Eyebrow Threading Tips for Home: ਆਈਬ੍ਰੋ ਦੀ ਸ਼ੇਪ ਨੂੰ ਆਕਰਸ਼ਿਤ ਬਣਾਉਣ ਨਾਲ ਚਿਹਰੇ ਦੀ ਲੁੱਕ ਕਾਫ਼ੀ ਨਿੱਖਰ ਜਾਂਦੀ ਹੈ। ਆਈਬ੍ਰੋ ਦੇ ਵਾਧੂ ਵਾਲ ਹਟਾਉਣ ਲਈ ਜਾਂ ਤਾਂ ਤੁਸੀਂ ਪਾਰਲਰ ਜਾ ਸਕਦੇ ਹੋ ਜਾਂ ਇਸ ਨੂੰ ਤੁਸੀਂ ਘਰ ਵਿੱਚ ਹੀ ਕਰ ਸਕਦੇ ਹੋ। ਆਈਬ੍ਰੋ ਤੋਂ ਵਾਧੂ ਵਾਲਾਂ ਨੂੰ ਹਟਾਉਣ ਲਈ ਆਈਬ੍ਰੋ ਦੀ ਥ੍ਰੈਡਿੰਗ ਕਰਨਾ ਇੱਕ ਸਭ ਤੋਂ ਪੁਰਾਣਾ ਤਰੀਕਾ ਹੈ। ਇਸ ਨਾਲ ਅੱਖਾਂ ਦੀ ਸ਼ੇਪ ਕਾਫ਼ੀ ਆਕਰਸ਼ਿਤ ਲਗਦੀ ਹੈ। ਜ਼ਿਆਦਾਤਰ ਕੁੜੀਆਂ ਆਈਬ੍ਰੋ ਦੀ ਥ੍ਰੈਡਿੰਗ ਆਪ ਹੀ ਕਰਨਾ ਪਸੰਦ ਕਰਦੀਆਂ ਹਨ। ਉਹ ਇਸ ਲਈ ਕਿਉਂਕਿ ਘਰ ਵਿਚ ਆਈਬ੍ਰੋ ਨੂੰ ਥ੍ਰੈਡਿੰਗ ਕਰਨਾ ਬਹੁਤ ਆਸਾਨ ਕੰਮ ਹੈ। ਕੁੱਝ ਟਿਪਸ ਅਤੇ ਟ੍ਰਿਕਸ ਅਪਣਾ ਕੇ ਤੁਸੀਂ ਪਾਰਲਰ ਜਾਏ ਬਿਨਾਂ ਵੀ ਆਈਬ੍ਰੋ ਨੂੰ ਪਰਫੈਕਟ ਸ਼ੇਪ ਦੇ ਸਕਦੇ ਹੋ। ਅੱਜ ਅਸੀਂ ਤੁਹਾਨੂੰ ਆਈਬ੍ਰੋ ਥ੍ਰੈਡਿੰਗ ਦੇ ਕੁੱਝ ਆਸਾਨ ਤਰੀਕੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਘਰ ਬੈਠੇ ਵਧੀਆ ਲੁੱਕ ਪ੍ਰਾਪਤ ਕਰ ਸਕਦੇ ਹੋ...
ਪ੍ਰੈਕਟਿਸ ਜ਼ਰੂਰ ਕਰੋ : ਜੇ ਤੁਸੀਂ ਘਰ ਵਿਚ ਆਈਬ੍ਰੋ ਥ੍ਰੈਡਿੰਗ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਪ੍ਰੈਕਟਿਸ ਹੋਣੀ ਬਹੁਤ ਜ਼ਰੂਰੀ ਹੈ। ਜੇ ਤੁਸੀਂ ਪ੍ਰੈਕਿਟਸ ਨਹੀਂ ਕਰੋਗੇ ਤਾਂ ਥ੍ਰੈਡਿੰਗ ਕਰਨ ਵੇਲੇ ਤੁਹਾਡੇ ਹੱਥ ਕੰਬ ਸਕਦੇ ਹਨ ਤੇ ਤੁਹਾਡੇ ਆਈਬ੍ਰੋ ਦੀ ਸ਼ੇਪ ਖ਼ਰਾਬ ਹੋ ਸਕਦੀ ਹੈ। ਇਸ ਲਈ ਥ੍ਰੈਡਿੰਗ ਦਾ ਤਜਰਬਾ ਹੋਣ ਦੇ ਨਾਲ ਨਾਲ ਪ੍ਰੈਕਟਿਸ ਕਰਨ ਨਾਲ ਆਈਬ੍ਰੋਜ਼ ਨੂੰ ਸ਼ੇਪ ਬਣਾਉਣੀ ਬਿਹਤਰ ਹੋ ਹੁੰਦੀ ਹੈ। ਇਸ ਲਈ ਪ੍ਰੈਕਟਿਸ ਕਰਦੇ ਰਹਿਣਾ ਬਹੁਤ ਜ਼ਰੂਰੀ ਹੈ।
