HOME » NEWS » Life

ਭੁੱਖਮਰੀ ਮਾਮਲੇ 'ਚ ਭਾਰਤ ਦੀ ਹਾਲਤ ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਮਿਆਂਮਾਰ ਤੇ ਸ੍ਰੀਲੰਕਾਂ ਤੋਂ ਵੀ ਮਾੜੀ

News18 Punjabi | News18 Punjab
Updated: October 18, 2020, 4:56 PM IST
share image
ਭੁੱਖਮਰੀ ਮਾਮਲੇ 'ਚ ਭਾਰਤ ਦੀ ਹਾਲਤ ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਮਿਆਂਮਾਰ ਤੇ ਸ੍ਰੀਲੰਕਾਂ ਤੋਂ ਵੀ ਮਾੜੀ
ਭੁੱਖਮਰੀ ਮਾਮਲੇ 'ਚ ਭਾਰਤ ਦੀ ਹਾਲਤ ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਮਿਆਂਮਾਰ ਤੇ ਸ੍ਰੀਲੰਕਾਂ ਤੋਂ ਵੀ ਮਾੜੀ (ਸੰਕੇਤਕ ਫੋਟੋ)

  • Share this:
  • Facebook share img
  • Twitter share img
  • Linkedin share img
ਕੌਮਾਂਤਰੀ ਭੁੱਖਮਰੀ ਸੂਚਕਅੰਕ 2020 (Global Hunger Index 2020 ) ਦੀ ਰਿਪੋਰਟ ਵਿੱਚ ਭਾਰਤ ਦੀ ਹਾਲਤ ਕਾਫ਼ੀ ਨਿਰਾਸ਼ਾ ਵਾਲੀ ਹੈ। ਇਸ ਮੁਤਾਬਕ ਭਾਰਤ 107 ਦੇਸ਼ਾਂ ਵਿਚੋਂ 94ਵੇਂ ਨੰਬਰ 'ਤੇ ਹੈ ਅਤੇ ਮਾਹਿਰ ਇਸ ਲਈ ਪ੍ਰਭਾਵਸ਼ਾਲੀ ਨਿਗਰਾਨੀ ਦੀ ਘਾਟ, ਕੁਪੋਸ਼ਣ ਨਾਲ ਨਜਿੱਠਣ ਵਿਚ ਮਾੜੀ ਪਹੁੰਚ ਅਤੇ ਮਾੜੀ ਕਾਰਗੁਜ਼ਾਰੀ ਦਾ ਦੋਸ਼ ਲਗਾਉਂਦੇ ਹੋਏ ਦੇਸ਼ ਨੂੰ ਗੰਭੀਰ 'ਭੁੱਖਮਰੀ ਦੀ ਸ਼੍ਰੇਣੀ ਵਿਚ ਰੱਖਿਆ ਹੈ।

ਬੀਤੇ ਸਾਲ ਭਾਰਤ ਦਾ ਦਰਜਾ 117 ਦੇਸ਼ਾਂ ਵਿਚੋਂ 102 ਸੀ। ਸੂਚਕਅੰਕ ਵਿੱਚ ਭਾਰਤ ਦੇ ਗੁਆਂਢੀ ਮੁਲਕਾਂ ਦੀ ਹਾਲਤ ਭਾਰਤ ਨਾਲੋਂ ਬਿਹਤਰ ਹੈ। ਬੰਗਲਾਦੇਸ਼ 75ਵੇਂ ਨੰਬਰ 'ਤੇ ਹੈ, ਮਿਆਂਮਾਰ ਅਤੇ ਪਾਕਿਸਤਾਨ ਕ੍ਰਮਵਾਰ 78 ਵੇਂ ਅਤੇ 88 ਵੇਂ ਸਥਾਨ' ਤੇ ਹਨ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਨੇਪਾਲ 73ਵੇਂ ਅਤੇ ਸ੍ਰੀਲੰਕਾ 64ਵੇਂ ਸਥਾਨ 'ਤੇ ਹੈ।

ਭੁੱਖਮਰੀ ਸੂਚੀ ਦੇ ਸਿਖਰਲੇ 17 ਮੁਲਕਾਂ ਵਿੱਚ ਚੀਨ, ਬੇਲਾਰੂਸ, ਯੂਕਰੇਨ, ਤੁਰਕੀ, ਕਿਊਬਾ ਅਤੇ ਕੁਵੈਤ ਸ਼ਾਮਲ ਹਨ। ਇਨ੍ਹਾਂ ਮੁਲਕਾਂ ਦਾ ਭੁੱਖਮਰੀ ਅੰਕ ਪੰਜ ਤੋਂ ਘੱਟ ਹੈ। ਜਾਰੀ ਕੀਤੀ ਰਿਪੋਰਟ ਅਨੁਸਾਰ ਭਾਰਤ ਦੀ 14 ਫ਼ੀਸਦ ਆਬਾਦੀ ਕੁਪੋਸ਼ਣ ਦਾ ਸ਼ਿਕਾਰ ਹੈ। ਇਸ ਸੂਚੀ ਅਨੁਸਾਰ ਦੇਸ਼ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਸਟੰਟਿੰਗ (ਉਮਰ ਦੇ ਹਿਸਾਬ ਨਾਲ ਕੱਦ ਘੱਟ ਹੋਣਾ) ਦਰ 37.4 ਹੈ ਜਦਕਿ ਵਾਸਟਿੰਗ (ਕੱਦ ਦੇ ਹਿਸਾਬ ਨਾਲ ਭਾਰ ਘੱਟ ਹੋਣਾ) ਦਰ 17.3 ਫ਼ੀਸਦੀ ਹੈ। ਪੰਜ ਸਾਲ ਤੋਂ ਘੱਟ ਊਮਰ ਦੇ ਬੱਚਿਆਂ ਦੀ ਮੌਤ ਦਰ 3.7 ਫ਼ੀਸਦ ਹੈ।
Published by: Gurwinder Singh
First published: October 18, 2020, 4:52 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading