Home /News /lifestyle /

ਭਾਰਤ ਨੂੰ ਵੱਡਾ ਵਪਾਰਕ ਘਾਟਾ ਰਿਕਾਰਡ, ਕੱਚੇ ਤੇਲ ਦੀ ਬਰਾਮਦ 'ਚ 20.55 ਫੀਸਦੀ ਉਛਾਲ

ਵਪਾਰ ਵਿਚ ਫਾਇਦਾ ਜਾਂ ਨੁਕਸਾਨ ਨਾਲੋ ਨਾਲ ਚਲਦਾ ਰਹਿੰਦਾ ਹੈ। ਜੇਕਰ ਘਾਟੇ ਦੀ ਗੱਲ ਕਰੀਏ ਤਾਂ ਇਕ ਹੱਦ ਤੀਕ ਇਹ ਵਾਪਰੀਆਂ ਲਈ ਆਮ ਗੱਲ ਹੈ। ਪਰ ਬੀਤੇ ਮਹੀਨੇ ਮਈ 2022 'ਚ ਰਿਕਾਰਡ ਵਪਾਰ ਘਾਟਾ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਸਰਕਾਰ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਮਈ 'ਚ ਦੇਸ਼ ਦਾ ਵਪਾਰਕ ਘਾਟਾ 24.29 ਅਰਬ ਡਾਲਰ 'ਤੇ ਪਹੁੰਚ ਗਿਆ ਹੈ। ਹਾਲਾਂਕਿ ਮਈ 'ਚ ਦੇਸ਼ ਦੇ ਬਰਾਮਦ ਵੀ 20.55 ਫੀਸਦੀ ਵਧ ਕੇ 38.94 ਅਰਬ ਡਾਲਰ 'ਤੇ ਪਹੁੰਚ ਗਈ ਹੈ।

ਹੋਰ ਪੜ੍ਹੋ ...
  • Share this:

ਪਰ ਨਿਰਯਾਤ ਦੇ ਮੁਕਾਬਲੇ ਆਯਾਤ 62.83 ਫੀਸਦੀ ਵਧਿਆ ਹੈ ਜਿਸ ਕਾਰਨ ਇਹ 63.22 ਅਰਬ ਡਾਲਰ ਦੇ ਪੱਧਰ 'ਤੇ ਪਹੁੰਚ ਗਿਆ ਹੈ। ਪਿਛਲੇ ਸਾਲ ਦੇ ਮਈ ਮਹੀਨੇ ਦੇ ਅੰਕੜਿਆਂ ਦੇ ਨਜ਼ਰ ਮਾਰੀਏ ਤਾਂ ਉਸ ਸਮੇਂ 'ਚ ਵਪਾਰਕ ਘਾਟਾ 6.53 ਅਰਬ ਡਾਲਰ ਸੀ।

Moneycontrol.com ਦੀ ਇੱਕ ਰਿਪੋਰਟ ਦੇ ਅਨੁਸਾਰ ਚਲ ਰਹੇ ਵਿੱਤੀ ਸਾਲ (2022-23) ਦੇ ਅਪ੍ਰੈਲ-ਮਈ ਮਹੀਨੇ ਦੌਰਾਨ ਕੁੱਲ ਨਿਰਯਾਤ ਲਗਭਗ 25 ਫੀਸਦੀ ਵਧ ਕੇ 78.72 ਅਰਬ ਅਮਰੀਕੀ ਡਾਲਰ ਹੋ ਗਿਆ ਹੈ। ਇਸ ਦੇ ਨਾਲ ਹੀ ਭਾਰਤ ਦਾ ਨਿਰਯਾਤ 45.42 ਫੀਸਦੀ ਵਧ ਕੇ 123.41 ਅਰਬ ਡਾਲਰ ਹੋ ਗਿਆ। ਜੇਕਰ ਵਿੱਤੀ ਸਾਲ 2022-23 ਦੇ ਪਹਿਲੇ ਦੋ ਮਹੀਨਿਆਂ ਦੀ ਗੱਲ ਕਰੀਏ ਤਾਂ ਇਸ ਮਿਆਦ 'ਚ ਵਪਾਰ ਘਾਟਾ ਵਧ ਕੇ 44.69 ਅਰਬ ਡਾਲਰ ਹੋ ਗਿਆ, ਜਦਕਿ ਪਿਛਲੇ ਸਾਲ ਇਹਨਾਂ ਮਹੀਨਿਆਂ ਦੌਰਾਨ ਵਪਾਰਕ ਘਾਟਾ 21.82 ਅਰਬ ਡਾਲਰ ਸੀ।

