Home /News /lifestyle /

India GDP: ਤੀਜੀ ਤਿਮਾਹੀ 'ਚ ਉਮੀਦ ਨਾਲੋਂ ਘੱਟ ਰਹੀ GDP Growth, ਕਿਉਂਕਿ...

India GDP: ਤੀਜੀ ਤਿਮਾਹੀ 'ਚ ਉਮੀਦ ਨਾਲੋਂ ਘੱਟ ਰਹੀ GDP Growth, ਕਿਉਂਕਿ...

India GDP: ਤੀਜੀ ਤਿਮਾਹੀ 'ਚ ਉਮੀਦ ਨਾਲੋਂ ਘੱਟ ਰਹੀ GDP Growth, ਕਿਉਂਕਿ... (ਫਾਈਲ ਫੋਟੋ)

India GDP: ਤੀਜੀ ਤਿਮਾਹੀ 'ਚ ਉਮੀਦ ਨਾਲੋਂ ਘੱਟ ਰਹੀ GDP Growth, ਕਿਉਂਕਿ... (ਫਾਈਲ ਫੋਟੋ)

India GDP News: ਭਾਰਤ ਸਰਕਾਰ ਨੇ ਕੁੱਲ ਘਰੇਲੂ ਉਤਪਾਦ (GDP) ਦੇ ਸਰਕਾਰੀ ਅੰਕੜੇ ਜਾਰੀ ਕੀਤੇ ਹਨ। ਭਾਰਤ ਦੀ ਜੀਡੀਪੀ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ਵਿੱਚ 5.4 ਫੀਸਦੀ ਦੀ ਦਰ ਨਾਲ ਵਧੀ ਹੈ। ਅੰਕੜਿਆਂ ਮੁਤਾਬਕ ਅਕਤੂਬਰ-ਦਸੰਬਰ ਤਿਮਾਹੀ 'ਚ ਭਾਰਤੀ ਅਰਥਵਿਵਸਥਾ 5.4 ਫੀਸਦੀ ਦੀ ਦਰ ਨਾਲ ਵਧੀ ਹੈ। ਪਿਛਲੀਆਂ ਦੋ ਤਿਮਾਹੀਆਂ ਦੇ ਮੁਕਾਬਲੇ ਇਸ ਤਿਮਾਹੀ ਵਿੱਚ ਜੀਡੀਪੀ ਦੀ ਵਿਕਾਸ ਦਰ ਘੱਟ ਰਹੀ ਹੈ। ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਜੀ.ਡੀ.ਪੀ. 20.1 ਫੀਸਦੀ ਰਹੀ ਹੈ।

ਹੋਰ ਪੜ੍ਹੋ ...
 • Share this:
  India GDP News: ਭਾਰਤ ਸਰਕਾਰ ਨੇ ਕੁੱਲ ਘਰੇਲੂ ਉਤਪਾਦ (GDP) ਦੇ ਸਰਕਾਰੀ ਅੰਕੜੇ ਜਾਰੀ ਕੀਤੇ ਹਨ। ਭਾਰਤ ਦੀ ਜੀਡੀਪੀ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ਵਿੱਚ 5.4 ਫੀਸਦੀ ਦੀ ਦਰ ਨਾਲ ਵਧੀ ਹੈ। ਅੰਕੜਿਆਂ ਮੁਤਾਬਕ ਅਕਤੂਬਰ-ਦਸੰਬਰ ਤਿਮਾਹੀ 'ਚ ਭਾਰਤੀ ਅਰਥਵਿਵਸਥਾ 5.4 ਫੀਸਦੀ ਦੀ ਦਰ ਨਾਲ ਵਧੀ ਹੈ। ਪਿਛਲੀਆਂ ਦੋ ਤਿਮਾਹੀਆਂ ਦੇ ਮੁਕਾਬਲੇ ਇਸ ਤਿਮਾਹੀ ਵਿੱਚ ਜੀਡੀਪੀ ਦੀ ਵਿਕਾਸ ਦਰ ਘੱਟ ਰਹੀ ਹੈ। ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਜੀ.ਡੀ.ਪੀ. 20.1 ਫੀਸਦੀ ਰਹੀ ਹੈ। ਦੂਜੀ ਤਿਮਾਹੀ ਵਿੱਚ ਜੀਡੀਪੀ ਵਿਕਾਸ ਦਰ 8.5 ਫੀਸਦੀ ਰਹੀ। ਤੀਜੀ ਤਿਮਾਹੀ ਵਿੱਚ ਜੀਡੀਪੀ ਵਿਕਾਸ ਦਰ ਦੂਜੀਆਂ ਦੋ ਤਿਮਾਹੀਆਂ ਨਾਲੋਂ ਹੌਲੀ ਰਹੀ ਹੈ।

  ਵਣਜ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਅੱਠ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਵਿਕਾਸ ਦਰ ਵੀ ਪਿਛਲੇ ਮਹੀਨੇ ਦੇ 4.1% ਦੇ ਮੁਕਾਬਲੇ ਜਨਵਰੀ ਵਿੱਚ ਘਟ ਕੇ 3.7% ਰਹਿ ਗਈ। ਉਦਯੋਗਿਕ ਉਤਪਾਦਨ ਦੇ ਸੂਚਕਾਂਕ ਵਿੱਚ ਅੱਠ ਪ੍ਰਮੁੱਖ ਉਦਯੋਗਾਂ ਦਾ ਹਿੱਸਾ 40.27% ਹੈ। ਇਸ ਦੌਰਾਨ, ਵਿੱਤੀ ਸਾਲ ਦੇ ਪਹਿਲੇ 10 ਮਹੀਨਿਆਂ ਵਿੱਚ ਸਰਕਾਰ ਦਾ ਵਿੱਤੀ ਘਾਟਾ ਪੂਰੇ ਸਾਲ ਦੇ ਅੰਦਾਜ਼ੇ ਦੇ ਲਗਭਗ 59% ਰਿਹਾ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਸਰਕਾਰ ਸਾਲ ਲਈ ਜੀਡੀਪੀ ਦੇ 6.9% ਦੇ ਸੰਸ਼ੋਧਿਤ ਵਿੱਤੀ ਘਾਟੇ ਦੇ ਟੀਚੇ ਨੂੰ ਪੂਰਾ ਕਰਨ ਦੇ ਰਾਹ 'ਤੇ ਹੈ।

  ਕੀ ਹੈ ਹੌਲੀ ਵਿਕਾਸ ਦਰ ਦਾ ਕਾਰਨ : ਠੀਕ ਇੱਕ ਸਾਲ ਪਹਿਲਾਂ, ਦਸੰਬਰ ਤਿਮਾਹੀ ਵਿੱਚ, ਭਾਰਤ ਦੀ ਵਿਕਾਸ ਦਰ 0.40 ਪ੍ਰਤੀਸ਼ਤ ਸੀ। ਇਸ ਤਿਮਾਹੀ 'ਚ ਵਿਕਾਸ ਦੀ ਰਫਤਾਰ 'ਚ ਕਮੀ ਆਈ ਹੈ। ਵਿੱਤੀ ਸਾਲ 2022 ਵਿੱਚ ਭਾਰਤ ਦੀ ਜੀਡੀਪੀ ਵਿੱਚ 8.9 ਪ੍ਰਤੀਸ਼ਤ ਵਾਧਾ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਅਰਥਵਿਵਸਥਾ ਪੂਰਵ-ਕੋਵਿਡ ਅਵਧੀ ਦੇ ਮੁਕਾਬਲੇ ਮਜ਼ਬੂਤੀ ਨਾਲ ​ਉਭਰੀ ਹੈ, ਵਿੱਤੀ ਸਾਲ 2019-20 ਦੀ ਤੀਜੀ ਤਿਮਾਹੀ ਵਿੱਚ 6.1% ਰਹੀ ਹੈ।

  ਜੀ.ਡੀ.ਪੀ : ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਜਾਂ ਕੁੱਲ ਘਰੇਲੂ ਆਮਦਨ (ਜੀ.ਡੀ.ਆਈ.), ਅਰਥਵਿਵਸਥਾ ਦੀ ਆਰਥਿਕ ਕਾਰਗੁਜ਼ਾਰੀ ਦਾ ਮਾਪ ਹੈ। ਇਹ ਇੱਕ ਸਾਲ ਵਿੱਚ ਕਿਸੇ ਦੇਸ਼ ਦੀਆਂ ਸਰਹੱਦਾਂ ਦੇ ਅੰਦਰ ਸਾਰੀਆਂ ਅੰਤਿਮ ਵਸਤਾਂ ਅਤੇ ਸੇਵਾਵਾਂ ਦਾ ਬਾਜ਼ਾਰ ਮੁੱਲ ਹੈ। ਕਿਸੇ ਵੀ ਦੇਸ਼ ਦੀ ਆਰਥਿਕਤਾ ਉਦੋਂ ਚੰਗੀ ਮੰਨੀ ਜਾਂਦੀ ਹੈ ਜਦੋਂ ਉਸ ਦੀ ਜੀਡੀਪੀ ਚੰਗੀ ਹੁੰਦੀ ਹੈ। ਜੇਕਰ ਦੇਸ਼ ਦੀ ਜੀਡੀਪੀ ਘਟਦੀ ਹੈ ਤਾਂ ਉਸ ਦੇਸ਼ ਦੀ ਆਰਥਿਕਤਾ ਚੰਗੀ ਨਹੀਂ ਮੰਨੀ ਜਾਂਦੀ। ਖਰਾਬ ਆਰਥਿਕਤਾ ਦਾ ਸਾਰਾ ਦੋਸ਼ ਸਰਕਾਰ ਨੂੰ ਦਿੱਤਾ ਜਾਂਦਾ ਹੈ, ਕਿਉਂਕਿ ਦੇਸ਼ ਦੀ ਸਰਕਾਰ ਆਪਣੇ ਦੇਸ਼ ਦੀ ਆਰਥਿਕ ਨੀਤੀ ਤੈਅ ਕਰਦੀ ਹੈ।
  Published by:rupinderkaursab
  First published:

  Tags: Business, GDP, Growth, Indian economy

  ਅਗਲੀ ਖਬਰ