Home /News /lifestyle /

India Post Recruitment 2022: ਇੰਡੀਆ ਪੋਸਟ 'ਚ ਨਿਕਲੀਆਂ ਨੌਕਰੀਆਂ, 10ਵੀਂ ਪਾਸ ਕਰੋ ਅਪਲਾਈ, ਜਾਣੋ ਡਿਟੇਲ

India Post Recruitment 2022 : ਸਰਕਾਰੀ ਨੌਕਰੀ ਦੀ ਇੱਛਾ ਰੱਖਣ ਵਾਲਿਆਂ ਲਈ ਇੰਡੀਆ ਪੋਸਟ (India Post) ਵਿੱਚ ਨੌਕਰੀ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਹੈ। ਇੰਡੀਆ ਪੋਸਟ (India Post) ਨੇ ਸਾਲ 2022 ਦੀ ਭਰਤੀ ਵਿੱਚ ਸਟਾਫ ਕਾਰ ਡਰਾਈਵਰ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੇ ਚਾਹਵਾਨ ਅਤੇ ਯੋਗ ਉਮੀਦਵਾਰ ਇੰਡੀਆ ਪੋਸਟ ਦੀ ਅਧਿਕਾਰਤ ਵੈੱਬਸਾਈਟ indiapost.gov.in 'ਤੇ ਜਾ ਕੇ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ।

ਹੋਰ ਪੜ੍ਹੋ ...
  • Share this:

ਜਾਣਕਾਰੀ ਲਈ ਦੱਸ ਦੇਈਏ ਕਿ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 20 ਜੁਲਾਈ 2022 ਹੈ। ਇੰਡੀਆ ਪੋਸਟ ਦੀ ਇਸ ਭਰਤੀ ਲਈ ਕਿਸੇ ਵੀ ਤਰ੍ਹਾਂ ਦੀ ਪ੍ਰੀਖਿਆ ਨਹੀਂ ਲਈ ਜਾਵੇਗੀ। ਖਾਲੀ ਸਟਾਫ ਕਾਰ ਡਰਾਇਵਰ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਵਾਸਤੇ ਉਮੀਦਵਾਰਾਂ ਦਾ 10ਵੀਂ ਕਲਾਸ ਪਾਸਹੋਣਾ ਜ਼ਰੂਰੀ ਹੈ। ਆਓ ਜਾਣਦੇ ਹਾਂ ਇੰਡੀਆ ਪੋਸਟ ਦੀ ਇਸ ਭਰਤੀ ਲਈ ਰੱਖੀ ਗਈ ਉਮਰ ਸੀਮਾ, ਵਿੱਦਿਅਕ ਯੋਗਤਾ ਬਾਰੇ ਡਿਟੇਲ ਜਾਣਕਾਰੀ-

ਜਿਕਰਯੋਗ ਹੈ ਕਿ ਉਮੀਦਵਾਰ ਇੰਡੀਆ ਪੋਸਟ (India Post) ਦੀਆਂ ਇਹਨਾਂ ਅਸਾਮੀਆਂ ਲਈ ਇਸ ਲਿੰਕ www.indiapost.gov.in/vas/Pages ਰਾਹੀਂ ਸਿੱਧੇ ਤੌਰ 'ਤੇ ਵੀ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਉਮੀਦਵਾਰ ਇਸ ਲਿੰਕ ਰਾਹੀਂ ਇੰਡੀਆ ਪੋਸਟ ਡਰਾਈਵਰ ਭਰਤੀ 2022 ਨੋਟੀਫਿਕੇਸ਼ਨ ਪੀਡੀਐਫ ਅਤੇ ਇਨ੍ਹਾਂ ਅਸਾਮੀਆਂ ਸੰਬੰਧੀ ਅਧਿਕਾਰਤ ਨੋਟੀਫਿਕੇਸ਼ਨ ਦੀ ਜਾਂਚ ਕਰ ਸਕਦੇ ਹਨ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏਕ ਕਿ ਇੰਡੀਆ ਪੋਸਟ ਦੀ ਇਸ ਭਰਤੀ ਪ੍ਰਕਿਰਿਆ ਤਹਿਤ ਕੁੱਲ 24 ਅਸਾਮੀਆਂ ਭਰੀਆਂ ਜਾਣਗੀਆਂ। ਇਸ ਭਰਤੀ ਦੀ ਵਿੱਦਿਅਕ ਯੋਗਤਾ 10ਵੀਂ ਜਮਾਤ ਰੱਖੀ ਗਈ ਹੈ। ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ 10ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਭਰਤੀ ਲਈ ਉਮਰ ਸੀਮਾ ਵੀ ਨਿਰਧਾਰਤ ਕੀਤੀ ਗਈ ਹੈ। ਇਸ ਭਰਤੀ ਲਈ, ਫਾਰਮ ਭਰਨ ਦੀ ਆਖ਼ਰੀ ਮਿਤੀ ਤੱਕ ਉਮੀਦਵਾਰਾਂ ਦੀ ਉਮਰ ਸੀਮਾ 56 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਇਸ ਤੋਂ ਬਿਨ੍ਹਾਂ ਜ਼ਿਕਰਯੋਗ ਹੈ ਕਿ ਚਾਹਵਾਨ ਉਮੀਦਵਾਰ ਇਸ ਭਰਤੀ ਲਈ ਬਿਨੈ-ਪੱਤਰ ਫਾਰਮ ਭਰ ਸਕਦੇ ਹਨ ਅਤੇ ਇਸ ਨੂੰ ਸੀਨੀਅਰ ਮੈਨੇਜਰ (JAG), ਮੇਲ ਮੋਟਰ ਸਰਵਿਸ, ਨੰਬਰ 37, ਗ੍ਰੀਮਸ ਰੋਡ, ਚੇਨਈ- 600006 ਨੂੰ ਭੇਜ ਸਕਦੇ ਹਨ।
Published by:rupinderkaursab
First published:

Tags: Government jobs, Job, Job For Freshers, Jobs

ਅਗਲੀ ਖਬਰ