
Mental Health: ਘੱਟ ਨੀਂਦ ਨਾਲ ਯਾਦਦਾਸ਼ਤ 'ਤੇ ਪੈਂਦਾ ਹੈ ਬੁਰਾ ਅਸਰ , ਜਾਣੋ ਇਸ ਦੇ ਨੁਕਸਾਨ
ਵਿਗਿਆਨ ਵਿੱਚ ਆਈ ਤੇਜ਼ੀ ਨੇ ਜੀਵਨ ਦੀ ਰਫ਼ਤਾਰ ਨੂੰ ਵੀ ਵਧਾ ਦਿੱਤਾ ਹੈ। ਮੁਕਾਬਲੇ ਦੇ ਇਸ ਦੌਰ ਵਿੱਚ ਵੱਧ ਪੈਸਾ ਕਮਾਉਣ ਅਤੇ ਸਫ਼ਲਤਾ ਹਾਸਿਲ ਕਰਨ ਲਈ, ਲੋਕ ਅਕਸਰ ਹੀ ਆਪਣੀ ਨੀਂਦ ਨਾਲ ਸਮਝੌਤਾ ਕਰ ਲੈਂਦੇ ਹਨ। ਇਸ ਦੇ ਨਾਲ ਹੀ ਇੰਟਰਨੈੱਟ, ਸ਼ੋਸ਼ਲ ਮੀਡੀਏ ਨੇ ਵੀ ਸਾਡੇ ਸੌਣ ਦੇ ਸਮੇਂ ਨੂੰ ਘੱਟ ਕੀਤਾ ਹੈ। ਅਸੀਂ ਘੰਟਿਆ ਬੱਧੀ ਫੌਨ ਚਲਾਉਂਦੇ ਰਹਿੰਦੇ ਹਾਂ ਅਤੇ ਪੂਰੀ ਨੀਂਦ ਨਹੀਂ ਲੈਂਦੇ।
ਕੀ ਤੁਸੀਂ ਜਾਣਦੇ ਹੋ ਕਿ ਨੀਂਦ ਸਾਡੀ ਸਿਹਤ ਲਈ ਬਹੁਤ ਹੀ ਜ਼ਰੂਰੀ ਹੈ। ਨੀਂਦ ਪੂਰੀ ਨਾ ਲੈਣ ਕਰਕੇ ਦਿਮਾਗ਼ ਅਤੇ ਸਾਡੀ ਸਰੀਰਕ ਸਿਹਤ ਦੋਵਾਂ ਉੱਤੇ ਹੀ ਇਸ ਦਾ ਬੁਰਾ ਅਸਰ ਪੈਂਦਾ ਹੈ। ਤੁਸੀਂ ਅਧੂਰੀ ਨੀਂਦ ਦੇ ਨੁਕਸਾਨ ਸੁਣਕੇ ਹੈਰਾਨ ਰਹਿ ਜਾਵੋਗੇ। ਇਹ ਸਾਡੀ ਯਾਦ ਸ਼ਕਤੀ ਦੇ ਨਾਲ ਨਾਲ ਸਾਡੀ ਅਮਿਓਨਟੀ ਭਾਵ ਸਰੀਰਕ ਸ਼ਕਤੀ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ।
ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਆਫ ਸਾਊਥ ਆਸਟ੍ਰੇਲੀਆ ਦੇ ਪ੍ਰੋਫੈਸਰ ਸਿਓਭਾਨ ਬੈਂਕਸ ਦਾ ਕਹਿਣਾ ਹੈ ਕਿ ਪਿਛਲੇ ਪੰਦਰਾਂ ਸਾਲਾਂ ਦੇ ਅਧਿਐਨਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਲੰਬੇ ਸਮੇਂ ਤੱਕ ਨੀਂਦ ਨਾ ਆਉਣ ਨਾਲ ਮੋਟਾਪਾ, ਟਾਈਪ-2 ਡਾਇਬਟੀਜ਼ ਅਤੇ ਇੱਥੋਂ ਤੱਕ ਕਿ ਕੈਂਸਰ ਵਰਗੀਆਂ ਬੀਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ। ਦਿਨ ਵਿਚ ਅੱਠ ਘੰਟੇ ਤੋਂ ਘੱਟ ਨੀਂਦ ਲੈਣਾ ਸਿਹਤ ਲਈ ਬਿਲਕੁਲ ਵੀ ਠੀਕ ਨਹੀਂ ਹੈ।
ਇਸਦੇ ਨਾਲ ਹੀ ਘੱਟ ਸੌਣ ਨਾਲ ਭੋਜਨ ਨੂੰ ਸਹੀ ਢੰਗ ਨਾਲ ਹਜ਼ਮ ਕਰਨ ਦੀ ਸਮਰੱਥਾ, ਇਨਫੈਕਸ਼ਨ ਨਾਲ ਲੜਨ ਦੀ ਸਮਰੱਥਾ ਅਤੇ ਕਈ ਸਰੀਰਕ ਪ੍ਰਕਿਰਿਆਵਾਂ ਪ੍ਰਭਾਵਿਤ ਹੁੰਦੀਆਂ ਹਨ।
ਘੱਟ ਨੀਂਦ ਲੈਣ ਨਾਲ ਥੋੜ੍ਹੇ ਸਮੇਂ ਲਈ ਨੁਕਸਾਨ ਹੋਣ ਦੀ ਸੰਭਾਵਨਾ ਹੁੰਦੀ ਹੈ ਜਿਵੇਂ ਕਿ ਯਾਦਦਾਸ਼ਤ ਦੀ ਕਮੀ, ਜਵਾਬ ਦੇਣ ਵਿੱਚ ਦੇਰੀ ਅਤੇ ਥਕਾਵਟ। ਜ਼ਿਆਦਾਤਰ ਲੋਕਾਂ ਨੂੰ ਰਾਤ ਦੀ ਖਰਾਬ ਨੀਂਦ ਤੋਂ ਬਾਅਦ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਅਨੁਭਵ ਹੁੰਦਾ ਹੈ।
ਪ੍ਰੋਫ਼ੈਸਰ ਸਿਓਭਾਨ ਬੈਂਕਸ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਇੱਕੋਂ ਵਾਰ ਵਿੱਚ ਅੱਠ ਘੰਟੇ ਦੀ ਨੀਂਦ ਨਹੀਂ ਲੈ ਸਕਦੇ, ਤਾਂ ਤੁਸੀਂ ਇਸਨੂੰ ਹਿੱਸਿਆ ਵਿੱਚ ਵੀ ਪੂਰਾ ਕਰ ਸਕਦੇ ਹੋ। ਜਿਵੇਂ ਕਿ ਲਗਾਤਾਰ 4-5 ਘੰਟੇ ਦੀ ਨੀਂਦ ਲੈਣ ਤੋਂ ਬਾਅਦ ਫਿਰ ਉਹ ਦੁਪਹਿਰ ਨੂੰ ਇੱਕ ਜਾਂ ਦੋ ਘੰਟੇ ਦੀ ਨੀਂਦ ਨਾਲ ਆਪਣੀ ਬਾਕੀ ਦੀ ਨੀਂਦ ਨੂੰ ਜ਼ਰੂਰ ਪੂਰਾ ਕਰੋ। ਇਸ ਤਰ੍ਹਾਂ ਤੁਸੀਂ ਆਪਣੀ ਨੀਂਦ ਨੂੰ ਪੂਰੀ ਕਰਕੇ ਆਪਣੀ ਦਿਮਾਗ਼ੀ ਅਤੇ ਸਰੀਰਕ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਹੋ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।