ਜਿਵੇਂ ਕਿ ਸਾਨੂੰ ਪਤਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ 1 ਅਕਤੂਬਰ 2022 ਨੂੰ 5G ਸੇਵਾਵਾਂ ਨੂੰ ਲਾਂਚ ਕੀਤਾ ਸੀ। ਪਰ ਦੂਰ ਸੰਚਾਰ ਕੰਪਨੀਆਂ ਨੂੰ ਇਹ ਚਿੰਤਾ ਹੈ ਕਿ ਬਹੁਤ ਸਾਰੇ ਫ਼ੋਨ ਹਾਲ ਹੀ ਵਿੱਚ ਲਾਂਚ ਕੀਤੇ ਗਏ ਹਨ ਜੋ ਕਿ ਇਸ 5G ਸੇਵਾ ਲਈ ਤਿਆਰ ਨਹੀਂ ਹਨ। ਅਜਿਹੇ 'ਚ ਤੁਹਾਨੂੰ ਦੱਸ ਦੇਈਏ ਕਿ ਭਾਰਤ Apple ਅਤੇ Samsung ਨੂੰ 5G ਸਾਫਟਵੇਅਰ ਨੂੰ ਅਪਗ੍ਰੇਡ ਕਰਨ ਲਈ ਦਬਾਅ ਬਣਾ ਸਕਦਾ ਹੈ ਕਿਉਂਕਿ ਇਹਨਾਂ ਕੰਪਨੀਆਂ ਨੇ ਹਾਲ ਹੀ ਵਿੱਚ ਬਹੁਤ ਸਾਰੇ ਮਾਡਲ ਲਾਂਚ ਕੀਤੇ ਹਨ ਜੋ 5G ਲਈ ਤਿਆਰ ਨਹੀਂ ਹਨ।
ਭਾਰਤ ਦੀ ਸਭ ਤੋਂ ਵੱਧ ਵਰਤੀ ਜਾਂਦੀ ਦੂਰ ਸੰਚਾਰ ਕੰਪਨੀ ਰਿਲਾਇੰਸ ਜੀਓ (Reliance Jio) ਨੇ ਇਸ ਸੇਵਾ ਨੂੰ 4 ਸ਼ਹਿਰਾਂ ਵਿੱਚ ਲਾਗੂ ਕਰਨ ਦੀ ਗੱਲ ਕਹੀ ਸੀ। ਉੱਥੇ ਹੀ Airtel ਨੇ ਇਸਨੂੰ 8 ਸ਼ਹਿਰਾਂ ਵਿੱਚ ਰੋਲ ਆਊਟ ਕਰਨ ਬਾਰੇ ਕਿਹਾ ਸੀ। ਅਗਲੇ ਸੈੱਲ ਵਿੱਚ ਦੋਵੇਂ ਕੰਪਨੀਆਂ ਇਸ ਦਾ ਵਿਸਥਾਰ ਕਰਨਗੀਆਂ। ਅਜਿਹੇ ਵਿੱਚ ਇੱਕ ਦਿੱਕਤ ਇਹ ਆ ਰਹੀ ਹੈ ਕਿ ਐਪਲ ਦੇ ਆਈਫੋਨ ਮਾਡਲ, ਜਿਸ ਵਿੱਚ ਨਵੀਨਤਮ ਆਈਫੋਨ 14 ਅਤੇ ਸੈਮਸੰਗ ਦੇ ਕਈ ਫਲੈਗਸ਼ਿਪ ਫੋਨ ਸ਼ਾਮਲ ਹਨ ਜੋ ਭਾਰਤ ਵਿੱਚ 5G ਅਨੁਕੂਲ ਨਹੀਂ ਹੈ।
ਇਸ ਨੂੰ ਲੈ ਕੇ ਟੈਲੀਕਾਮ ਅਤੇ ਆਈਟੀ ਵਿਭਾਗ ਦੇ ਅਧਿਕਾਰੀ 5G ਨੂੰ ਜਲਦੀ ਅਪਨਾਉਣ ਲਈ ਮੀਟਿੰਗ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਇਸ ਮੀਟਿੰਗ ਵਿੱਚ ਐਪਲ, ਸੈਮਸੰਗ, ਵੀਵੋ ਅਤੇ ਸ਼ੀਓਮੀ ਦੇ ਨਾਲ-ਨਾਲ ਘਰੇਲੂ ਦੂਰਸੰਚਾਰ ਆਪਰੇਟਰ ਰਿਲਾਇੰਸ, ਏਅਰਟੈੱਲ ਅਤੇ ਵੋਡਾਫੋਨ ਆਈਡੀਆ ਦੇ ਅਧਿਕਾਰੀ ਵੀ ਸ਼ਾਮਲ ਹੋਣਗੇ। ਇਸ ਮੀਟਿੰਗ ਸਬੰਧੀ ਇੱਕ ਨੋਟਿਸ ਜਾਰੀ ਕੀਤਾ ਗਿਆ ਅਤੇ ਉਸ ਵਿੱਚ ਦੱਸਿਆ ਗਿਆ ਹੈ ਕਿ ਇਸ ਮੀਟਿੰਗ ਵਿੱਚ ਹਾਈ-ਸਪੀਡ ਨੈਟਵਰਕ ਨੂੰ ਸਮਰਥਨ ਦੇਣ ਲਈ ਸਾਫਟਵੇਅਰ ਅੱਪਗਰੇਡ ਜਾਰੀ ਕਰਨਾ ਸ਼ਾਮਲ ਹੋਵੇਗਾ। ਜਾਣਕਾਰੀ ਮੁਤਾਬਕ ਫਿਲਹਾਲ ਐਪਲ ਨੇ ਸੈਮਸੰਗ ਇਲੈਕਟ੍ਰਾਨਿਕਸ, ਵੀਵੋ, ਸ਼ੀਓਮੀ ਕਾਰਪ ਦੇ ਨਾਲ-ਨਾਲ ਘਰੇਲੂ ਟੈਲੀਕਾਮ ਆਪਰੇਟਰਾਂ ਦੇ ਨਾਲ ਇਸ ਮਾਮਲੇ 'ਤੇ ਕੋਈ ਬਿਆਨ ਨਹੀਂ ਦਿੱਤਾ ਹੈ।
ਦੂਰ-ਸੰਚਾਰ ਕੰਪਨੀ Airtel ਨੇ ਮੰਗਲਵਾਰ ਨੂੰ Apple ਅਤੇ Samsung ਦੇ ਕਈ ਮਾਡਲਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਇਹ 5G ਦੀ ਅਨੁਕੂਲ ਨਹੀਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Apple, Samsung, Smartphone, Tech News