Home /News /lifestyle /

IT ਕੰਪਨੀਆਂ ਤੋਂ ਵੱਧ ਰਿਹਾ ਮਾਈਗ੍ਰੇਸ਼ਨ, ਆ ਰਹੀ ਹੈ ਉੱਚ ਅਟ੍ਰਿਸ਼ਨ ਰੇਟ ਦੀ ਸਮੱਸਿਆ

IT ਕੰਪਨੀਆਂ ਤੋਂ ਵੱਧ ਰਿਹਾ ਮਾਈਗ੍ਰੇਸ਼ਨ, ਆ ਰਹੀ ਹੈ ਉੱਚ ਅਟ੍ਰਿਸ਼ਨ ਰੇਟ ਦੀ ਸਮੱਸਿਆ

IT ਕੰਪਨੀਆਂ ਤੋਂ ਵੱਧ ਰਿਹਾ ਮਾਈਗ੍ਰੇਸ਼ਨ, ਆ ਰਹੀ ਹੈ ਉੱਚ ਅਟ੍ਰਿਸ਼ਨ ਰੇਟ ਦੀ ਸਮੱਸਿਆ

IT ਕੰਪਨੀਆਂ ਤੋਂ ਵੱਧ ਰਿਹਾ ਮਾਈਗ੍ਰੇਸ਼ਨ, ਆ ਰਹੀ ਹੈ ਉੱਚ ਅਟ੍ਰਿਸ਼ਨ ਰੇਟ ਦੀ ਸਮੱਸਿਆ

ਆਈਟੀ ਸੈਕਟਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਆਈਟੀ ਟੈਲੈਂਟ ਲਈ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਦਯੋਗ ਲਈ ਤਿਆਰ ਮੈਨਪਾਵਰ ਪੂਲ ਵਿੱਚ ਮਹੱਤਵਪੂਰਨ ਵਾਧਾ ਨਹੀਂ ਹੁੰਦਾ।

  • Share this:

ਆਈਟੀ ਕੰਪਨੀਆਂ ਇਸ ਸਮੇਂ ਉੱਚ ਅਟ੍ਰਿਸ਼ਨ ਰੇਟ (Attrition Rate) ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਕਰਮਚਾਰੀਆਂ ਦੀ ਤੁਰੰਤ ਨੌਕਰੀ ਬਦਲੀ, ਮਾਰਜਨ ਦਾ ਦਬਾਅ, ਐਚਆਰ ਲਾਗਤ ਓਵਰਲੋਡ ਅਤੇ ਕਰਮਚਾਰੀ ਨਾਲ ਸਬੰਧਤ ਚੁਣੌਤੀਆਂ ਨੇ ਆਈਟੀ ਉਦਯੋਗਾਂ ਲਈ ਸਮੱਸਿਆਵਾਂ ਪੈਦਾ ਕਰ ਰਹੀਆਂ ਹਨ। ਇਸਦੇ ਨਾਲ ਹੀ ਭਾਰਤ ਦੀਆਂ ਚੋਟੀ ਦੀਆਂ ਆਈਟੀ ਕੰਪਨੀਆਂ ਨੇ ਮੁੱਖ ਬਾਜ਼ਾਰਾਂ ਤੋਂ ਲਗਾਤਾਰ ਸੌਦਿਆਂ ਦੇ ਕਾਰਨ ਜੂਨ ਤਿਮਾਹੀ ਵਿੱਚ ਕੁੱਲ 50 ਹਜ਼ਾਰ ਤੋਂ ਵੱਧ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਹਨ।

ਆਈਟੀ ਸੈਕਟਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਆਈਟੀ ਟੈਲੈਂਟ ਲਈ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਦਯੋਗ ਲਈ ਤਿਆਰ ਮੈਨਪਾਵਰ ਪੂਲ ਵਿੱਚ ਮਹੱਤਵਪੂਰਨ ਵਾਧਾ ਨਹੀਂ ਹੁੰਦਾ। ਜੇਕਰ ਬਾਜ਼ਾਰ ਮਾਹਿਰਾਂ ਦੀ ਮੰਨੀਏ ਤਾਂ ਆਈਟੀ ਕੰਪਨੀਆਂ ਮੰਗ ਮੁਤਾਬਕ ਖਾਲੀ ਅਸਾਮੀਆਂ ਨੂੰ ਭਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਦਕਿ ਗ਼ੈਰ-ਤਕਨਾਲੋਜੀ ਕੰਪਨੀਆਂ ਵੀ ਡਿਜੀਟਲ ਦੁਨੀਆਂ 'ਚ ਵਸੇ ਆਪਣੇ ਖਪਤਕਾਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਕਨੀਕੀ ਲੋਕਾਂ ਦੀ ਤਲਾਸ਼ ਕਰ ਰਹੀਆਂ ਹਨ।

