Home /News /lifestyle /

ਵੱਧ ਰਹੀਆਂ ਕੀਮਤਾਂ ਵਿਚਕਾਰ ਰਿਹਾਇਸ਼ੀ ਘਰਾਂ ਦੀ ਵਧੀ ਮੰਗ, ਜਾਣੋ ਘਰ ਖਰੀਦਣ ਦਾ ਸਹੀ ਸਮਾਂ

ਵੱਧ ਰਹੀਆਂ ਕੀਮਤਾਂ ਵਿਚਕਾਰ ਰਿਹਾਇਸ਼ੀ ਘਰਾਂ ਦੀ ਵਧੀ ਮੰਗ, ਜਾਣੋ ਘਰ ਖਰੀਦਣ ਦਾ ਸਹੀ ਸਮਾਂ

ਔਰਤਾਂ ਲਈ ਹੋਮ ਲੋਨ ਹੋਇਆ ਆਸਾਨ, ਘੱਟ ਵਿਆਜ਼ ਦਰਾਂ ਅਤੇ ਸਟੈਂਪ ਡਿਊਟੀ ਦੀ ਵੀ ਛੋਟ, ਜਾਣੋ ਡੀਟੇਲ

ਔਰਤਾਂ ਲਈ ਹੋਮ ਲੋਨ ਹੋਇਆ ਆਸਾਨ, ਘੱਟ ਵਿਆਜ਼ ਦਰਾਂ ਅਤੇ ਸਟੈਂਪ ਡਿਊਟੀ ਦੀ ਵੀ ਛੋਟ, ਜਾਣੋ ਡੀਟੇਲ

ਬੈਂਕਾਂ ਵੱਲੋਂ ਹੋਮ ਲੋਨ ਦੀਆਂ ਵਿਆਜ਼ ਦਰਾਂ ਵਿੱਚ ਹਾਲ ਹੀ ਵਿੱਚ ਵਾਧਾ ਕੀਤਾ ਗਿਆ ਹੈ ਜਿਸ ਕਾਰਨ ਘਰ ਲੈਣਾ ਮੁਸ਼ਕਿਲ ਥੋੜਾ ਹੋਰ ਮੁਸ਼ਕਿਲ ਹੋ ਗਿਆ ਹੈ। ਪਰ ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਸਾਲ ਅਪ੍ਰੈਲ-ਜੂਨ ਤਿਮਾਹੀ ਦੇ ਦੌਰਾਨ, ਅੱਠ ਸ਼ਹਿਰਾਂ ਵਿੱਚ ਮਕਾਨਾਂ ਦੀ ਵਿਕਰੀ ਸਾਲ ਦਰ ਸਾਲ 4.5 ਗੁਣਾ ਵੱਧ ਕੇ 74,330 ਯੂਨਿਟ ਹੋ ਗਈ। ਇਸ ਦੇ ਨਾਲ ਹੀ ਜਨਵਰੀ-ਮਾਰਚ ਦੀ ਪਿਛਲੀ ਤਿਮਾਹੀ ਦੇ ਮੁਕਾਬਲੇ ਮਕਾਨਾਂ ਦੀ ਮੰਗ ਪੰਜ ਫੀਸਦੀ ਵੱਧ ਰਹੀ ਸੀ।

ਹੋਰ ਪੜ੍ਹੋ ...
  • Share this:
ਬੈਂਕਾਂ ਵੱਲੋਂ ਹੋਮ ਲੋਨ ਦੀਆਂ ਵਿਆਜ਼ ਦਰਾਂ ਵਿੱਚ ਹਾਲ ਹੀ ਵਿੱਚ ਵਾਧਾ ਕੀਤਾ ਗਿਆ ਹੈ ਜਿਸ ਕਾਰਨ ਘਰ ਲੈਣਾ ਮੁਸ਼ਕਿਲ ਥੋੜਾ ਹੋਰ ਮੁਸ਼ਕਿਲ ਹੋ ਗਿਆ ਹੈ। ਪਰ ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਸਾਲ ਅਪ੍ਰੈਲ-ਜੂਨ ਤਿਮਾਹੀ ਦੇ ਦੌਰਾਨ, ਅੱਠ ਸ਼ਹਿਰਾਂ ਵਿੱਚ ਮਕਾਨਾਂ ਦੀ ਵਿਕਰੀ ਸਾਲ ਦਰ ਸਾਲ 4.5 ਗੁਣਾ ਵੱਧ ਕੇ 74,330 ਯੂਨਿਟ ਹੋ ਗਈ। ਇਸ ਦੇ ਨਾਲ ਹੀ ਜਨਵਰੀ-ਮਾਰਚ ਦੀ ਪਿਛਲੀ ਤਿਮਾਹੀ ਦੇ ਮੁਕਾਬਲੇ ਮਕਾਨਾਂ ਦੀ ਮੰਗ ਪੰਜ ਫੀਸਦੀ ਵੱਧ ਰਹੀ ਸੀ।