ਧਾਗੇ ਦੀ ਕਿਸਮ ਦਾ ਵੀ ਰੱਖੋ ਧਿਆਨ : ਘਰ ਵਿੱਚ ਆਈਬ੍ਰੋ ਦੀ ਥ੍ਰੈਡਿੰਗ ਕਰਨ ਲਈ ਬਾਜ਼ਾਰ ਵਿੱਚ ਕਈ ਕਿਸਮਾਂ ਤੇ ਕੁਆਲਿਟੀ ਦੇ ਧਾਗੇ ਮਿਲਦੇ ਹਨ। ਅਜਿਹੇ 'ਚ ਕੁੱਝ ਲੋਕ ਜਾਣਕਾਰੀ ਦੀ ਘਾਟ ਕਾਰਨ ਮੋਟਾ ਧਾਗਾ ਖ਼ਰੀਦ ਲੈਂਦੇ ਹਨ। ਜਿਸ ਕਾਰਨ ਤੁਹਾਨੂੰ ਆਈਬ੍ਰੋ ਬਣਾਉਣ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਆਈਬ੍ਰੋ ਥ੍ਰੈਡਿੰਗ ਲਈ ਪਤਲੇ ਧਾਗੇ ਦੀ ਚੋਣ ਕਰਨਾ ਸਭ ਤੋਂ ਵਧੀਆ ਵਿਕਲਪ ਹੋਵੇਗਾ। ਇਸ ਨਾਲ ਆਈਬ੍ਰੋ ਦੇ ਵਾਲ ਆਸਾਨੀ ਨਾਲ ਦੂਰ ਹੋ ਜਾਂਦੇ ਹਨ।
ਵਾਲਾਂ ਦੀ ਗ੍ਰੋਥ ਦਾ ਵੀ ਰੱਖੋ ਧਿਆਨ: ਆਈਬ੍ਰੋ ਥ੍ਰੈਡਿੰਗ ਕਰਨ ਲਈ, ਪਹਿਲਾਂ ਵਾਲਾਂ ਗ੍ਰੋਥ ਦੀ ਜਾਂਚ ਕਰੋ। ਹੁਣ ਵਾਲਾਂ ਦੀ ਗ੍ਰੋਥ ਜਿਸ ਦਿਸ਼ਾ ਵਿੱਚ ਹੋਵੇ, ਥ੍ਰੈਡਿੰਗ ਉਸੇ ਦਿਸ਼ਾ ਵਿੱਚ ਕਰੋ। ਇਸ ਨਾਲ ਆਈਬ੍ਰੋਜ਼ ਦੇ ਵਾਲ ਆਸਾਨੀ ਨਾਲ ਨਿਕਲ ਜਾਣਗੇ ਤੇ ਸ਼ੇਪਿੰਗ 'ਚ ਵੀ ਤੁਹਾਡਾ ਕਾਫ਼ੀ ਸਮਾਂ ਬਚੇਗਾ।
ਰਹੋ ਸਾਵਧਾਨ : ਥ੍ਰੈਡਿੰਗ ਤੋਂ ਇਲਾਵਾ, ਆਈਬ੍ਰੋ ਨੂੰ ਆਕਾਰ ਦੇਣ ਲਈ ਵੈਕਸਿੰਗ ਅਤੇ ਟਵੀਜ਼ਿੰਗ ਵਰਗੇ ਕਈ ਤਰੀਕੇ ਹਨ। ਪਰ ਥ੍ਰੈਡਿੰਗ ਰਾਹੀਂ ਆਈਬ੍ਰੋ ਦੇ ਵਾਲ ਹਟਾਉਣਾ ਬਹੁਤ ਪੁਰਾਣਾ ਤਰੀਕਾ ਹੈ। ਬੇਸ਼ੱਕ, ਘਰ ਵਿਚ ਆਈਬ੍ਰੋ ਦੀ ਥ੍ਰੈਡਿੰਗ ਕਰਨਾ ਬਹੁਤ ਆਸਾਨ ਹੈ। ਇਸ ਲਈ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਤੁਸੀਂ ਆਪਣੇ ਆਈਬ੍ਰੋ ਦੀ ਸ਼ੇਵ ਵਿਗਾੜ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Beauty tips, Eyebrow Threading, Eyebrow Threading Tips, Lifestyle