Home /News /lifestyle /

Income Tax Saving Tips: 12 ਲੱਖ ਤੱਕ ਆਮਦਨੀ ਵਾਲਿਆਂ ਨੂੰ ਲੱਗੇਗਾ 0 ਟੈਕਸ, ਅਪਣਾਓ ਇਹ ਤਰੀਕੇ

Income Tax Saving Tips: 12 ਲੱਖ ਤੱਕ ਆਮਦਨੀ ਵਾਲਿਆਂ ਨੂੰ ਲੱਗੇਗਾ 0 ਟੈਕਸ, ਅਪਣਾਓ ਇਹ ਤਰੀਕੇ

ਕਈ ਵਾਰ ਗਲਤ ਢੰਗਾਂ ਨਾਲ ਟੈਕਸ ਬਚਾਉਣ ਦੇ ਚੱਕਰ ਵਿਚ ਮਸਲਾ ਉਲਟਾ ਪੈ ਜਾਂਦਾ ਹੈ

ਕਈ ਵਾਰ ਗਲਤ ਢੰਗਾਂ ਨਾਲ ਟੈਕਸ ਬਚਾਉਣ ਦੇ ਚੱਕਰ ਵਿਚ ਮਸਲਾ ਉਲਟਾ ਪੈ ਜਾਂਦਾ ਹੈ

ਅਜਿਹੇ ਕਈ ਜਾਇਜ਼ ਤਰੀਕੇ ਵੀ ਹਨ ਜਿਹਨਾਂ ਨਾਲ ਟੈਕਸ ਬਚਾਇਆ ਜਾ ਸਕਦਾ ਹੈ। ਇਹਨਾਂ ਤਰੀਕਿਆਂ ਨਾਲ 12 ਲੱਖ ਰੁਪਏ ਤੱਕ ਦੀ ਆਮਦਨੀ ਤੇ ਕੋਈ ਵੀ ਟੈਕਸ ਦੇਣ ਦੀ ਲੋੜ ਨਹੀਂ ਪੈਂਦੀ। ਆਓ ਤੁਹਾਡੇ ਨਾਲ ਟੈਕਸ ਬਚਾਉਣ ਦੇ ਇਹ ਤਰੀਕੇ ਸਾਂਝੇ ਕਰਦੇ ਹਾਂ ਜਿਹਨਾਂ ਦੀ ਵਰਤੋਂ ਕਰਕੇ ਬਚਾਇਆ ਟੈਕਸ ਕਦੇ ਵੀ ਟੈਕਸ ਚੋਰੀ ਨਹੀਂ ਗਿਣਿਆ ਜਾਵੇਗਾ –

ਹੋਰ ਪੜ੍ਹੋ ...
  • Share this:

Tax Saving Tips: ਟੈਕਸ ਸਾਡੇ ਦੇਸ਼ ਦੀ ਆਰਥਿਕਤਾ ਲਈ ਬਹੁਤ ਜ਼ਰੂਰੀ ਹੁੰਦਾ ਹੈ ਪਰ ਨਾਲੋ ਨਾਲ ਇਹ ਆਮ ਨੌਕਰੀਪੇਸ਼ਾ ਲੌਕਾਂ ਦੀ ਆਮਦਨੀ ਦਾ ਇਕ ਹਿੱਸਾ ਚੂਸ ਲੈਂਦਾ ਹੈ। ਇਸ ਲਈ ਟੈਕਸ ਬਚਾਉਣ ਖਾਤਰ ਅਕਸਰ ਲੋਕ ਕਈ ਤਰ੍ਹਾਂ ਦੇ ਜਾਇਜ਼-ਨਜਾਇਜ਼ ਤਰੀਕੇ ਵਰਤਦੇ ਹਨ। ਕਈ ਵਾਰ ਗਲਤ ਢੰਗਾਂ ਨਾਲ ਟੈਕਸ ਬਚਾਉਣ ਦੇ ਚੱਕਰ ਵਿਚ ਮਸਲਾ ਉਲਟਾ ਪੈ ਜਾਂਦਾ ਹੈ ਤੇ ਟੈਕਸ ਸਮੇਤ ਕਈ ਤਰ੍ਹਾਂ ਦੇ ਜੁਰਮਾਨੇ ਵੀ ਦੇਣੇ ਪੈ ਜਾਂਦੇ ਹਨ।