ਇਹ ਜਾਣਕਾਰੀ ਪ੍ਰਾਪਰਟੀ ਸਲਾਹਕਾਰ ਪ੍ਰੋਪਟਾਈਗਰ ਦੇ ਡੇਟਾ ਤੋਂ ਮਿਲੀ ਹੈ। ਪਿਛਲੇ ਸਾਲ ਅਪ੍ਰੈਲ-ਜੂਨ ਦੀ ਮਿਆਦ 'ਚ 15,968 ਘਰ ਵੇਚੇ ਗਏ ਸਨ ਅਤੇ 2022 ਦੀ ਜਨਵਰੀ-ਮਾਰਚ ਤਿਮਾਹੀ 'ਚ ਇਹ ਅੰਕੜਾ 70,623 ਯੂਨਿਟ ਰਿਹਾ ਸੀ।

ਆਸਟ੍ਰੇਲੀਆ ਦੇ REA ਗਰੁੱਪ ਦੀ ਮਲਕੀਅਤ ਵਾਲੇ PropTiger.com ਨੇ ਆਪਣੀ ਤਾਜ਼ਾ 'ਰੀਅਲ ਇਨਸਾਈਟ ਰੈਜ਼ੀਡੈਂਸ਼ੀਅਲ' ਰਿਪੋਰਟ ਵਿੱਚ ਕਿਹਾ ਹੈ ਕਿ ਅਪ੍ਰੈਲ-ਜੂਨ, 2022 ਵਿੱਚ ਸਾਲਾਨਾ ਵਾਧਾ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਦੇ ਕਾਰਨ ਕਈ ਗੁਣਾ ਰਿਹਾ ਹੈ।

ਦਿੱਲੀ-ਐਨਸੀਆਰ 'ਚ 60% ਵਾਧਾ
ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਚੇਨਈ ਵਿੱਚ ਮਕਾਨਾਂ ਦੀ ਵਿਕਰੀ ਅਪ੍ਰੈਲ-ਜੂਨ, 2022 ਵਿੱਚ ਵੱਧ ਕੇ 3,220 ਯੂਨਿਟ ਹੋ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 710 ਯੂਨਿਟ ਸੀ। ਹਾਲਾਂਕਿ, ਹਾਲੀਆ ਵਿਕਰੀ ਜਨਵਰੀ-ਮਾਰਚ 2022 ਦੇ 3,300 ਯੂਨਿਟਾਂ ਤੋਂ 2 ਫੀਸਦੀ ਘੱਟ ਹੈ। ਇਸ ਸਾਲ ਅਪ੍ਰੈਲ-ਜੂਨ ਦੌਰਾਨ ਦਿੱਲੀ-ਐੱਨ.ਸੀ.ਆਰ ਬਾਜ਼ਾਰ 'ਚ ਵਿਕਰੀ 60 ਫੀਸਦੀ ਵੱਧ ਕੇ 4,520 ਇਕਾਈ ਹੋ ਗਈ ਹੈ, ਜੋ ਇੱਕ ਸਾਲ ਪਹਿਲਾਂ ਦੀ ਮਿਆਦ 'ਚ 2,830 ਯੂਨਿਟਸ ਸੀ। ਪਿਛਲੀ ਤਿਮਾਹੀ 'ਚ ਵਿਕਰੀ 5,010 ਯੂਨਿਟਸ ਰਹੀ ਸੀ।

