ਭਾਰਤ ਵਿੱਚ ਸਟਰੀਟ ਫੂਡ ਨੂੰ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ। ਦੇਸ਼ ਭਰ ਵਿੱਚ ਵੱਖ ਵੱਖ ਤਰ੍ਹਾਂ ਦੇ ਸਟਰੀਟ ਫੂਡ ਮਿਲਦੇ ਹਨ। ਸਟਰੀਟ ਫੂਡ ਵਿੱਚ ਲੋਕਾਂ ਦੁਆਰਾ ਰੋਲਜ਼ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਰੋਲ ਕਈ ਤਰ੍ਹਾਂ ਦੇ ਹੁੰਦੇ ਹਨ। ਰੋਲ ਵੈੱਜ ਤੇ ਨਾਨ ਵੈੱਜ ਦੋਵੇਂ ਤਰ੍ਹਾਂ ਦੇ ਮਿਲਦੇ ਹਨ। ਨਾਨਵੈੱਜ ਖਾਣ ਵਾਲਿਆਂ ਵੱਲੋਂ ਚਿਕਨ ਰੋਲ ਨੂੰ ਵਿਸ਼ੇਸ਼ ਤੌਰ ‘ਤੇ ਪਸੰਦ ਕੀਤਾ ਜਾਂਦਾ ਹੈ। ਚਿਕਨ ਰੋਲ ਇੱਕ ਪੌਸ਼ਟਿਕਤਾ ਭਰਪੂਰ ਰੋਲ ਹੈ। ਜੇਕਰ ਤੁਸੀਂ ਵੀ ਚਿਕਨ ਰੋਲ ਖਾਣ ਦੇ ਸ਼ੌਕੀਨ ਹੋ, ਤਾਂ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤ ਦੇ ਇਸ ਸ਼ਹਿਰ ਵਿੱਚ ਚਿਕਨ ਰੋਲ ਸਿਰਫ਼ 20 ਰੁਪਏ ਵਿੱਚ ਹੀ ਮਿਲਦਾ ਹੈ।
ਜੀ ਹਾਂ ਮੁਹੰਮਦ ਲਾਈਨ, ਸਾਕਚੀ ਸਟ੍ਰੇਟ ਮਾਈਲ ਰੋਡ, ਜਮਸ਼ੇਦਪੁਰ, ਝਾਰਖੰਡ ਵਿੱਚ ਚਿਕਨ ਰੋਲ ਸਿਰਫ਼ 20 ਰੁਪਏ ਵਿੱਚ ਹੀ ਮਿਲਦਾ ਹੈ। ਚਿਕਨ ਰੋਲ ਲਈ ਇਹ ਦੁਕਾਨ ਬਹੁਤ ਹੀ ਮਸ਼ਹੂਰ ਹੈ। ਇੱਥ ਚਿਕਨ ਰੋਲ ਦੀ ਕੀਮਤ ਬਹੁਤ ਹੀ ਘੱਟ ਹੈ। ਇੱਥੇ ਚਿਕਨ ਰੋਲ ਖਾਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ। ਇੱਥੇ ਹਰ ਰੋਜ਼ 300 ਤੋਂ ਲੈ ਕੇ 500 ਦੇ ਤੱਕ ਚਿਕਨ ਰੋਲ ਵਿਕ ਜਾਂਦੇ ਹਨ। ਜੇਕਰ ਤੁਸੀਂ ਵੀ ਕਦੇ ਇੱਥੇ ਜਾਓ ਤਾਂ ਇਥੋਂ ਦਾ ਚਿਕਨ ਰੋਲ ਜ਼ਰੂਰ ਟ੍ਰਾਈ ਕਰਕੇ ਆਉਣਾ।
ਦੱਸ ਦੇਈਏ ਕਿ ਇਸ ਦੁਕਾਨ ਦੇ ਮਾਲਿਕ ਦਾ ਨਾਂ ਨਾਵੇਦ ਹੈ। ਉਸਨੇ ਦੱਸਿਆ ਕਿ ਉਹ 2017 ਤੋਂ ਇੱਥੇ ਚਿਕਨ ਰੋਲ ਵੇਚ ਰਿਹਾ ਹੈ। ਲੋਕਾਂ ਦੁਆਰਾ ਉਹਦੇ ਚਿਕਨ ਰੋਲ ਦੇ ਟੇਸਟ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਲੋਕ ਦੂਰੋਂ ਦੂਰੋਂ ਉਸਦੀ ਦੁਕਾਨ ਉੱਤੇ ਚਿਕਨ ਰੋਲ ਖਾਣ ਆਉਂਦੇ ਹਨ। ਉਸਨੇ ਦੱਸਿਆਂ ਕਿ ਉਸਨੇ ਚਿਕਨ ਰੋਲ ਦੀ ਕੀਮਤ ਬਹੁਤ ਹੀ ਵਾਜਿਬ ਰੱਖੀ ਹੋਈ ਹੈ। ਸਿਰਫ 20 ਰੁਪਏ ਵਿੱਚ ਹੀ ਚਿਕਨ ਰੋਲ ਦਿੱਤਾ ਜਾਂਦਾ ਹੈ।
ਇਸਦੇ ਨਾਲ ਹੀ ਨਾਵੇਦ ਨੇ ਦੱਸਿਆ ਕਿ ਉਸ ਦੀ ਦੁਕਾਨ 'ਤੇ ਚਿਕਨ ਰੋਲ ਖਾਣ ਜ਼ਿਆਦਾਤਰ ਵਿਦਿਆਰਥੀ ਆਉਂਦੇ ਹਨ। ਦੁਕਾਨ ਹਫ਼ਤੇ ਵਿੱਚ 6 ਦਿਨ ਖੁੱਲ੍ਹਦੀ ਹੈ ਅਤੇ ਸਿਰਫ਼ ਮੰਗਲਵਾਰ ਦੇ ਦਿਨ ਬੰਦ ਰਹਿੰਦੀ ਹੈ। ਦੁਕਾਨ ਦੇ ਖੁੱਲ੍ਹਣ ਦਾ ਸਮਾਂ ਸ਼ਾਮ 4.30 ਤੋਂ ਰਾਤ 8.30 ਵਜੇ ਤੱਕ ਦਾ ਹੈ।
ਨਾਦੇਵ ਨੇ ਇਹ ਵੀ ਦੱਸਿਆ ਕਿ ਉਸ ਦੀ ਦੁਕਾਨ 'ਤੇ ਰੋਜ਼ਾਨਾ 30 ਕਿਲੋ ਚਿਕਨ ਦੀ ਖਪਤ ਹੁੰਦੀ ਹੈ। ਚਿਕਨ ਰੋਲ ਬਣਾਉਣ ਲਈ, ਆਟੇ ਦੀ ਰੋਟੀ ਨੂੰ ਇੱਕ ਤਵੇ 'ਤੇ ਤੇਲ ਨਾਲ ਭੁੰਨਿਆ ਜਾਂਦਾ ਹੈ। ਇਸ ਤੋਂ ਬਾਅਦ ਇਸ 'ਚ ਭੁੰਨੇ ਹੋਏ ਚਿਕਨ ਤੇ ਪਿਆਜ਼ ਦਾ ਮਸਾਲਾ ਪਾਇਆ ਜਾਂਦਾ ਹੈ। ਇਸਦੇ ਨਾਲ ਹੀ ਚਿਕਨ ਰੋਲ ਦਾ ਸਵਾਦ ਵਧਾਉਣ ਲਈ ਇਸ ਵਿੱਚ ਹਰੀ ਮਿਰਚ ਤੇ ਟਮਾਟਰ ਦੀ ਚਟਨੀ ਵੀ ਪਾਈ ਜਾਂਦੀ ਹੈ। ਗਾਹਕਾਂ ਦੁਆਰਾ ਇਸ ਰੋਲ ਦੇ ਟੇਸਟ ਨੂੰ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fast food, Food Recipe, Healthy Food, Recipe