HOME » NEWS » Life

Indian Army Recruitment: ਭਾਰਤੀ ਸੈਨਾ ਵਿੱਚ ਭਰਤੀਆਂ, 15 ਫਰਵਰੀ ਤੋਂ ਸ਼ੁਰੂ ਭਰਤੀ ਰੈਲੀਆਂ

News18 Punjabi | News18 Punjab
Updated: February 14, 2021, 6:47 PM IST
share image
Indian Army Recruitment: ਭਾਰਤੀ ਸੈਨਾ ਵਿੱਚ ਭਰਤੀਆਂ, 15 ਫਰਵਰੀ ਤੋਂ ਸ਼ੁਰੂ ਭਰਤੀ ਰੈਲੀਆਂ

  • Share this:
  • Facebook share img
  • Twitter share img
  • Linkedin share img
ਭਾਰਤੀ ਫੌਜ ਵੱਲੋਂ ਦੇਸ਼ ਦੇ ਕਈ ਹਿੱਸਿਆਂ ਵਿੱਚ ਭਰਤੀ ਰੈਲੀਆਂ (recruitment rally) ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਰੈਲੀਆਂ ਰਾਹੀਂ ਭਾਰਤੀ ਫੌਜ ਵਿੱਚ ਭਰਤੀਆਂ ਕੀਤੀਆਂ ਜਾਣਗੀਆਂ। ਭਾਰਤੀ ਫੌਜ ਵੱਲੋਂ, 15 ਫਰਵਰੀ ਤੋਂ ਸ਼ੁਰੂ ਇਹ ਮੇਲਾ ਉੱਤਰ ਪ੍ਰਦੇਸ਼ ਦੇ ਆਗਰਾ ਅਤੇ ਅਲੀਗੜ੍ਹ ਡਵੀਜ਼ਨ ਦੇ ਨੌਜਵਾਨਾਂ ਲਈ ਲਗਾਇਆ ਜਾ ਰਿਹਾ ਹੈ ਜੋ ਕਿ 08 ਮਾਰਚ ਤੱਕ ਚੱਲੇਗਾ।

ਇਨ੍ਹਾਂ ਅਸਾਮੀਆਂ ਲਈ ਹੋਵੇਗੀ ਭਰਤੀ

ਭਾਰਤੀ ਸੈਨਾ ਇਨ੍ਹਾਂ ਭਰਤੀ ਰੈਲੀਆਂ ਰਾਹੀਂ ਹਰ ਸਾਲ ਵੱਖ-ਵੱਖ ਵਿਭਾਗਾਂ ਵਿਚ ਸੈਨਿਕ ਜਨਰਲ ਡਿਪਟੀ ,ਸੈਨਿਕ ਨਰਸਿੰਗ ਅਸਿਸਟੈਂਟ, ਕਲਰਕ, ਟ੍ਰੇਡਸਮੈਨ, ਟੈਕਨੀਕਲ ਅਤੇ ਸਿਪਾਹੀ ਦੀਆਂ ਅਸਾਮੀਆਂ 'ਤੇ ਨਿਯੁਕਤੀਆਂ ਕਰਦੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਲਗਭਗ 1 ਲੱਖ 12 ਹਜ਼ਾਰ ਉਮੀਦਵਾਰ ਇਸ ਭਰਤੀ ਵਿੱਚ ਹਿੱਸਾ ਲੈਣਗੇ।
ਕੋਰੋਨਾ ਸਰਟੀਫਿਕੇਟ ਜ਼ਰੂਰੀ

ਇਸ ਭਰਤੀ ਵਿੱਚ ਸ਼ਾਮਿਲ ਉਮੀਦਵਾਰਾਂ ਲਈ ਇਹ ਜਰੂਰੀ ਹੈ ਕਿ ਉਹ ਆਪਣੇ ਨਾਲ 48 ਘੰਟੇ ਪਹਿਲਾਂ ਕਰਵਾਏ ਕੋਰੋਨਾ ਟੈਸਟ (Covid-19 test) ਦੀ ਮੈਡੀਕਲ ਰਿਪੋਰਟ ਲੈ ਕੇ ਆਉਣ। ਇਸ ਭਰਤੀ ਲਈ ਲਗਭਗ 1.12 ਲੱਖ ਨੌਜਵਾਨਾਂ ਨੂੰ ਐਡਮਿੱਟ ਕਾਰਡ (Admit Card) ਜਾਰੀ ਕੀਤੇ ਗਏ ਹਨ। ਉਮੀਦਵਾਰਾਂ ਲਈ ਕੋਰੋਨਾ ਦੀਆਂ ਗਾਇਡਲਾਇਨਸ ਦੀ ਪਾਲਣਾ ਕਰਨੀ ਜਰੂਰੀ ਹੋਵੇਗੀ ਅਤੇ ਸਾਰੇ ਉਮੀਦਵਾਰ ਆਪਣੇ ਨਾਲ ਮਾਸਕ,ਦਸਤਾਨੇ ਤੇ ਸੈਨੀਟਾਈਜ਼ਰ ਲੈ ਕੇ ਆਉਣਗੇ।

ਇਨ੍ਹਾਂ ਜ਼ਿਲ੍ਹਿਆਂ ਦੇ ਉਮੀਦਵਾਰ ਸ਼ਾਮਿਲ ਕੀਤੇ ਜਾਣਗੇ

ਆਗਰਾ ਅਤੇ ਅਲੀਗੜ੍ਹ ਡਵੀਜ਼ਨ ਵਿਚ 15 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਸੈਨਾ ਭਰਤੀ ਰੈਲੀ ਵਿਚ ਕਾਸਗੰਜ, ਹਾਥਰਸ, ਫਿਰੋਜ਼ਾਬਾਦ, ਅਲੀਗੜ੍ਹ, ਆਗਰਾ ਅਤੇ ਮਥੁਰਾ ਜ਼ਿਲ੍ਹਿਆਂ ਦੇ ਉਮੀਦਵਾਰਾਂ ਸਮੇਤ ਛੇ ਜ਼ਿਲ੍ਹਿਆਂ ਦੇ ਉਮੀਦਵਾਰ ਸ਼ਾਮਿਲ ਹੋਣਗੇ।

ਇੱਥੇ ਕੀਤੀ ਜਾਵੇਗੀ ਭਰਤੀ ਰੈਲੀ 

ਇਸ ਰੈਲੀ ਵਿਚ ਭਾਗ ਲੈਣ ਲਈ ਉਮੀਦਵਾਰਾਂ ਨੂੰ ਆਗਰਾ-ਦਿੱਲੀ ਰਾਸ਼ਟਰੀ ਰਾਜਮਾਰਗ 'ਤੇ ਕੀਠਮ ਵਿਖੇ ਆਨੰਦ ਇੰਜੀਨੀਅਰਿੰਗ ਇੰਸਟੀਚਿਊਟ (Anand Engineering Institute) 'ਚ ਭਰਤੀ ਕੇਂਦਰ ਪਹੁੰਚਣਾ ਹੋਵੇਗਾ।
Published by: Anuradha Shukla
First published: February 14, 2021, 6:44 PM IST
ਹੋਰ ਪੜ੍ਹੋ
ਅਗਲੀ ਖ਼ਬਰ