• Home
  • »
  • News
  • »
  • lifestyle
  • »
  • INDIA TO BECOME ELECTRIC VEHICLE MANUFACTURING HUB THE COMPANY WILL SET UP THE LARGEST PLANT GH RUP AS

ਭਾਰਤ ਬਣੇਗਾ ਇਲੈਕਟ੍ਰਿਕ ਵਾਹਨਾਂ ਦਾ ਨਿਰਮਾਣ ਹੱਬ, ਇਹ ਕੰਪਨੀ ਲਗਾਏਗੀ ਸਭ ਤੋਂ ਵੱਡਾ ਪਲਾਂਟ

ਟੋਇਟਾ ਜਲਦ ਹੀ ਇਲੈਕਟ੍ਰਿਕ ਵਾਹਨ ਦੇ ਪੁਰਜ਼ਿਆਂ ਦੇ ਨਿਰਮਾਣ ਲਈ ਭਾਰਤ 'ਚ ਨਵਾਂ ਪਲਾਂਟ ਸ਼ੁਰੂ ਕਰਨ ਜਾ ਰਹੀ ਹੈ। ਇਸ ਪਲਾਂਟ ਰਾਹੀਂ ਦੇਸ਼ ਦੇ ਨਾਲ-ਨਾਲ ਕਈ ਵਿਦੇਸ਼ੀ ਮੰਡੀਆਂ ਦੀ ਮੰਗ ਵੀ ਪੂਰੀ ਕੀਤੀ ਜਾਵੇਗੀ। ਕੰਪਨੀ ਭਾਰਤ ਤੋਂ ਜਾਪਾਨ ਅਤੇ ਕੁਝ ਆਸੀਆਨ ਦੇਸ਼ਾਂ ਨੂੰ ਈਵੀ ਪਾਰਟਸ ਭੇਜਣ 'ਤੇ ਵਿਚਾਰ ਕਰ ਰਹੀ ਹੈ।

ਭਾਰਤ ਬਣੇਗਾ ਇਲੈਕਟ੍ਰਿਕ ਵਾਹਨਾਂ ਦਾ ਨਿਰਮਾਣ ਹੱਬ, ਇਹ ਕੰਪਨੀ ਲਗਾਏਗੀ ਸਭ ਤੋਂ ਵੱਡਾ ਪਲਾਂਟ

  • Share this:
ਟੋਇਟਾ ਜਲਦ ਹੀ ਇਲੈਕਟ੍ਰਿਕ ਵਾਹਨ ਦੇ ਪੁਰਜ਼ਿਆਂ ਦੇ ਨਿਰਮਾਣ ਲਈ ਭਾਰਤ 'ਚ ਨਵਾਂ ਪਲਾਂਟ ਸ਼ੁਰੂ ਕਰਨ ਜਾ ਰਹੀ ਹੈ। ਇਸ ਪਲਾਂਟ ਰਾਹੀਂ ਦੇਸ਼ ਦੇ ਨਾਲ-ਨਾਲ ਕਈ ਵਿਦੇਸ਼ੀ ਮੰਡੀਆਂ ਦੀ ਮੰਗ ਵੀ ਪੂਰੀ ਕੀਤੀ ਜਾਵੇਗੀ। ਕੰਪਨੀ ਭਾਰਤ ਤੋਂ ਜਾਪਾਨ ਅਤੇ ਕੁਝ ਆਸੀਆਨ ਦੇਸ਼ਾਂ ਨੂੰ ਈਵੀ ਪਾਰਟਸ ਭੇਜਣ 'ਤੇ ਵਿਚਾਰ ਕਰ ਰਹੀ ਹੈ।

ਇਸਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਟੋਇਟਾ ਭਾਰਤ ਵਿੱਚ ਕਈ ਇਲੈਕਟ੍ਰਿਕ ਵਾਹਨਾਂ ਵਿੱਚ ਵਰਤੇ ਜਾਣ ਵਾਲੇ ਪਾਰਟਸ ਜਿਵੇਂ ਕਿ ਬੈਟਰੀ EV, ਪਲੱਗ-ਇਨ ਹਾਈਬ੍ਰਿਡ ਅਤੇ ਈ-ਡਰਾਈਵ ਜਾਂ ਹੋਰ ਹਾਈਬ੍ਰਿਡ ਮਾਡਲਾਂ ਵਿੱਚ ਵਰਤੇ ਜਾਣ ਵਾਲੇ ਇਲੈਕਟ੍ਰਿਕ ਪਾਵਰਟ੍ਰੇਨ ਦੇ ਪੁਰਜ਼ੇ ਬਣਾਉਣਾ ਸ਼ੁਰੂ ਕਰੇਗੀ।

