ਬੀਤੇ ਸਮੇਂ ਵਿੱਚ ਕਈ ਕਾਰ ਨਿਰਮਾਤਾ ਕੰਪਨੀਆਂ ਨੇ ਆਪਣੇ ਮਾਡਲਾਂ ਦੀ ਕੀਮਤ ਵਿੱਚ ਵਾਧਾ ਕੀਤਾ ਹੈ। Toyota Kirloskar Motor (TKM) ਨੇ ਆਪਣੀ ਪ੍ਰਸਿੱਧ ਫੁੱਲ ਸਾਈਜ਼ SUV Toyota Fortuner ਦੀ ਕੀਮਤ ਵਧਾ ਦਿੱਤੀ ਹੈ। ਹੁਣ ਇਹ ਕਾਰ ਪਿਛਲੀ ਕੀਮਤ ਨਾਲੋਂ 1.14 ਲੱਖ ਰੁਪਏ ਮਹਿੰਗੀ ਹੋ ਗਈ ਹੈ।
ਵਧੀ ਹੋਈ ਕੀਮਤ 1 ਜੁਲਾਈ ਤੋਂ ਲਾਗੂ ਹੋ ਗਈ ਹੈ। ਕੰਪਨੀ ਨੇ ਕੁਝ ਸਮਾਂ ਪਹਿਲਾਂ ਇਸ ਕਾਰ ਦਾ ਫੇਸਲਿਫਟ ਵਰਜ਼ਨ ਲਾਂਚ ਕੀਤਾ ਸੀ। ਇਸ ਦੇ ਨਾਲ ਹੀ ਲੀਜੈਂਡਰ 4×2 ਵਰਜ਼ਨ ਵੀ ਬਾਜ਼ਾਰ 'ਚ ਲਾਂਚ ਕੀਤਾ ਗਿਆ ਹੈ।
ਪਿਛਲੇ ਸਾਲ, ਟੋਇਟਾ ਨੇ ਫਾਰਚੂਨਰ ਦੇ ਲਾਈਨ-ਅੱਪ ਵਿੱਚ ਇੱਕ 4×4 ਵਰਜ਼ਨ ਸ਼ਾਮਲ ਕੀਤਾ ਸੀ। ਕੁਝ ਮਹੀਨੇ ਪਹਿਲਾਂ, GR-Sport ਵੇਰੀਐਂਟ ਨੂੰ ਵੀ ਭਾਰਤ 'ਚ ਲਾਂਚ ਕੀਤਾ ਗਿਆ ਸੀ। ਫਾਰਚੂਨਰ ਦੀ ਸ਼ੁਰੂਆਤੀ ਕੀਮਤ 31.79 ਲੱਖ ਰੁਪਏ ਹੈ। ਇਸ ਦੇ ਨਾਲ ਹੀ ਤੁਸੀਂ ਇਸ ਦੇ ਟਾਪ ਮਾਡਲ ਨੂੰ 48.43 ਲੱਖ ਰੁਪਏ 'ਚ ਖਰੀਦ ਸਕਦੇ ਹੋ।
ਆਓ ਜਾਣਦੇ ਹਾਂ ਕਿਸ ਵੇਰੀਐਂਟ ਦੀ ਕੀਮਤ ਕਿੰਨੀ ਹੈ : ਫਾਰਚੂਨਰ ਦੇ 4×2 ਵੇਰੀਐਂਟ ਦੀ ਕੀਮਤ 61,000 ਰੁਪਏ ਤੱਕ ਵਧ ਗਈ ਹੈ। ਇਸ ਦੇ ਨਾਲ ਹੀ 4X4 ਵੇਰੀਐਂਟ 80,000 ਰੁਪਏ ਤੱਕ ਮਹਿੰਗਾ ਹੋ ਗਿਆ ਹੈ। ਜੀਆਰ-ਸਪੋਰਟ ਵੇਰੀਐਂਟ ਅਤੇ ਲੀਜੈਂਡਰੀ ਵੇਰੀਐਂਟ ਦੀ ਕੀਮਤ 'ਚ 1.14 ਲੱਖ ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਕਾਰ ਦੇ 4×2 MT ਪੈਟਰੋਲ, 4×2 AT ਪੈਟਰੋਲ, 4×2 MT ਡੀਜ਼ਲ ਅਤੇ 4×2 AT ਡੀਜ਼ਲ ਦੀ ਕੀਮਤ ਵਿੱਚ 61,000 ਰੁਪਏ ਦਾ ਵਾਧਾ ਹੋਇਆ ਹੈ।
ਟੋਇਟਾ ਇਨੋਵਾ ਲੰਬੇ ਸਮੇਂ ਤੋਂ ਭਾਰਤੀ ਬਾਜ਼ਾਰ ਵਿੱਚ ਮੌਜੂਦ ਹੈ ਅਤੇ ਕੰਪਨੀ ਦੀਆਂ ਸਭ ਤੋਂ ਸਫਲ ਕਾਰਾਂ ਵਿੱਚੋਂ ਇੱਕ ਹੈ ਅਤੇ ਟੋਇਟਾ ਤੋਂ ਇਲਾਵਾ, ਹੋਰ ਕਾਰ ਕੰਪਨੀਆਂ ਵੀ ਪਿਛਲੇ ਕੁਝ ਸਮੇਂ ਤੋਂ ਆਪਣੇ ਮਾਡਲਾਂ ਦੀ ਕੀਮਤ ਵਧਾ ਰਹੀਆਂ ਹਨ। ਦੇਸ਼ ਦੇ ਸਭ ਤੋਂ ਮਸ਼ਹੂਰ ਕਾਰ ਨਿਰਮਾਤਾ ਬ੍ਰਾਂਡਾਂ ਮਾਰੂਤੀ ਅਤੇ ਹੁੰਡਈ ਨੇ ਵੀ ਪਿਛਲੇ ਸਮੇਂ ਵਿੱਚ ਆਪਣੇ ਕਈ ਮਾਡਲਾਂ ਨੂੰ ਮਹਿੰਗੇ ਕਰ ਦਿੱਤਾ ਹੈ। ਭਾਰਤ ਵਿੱਚ ਫੁੱਲ ਸਾਈਜ਼ SUV ਖੰਡ ਵਿੱਚ ਟੋਇਟਾ ਫਾਰਚੂਨਰ ਦੀ ਪ੍ਰਸਿੱਧੀ ਬੇਮਿਸਾਲ ਹੈ। ਇਸ ਕਾਰ ਦਾ ਮੌਜੂਦਾ ਮਾਡਲ ਕਈ ਪ੍ਰੀਮੀਅਮ ਵਿਸ਼ੇਸ਼ਤਾਵਾਂ ਨਾਲ ਲੈਸ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, Automobile, SUV