Home /News /lifestyle /

Indian Air Force Recruitment 2022: 10ਵੀਂ, 12ਵੀਂ ਪਾਸ ਨੌਜਵਾਨਾਂ ਲਈ ਏਅਰਫ਼ੋਰਸ 'ਚ ਨਿਕਲੀਆਂ ਬੰਪਰ ਭਰਤੀਆਂ

Indian Air Force Recruitment 2022: 10ਵੀਂ, 12ਵੀਂ ਪਾਸ ਨੌਜਵਾਨਾਂ ਲਈ ਏਅਰਫ਼ੋਰਸ 'ਚ ਨਿਕਲੀਆਂ ਬੰਪਰ ਭਰਤੀਆਂ

Government Jobs

Government Jobs

ਅਹੁਦਿਆਂ ਲਈ 18 ਤੋਂ 25 ਸਾਲ ਦੀ ਉਮਰ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਹਾਲਾਂਕਿ, ਓਬੀਸੀ ਸ਼੍ਰੇਣੀ ਲਈ ਇਹ 18 ਤੋਂ 28 ਸਾਲ ਅਤੇ ਐਸਸੀ ਅਤੇ ਐਸਟੀ ਸ਼੍ਰੇਣੀ ਲਈ 18 ਤੋਂ 30 ਸਾਲ ਹੈ।

  • Share this:

Indian Air Force Recruitment 2022: ਭਾਰਤੀ ਹਵਾਈ ਸੈਨਾ ਵਿੱਚ ਨੌਕਰੀ ਦੀ ਤਿਆਰ ਕਰ ਰਹੇ ਨੌਜਵਾਨਾਂ ਲਈ ਇੱਕ ਵਧੀਆ ਮੌਕਾ ਹੈ। ਭਾਰਤੀ ਹਵਾਈ ਸੈਨਾ ਨੇ ਮਲਟੀ ਟਾਸਕਿੰਗ ਸਟਾਫ, ਕਾਰਪੇਂਟਰ, ਹਾਊਸਕੀਪਿੰਗ ਸਟਾਫ ਅਤੇ ਹਿੰਦੀ ਟਾਈਪਿਸਟ ਦੇ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਖਾਸ ਗੱਲ ਇਹ ਹੈ ਕਿ 10ਵੀਂ, 12ਵੀਂ ਪਾਸ ਉਮੀਦਵਾਰ ਵੀ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ।

ਇਸ ਦੇ ਲਈ ਉਨ੍ਹਾਂ ਨੂੰ ਅਧਿਕਾਰਤ ਵੈੱਬਸਾਈਟ indianairforce.nic.in 'ਤੇ ਜਾ ਕੇ ਰਜਿਸਟਰ ਕਰਨਾ ਹੋਵੇਗਾ। ਨੋਟ ਕਰੋ ਕਿ ਰਜਿਸਟਰ ਕਰਨ ਦੀ ਆਖਰੀ ਮਿਤੀ 27 ਅਪ੍ਰੈਲ 2022 ਹੈ। ਭਰਤੀ ਦਾ ਨੋਟੀਫਿਕੇਸ਼ਨ ਪਿਛਲੇ ਮਹੀਨੇ ਜਾਰੀ ਕੀਤਾ ਗਿਆ ਸੀ। ਬਿਨੈਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨੋਟੀਫਿਕੇਸ਼ਨ ਵਿੱਚ ਦਿੱਤੇ ਨਿਯਮਾਂ ਅਤੇ ਸ਼ਰਤਾਂ ਨੂੰ ਧਿਆਨ ਨਾਲ ਪੜ੍ਹ ਕੇ ਜਿੰਨੀ ਜਲਦੀ ਹੋ ਸਕੇ ਅਸਾਮੀਆਂ ਲਈ ਬਿਨੈ-ਪੱਤਰ ਜਮ੍ਹਾਂ ਕਰਾਉਣ।

ਚੋਣ ਪ੍ਰਕਿਰਿਆ : ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਸਰੀਰਕ ਅਤੇ ਮੈਡੀਕਲ ਟੈਸਟਾਂ ਵਿੱਚ ਪ੍ਰਦਰਸ਼ਨ ਦੇ ਆਧਾਰ 'ਤੇ ਤਿਆਰ ਕੀਤੀ ਮੈਰਿਟ ਸੂਚੀ ਦੇ ਆਧਾਰ 'ਤੇ ਕੀਤੀ ਜਾਵੇਗੀ।

ਖਾਲੀ ਅਸਾਮੀਆਂ ਦੇ ਵੇਰਵੇ : ਕੁੱਲ 5 ਅਸਾਮੀਆਂ ਦੀ ਭਰਤੀ ਕੀਤੀ ਗਈ ਹੈ। ਜਿਸ ਵਿੱਚ ਹਾਊਸਕੀਪਿੰਗ ਸਟਾਫ਼, ਮਲਟੀ ਟਾਸਕਿੰਗ ਸਟਾਫ਼, ਕੁੱਕ, ਤਰਖਾਣ, ਹਿੰਦੀ ਟਾਈਪਿਸਟ ਦੀ ਇੱਕ-ਇੱਕ ਪੋਸਟ ਸ਼ਾਮਲ ਹੈ।

ਵਿੱਦਿਅਕ ਯੋਗਤਾ : 10ਵੀਂ ਪਾਸ ਉਮੀਦਵਾਰ ਮਲਟੀ ਟਾਸਕਿੰਗ ਅਤੇ ਹਾਊਸਕੀਪਿੰਗ ਸਟਾਫ ਦੀਆਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। ਸਬੰਧਤ ਟਰੇਡ ਵਿੱਚ ਆਈ.ਟੀ.ਆਈ ਦੇ ਨਾਲ ਕਾਰਪੇਂਟਰ ਦੀਆਂ ਅਸਾਮੀਆਂ ਲਈ 10ਵੀਂ ਪਾਸ, ਕੁੱਕ ਦੀਆਂ ਅਸਾਮੀਆਂ ਲਈ ਕੇਟਰਿੰਗ ਵਿੱਚ ਸਰਟੀਫਿਕੇਟ ਦੇ ਨਾਲ 10ਵੀਂ ਪਾਸ ਅਤੇ ਹਿੰਦੀ ਟਾਈਪਿਸਟ ਦੀਆਂ ਅਸਾਮੀਆਂ ਲਈ ਹਿੰਦੀ ਵਿੱਚ 30 ਸ਼ਬਦ ਪ੍ਰਤੀ ਮਿੰਟ ਅਤੇ ਅੰਗਰੇਜ਼ੀ ਵਿੱਚ 35 ਸ਼ਬਦ ਪ੍ਰਤੀ ਮਿੰਟ ਨਾਲ 12ਵੀਂ ਪਾਸ ਉਮੀਦਵਾਰ ਅਪਲਾਈ ਕਰਨ ਦੇ ਯੋਗ ਹਨ।

ਅਪਲਾਈ ਕਰਨ ਲਈ ਉਮਰ ਸੀਮਾ : ਅਹੁਦਿਆਂ ਲਈ 18 ਤੋਂ 25 ਸਾਲ ਦੀ ਉਮਰ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਹਾਲਾਂਕਿ, ਓਬੀਸੀ ਸ਼੍ਰੇਣੀ ਲਈ ਇਹ 18 ਤੋਂ 28 ਸਾਲ ਅਤੇ ਐਸਸੀ ਅਤੇ ਐਸਟੀ ਸ਼੍ਰੇਣੀ ਲਈ 18 ਤੋਂ 30 ਸਾਲ ਹੈ।

Published by:Amelia Punjabi
First published:

Tags: Employees, Government job, Recruitment, Students