Home /News /lifestyle /

ਖੇਤੀਬਾੜੀ ਤੇ ਪੇਂਡੂ ਮਜ਼ਦੂਰਾਂ ਦੀ ਵਧੀ ਪ੍ਰਚੂਨ ਮਹਿੰਗਾਈ, ਜਾਣੋ ਕਾਰਨ ਅਤੇ ਅੰਕੜੇ

ਪਿਛਲੇ ਕੁਝ ਸਮੇਂ ਤੋਂ ਖਾਣ-ਪੀਣ ਵਾਲੀਆਂ ਵਸਤਾਂ ਲਗਾਤਾਰ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਹਨ। ਖੇਤੀਬਾੜੀ ਅਤੇ ਪੇਂਡੂ ਮਜ਼ਦੂਰਾਂ ਨੂੰ ਇਸ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ। ਲੇਬਰ ਬਿਊਰੋ ਦੀ ਰਿਪੋਰਟ ਅਨੁਸਾਰ ਪਿਛਲੇ ਮਈ ਮਹੀਨੇ ਵਿੱਚ ਖੇਤੀਬਾੜੀ ਅਤੇ ਪੇਂਡੂ ਮਜ਼ਦੂਰਾਂ ਲਈ ਪ੍ਰਚੂਨ ਮਹਿੰਗਾਈ ਵਧੀ ਹੈ। ਲੇਬਰ ਬਿਊਰੋ ਦੇ ਅਨੁਸਾਰ, ਮਈ 2022 ਵਿੱਚ ਖਪਤਕਾਰ ਮੁੱਲ ਸੂਚਕਾਂਕ (ਸੀਪੀਆਈ) ਦੇ ਅਧਾਰ ਤੇ ਖੇਤੀਬਾੜੀ ਮਜ਼ਦੂਰਾਂ ਲਈ ਮਹਿੰਗਾਈ ਵਧ ਕੇ 6.67 ਪ੍ਰਤੀਸ਼ਤ ਹੋ ਗਈ। ਇਸ ਦੇ ਨਾਲ ਹੀ ਦਿਹਾਤੀ ਕਾਮਿਆਂ ਲਈ ਸੀਪੀਆਈ ਆਧਾਰਿਤ ਮਹਿੰਗਾਈ ਦਰ ਮਈ ਵਿੱਚ 7.0 ਫੀਸਦੀ ਰਹੀ ਹੈ।

ਹੋਰ ਪੜ੍ਹੋ ...
  • Share this:

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਅਪ੍ਰੈਲ 2022 ਵਿੱਚ, ਇਹ ਦਰ ਕ੍ਰਮਵਾਰ 6.44 ਪ੍ਰਤੀਸ਼ਤ ਅਤੇ 6.67 ਪ੍ਰਤੀਸ਼ਤ ਸੀ। ਲੇਬਰ ਬਿਊਰੋ ਦੇ ਅਨੁਸਾਰ, ਮਈ 2022 ਵਿੱਚ ਖੇਤੀਬਾੜੀ ਅਤੇ ਪੇਂਡੂ ਮਜ਼ਦੂਰਾਂ ਲਈ ਪ੍ਰਚੂਨ ਮਹਿੰਗਾਈ ਕ੍ਰਮਵਾਰ 5.44 ਪ੍ਰਤੀਸ਼ਤ ਅਤੇ 5.51 ਪ੍ਰਤੀਸ਼ਤ ਰਹੀ ਹੈ। ਅਪ੍ਰੈਲ, 2022 'ਚ ਇਨ੍ਹਾਂ ਦੋਵਾਂ ਸ਼੍ਰੇਣੀਆਂ ਲਈ ਪ੍ਰਚੂਨ ਮਹਿੰਗਾਈ ਦਰ ਕ੍ਰਮਵਾਰ 5.29 ਫੀਸਦੀ ਅਤੇ 5.35 ਫੀਸਦੀ ਰਹੀ। ਜਦੋਂ ਕਿ ਇੱਕ ਸਾਲ ਪਹਿਲਾਂ ਮਈ 2021 ਵਿੱਚ ਇਹ ਦਰ ਕ੍ਰਮਵਾਰ 1.54 ਫੀਸਦੀ ਅਤੇ 1.73 ਫੀਸਦੀ ਸੀ।