ਕੋਲਕਾਤਾ
ਇਸੇ ਤਰ੍ਹਾਂ ਰਿਹਾਇਸ਼ੀ ਜਾਇਦਾਦਾਂ ਦੀ ਵਿਕਰੀ ਅਪ੍ਰੈਲ-ਜੂਨ 2022 'ਚ ਵੱਧ ਕੇ 7,910 ਯੂਨਿਟ ਹੋ ਗਈ ਹੈ, ਜੋ ਇਕ ਸਾਲ ਪਹਿਲਾਂ ਦੀ ਮਿਆਦ 'ਚ 2,430 ਯੂਨਿਟ ਸੀ। ਇਹ ਜਨਵਰੀ-ਮਾਰਚ 2022 'ਚ ਵਿਕੀਆਂ 6,560 ਇਕਾਈਆਂ ਤੋਂ 21 ਫੀਸਦੀ ਜ਼ਿਆਦਾ ਹੈ। ਕੋਲਕਾਤਾ ਵਿੱਚ, ਅਪ੍ਰੈਲ-ਜੂਨ 2022 ਦੇ ਦੌਰਾਨ ਵਿਕਰੀ ਦੁੱਗਣੀ ਤੋਂ ਵੱਧ ਕੇ 3,220 ਯੂਨਿਟ ਹੋ ਗਈ ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 1,250 ਯੂਨਿਟ ਸੀ। ਇਹ ਜਨਵਰੀ-ਮਾਰਚ 2022 ਦੀ ਤਿਮਾਹੀ 'ਚ ਵਿਕੀਆਂ 2,860 ਇਕਾਈਆਂ ਨਾਲੋਂ 13 ਫੀਸਦੀ ਵੱਧ ਹੈ।

ਮੁੰਬਈ ਅਤੇ ਪੁਣੇ ਵਿੱਚ ਤੇਜ਼ੀ ਨਾਲ ਵਿਕਾਸ
ਇਸ ਤੋਂ ਇਲਾਵਾ ਮੁੰਬਈ ਵਿੱਚ ਘਰਾਂ ਦੀ ਵਿਕਰੀ ਅਪ੍ਰੈਲ-ਜੂਨ 2022 ਦੌਰਾਨ ਕਈ ਗੁਣਾ ਵੱਧ ਕੇ 26,150 ਯੂਨਿਟ ਹੋ ਗਈ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ ਸਿਰਫ 3,380 ਯੂਨਿਟ ਸੀ। ਇਹ ਪਿਛਲੀ ਤਿਮਾਹੀ 'ਚ ਵਿਕੀਆਂ 23,360 ਇਕਾਈਆਂ ਦੇ ਮੁਕਾਬਲੇ 12 ਫੀਸਦੀ ਜ਼ਿਆਦਾ ਹੈ। ਪੁਣੇ ਨੇ ਅਪ੍ਰੈਲ-ਜੂਨ 2022 ਵਿਚ 13,720 ਇਕਾਈਆਂ ਵੇਚੀਆਂ, ਜੋ ਇਕ ਸਾਲ ਪਹਿਲਾਂ ਦੀ ਮਿਆਦ ਵਿਚ 2,500 ਯੂਨਿਟ ਸਨ। ਇਹ ਜਨਵਰੀ-ਮਾਰਚ 2022 'ਚ ਵਿਕੀਆਂ 16,310 ਯੂਨਿਟਸ ਨਾਲੋਂ 16 ਫੀਸਦੀ ਜ਼ਿਆਦਾ ਹੈ।