ਜਾਣਕਾਰੀ ਲਈ ਦੱਸ ਦੇਈ ਕਿ ਇਸ ਹਫ਼ਤੇ ਦੇ ਸ਼ੁਰੂ ਵਿੱਚ, ਕੰਪਨੀ ਨੇ ਘੋਸ਼ਣਾ ਕੀਤੀ ਸੀ ਕਿ ਉਹ ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਲਈ 4,800 ਕਰੋੜ (621 ਮਿਲੀਅਨ ਡਾਲਰ) ਦਾ ਨਿਵੇਸ਼ ਕਰੇਗੀ। ਇਹ ਨਿਵੇਸ਼ ਇਸਦੇ ਵਿਆਪਕ 2050 ਕਾਰਬਨ-ਨਿਰਪੱਖਤਾ ਟੀਚਿਆਂ ਦੇ ਹਿੱਸੇ ਵਜੋਂ ਕੀਤਾ ਜਾਵੇਗਾ। ਟੋਇਟਾ ਕਿਰਲੋਸਕਰ ਮੋਟਰ ਦੇ ਕਾਰਜਕਾਰੀ ਉਪ-ਪ੍ਰਧਾਨ ਵਿਕਰਮ ਗੁਲਾਟੀ ਨੇ ਦੱਸਿਆ ਕਿ ਭਾਰਤ ਨੂੰ ਸਾਫ਼-ਸੁਥਰੀ ਤਕਨਾਲੋਜੀ ਦੇ ਲਈ ਇੱਕ ਨਿਰਮਾਣ ਕੇਂਦਰ ਬਣਾਉਣਾ ਹੈ ਅਤੇ ਇਹ ਬਿਲਡਿੰਗ ਬਲਾਕ ਬਣਾਉਣ ਬਾਰੇ ਵਿੱਚ ਹੈ।

ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੀ ਦੇਸ਼ ਵਿੱਚ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਕੋਸ਼ਿਸ਼ਾਂ ਕਰ ਰਹੀ ਹੈ। ਮੋਟਰ ਕੰਪਨੀਆਂ ਵੀ ਆਏ ਦਿਨ ਨਵੇਂ ਇਲੈਕਟ੍ਰਿਕ ਵਾਹਨ ਲਾਂਚ ਕਰ ਰਹੀਆਂ ਹਨ। ਇਲੈਕਟ੍ਰਿਕ ਵਾਹਨਾ ਦੀ ਮੰਗ ਦੇ ਇਸ ਸਮੇਂ ਵਿੱਚ ਹੀ ਟੋਇਟਾ ਕੰਪਨੀ ਇਲੈਕਟ੍ਰਿਕ ਵਾਹਨਾ ਦੇ ਪੁਜ਼ਰੇ ਬਣਾਉਣਾ ਸ਼ੁਰੂ ਕਰ ਰਹੀ ਹੈ।

ਇਸਦੇ ਨਲਾ ਹੀ ਦੱਸ ਦੇਈਏ ਕਿ ਟੋਇਟਾ ਲਈ ਭਾਰਤ ਵਿੱਚ ਨਿਵੇਸ਼ ਦਾ ਵੱਡਾ ਹਿੱਸਾ ਟੋਇਟਾ ਕਿਰਲੋਸਕਰ ਮੋਟਰ ਅਤੇ ਟੋਇਟਾ ਕਿਰਲੋਸਕਰ ਆਟੋ ਪਾਰਟਸ (TKAP), ਟੋਇਟਾ ਮੋਟਰ ਕਾਰਪੋਰੇਸ਼ਨ, ਆਈਸਿਨ ਸੇਕੀ ਕੰਪਨੀ ਅਤੇ ਕਿਰਲੋਸਕਰ ਸਿਸਟਮ ਦੇ ਵਿਚਕਾਰ ਇੱਕ ਸੰਯੁਕਤ ਉੱਦਮ ਦੁਆਰਾ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਟੋਇਟਾ ਨੇ ਪਹਿਲਾਂ ਭਾਰਤ ਵਿੱਚ ਆਪਣੇ ਹਾਈਬ੍ਰਿਡ ਮਾਡਲਾਂ ਨੂੰ ਲਾਂਚ ਕਰਨ 'ਤੇ ਜ਼ਿਆਦਾ ਧਿਆਨ ਦਿੱਤਾ ਹੈ। ਜੋ ਕਿ ਇਹ ਮੰਨਦਾ ਹੈ ਕਿ ਜੈਵਿਕ ਇੰਧਨ ਅਤੇ ਕਾਰਬਨ ਨਿਕਾਸ 'ਤੇ ਨਿਰਭਰਤਾ ਨੂੰ ਘਟਾਉਣ ਦੇ ਦੇਸ਼ ਦੇ ਉਦੇਸ਼ ਲਈ ਬਿਹਤਰ ਅਨੁਕੂਲ ਹਨ। ਇਸ ਤੋਂ ਇਲਾਵਾ, ਇਹ ਲੋਕਾਂ ਲਈ ਸੀਮਾ ਦੀ ਚਿੰਤਾਂ ਨਾਲ ਨਜਿੱਠਣ ਤੋਂ ਬਿਨਾਂ ਈਵੀ ਨੂੰ ਅਪਣਾਉਣ ਦਾ ਇੱਕ ਤਰੀਕਾ ਹੈ।
Published by:rupinderkaursab
First published: