Home /News /lifestyle /

ਭਾਰਤ ਦੇ ਕੇਲੇ ਤੇ ਬੇਬੀ ਕੌਰਨ ਖਾਣਗੇ ਕੈਨੇਡੀਅਨ ਲੋਕ, ਕਿਸਾਨਾਂ ਨੂੰ ਮਿਲੇਗਾ ਲਾਭ

ਅੰਕੜਿਆਂ ਮੁਤਾਬਕ ਮਾਰਚ 2022 'ਚ ਦੇਸ਼ ਨੇ 40 ਅਰਬ ਡਾਲਰ ਦਾ ਨਿਰਯਾਤ ਕੀਤਾ, ਜੋ ਇਕ ਮਹੀਨੇ 'ਚ ਬਰਾਮਦ ਦਾ ਸਭ ਤੋਂ ਉੱਚਾ ਪੱਧਰ ਹੈ। ਇਸ ਤੋਂ ਪਹਿਲਾਂ ਮਾਰਚ 2021 'ਚ ਬਰਾਮਦ ਦਾ ਅੰਕੜਾ 34 ਅਰਬ ਡਾਲਰ ਸੀ। ਭਾਰਤ ਦਾ ਵਸਤੂ ਵਪਾਰ (ਨਿਰਯਾਤ ਅਤੇ ਆਯਾਤ) 2021-22 ਦੌਰਾਨ ਇੱਕ ਟ੍ਰਿਲੀਅਨ ਡਾਲਰ ਨੂੰ ਪਾਰ ਕਰ ਗਿਆ ਕਿਉਂਕਿ ਦੇਸ਼ ਦੀ ਦਰਾਮਦ ਵੀ $610 ਬਿਲੀਅਨ ਦੇ ਸਰਵਕਾਲੀ ਉੱਚ ਪੱਧਰ 'ਤੇ ਪਹੁੰਚ ਗਈ ਹੈ।

ਹੋਰ ਪੜ੍ਹੋ ...
  • Share this:
ਭਾਰਤ ਦੇ ਕਿਸਾਨਾਂ ਲਈ ਖੁਸ਼ਖਬਰੀ ਹੈ। ਦਰਅਸਲ, ਕੈਨੇਡਾ ਨੂੰ ਭਾਰਤ ਤੋਂ ਤਾਜ਼ੇ ਕੇਲੇ ਅਤੇ ਬੇਬੀ ਕੋਰਨ (Baby Corn) ਦੀ ਬਰਾਮਦਗੀ (Export) ਲਈ ਵਿਦੇਸ਼ੀ ਮੰਡੀ ਤੱਕ ਪਹੁੰਚ ਮਿਲੀ ਹੈ। ਸਰਕਾਰ ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਭਾਰਤ ਦੀ ਨੈਸ਼ਨਲ ਪਲਾਂਟ ਪ੍ਰੋਟੈਕਸ਼ਨ ਆਰਗੇਨਾਈਜੇਸ਼ਨ ਅਤੇ ਕੈਨੇਡਾ ਸਰਕਾਰ ਦਰਮਿਆਨ ਗੱਲਬਾਤ ਤੋਂ ਬਾਅਦ ਕੈਨੇਡੀਅਨ ਬਾਜ਼ਾਰ ਵਿੱਚ ਭਾਰਤੀ ਕੇਲੇ ਅਤੇ ਬੇਬੀ ਕੌਰਨ ਦੀ ਵਿਕਰੀ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਇਸ ਕਦਮ ਨਾਲ ਕੇਲਾ ਅਤੇ ਬੇਬੀ ਕੋਰਨ (Babyy Corn) ਉਗਾਉਣ ਵਾਲੇ ਭਾਰਤੀ ਕਿਸਾਨਾਂ ਨੂੰ ਲਾਭ ਮਿਲਣ ਦੀ ਉਮੀਦ ਹੈ ਅਤੇ ਇਸ ਨਾਲ ਦੇਸ਼ ਦੀ ਨਿਰਯਾਤ ਕਮਾਈ ਵਿੱਚ ਵਾਧਾ ਹੋਵੇਗਾ। ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੈਨੇਡਾ ਨੇ ਤਾਜ਼ੇ ਕੇਲੇ ਦੇ ਨਿਰਯਾਤ ਨੂੰ ਤੁਰੰਤ ਪ੍ਰਭਾਵ ਨਾਲ ਮਨਜ਼ੂਰੀ ਦੇ ਦਿੱਤੀ ਹੈ, ਜਦੋਂ ਕਿ ਬੇਬੀ ਕੋਰਨ ਦੀ ਬਰਾਮਦ ਇਸ ਮਹੀਨੇ ਵਿੱਚ ਸ਼ੁਰੂ ਹੋ ਜਾਵੇਗੀ।

ਇਹ ਫੈਸਲਾ ਖੇਤੀਬਾੜੀ ਸਕੱਤਰ ਮਨੋਜ ਆਹੂਜਾ ਅਤੇ ਕੈਨੇਡੀਅਨ ਹਾਈ ਕਮਿਸ਼ਨਰ ਐੱਚ ਈ ਕੈਮਰਨ ਮੈਕਕੇ ਵਿਚਕਾਰ 7 ਅਪ੍ਰੈਲ ਨੂੰ ਹੋਈ ਗੱਲਬਾਤ ਤੋਂ ਬਾਅਦ ਲਿਆ ਗਿਆ। ਭਾਰਤ ਵੱਲੋਂ ਤਾਜ਼ੇ ਕੇਲਿਆਂ ਲਈ ਮੁਹੱਈਆ ਕਰਵਾਈ ਗਈ ਤਕਨੀਕੀ ਜਾਣਕਾਰੀ ਦੇ ਆਧਾਰ 'ਤੇ ਕੈਨੇਡਾ ਨੇ ਭਾਰਤੀ ਕੇਲਿਆਂ ਦੇ ਕੈਨੇਡਾ ਵਿੱਚ ਦਾਖਲੇ ਨੂੰ ਤੁਰੰਤ ਪ੍ਰਭਾਵ ਨਾਲ ਮਨਜ਼ੂਰੀ ਦੇ ਦਿੱਤੀ ਹੈ।

ਭਾਰਤ ਨੇ ਵਿੱਤੀ ਸਾਲ 2021-22 ਵਿੱਚ ਰਿਕਾਰਡ 418 ਬਿਲੀਅਨ ਡਾਲਰ ਦੀ ਬਰਾਮਦ ਕੀਤੀ : ਮਹੱਤਵਪੂਰਨ ਗੱਲ ਇਹ ਹੈ ਕਿ ਪੈਟਰੋਲੀਅਮ ਉਤਪਾਦਾਂ, ਇੰਜਨੀਅਰਿੰਗ ਵਸਤਾਂ, ਰਤਨ ਅਤੇ ਗਹਿਣੇ ਅਤੇ ਰਸਾਇਣ ਖੇਤਰਾਂ ਦੇ ਬਿਹਤਰ ਪ੍ਰਦਰਸ਼ਨ ਕਾਰਨ ਵਿੱਤੀ ਸਾਲ 2021-22 ਵਿੱਚ ਭਾਰਤ ਦਾ ਮਾਲ ਨਿਰਯਾਤ 418 ਬਿਲੀਅਨ ਡਾਲਰ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ। ਹਾਲ ਹੀ ਵਿੱਚ, ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਵਿੱਤੀ ਸਾਲ 2021-22 ਦੇ ਵਪਾਰਕ ਅੰਕੜੇ ਜਾਰੀ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਸੀ।

ਅੰਕੜਿਆਂ ਮੁਤਾਬਕ ਮਾਰਚ 2022 'ਚ ਦੇਸ਼ ਨੇ 40 ਅਰਬ ਡਾਲਰ ਦਾ ਨਿਰਯਾਤ ਕੀਤਾ, ਜੋ ਇਕ ਮਹੀਨੇ 'ਚ ਬਰਾਮਦ ਦਾ ਸਭ ਤੋਂ ਉੱਚਾ ਪੱਧਰ ਹੈ। ਇਸ ਤੋਂ ਪਹਿਲਾਂ ਮਾਰਚ 2021 'ਚ ਬਰਾਮਦ ਦਾ ਅੰਕੜਾ 34 ਅਰਬ ਡਾਲਰ ਸੀ। ਭਾਰਤ ਦਾ ਵਸਤੂ ਵਪਾਰ (ਨਿਰਯਾਤ ਅਤੇ ਆਯਾਤ) 2021-22 ਦੌਰਾਨ ਇੱਕ ਟ੍ਰਿਲੀਅਨ ਡਾਲਰ ਨੂੰ ਪਾਰ ਕਰ ਗਿਆ ਕਿਉਂਕਿ ਦੇਸ਼ ਦੀ ਦਰਾਮਦ ਵੀ $610 ਬਿਲੀਅਨ ਦੇ ਸਰਵਕਾਲੀ ਉੱਚ ਪੱਧਰ 'ਤੇ ਪਹੁੰਚ ਗਈ ਹੈ।

ਭਾਰਤ ਨੇ ਵਿੱਤੀ ਸਾਲ 2020-21 ਵਿੱਚ 292 ਬਿਲੀਅਨ ਡਾਲਰ ਦਾ ਨਿਰਯਾਤ ਕੀਤਾ ਸੀ। ਸਾਲ 2021-22 'ਚ ਬਰਾਮਦ ਦਾ ਅੰਕੜਾ ਵੱਡੇ ਵਾਧੇ ਨਾਲ 418 ਅਰਬ ਡਾਲਰ ਤੱਕ ਪਹੁੰਚ ਗਿਆ ਹੈ। 23 ਮਾਰਚ ਨੂੰ ਦੇਸ਼ ਨੇ 400 ਅਰਬ ਡਾਲਰ ਦਾ ਨਿਰਯਾਤ ਅੰਕੜਾ ਪਾਰ ਕਰ ਲਿਆ ਸੀ।
Published by:Amelia Punjabi
First published:

Tags: Canada, Farmers, India

ਅਗਲੀ ਖਬਰ