ਵਿਕਰੀ 'ਚ ਤੇਜ਼ੀ
ਅੰਕੜਿਆਂ ਮੁਤਾਬਕ ਅਹਿਮਦਾਬਾਦ 'ਚ ਮਕਾਨਾਂ ਦੀ ਵਿਕਰੀ ਇਸ ਸਾਲ ਅਪ੍ਰੈਲ-ਜੂਨ ਤਿਮਾਹੀ 'ਚ ਵੱਧ ਕੇ 7,240 ਇਕਾਈ ਹੋ ਗਈ ਜੋ ਇਕ ਸਾਲ ਪਹਿਲਾਂ ਦੀ ਮਿਆਦ 'ਚ 1,280 ਇਕਾਈ ਸੀ। ਇਸ ਸਾਲ ਜਨਵਰੀ-ਮਾਰਚ ਤਿਮਾਹੀ 'ਚ ਵਿਕਰੀ 5,550 ਯੂਨਿਟ ਰਹੀ ਅਤੇ ਵਿਕਰੀ ਦੇ ਤਾਜ਼ਾ ਅੰਕੜੇ 30 ਫੀਸਦੀ ਵੱਧ ਹਨ। ਪਿਛਲੀ ਤਿਮਾਹੀ ਦੇ ਮੁਕਾਬਲੇ ਅਪ੍ਰੈਲ-ਜੂਨ ਦੌਰਾਨ ਬੈਂਗਲੁਰੂ ਵਿੱਚ ਮਕਾਨਾਂ ਦੀ ਵਿਕਰੀ 9 ਫੀਸਦੀ ਵੱਧ ਕੇ 8,350 ਯੂਨਿਟ ਹੋ ਗਈ। ਪਿਛਲੀ ਤਿਮਾਹੀ 'ਚ 7,670 ਯੂਨਿਟਸ ਵੇਚੇ ਗਏ ਸਨ। ਜਦਕਿ ਇੱਕ ਸਾਲ ਪਹਿਲਾਂ ਦੀ ਮਿਆਦ 'ਚ ਸਿਰਫ 1,590 ਯੂਨਿਟਸ ਹੀ ਵਿਕੀਆਂ ਸਨ।

ਘਰ ਖਰੀਦੀਏ ਜਾਂ ਰੁਕੀਏ

ਅਜਿਹੇ ਹਾਲਾਤਾਂ ਵਿੱਚ ਇਹ ਸਵਾਲ ਮਨ ਵਿੱਚ ਜ਼ਰੂਰ ਆਉਂਦਾ ਹੈ ਕਿ ਕੀ ਇਹ ਘਰ ਖਰੀਦਣ ਦਾ ਸਹੀ ਸਮਾਂ ਹੈ? ਇਸ ਸਵਾਲ 'ਤੇ ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਲਗਭਗ ਦੋ ਸਾਲਾਂ ਤੋਂ ਕੋਰੋਨਾ 'ਚ ਚੀਜ਼ਾਂ ਰੁਕੀਆਂ ਹੋਈਆਂ ਸਨ। ਹੁਣ ਰੀਅਲ ਅਸਟੇਟ ਬਾਜ਼ਾਰ 'ਚ ਤੇਜ਼ੀ ਆਈ ਹੈ ਅਤੇ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਘਰਾਂ ਦੀ ਮੰਗ ਵੀ ਵੱਧ ਗਈ ਹੈ। ਅਜਿਹੇ 'ਚ ਜੇਕਰ ਤੁਸੀਂ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਸ ਨੂੰ ਟਾਲ ਨਾ ਦਿਓ। ਕੀਮਤਾਂ ਵਿੱਚ ਕਮੀ ਦੀ ਬਜਾਏ ਹੁਣ ਕੀਮਤਾਂ ਵਿੱਚ ਵਾਧਾ ਹੋਵੇਗਾ। ਘਰ ਖਰੀਦਣ ਦਾ ਸਭ ਤੋਂ ਵਧੀਆ ਸਮਾਂ ਯਾਨੀ ਕੋਰੋਨਾ ਦਾ ਸਮਾਂ ਲੰਘ ਗਿਆ ਹੈ। ਹੁਣ ਘਰ ਦਿਨੋ ਦਿਨ ਮਹਿੰਗਾ ਹੁੰਦਾ ਜਾਵੇਗਾ, ਇਸ ਲਈ ਜੇਕਰ ਖਰੀਦਣਾ ਹੈ ਤਾਂ ਹੁਣੇ ਖਰੀਦੋ।
Published by:rupinderkaursab
First published:

Tags: Business, Businessman, Home, Home loan, Mumbai, Real estate

ਅਗਲੀ ਖਬਰ