ਪੈਟਰੋਲੀਅਮ ਅਤੇ ਕੱਚੇ ਤੇਲ ਦੀ ਦਰਾਮਦ ਹੋਈ ਦੁੱਗਣੀ

ਮਈ 2022 'ਚ ਪੈਟਰੋਲੀਅਮ ਅਤੇ ਕੱਚੇ ਤੇਲ ਦੇ ਆਯਾਤ 'ਚ 102.72 ਫੀਸਦੀ ਦਾ ਉਛਾਲ ਆਇਆ ਅਤੇ ਦੇਸ਼ ਨੇ ਇਸ 'ਤੇ 19.2 ਅਰਬ ਡਾਲਰ ਖਰਚ ਕੀਤੇ। ਕੋਲਾ, ਕੋਕ ਅਤੇ ਬ੍ਰਿਕੇਟ ਦੀ ਦਰਾਮਦ ਵੀ 5.5 ਬਿਲੀਅਨ ਡਾਲਰ ਤੱਕ ਵਧ ਗਈ ਹੈ। ਮਈ 2021 ਵਿੱਚ ਇਹ 2 ਬਿਲੀਅਨ ਡਾਲਰ ਸੀ। ਮਈ 'ਚ ਸੋਨੇ ਦੀ ਦਰਾਮਦ ਵੀ ਵਧੀ ਅਤੇ ਇਹ 6 ਅਰਬ ਡਾਲਰ ਦੇ ਪੱਧਰ 'ਤੇ ਪਹੁੰਚ ਗਈ, ਜਦਕਿ ਮਈ 2021 'ਚ ਇਹ ਅੰਕੜਾ 677 ਮਿਲੀਅਨ ਡਾਲਰ ਸੀ।

ਇੰਜੀਨੀਅਰਿੰਗ ਵਸਤੂਆਂ ਦੀ ਵਧੀ ਬਰਾਮਦ

ਇੰਜਨੀਅਰਿੰਗ ਵਸਤਾਂ ਦੀ ਬਰਾਮਦ 12.65 ਫੀਸਦੀ ਵਧ ਕੇ 9.7 ਅਰਬ ਡਾਲਰ ਹੋ ਗਈ, ਜਦੋਂ ਕਿ ਪੈਟਰੋਲੀਅਮ ਉਤਪਾਦਾਂ ਦੀ ਬਰਾਮਦ 60.87 ਫੀਸਦੀ ਵਧ ਕੇ 8.54 ਅਰਬ ਡਾਲਰ ਹੋ ਗਈ। ਇਸੇ ਤਰ੍ਹਾਂ, ਮਈ 2022 ਵਿੱਚ ਰਤਨ ਅਤੇ ਗਹਿਣਿਆਂ ਦੀ ਦਰਾਮਦ ਵਿੱਚ ਉਛਾਲ ਆਇਆ ਅਤੇ ਇਹ ਮਈ 2021 ਵਿੱਚ 2.96 ਬਿਲੀਅਨ ਡਾਲਰ ਦੇ ਮੁਕਾਬਲੇ 3.22 ਬਿਲੀਅਨ ਡਾਲਰ ਰਿਹਾ। ਰਸਾਇਣ ਨਿਰਯਾਤ ਵੀ 17.35 ਫੀਸਦੀ ਵਧ ਕੇ 2.5 ਅਰਬ ਡਾਲਰ ਹੋ ਗਿਆ।

ਮਸਾਲੇ ਅਤੇ ਦਸਤਕਾਰੀ ਦੀ ਘਟੀ ਬਰਾਮਦ

ਮਈ 2022 ਵਿੱਚ ਸਾਰੇ ਟੈਕਸਟਾਈਲ ਅਤੇ ਰੈਡੀਮੇਡ ਕੱਪੜਿਆਂ ਦੀ ਬਰਾਮਦ 10.28 ਪ੍ਰਤੀਸ਼ਤ ਅਤੇ 27.85 ਪ੍ਰਤੀਸ਼ਤ ਵਧ ਕੇ 2 ਬਿਲੀਅਨ ਡਾਲਰ ਅਤੇ 1.41 ਬਿਲੀਅਨ ਡਾਲਰ ਤੱਕ ਪਹੁੰਚ ਗਈ। ਲੋਹਾ, ਕਾਜੂ, ਹੈਂਡੀਕਰਾਫਟ, ਪਲਾਸਟਿਕ, ਕਾਰਪੇਟ ਅਤੇ ਮਸਾਲਿਆਂ ਦੀ ਬਰਾਮਦ ਵਿੱਚ ਗਿਰਾਵਟ ਆਈ ਹੈ। ਵਣਜ ਮੰਤਰਾਲੇ ਨੇ ਕਿਹਾ ਕਿ ਮਈ ਵਿੱਚ ਸੇਵਾਵਾਂ ਦਾ ਨਿਰਯਾਤ ਮੁੱਲ $ 14.43 ਬਿਲੀਅਨ ਹੋਣ ਦਾ ਅਨੁਮਾਨ ਹੈ।

Published by:rupinderkaursab
First published:

Tags: Business, Businessman, Confederation Of All India Traders (CAIT), Indian economy