ਪਰ ਤੁਹਾਨੂੰ ਉਦਾਸ ਹੋਣ ਦੀ ਲੋੜ ਨਹੀਂ ਹੈ, ਅਜਿਹੇ ਕਈ ਜਾਇਜ਼ ਤਰੀਕੇ ਵੀ ਹਨ ਜਿਹਨਾਂ ਨਾਲ ਟੈਕਸ ਬਚਾਇਆ ਜਾ ਸਕਦਾ ਹੈ। ਇਹਨਾਂ ਤਰੀਕਿਆਂ ਨਾਲ 12 ਲੱਖ ਰੁਪਏ ਤੱਕ ਦੀ ਆਮਦਨੀ ਤੇ ਕੋਈ ਵੀ ਟੈਕਸ ਦੇਣ ਦੀ ਲੋੜ ਨਹੀਂ ਪੈਂਦੀ। ਆਓ ਤੁਹਾਡੇ ਨਾਲ ਟੈਕਸ ਬਚਾਉਣ ਦੇ ਇਹ ਤਰੀਕੇ ਸਾਂਝੇ ਕਰਦੇ ਹਾਂ ਜਿਹਨਾਂ ਦੀ ਵਰਤੋਂ ਕਰਕੇ ਬਚਾਇਆ ਟੈਕਸ ਕਦੇ ਵੀ ਟੈਕਸ ਚੋਰੀ ਨਹੀਂ ਗਿਣਿਆ ਜਾਵੇਗਾ –

HRA ਰਾਹੀਂ ਟੈਕਸ ਬਚਾਓ

ਐੱਚਆਰਏ ਦਾ ਮਤਲਬ ਹੈ ਹਾਊਸ ਰੈਂਟ ਅਲਾਊਂਸ। ਸਰਕਾਰ ਹਰ ਮਹੀਨੇ ਨੌਕਰੀਪੇਸ਼ਾ ਲੋਕਾਂ ਨੂੰ ਘਰ ਦਾ ਕਿਰਾਇਆ ਭਰਨ ਲਈ ਪੈਸੇ ਦੀ ਛੋਟ ਦਿੰਦੀ ਹੈ। ਇਸ ਸੰਬੰਧੀ ਕੁਝ ਨਿਯਮ ਹਨ। ਇਸਦੇ ਲਈ ਤੁਹਾਨੂੰ 3 ਨੰਬਰਾਂ ਦੀ ਗਣਨਾ ਕਰਨੀ ਪਵੇਗੀ ਅਤੇ ਸਭ ਤੋਂ ਘੱਟ ਨੰਬਰ ਉੱਤੇ ਹੀ ਟੈਕਸ ਛੋਟ ਮਿਲੇਗੀ।

ਯਾਤਰਾ ਭੱਤਾ

ਯਾਤਰਾ ਭੱਤੇ ਉੱਤੇ ਵੀ ਸਰਕਾਰ ਦੁਆਰਾ ਟੈਕਸ ਛੋਟ ਦਿੱਤੀ ਜਾਂਦੀ ਹੈ। ਇਸ ਭੱਤੇ ਵਿੱਚ ਯਾਤਰਾ ਉੱਤੇ ਲੱਗੇ ਕਿਰਾਏ ਉੱਤੇ ਪੂਰੀ ਟੈਕਸ ਛੋਟ ਦਿੱਤੀ ਜਾਂਦੀ ਹੈ। ਇਸਦੇ ਲਈ ਕੰਪਨੀ ਦੁਆਰਾ ਤੁਹਾਨੂੰ LTA ਦੀ ਸਹੂਲਤ ਦੇਣਾ ਲਾਜ਼ਮੀ ਹੈ। ਜੇਕਰ ਤੁਹਾਡੀ ਕੰਪਨੀ LTA ਦੀ ਸਹੂਲਤ ਨਹੀਂ ਦੇ ਰਹੀ ਤਾਂ ਤੁਹਾਨੂੰ ਐੱਚਆਰ ਨਾਲ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ। ਇਸ ਰਾਹੀਂ ਤੁਸੀਂ ਆਪਣੇ ਟੈਕਸ ਦੀ ਬੱਚਤ ਕਰ ਸਕਦੇ ਹੋ। ਪਰ ਇਸਦਾ ਲਾਭ ਤੁਸੀਂ 4 ਸਾਲਾਂ ਵਿੱਚ 2 ਵਾਰ ਹੀ ਲੈ ਸਕਦੇ ਹੋ।

ਸਿੱਖਿਆ ਤੇ ਹੋਸਟਲ ਭੱਤਾ

ਤੁਹਾਡੇ ਬੱਚਿਆਂ ਲਈ ਉਪਲੱਬਧ ਸਿੱਖਿਆ ਤੇ ਹੋਸਟਲ ਭੱਤੇ ਉੱਪਰ ਵੀ ਪੂਰੀ ਤਰ੍ਹਾਂ ਟੈਕਸ ਛੋਟ ਊਪਲੱਬਧ ਹੈ। ਇਸਦਾ ਲਾਭ ਸਿਰਫ਼ ਉਹ ਹੀ ਲੈ ਸਕਦੇ ਹਨ ਜਿੰਨ੍ਹਾਂ ਦੇ ਬੱਚੇ ਪੜ੍ਹਾਈ ਕਰ ਰਹੇ ਹੋਣ। ਜਿੰਨਾਂ ਦੇ ਬੱਚੇ ਹੋਸਟਲ ਵਿੱਚ ਰਹਿ ਕੇ ਪੜ੍ਹ ਰਹੇ ਹਨ ਉਹ ਸਿੱਖਿਆ ਭੱਤੇ ਦੇ ਨਾਲ ਨਾਲ ਹੋਸਟਲ ਭੱਤੇ ਦਾ ਵੀ ਲਾਭ ਲੈ ਸਕਦੇ ਹਨ। ਇਨ੍ਹਾਂ ਦੋਵਾਂ ਤਹਿਤ ਤੁਸੀਂ ਕੁੱਲ 9,600 ਰੁਪਏ ਤੱਕ ਦੀ ਟੈਕਸ ਛੋਟ ਹਾਸਿਲ ਕਰ ਸਕਦੇ ਹੋ।

ਖਾਣੇ ਦੇ ਕੂਪਨ ਤੇ ਬਿੱਲ

ਇਸ ਤੋਂ ਇਲਾਵਾ ਤੁਸੀਂ ਕਾਰੋਬਾਰ ਦੇ ਖ਼ਰਚਿਆਂ ਦੇ ਬਿੱਲਾਂ ਨੂੰ ਸੰਭਾਲ ਸਕਦੇ ਹੋ। ਇਨ੍ਹਾਂ ਬਿੱਲਾਂ ਦੇ ਰਾਹੀਂ ਤੁਸੀਂ ਆਪਣੇ ਖ਼ਰਚਿਆਂ ਦਾ ਦਾਅਵਾ ਕਰਕੇ ਟੈਕਸ ਦੀ ਬੱਚਤ ਕਰ ਸਕਦੇ ਹੋ। ਇਸ ਤੋਂ ਇਲਾਵਾ ਕੁਝ ਕੰਪਨੀਆਂ ਖਾਣੇ ਦੇ ਕੂਪਨ ਦਿੰਦੀਆਂ ਹਨ। ਅੱਜ ਕੱਲ੍ਹ ਕੂਪਨ ਦੀ ਥਾਂ ਸੋਡੈਕਸੋ ਕਾਰਡ ਦਿੱਤੇ ਜਾਂਦੇ ਹਨ। ਖਾਣਾ ਖਾਣ ਤੋਂ ਇਲਾਵਾ ਤੁਸੀਂ ਇਨ੍ਹਾਂ ਦੀ ਵਰਤੋਂ ਕਰਿਆਣੇ ਦੀ ਖਰੀਦਦਾਰੀ ਲਈ ਕਰ ਸਕਦੇ ਹੋ। ਮੀਲ ਵਾਊਚਰ ਦੇ ਤਹਿਤ 26,400 ਰੁਪਏ ਮਿਲਣਗੇ। ਤੁਸੀਂ ਮੀਲ ਵਾਊਚਰ ਤਹਿਤ ਮਿਲਣ ਵਾਲੇ ਪੈਸਿਆਂ ਦੀ ਭਰਪਾਈ ਲਈ ਦਾਅਵਾ ਕਰ ਸਕਦੇ ਹੋ। ਯਾਨੀ ਤੁਹਾਡੀ ਤਨਖ਼ਾਹ ਦੇ ਹਿਸਾਬ ਨਾਲ ਇਹ ਪੈਸਾ ਘੱਟ ਜਾਵੇਗਾ ਅਤੇ ਤੁਹਾਡੀ ਟੈਕਸਯੋਗ ਆਮਦਨ ਘੱਟ ਜਾਵੇਗੀ।

ਮਿਲਣ ਵਾਲੀਆਂ ਕਟੌਤੀਆਂ


  • ਹਰੇਕ ਤਨਖਾਹ ਵਾਲੇ ਵਿਅਕਤੀ ਨੂੰ ਟੈਕਸ ਵਿੱਚ 50 ਹਜ਼ਾਰ ਰੁਪਏ ਤੱਕ ਦੀ ਮਿਆਰੀ ਕਟੌਤੀ ਮਿਲਦੀ ਹੈ।

  • 80C ਉੱਤੇ ਵੀ ਟੈਕਸ ਛੋਟ ਮਿਲਦੀ ਹੈ। ਇਸਦੇ ਤਹਿਤ ਤੁਸੀਂ 1.5 ਲੱਖ ਰੁਪਏ ਤੱਕ ਦਾ ਨਿਵੇਸ਼ ਕਰ ਸਕਦੇ ਹੋ। ਇਸ ਦੇ ਤਹਿਤ ਤੁਸੀਂ PPF, ਸੁਕੰਨਿਆ ਸਮ੍ਰਿਧੀ ਯੋਜਨਾ, ਬੱਚਿਆਂ ਦੀ ਟਿਊਸ਼ਨ ਫੀਸ ਤੇ ਹੋਰ ਕਈ ਯੋਜਨਾਵਾਂ ਵਿੱਚ ਟੈਕਸ ਦੀ ਛੂਟ ਲੈ ਸਕਦੇ ਹੋ।

  • 80CCD ਦੇ ਤਹਿਤ NPS ਵਿੱਚ ਨਿਵੇਸ਼ 'ਤੇ ਛੋਟ ਮਿਲਦੀ ਹੈ। ਇਸ 'ਚ ਨਿਵੇਸ਼ 'ਤੇ ਤੁਹਾਨੂੰ 50 ਹਜ਼ਾਰ ਰੁਪਏ ਦੀ ਵਾਧੂ ਕਟੌਤੀ ਮਿਲ ਸਕਦੀ ਹੈ।

  • ਤੁਹਾਨੂੰ ਸਿਹਤ ਬੀਮਾ 'ਤੇ ਟੈਕਸ ਛੋਟ ਮਿਲੇਗੀ। ਤੁਸੀਂ ਆਪਣੇ ਲਈ 25,000 ਰੁਪਏ ਤੱਕ ਅਤੇ ਮਾਪਿਆਂ ਲਈ 50,000 ਰੁਪਏ ਤੱਕ ਦੇ ਸਿਹਤ ਬੀਮਾ ਪ੍ਰੀਮੀਅਮਾਂ 'ਤੇ ਟੈਕਸ ਛੋਟ ਦਾ ਦਾਅਵਾ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਨਿਵਾਰਕ ਸਿਹਤ ਜਾਂਚ ਕਰਵਾ ਕੇ 5,000 ਰੁਪਏ ਦੀ ਟੈਕਸ ਛੋਟ ਪ੍ਰਾਪਤ ਕਰ ਸਕਦੇ ਹੋ।  • 80EE ਦੇ ਤਹਿਤ ਤੁਸੀਂ ਹੋਮ ਲੋਨ ਅਤੇ ਇਲੈਕਟ੍ਰਿਕ ਵਾਹਨ ਲੋਨ 'ਤੇ 1.5-2 ਲੱਖ ਰੁਪਏ ਤੱਕ ਦੇ ਵਿਆਜ 'ਤੇ ਟੈਕਸ ਛੋਟ ਪ੍ਰਾਪਤ ਕਰ ਸਕਦੇ ਹੋ।

  • ਤੁਸੀਂ ਬਚਤ ਖਾਤੇ ਅਤੇ FD 'ਤੇ ਮਿਲਣ ਵਾਲੇ ਵਿਆਜ 'ਤੇ 10,000 ਰੁਪਏ ਤੱਕ ਦੀ ਟੈਕਸ ਛੋਟ ਵੀ ਪ੍ਰਾਪਤ ਕਰ ਸਕਦੇ ਹੋ। ਸੀਨੀਅਰ ਨਾਗਰਿਕਾਂ ਲਈ ਇਹ ਛੋਟ 50 ਹਜ਼ਾਰ ਰੁਪਏ ਹੈ।

Published by:Tanya Chaudhary
First published:

Tags: Income tax, Lifestyle, Tax Saving