Home /News /lifestyle /

Tata Motors ਤੇ Ford ਦਾ ਇੰਡੀਆ ਯੂਨਿਟ ਟ੍ਰਾਂਸਫਰ ਸਮਝੌਤਾ, 726 ਕਰੋੜ ਵਿੱਚ ਹੋਈ ਡੀਲ

ਟਾਟਾ ਮੋਟਰਜ਼ (Tata Motors) ਦੀ ਸਹਾਇਕ ਕੰਪਨੀ ਟਾਟਾ ਪੈਸੇਂਜਰ ਇਲੈਕਟ੍ਰਿਕ ਮੋਬਿਲਿਟੀ ਲਿਮਟਿਡ (TPEML) ਫੋਰਡ ਇੰਡੀਆ (Ford India)ਦੇ ਸਾਨੰਦ, ਗੁਜਰਾਤ ਪਲਾਂਟ ਨੂੰ 726 ਕਰੋੜ ਰੁਪਏ ਵਿੱਚ ਖਰੀਦਣ ਜਾ ਰਹੀ ਹੈ। ਟਾਟਾ ਮੋਟਰਸ ਨੇ ਐਕਸਚੇਂਜ ਫਾਈਲਿੰਗ 'ਚ ਇਹ ਜਾਣਕਾਰੀ ਦਿੱਤੀ ਹੈ। ਇਸ ਸੌਦੇ ਦੇ ਤਹਿਤ ਭਾਰਤੀ ਕਾਰ ਨਿਰਮਾਤਾ ਕੰਪਨੀ ਟਾਟਾ ਨੇ ਫੋਰਡ ਇੰਡੀਆ ਦੇ ਨਾਲ ਯੂਨਿਟ ਟ੍ਰਾਂਸਫਰ ਸਮਝੌਤਾ (Unit Transfer Agreement, UTA) ਕੀਤਾ ਹੈ। ਇਸ ਵਿੱਚ ਭਾਰਤੀ ਆਟੋ ਕੰਪਨੀ ਫੋਰਡ ਇੰਡੀਆ ਦੀ ਜਾਇਦਾਦ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਜਾਵੇਗਾ, ਜਿਸ ਵਿੱਚ ਵਾਹਨ ਨਿਰਮਾਣ ਪਲਾਂਟ ਦੇ ਨਾਲ-ਨਾਲ ਸਾਰੀ ਜ਼ਮੀਨ ਅਤੇ ਇਮਾਰਤ, ਮਸ਼ੀਨਰੀ ਅਤੇ ਉਪਕਰਨਾਂ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਵੀ ਸ਼ਾਮਿਲ ਹੈ।

ਹੋਰ ਪੜ੍ਹੋ ...
  • Share this:

ਲੀਜ਼ 'ਤੇ ਹੈਫੋਰਡ ਦਾ ਪਾਵਰਟ੍ਰੇਨ ਪਲਾਂਟ

ਇਸ ਸੌਦੇ ਦੇ ਅਨੁਸਾਰ, ਫੋਰਡ ਆਪਣੇ ਪਾਵਰਟ੍ਰੇਨ ਨਿਰਮਾਣ ਪਲਾਂਟ ਦਾ ਸੰਚਾਲਨ ਜਾਰੀ ਰੱਖੇਗੀ ਅਤੇ ਇਸਦੇ ਲਈ ਉਹ ਟੀਪੀਈਐਮਐਲ ਤੋਂ ਪਾਵਰਟ੍ਰੇਨ ਨਿਰਮਾਣ ਪਲਾਂਟ ਦੀਆਂ ਇਮਾਰਤਾਂ ਅਤੇ ਜ਼ਮੀਨਾਂ ਨੂੰ ਦੁਬਾਰਾ ਲੀਜ਼ 'ਤੇ ਦੇਣ ਦੀ ਤਿਆਰੀ ਕਰ ਰਹੀ ਹੈ।

