Home /News /lifestyle /

ਦੁਬਈ ਵੱਲ ਵੱਧ ਰਿਹਾ ਹੈ ਭਾਰਤੀਆਂ ਦਾ ਰੁਝਾਨ, ਖਰੀਦ ਰਹੇ ਦੁਬਈ ਵਿੱਚ ਜਾਇਦਾਦਾਂ, ਜਾਣੋ ਕਾਰਨ

ਦੁਬਈ ਵੱਲ ਵੱਧ ਰਿਹਾ ਹੈ ਭਾਰਤੀਆਂ ਦਾ ਰੁਝਾਨ, ਖਰੀਦ ਰਹੇ ਦੁਬਈ ਵਿੱਚ ਜਾਇਦਾਦਾਂ, ਜਾਣੋ ਕਾਰਨ

ਦੁਬਈ ਵੱਲ ਵੱਧ ਰਿਹਾ ਹੈ ਭਾਰਤੀਆਂ ਦਾ ਰੁਝਾਨ

ਦੁਬਈ ਵੱਲ ਵੱਧ ਰਿਹਾ ਹੈ ਭਾਰਤੀਆਂ ਦਾ ਰੁਝਾਨ

ਪਹਿਲਾਂ ਭਾਰਤੀਆਂ ਦੀ ਸੂਚੀ ਵਿੱਚ ਅਮਰੀਕਾ ਅਤੇ ਕੈਨੇਡਾ ਪ੍ਰਮੁੱਖ ਦੇਸ਼ ਸਨ। ਪਰ ਹੁਣ ਭਾਰਤੀ ਦੁਬਈ ਵੱਲ ਰੁੱਖ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਦੁਬਈ ਵਿੱਚ ਜਾਇਦਾਦ ਖਰੀਦਣ ਵਾਲੇ ਛੋਟੀ ਦੇ 3 ਦੇਸ਼ਾਂ ਵਿੱਚ ਸ਼ਾਮਿਲ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਿਉਂ ਹੋ ਰਿਹਾ ਹੈ? ਕਿਉਂ ਭਾਰਤੀ ਦੁਬਈ ਵਿੱਚ ਜਾ ਕੇ ਜਾਇਦਾਦ ਖਰੀਦ ਰਹੇ ਹਨ?

ਹੋਰ ਪੜ੍ਹੋ ...
  • Share this:

ਵਿਦੇਸ਼ਾਂ ਵਿੱਚ ਜਾਣ ਦਾ ਰੁਝਾਨ ਤਾਂ ਭਾਰਤੀਆਂ ਵਿੱਚ ਤੇਜ਼ੀ ਨਾਲ ਵਧਿਆ ਹੀ ਹੈ। ਪਹਿਲਾਂ ਭਾਰਤੀਆਂ ਦੀ ਸੂਚੀ ਵਿੱਚ ਅਮਰੀਕਾ ਅਤੇ ਕੈਨੇਡਾ ਪ੍ਰਮੁੱਖ ਦੇਸ਼ ਸਨ। ਪਰ ਹੁਣ ਭਾਰਤੀ ਦੁਬਈ ਵੱਲ ਰੁੱਖ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਦੁਬਈ ਵਿੱਚ ਜਾਇਦਾਦ ਖਰੀਦਣ ਵਾਲੇ ਛੋਟੀ ਦੇ 3 ਦੇਸ਼ਾਂ ਵਿੱਚ ਸ਼ਾਮਿਲ ਹੈ।

ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਿਉਂ ਹੋ ਰਿਹਾ ਹੈ? ਕਿਉਂ ਭਾਰਤੀ ਦੁਬਈ ਵਿੱਚ ਜਾ ਕੇ ਜਾਇਦਾਦ ਖਰੀਦ ਰਹੇ ਹਨ?