ਦੇਸ਼ ਦੀਆਂ ਚੋਟੀ ਦੀਆਂ ਤਿੰਨ ਆਈਟੀ ਕੰਪਨੀਆਂ (ਟਾਟਾ ਕੰਸਲਟੈਂਸੀ ਸਰਵਿਸਿਜ਼, ਇਨਫੋਸਿਸ ਅਤੇ ਵਿਪਰੋ) ਨੇ ਜੂਨ ਤਿਮਾਹੀ ਵਿੱਚ ਲਗਭਗ 50,000 ਲੋਕਾਂ ਨੂੰ ਨੌਕਰੀ 'ਤੇ ਰੱਖਿਆ। ਟੀਮਲੀਜ਼ ਡਿਜੀਟਲ ਦੇ ਸੀਈਓ ਸੁਨੀਲ ਸੀ ਦਾ ਕਹਿਣਾ ਹੈ ਕਿ ਅਗਲੇ 5 ਸਾਲਾਂ ਵਿੱਚ ਟੈਕਨਾਲੋਜੀ ਸੈਕਟਰ ਵਿੱਚ ਕੁੱਲ 60 ਲੱਖ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ। ਇਸ ਅਨੁਕੂਲ ਰੁਜ਼ਗਾਰ ਦ੍ਰਿਸ਼ ਤੋਂ ਤਕਨਾਲੋਜੀ ਉਤਸ਼ਾਹਿਤ ਹੈ, ਪਰ ਰੁਜ਼ਗਾਰਦਾਤਾਵਾਂ ਨੂੰ ਪ੍ਰਵਾਸ ਦੇ ਬੇਮਿਸਾਲ ਪੱਧਰ, ਵਧ ਰਹੀਆਂ ਐਚਆਰ ਲਾਗਤਾਂ ਅਤੇ ਇੱਕ ਸਮੇਂ ਵਿੱਚ ਇੱਕ ਤੋਂ ਵੱਧ ਨੌਕਰੀਆਂ ਕਰਨ ਦੀ ਪ੍ਰਵਿਰਤੀ ਪਰੇਸ਼ਾਨ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੌਦਿਆਂ ਦਾ ਆਕਾਰ ਨਾ ਵਧਣ ਕਾਰਨ ਆਉਣ ਵਾਲੇ ਸਮੇਂ 'ਚ ਆਈਟੀ ਕੰਪਨੀਆਂ 'ਤੇ ਮਾਰਜਨ ਦਾ ਦਬਾਅ ਰਹੇਗਾ।

ਜ਼ਿਕਰਯੋਗ ਹੈ ਕਿ ਡੈਲੋਇਟ ਇੰਡੀਆ ਦੇ ਡਾਇਰੈਕਟਰ ਵਾਮਸੀ ਕਰਾਵਦੀ ਨੇ ਕਿਹਾ ਕਿ ਭਰਤੀਆਂ ਕੋਵਿਡ ਤੋਂ ਪਹਿਲਾਂ ਦੇ ਪੱਧਰ 'ਤੇ ਪਹੁੰਚ ਗਈਆਂ ਹਨ ਅਤੇ ਕੁਝ ਤਰੀਕਿਆਂ ਨਾਲ ਇਹ ਉਸ ਤੋਂ ਵੀ ਅੱਗੇ ਵਧ ਗਈਆਂ ਹਨ।

ਇਨਫੋਸਿਸ (Infosys)

ਇਨਫੋਸਿਸ ਨੇ ਜੂਨ ਤਿਮਾਹੀ ਵਿੱਚ 21,171 ਲੋਕ ਭਰਤੀ ਕੀਤੇ ਕਿਉਂਕਿ ਮਾਰਚ 2022 ਵਿੱਚ ਕਰਮਚਾਰੀ ਪ੍ਰਵਾਸ 27.7 ਪ੍ਰਤੀਸ਼ਤ ਤੋਂ ਵੱਧ ਕੇ 28.4 ਪ੍ਰਤੀਸ਼ਤ ਹੋ ਗਿਆ। ਇਕ ਸਾਲ ਪਹਿਲਾਂ ਇਹ ਅੰਕੜਾ 13.9 ਫੀਸਦੀ ਸੀ।

ਵਿਪਰੋ (Wipro)

ਵਿਪਰੋ ਨੇ ਜੂਨ ਤਿਮਾਹੀ ਵਿੱਚ 15,446 ਪੇਸ਼ੇਵਰਾਂ ਦੀ ਭਰਤੀ ਕੀਤੀ। ਇਸਦੀ ਅਟ੍ਰਿਸ਼ਨ ਦਰ 23.3 ਪ੍ਰਤੀਸ਼ਤ ਹੈ। ਮਾਰਚ ਤਿਮਾਹੀ 'ਚ ਇਹ 23.8 ਫੀਸਦੀ ਅਤੇ ਪਿਛਲੇ ਸਾਲ 15.5 ਫੀਸਦੀ ਸੀ।

ਟੀ.ਸੀ.ਐਸ (TCS)

ਟੀਸੀਐਸ ਨੇ ਜੂਨ ਤਿਮਾਹੀ ਵਿੱਚ 14,136 ਪੇਸ਼ੇਵਰਾਂ ਨੂੰ ਨਿਯੁਕਤ ਕੀਤਾ। ਕੰਪਨੀ 'ਚ ਅਟ੍ਰੀਸ਼ਨ ਦਰ ਮਾਰਚ ਤਿਮਾਹੀ 'ਚ 17.4 ਫੀਸਦੀ ਅਤੇ ਪਿਛਲੇ ਸਾਲ 8.6 ਫੀਸਦੀ ਤੋਂ ਵਧ ਕੇ 19.7 ਫੀਸਦੀ ਹੋ ਗਈ ਹ

Published by:Tanya Chaudhary
First published:

Tags: Company, Infosys