ ਨਾਲ ਵਿਆਜ ਦੇਣਾ ਹੋਵੇਗਾ। ਧਿਆਨ ਰਹੇ ਕਿ ਜਦੋਂ ਤੱਕ ਟੈਕਸ ਦਾ ਭੁਗਤਾਨ ਨਹੀਂ ਕੀਤਾ ਜਾਂਦਾ, ਉਦੋਂ ਤੱਕ ITR ਫਾਈਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਪਰੋਕਤ ਸੈਕਸ਼ਨ ਦੇ ਅਧੀਨ ਵਿਆਜ ਦੀ ਗਣਨਾ ਅੰਤਿਮ ਮਿਤੀ ਤੋਂ ਤੁਰੰਤ ਬਾਅਦ ਦੀ ਮਿਤੀ ਤੋਂ ਸ਼ੁਰੂ ਹੋਵੇਗੀ, ਅਰਥਾਤ ਵਿੱਤੀ ਸਾਲ 2021-22 ਲਈ 31 ਅਗਸਤ 2022। ਇਸ ਲਈ, ਤੁਸੀਂ ਜਿੰਨੀ ਦੇਰੀ ਕਰੋਗੇ, ਤੁਹਾਨੂੰ ਉਨਾ ਹੀ ਜ਼ਿਆਦਾ ਭੁਗਤਾਨ ਕਰਨਾ ਪਵੇਗਾ।

ਤੁਹਾਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ
ਜੇਕਰ ਸਮਾਂ ਸੀਮਾ 'ਤੇ ਟੈਕਸ ਰਿਟਰਨ ਨਹੀਂ ਭਰੀ ਜਾਂਦੀ ਹੈ, ਤਾਂ ਤੁਹਾਡੇ 'ਤੇ ਮੁਕੱਦਮਾ ਚਲਾਇਆ ਜਾ ਸਕਦਾ ਹੈ। ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਤੁਹਾਡੇ ਈਮੇਲ ਜਾਂ ਫ਼ੋਨ ਮੈਸੇਜ ਵਿੱਚ ਪਹਿਲਾਂ ਹੀ ਨੋਟਿਸ ਦਿੱਤਾ ਜਾ ਰਿਹਾ ਹੁੰਦਾ ਹੈ ਅਤੇ ਉਸ ਤੋਂ ਬਾਅਦ ਵੀ ਤੁਸੀਂ ਡੈੱਡ-ਲਾਈਨ ਦੀ ਪਾਲਣਾ ਕਰਕੇ ITR ਨਹੀਂ ਭਰਦੇ ਹੋ। ਜੇਕਰ ਟੈਕਸ ਅਧਿਕਾਰੀ ਨੂੰ ਲੱਗਦਾ ਹੈ ਕਿ ਤੁਸੀਂ ਜਾਣਬੁੱਝ ਕੇ ਰਿਟਰਨ ਦਾਇਰ ਨਹੀਂ ਕੀਤੀ ਹੈ, ਤਾਂ ਉਹ ਤੁਹਾਡੇ ਵਿਰੁੱਧ ਮੁਕੱਦਮੇ ਦੀ ਕਾਰਵਾਈ ਸ਼ੁਰੂ ਕਰ ਸਕਦਾ ਹੈ। 3 ਮਹੀਨੇ ਤੋਂ ਲੈ ਕੇ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਨਾਲ ਹੀ ਹਰਜਾਨਾ ਵੀ ਭਰਨਾ ਪੈ ਸਕਦਾ ਹੈ। ਜੇਕਰ ਤੁਹਾਡੀ ਟੈਕਸ ਦੇਣਦਾਰੀ ਜ਼ਿਆਦਾ ਹੈ, ਤਾਂ ਕੈਦ ਦੀ ਸਜ਼ਾ 7 ਸਾਲ ਤੱਕ ਹੋ ਸਕਦੀ ਹੈ।

ਲਾਭ ਜੋ ਤੁਸੀਂ ਗੁਆ ਸਕਦੇ ਹੋ : ਆਪਣੇ ਇਨਕਮ ਟੈਕਸ ਰਿਟਰਨ ਨੂੰ ਸਮੇਂ ਸਿਰ ਭਰਨ ਨਾਲ ਕਈ ਫਾਇਦੇ ਹੁੰਦੇ ਹਨ, ਜੋ ਤੁਸੀਂ ਦੇਰ ਨਾਲ ਫਾਈਲ ਕਰਨ ਨਾਲ ਗੁਆ ਦਿੰਦੇ ਹੋ। ਜੇਕਰ ਤੁਸੀਂ ਨੇੜਲੇ ਭਵਿੱਖ ਵਿੱਚ ਲੋਨ ਲੈਣ ਦੀ ਯੋਜਨਾ ਬਣਾਉਂਦੇ ਹੋ, ਤਾਂ ਤੁਹਾਨੂੰ ਪਿਛਲੇ ਸਾਲ ਦੀ ਆਈਟੀਆਰ ਬੈਂਕ ਨੂੰ ਦਿਖਾਉਣੀ ਹੋਵੇਗੀ, ਕਿਉਂਕਿ ਉਸੇ ਦੇ ਆਧਾਰ ਉੱਤੇ ਬੈਂਕ ਤੁਹਾਡੀ ਰੀ-ਪੇਮੈਂਟ ਸਮਰੱਥਾ ਦੀ ਜਾਂਚ ਕਰਦਾ ਹੈ। ਡੈੱਡਲਾਈਨ ਤੋਂ ਪਹਿਲਾਂ ਆਪਣੀਆਂ ਰਿਟਰਨ ਭਰਨ ਨਾਲ ਤੁਸੀਂ ਵਿੱਤੀ ਸਾਲ ਵਿੱਚ ਆਪਣੇ ਲੋਸ ਨੂੰ ਡਿਕਲੇਅਰ ਕਰ ਸਕਦੇ ਹੋ। ਆਪਣੀਆਂ ਰਿਟਰਨ ਭਰਦੇ ਸਮੇਂ, ਤੁਸੀਂ ਜਾਂ ਤਾਂ ਇਹਨਾਂ ਨੁਕਸਾਨਾਂ ਲਈ ਛੋਟ ਦਾ ਦਾਅਵਾ ਕਰ ਸਕਦੇ ਹੋ ਜਾਂ ਉਹਨਾਂ ਨੂੰ ਅਗਲੇ ਵਿੱਤੀ ਸਾਲ ਤੱਕ ਅੱਗੇ ਲੈ ਜਾ ਸਕਦੇ ਹੋ। ਇਸ ਤੋਂ ਇਲਾਵਾ, ਵੱਖ-ਵੱਖ ਦੇਸ਼ਾਂ ਦੇ ਕੌਂਸਲੇਟ ਤੁਹਾਨੂੰ ਵੀਜ਼ਾ ਦੇਣ ਤੋਂ ਪਹਿਲਾਂ ਤੁਹਾਡੀ ਆਮਦਨੀ ਅਤੇ ਰੁਜ਼ਗਾਰ ਦਾ ਪਤਾ ਲਗਾਉਣ ਲਈ ਤੁਹਾਡੇ ITR ਸਟੇਟਮੈਂਟਾਂ ਦਾ ਹਵਾਲਾ ਦਿੰਦੇ ਹਨ। ਇਹ ਤੁਹਾਨੂੰ ਟੈਕਸ ਰਿਫੰਡ ਦੀ ਮੰਗ ਕਰਨ ਵਿੱਚ ਵੀ ਮਦਦ ਕਰਦਾ ਹੈ। ਇਸ ਲਈ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਭਾਵੇਂ ਤੁਹਾਡੀ ਆਮਦਨ 2.5 ਲੱਖ ਰੁਪਏ ਤੋਂ ਘੱਟ ਹੈ ਤਾਂ ਵੀ ਤੁਹਾਨੂੰ ਇਹਨਾਂ ਫਾਇਦਿਆਂ ਦਾ ਲਾਭ ਲੈਣ ਲਈ ਰਿਟਰਨ ਫਾਈਲ ਕਰਨੀ ਚਾਹੀਦੀ ਹੈ।
Published by:rupinderkaursab
First published:

Tags: Business, Income, Income tax, Tax

ਅਗਲੀ ਖਬਰ