ਇਸ ਦੇ ਕਈ ਕਾਰਨ ਹਨ- ਸਭ ਤੋਂ ਪਹਿਲਾ ਅਤੇ ਵੱਡਾ ਕਾਰਨ ਹੈ ਦੁਬਈ ਦੇ ਗੋਲਡਨ ਵੀਜ਼ਾ ਨਿਯਮਾਂ ਵਿੱਚ ਢਿੱਲ ਜਿਸ ਨਾਲ ਤੁਸੀਂ ਥੋੜ੍ਹੇ ਨਿਵੇਸ਼ ਨਾਲ ਦੁਬਈ ਦੀ ਨਾਗਰਿਕਤਾ ਪ੍ਰਾਪਤ ਕਰ ਸਕਦੇ ਹੋ। ਪਿਛਲੇ ਦਿਨੀਂ ਗੋਲਡਨ ਵੀਜ਼ਾ ਨਿਯਮਾਂ ਵਿੱਚ ਸੁਧਾਰ ਕੀਤਾ ਗਿਆ ਹੈ ਅਤੇ ਨਵੇਂ ਨਿਯਮਾਂ ਦੇ ਤਹਿਤ, ਨਿਵੇਸ਼ ਦੀ ਸੀਮਾ ਪਿਛਲੀ ਉੱਚ 5 ਮਿਲੀਅਨ (INR 10.4 ਕਰੋੜ) ਤੋਂ ਘਟਾ ਕੇ 2 ਮਿਲੀਅਨ (INR 4.2 ਕਰੋੜ) ਕਰ ਦਿੱਤੀ ਗਈ ਹੈ। ਇਸ ਕਟੌਤੀ ਨੇ ਦੁਬਈ ਵਿੱਚ ਰੀਅਲ ਅਸਟੇਟ ਦੀ ਮੰਗ ਵਿੱਚ ਭਾਰੀ ਵਾਧਾ ਕੀਤਾ ਹੈ।

ਬੈਟਰਹੋਮਜ਼ ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ, 2022 ਵਿੱਚ ਦੁਬਈ ਵਿੱਚ ਜਾਇਦਾਦਾਂ ਖਰੀਦਣ ਦੇ ਮਾਮਲੇ ਵਿੱਚ ਭਾਰਤੀ ਸੂਚੀ ਵਿੱਚ ਸਿਖਰ 'ਤੇ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਦੁਬਈ ਲੈਂਡ ਡਿਪਾਰਟਮੈਂਟ (DLD) ਦੇ ਅੰਕੜਿਆਂ ਅਨੁਸਾਰ, 2004 ਤੋਂ ਹੀ ਭਾਰਤੀ ਦੁਬਈ ਵਿੱਚ ਜਾਇਦਾਦਾਂ ਖਰੀਦਣ ਵਿੱਚ ਸਭ ਤੋਂ ਅੱਗੇ ਹਨ।

ਦੂਸਰਾ ਵੱਡਾ ਕਾਰਨ ਹੈ ਦੁਬਈ ਵਿੱਚ ਰੈਂਟਲ ਇਨਕਮ। ਇਥੇ ਜਾਇਦਾਦ ਨੂੰ ਕਿਰਾਏ 'ਤੇ ਦੇਣ ਤੇ ਚੰਗੀ ਆਮਦਨ ਹੁੰਦੀ ਹੈ। ਜੋ ਕਿ ਬਾਕੀ ਦੇਸ਼ਾਂ ਨਾਲੋਂ ਕਾਫੀ ਜ਼ਿਆਦਾ ਹੈ। ਨਾਲ ਹੀ, ਦੁਬਈ ਰੀਅਲ ਅਸਟੇਟ ਮਾਰਕੀਟ ਬਹੁਤ ਜ਼ਿਆਦਾ ਨਿਯੰਤ੍ਰਿਤ ਹੈ। ਨਿਵੇਸ਼ਕਾਂ ਨੂੰ ਸਖਤੀ ਨਾਲ ਲਾਗੂ ਕੀਤੀ ਰੀਅਲ ਅਸਟੇਟ ਰੈਗੂਲੇਸ਼ਨ ਅਥਾਰਟੀ ਦੁਆਰਾ ਸੁਰੱਖਿਅਤ ਕੀਤਾ ਜਾਂਦਾ ਹੈ।

ਇਸ ਤੋਂ ਇਲਾਵਾ RBI ਰੈਮਿਟੈਂਸ ਨਿਯਮ ਵੀ ਭਾਰਤੀਆਂ ਨੂੰ ਆਸਾਨੀ ਨਾਲ 5 ਲੱਖ ਡਾਲਰ ਤੱਕ ਟਰਾਂਸਫਰ ਕਰਨ ਦੀ ਆਗਿਆ ਦਿੰਦਾ ਹੈ ਜਿਸਨੂੰ ਉਹ ਜਾਇਦਾਦ ਵਿੱਚ ਨਿਵੇਸ਼ ਕਰਨ ਲਈ ਵਰਤ ਸਕਦੇ ਹਨ।

ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਸੰਯੁਕਤ ਅਰਬ ਅਮੀਰਾਤ ਦੀ ਕੁੱਲ ਆਬਾਦੀ ਦਾ 43.5 ਪ੍ਰਤੀਸ਼ਤ ਭਾਰਤੀ ਹਨ ਅਤੇ ਯੂਏਈ ਤੋਂ ਭਾਰਤ ਨੂੰ ਵਿਅਕਤੀਗਤ ਤੌਰ 'ਤੇ 12 ਮਿਲੀਅਨ ਡਾਲਰ ਤੋਂ 15 ਬਿਲੀਅਨ ਡਾਲਰ ਸਾਲਾਨਾ ਦੇ ਵਿਚਕਾਰ ਟ੍ਰਾਂਸਫਰ ਕੀਤੇ ਜਾਂਦੇ ਹਨ।

ਗੋਲਡਨ ਵੀਜ਼ਾ ਵਿੱਚ ਬਹੁਤ ਸਾਰੇ ਬਦਲਾਅ ਹੋਏ ਹਨ। ਜਿਸ ਵਿੱਚ ਇਹ ਨਿਵੇਸ਼ਕਾਂ, ਵਿਗਿਆਨੀਆਂ ਤੋਂ ਇਲਾਵਾ ਹੋਰ ਕਈ ਲੋਕਾਂ ਨੂੰ ਇਸ ਦੀ ਪੇਸ਼ਕਸ਼ ਕਰ ਰਿਹਾ ਹੈ। ਪਹਿਲਾ ਇਹ ਵੀਜ਼ਾ 5 ਸਾਲ ਰਹਿਣ ਦੀ ਇਜ਼ਾਜ਼ਤ ਦਿੰਦਾ ਸੀ ਜਿਸਨੂੰ ਹੁਣ ਵਧਾ ਕੇ 10 ਸਾਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਪਾਂਸਰ ਕਰਨ ਲਈ ਉਮਰ ਦੀ ਸੀਮਾ ਨੂੰ ਹਟਾ ਦਿੱਤਾ ਗਿਆ ਹੈ। ਹੁਣ ਤੁਸੀਂ ਬਿਨਾਂ ਸਪਾਂਸਰ ਦੇ ਵੀ UAE ਵਿੱਚ ਰਹਿ ਸਕਦੇ ਹੋ। ਰਿਹਾਇਸ਼ੀ ਅਰਜ਼ੀ ਲਈ ਪ੍ਰੋਸੈਸਿੰਗ ਦਾ ਸਮਾਂ ਬਿਨੈ-ਪੱਤਰ ਜਮ੍ਹਾ ਕੀਤੇ ਜਾਣ ਤੋਂ ਇਸਦੀ ਮਨਜ਼ੂਰੀ ਤੱਕ ਤਿੰਨ ਮਹੀਨੇ ਹੈ।

ਇਹਨਾਂ ਬਹੁਤ ਸਾਰੀਆਂ ਤਬਦੀਲੀਆਂ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਹਨ ਜਿਹਨਾਂ ਵਿੱਚ ਢਿਲ ਦਿੱਤੀ ਗਈ ਹੈ ਜੋ ਭਾਰਤੀਆਂ ਨੂੰ ਆਕਰਸ਼ਕ ਕਰ ਰਹੀਆਂ ਹਨ। ਇਸ਼ੀ ਕਾਰਨ ਹੈ ਕਿ ਭਾਰਤੀ ਤੇਜ਼ੀ ਨਾਲ ਦੁਬਈ ਵਿੱਚ ਨਿਵੇਸ਼ ਕਰ ਰਹੇ ਹਨ।

Published by:Tanya Chaudhary
First published:

Tags: Dubai, Immigration, Property, Visa