ਟਾਟਾ ਮੋਟਰਜ਼ ਦੀ ਸਹਾਇਕ ਕੰਪਨੀ ਪਾਵਰਟ੍ਰੇਡ ਨਿਰਮਾਣ ਪਲਾਂਟ ਵਿੱਚ ਕੰਮ ਕਰਨ ਵਾਲੇ ਫੋਰਡ ਇੰਡੀਆ ਦੇ ਸਾਰੇ ਯੋਗ ਕਰਮਚਾਰੀਆਂ ਨੂੰ ਰੁਜ਼ਗਾਰ ਪ੍ਰਦਾਨ ਕਰਨ ਲਈ ਸਹਿਮਤ ਹੋ ਗਈ ਹੈ। ਇਸ ਪਲਾਂਟ ਵਿੱਚ 3043 ਲੋਕ ਸਿੱਧੇ ਅਤੇ ਲਗਭਗ 20,000 ਲੋਕ ਅਸਿੱਧੇ ਤੌਰ 'ਤੇ ਨੌਕਰੀਆਂ 'ਤੇ ਹਨ। ਦੋਵਾਂ ਕੰਪਨੀਆਂ ਦਰਮਿਆਨ ਹੋਏ ਸਮਝੌਤੇ ਤਹਿਤ ਸਾਨੰਦ ਪਲਾਂਟ ਵਿੱਚ ਕੰਮ ਕਰਨ ਵਾਲੇ ਸਾਰੇ ਯੋਗ ਕਰਮਚਾਰੀਆਂ ਨੂੰ ਟਾਟਾ ਮੋਟਰਜ਼ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਫੋਰਡ ਇੰਡੀਆ ਦੇ ਇਸ ਨਿਰਮਾਣ ਪਲਾਂਟ ਵਿਚ ਕੰਮ ਰਹੇ ਕਰਮਚਾਰੀਆਂ ਲਈ ਇਹ ਇਕ ਬੇਹੱਦ ਤਸੱਲੀ ਵਾਲੀ ਗੱਲ ਹੈ ਅਤੇ ਨਾਲ ਹੀ ਟਾਟਾ ਮੋਟਰਜ਼ ਲਈ ਵੀ ਕਾਮੇ ਭਾਲਣ ਦੀ ਮੁਸ਼ੱਕਤ ਤੋਂ ਰਾਹਤ ਦਾ ਇਕ ਸਾਧਨ ਹੈ।

ਜ਼ਿਕਰਯੋਗ ਹੈ ਕਿ ਫੋਰਡ ਇੰਡੀਆ ਦਾ ਸਾਨੰਦ ਪਲਾਂਟ 350 ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਕੰਪਨੀ ਦਾ ਇੰਜਣ ਬਣਾਉਣ ਵਾਲਾ ਪਲਾਂਟ 110 ਏਕੜ ਵਿੱਚ ਫੈਲਿਆ ਹੋਇਆ ਹੈ। ਇਸ ਸਾਲ ਮਈ 'ਚ ਟਾਟਾ ਮੋਟਰਜ਼ ਨੂੰ ਫੋਰਡ ਦੇ ਪੈਸੰਜਰ ਕਾਰ ਨਿਰਮਾਣ ਪਲਾਂਟ ਨੂੰ ਟੇਕਓਵਰ ਕਰਨ ਦੀ ਮਨਜ਼ੂਰੀ ਮਿਲੀ ਸੀ, ਜਿਸ ਤੋਂ ਬਾਅਦ ਇਸ ਪ੍ਰਸਤਾਵ ਨੂੰ ਕੇਂਦਰੀ ਕੈਬਨਿਟ ਨੇ ਵੀ ਮਨਜ਼ੂਰੀ ਦੇ ਦਿੱਤੀ ਸੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬੀਤੇ ਵਰ੍ਹੇ ਫੋਰਡ ਮੋਟਰ ਕੰਪਨੀ ਨੇ ਭਾਰਤ ਤੋਂ ਆਪਣਾ ਕਾਰੋਬਾਰ ਖਤਮ ਕਰਨ ਦਾ ਫੈਸਲਾ ਕੀਤਾ ਸੀ।
Published by:rupinderkaursab
First published:

Tags: Auto, Auto industry, Auto news, Automobile, Tata Motors

ਅਗਲੀ ਖਬਰ