ਤੁਹਾਨੂੰ ਦੱਸ ਦੇਈਏ ਕਿ ਮਜ਼ਦੂਰਾਂ ਦੀ ਪ੍ਰਚੂਨ ਮਹਿੰਗਾਈ ਵਧਣ ਦਾ ਮੁੱਖ ਕਾਰਨ ਖਾਣ ਪੀਣ ਵਾਲੀਆਂ ਵਸਤਾਂ ਦਾ ਮਹਿੰਗਾ ਹੋਣਾ ਹੈ। ਚਾਵਲ, ਕਣਕ-ਆਟਾ, ਜਵਾਰ, ਬਾਜਰਾ, ਦੁੱਧ, ਮੀਟ-ਮੱਛੀ ਤੋਂ ਇਲਾਵਾ ਸੁੱਕੀਆਂ ਮਿਰਚਾਂ, ਮਿਕਸਡ ਮਸਾਲੇ, ਸਬਜ਼ੀਆਂ ਅਤੇ ਫਲਾਂ ਦੀਆਂ ਕੀਮਤਾਂ ਵਧਣ ਕਾਰਨ ਮਹਿੰਗਾਈ ਸੂਚਕ ਅੰਕ 'ਚ ਵਾਧਾ ਹੋਇਆ ਹੈ।

ਜ਼ਿਕਰਯੋਗ ਹੈ ਕਿ ਮਈ, 2022 ਦੇ ਮਹੀਨੇ ਲਈ ਖੇਤੀਬਾੜੀ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਲਈ ਸੀਪੀਆਈ ਕ੍ਰਮਵਾਰ 11 ਅੰਕ ਅਤੇ 12 ਅੰਕ ਵਧ ਕੇ 1119 ਅਤੇ 1131 ਅੰਕਾਂ 'ਤੇ ਪਹੁੰਚ ਗਏ ਹਨ। ਅਪ੍ਰੈਲ 2022 ਵਿੱਚ, CPI-AL ਦੇ 1108 ਅੰਕ ਸਨ ਅਤੇ CPI-RL ਦੇ 1,119 ਅੰਕ ਸਨ। ਅੰਕੜੇ ਦਰਸਾਉਂਦੇ ਹਨ ਕਿ ਖੇਤੀਬਾੜੀ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਦੀ ਮਹਿੰਗਾਈ ਦੇ ਵਾਧੇ ਵਿੱਚ ਖੁਰਾਕ ਸਮੂਹ ਨੇ ਕ੍ਰਮਵਾਰ 7.44 ਅਤੇ 7.65 ਅੰਕਾਂ ਤੱਕ ਦਾ ਯੋਗਦਾਨ ਪਾਇਆ।

ਲੇਬਰ ਬਿਊਰੋ ਦੇ ਅੰਕੜਿਆਂ ਦੇ ਅਨੁਸਾਰ, ਸੀਪੀਆਈ ਵਿੱਚ ਵਾਧਾ ਹਰੇਕ ਰਾਜ ਵਿੱਚ ਵੱਖਰਾ ਹੁੰਦਾ ਹੈ। ਖੇਤੀ ਮਜ਼ਦੂਰਾਂ ਦੇ ਮਾਮਲੇ ਵਿੱਚ 20 ਰਾਜਾਂ ਵਿੱਚ 2 ਤੋਂ 20 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ। ਤਾਮਿਲਨਾਡੂ ਵਿੱਚ 1294 ਅੰਕਾਂ ਨਾਲ ਸਭ ਤੋਂ ਵੱਧ ਵਾਧਾ ਦਰਜ਼ ਕੀਤਾ ਗਿਆ ਹੈ, ਜਦਕਿ ਹਿਮਾਚਲ ਪ੍ਰਦੇਸ਼ 883 ਅੰਕਾਂ ਨਾਲ ਸਭ ਤੋਂ ਹੇਠਲੇ ਸਥਾਨ 'ਤੇ ਹੈ। ਪੇਂਡੂ ਮਜ਼ਦੂਰਾਂ ਦੇ ਮਾਮਲੇ ਵਿੱਚ 20 ਰਾਜਾਂ ਵਿੱਚ 1 ਤੋਂ 19 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ। ਤਾਮਿਲਨਾਡੂ ਵੀ 1281 ਅੰਕਾਂ ਨਾਲ ਇਸ ਸੂਚਕਾਂਕ 'ਚ ਸਿਖਰ 'ਤੇ ਹੈ। ਹਿਮਾਚਲ ਪ੍ਰਦੇਸ਼ ਨੇ ਇੱਥੇ 934 ਅੰਕਾਂ ਨਾਲ ਬਿਹਤਰ ਪ੍ਰਦਰਸ਼ਨ ਕੀਤਾ।

Published by:rupinderkaursab
First published:

Tags: Agricultural, Business, Businessman, Labor